Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਟਿਕਟਾਕ ਖਰੀਦਣ ਲਈ ਮਾਈਕ੍ਰੋਸਾਫਟ ਨੂੰ 45 ਦਿਨ ਮਿਲੇ

August 04, 2020 10:28 PM

ਵਾਸ਼ਿੰਗਟਨ, 4 ਅਗਸਤ (ਪੋਸਟ ਬਿਊਰੋ)- ਚੀਨੀ ਐਪ ਟਿਕਟਾਕ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮਾਈਕ੍ਰੋਸਾਫਟ ਦੇ ਸੀ ਈ ਓ ਸਤਿਆ ਨਡੇਲਾ ਵਿਚਾਲੇ ਐਤਵਾਰ ਨੂੰ ਚਰਚਾ ਹੋਈ। ਇਸ ਪਿੱਛੋਂ ਇਸ ਦਿੱਗਜ ਅਮਰੀਕੀ ਟੈੱਕ ਕੰਪਨੀ ਨੇ ਸਾਫ ਕਰ ਦਿੱਤਾ ਕਿ ਉਹ ਇਸ ਐਪ ਨੂੰ ਖਰੀਦਣ ਦੀ ਗੱਲਬਾਤ ਜਾਰੀ ਰੱਖੇਗੀ।
ਇਸ ਕੇਸ ਨਾਲ ਜੁੜੇ ਤਿੰਨ ਲੋਕਾਂ ਦੇ ਹਵਾਲੇ ਨਾਲ ਖਬਰ ਏਜੰਸੀ ਨੇ ਦੱਸਿਆ ਕਿ ਟਰੰਪ ਨੇ ਟਿਕਟਾਕ ਨੂੰ ਪ੍ਰਾਪਤ ਕਰਨ ਲਈ ਮਾਈਕਰੋਸਾਫਟ ਨੂੰ 45 ਦਿਨਾਂ ਦੀ ਮੋਹਲਤ ਦਿੱਤੀ ਹੈ। ਕੰਪਨੀ ਨੇ ਵੀ 15 ਸਤੰਬਰ ਤੱਕ ਗੱਲਬਾਤ ਪੂਰੀ ਕਰ ਲੈਣ ਦੀ ਉਮੀਦ ਪ੍ਰਗਟ ਕੀਤੀ ਹੈ। ਇਹ ਐਲਾਨ ਓਦੋਂ ਕੀਤਾ ਗਿਆ ਜਦੋਂ ਟਰੰਪ ਟਿਕਟਾਕ ਦੇ ਚੀਨ ਨਾਲ ਸੰਬੰਧਾਂ ਕਾਰਨ ਰਾਸ਼ਟਰੀ ਸੁਰੱਖਿਆ ਬਾਰੇ ਕਈ ਵਾਰ ਚਿੰਤਾ ਜ਼ਾਹਿਰ ਕਰ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਨੇ ਪਿਛਲੇ ਸ਼ੁੱਕਰਵਾਰ ਨੂੰ ਇਹ ਵੀ ਕਿਹਾ ਸੀ ਕਿ ਉਹ ਇਸ ਐਪ ਉਤੇ ਅਮਰੀਕਾ 'ਚ ਪਾਬੰਦੀ ਲਾਉਣ ਵਾਲੇ ਹਨ। ਇਸ ਦਾ ਐਲਾਨ ਜਲਦੀ ਕੀਤਾ ਜਾਵੇਗਾ। ਟਰੰਪ ਦੀ ਇਸ ਧਮਕੀ ਪਿੱਛੋਂ ਖਬਰ ਆਈ ਸੀ ਕਿ ਮਾਈਕਰੋਸਾਫਟ ਨੇ ਟਿਕਟਾਕ ਦੇ ਅਮਰੀਕੀ ਆਪਰੇਸ਼ਨਜ਼ ਨੂੰ ਖਰੀਦਣ ਦਾ ਇਰਾਦਾ ਛੱਡ ਦਿੱਤਾ ਹੈ। ਇਸ ਪਿੱਛੋਂ ਟਰੰਪ ਅਤੇ ਨਡੇਲਾ ਵਿਚਾਲੇ ਗੱਲਬਾਤ ਪਿੱਛੋਂ ਮਾਈਕਰੋਸਾਫਟ ਦਾ ਰੁਖ਼ ਬਦਲ ਗਿਆ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਟਰੰਪ ਅਤੇ ਨਡੇਲਾ ਦੀ ਚਰਚਾ ਪਿੱਛੋਂ ਅਮਰੀਕਾ ਵਿਚ ਟਿਕਟਾਕ ਨੂੰ ਖਰੀਦਣ ਦੀ ਗੱਲਬਾਤ ਜਾਰੀ ਰੱਖਣ ਨੂੰ ਤਿਆਰ ਹਨ। ਆਸ ਹੈ ਕਿ ਇਹ ਗੱਲਬਾਤ 15 ਸਤੰਬਰ ਤੱਕ ਪੂਰੀ ਹੋ ਜਾਵੇਗੀ। ਟਿਕਟਾਕ ਨਾਲ ਉਸ ਦੀ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਸੰਚਾਲਿਤ ਸੇਵਾਵਾਂ ਨੂੰ ਪ੍ਰਾਪਤ ਕਰਨ ਦਾ ਯਤਨ ਕੀਤਾ ਜਾਵੇਗਾ। ਇਹ ਐਪ ਚੀਨ ਤੇ ਦੂਜੇ ਬਾਜ਼ਾਰਾਂ ਵਿੱਚ ਆਪਣੇ ਸੋਸ਼ਲ ਮੀਡੀਆ ਆਪਰੇਸ਼ਨਜ਼ ਸੰਚਾਲਿਤ ਕਰਦਾ ਰਹੇਗਾ।
ਖਬਰ ਏਜੰਸੀ ਨੇ ਬਰਤਾਨੀਆ ਦੇ ਅਖਬਾਰ ਸਨ ਦੇ ਹਵਾਲੇ ਨਾਲ ਕਿਹਾ ਕਿ ਟਿਕਟਾਕ ਦੀ ਮਾਲਕੀ ਰੱਖਣ ਵਾਲੀ ਚੀਨ ਦੀ ਬਾਈਟਡਾਂਟਸ ਕੰਪਨੀ ਆਪਣਾ ਹੈਡਕੁਆਰਟਰ ਬੀਜਿੰਗ ਤੋਂ ਲੰਡਨ ਲਿਜਾਣ ਨੂੰ ਤਿਆਰੀ ਹੈ। ਇਸ ਸੰਬੰਧ ਵਿੱਚ ਇੱਕ ਸਮਝੌਤੇ 'ਤੇ ਬ੍ਰਿਟੇਨ ਦੇ ਮੰਤਰੀਆਂ ਨੇ ਮੋਹਰ ਲਾ ਦਿੱਤੀ ਹੈ। ਇਹ ਖਬਰ ਅਮਰੀਕਾ ਵਿੱਚ ਟਿਕਟਾਕ 'ਤੇ ਪਾਬੰਦੀ ਦੀ ਤਿਆਰੀ ਦੌਰਾਨ ਸਾਹਮਣੇ ਆਈ ਹੈ। ਭਾਰਤ ਵਿੱਚ ਟਿਕਟਾਕ 'ਤੇ ਪਹਿਲਾਂ ਹੀ ਪਾਬੰਦੀ ਲਾਈ ਜਾ ਚੁੱਕੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ