Welcome to Canadian Punjabi Post
Follow us on

04

July 2025
 
ਅੰਤਰਰਾਸ਼ਟਰੀ

ਇੱਕ ਪੈਰ `ਤੇ 101 ਛਾਲਾਂ ਮਾਰ ਕੇ ਭਾਰਤ ਦੇ ਸੋਹਮ ਮੁਖਰਜੀ ਨੇ ਗਿਨੀਜ਼ ਬੁੱਕ ਰਿਕਾਰਡ ਬਣਾਇਆ

July 10, 2020 10:45 PM

ਦੁਬਈ, 10 ਜੁਲਾਈ (ਪੋਸਟ ਬਿਊਰੋ)- ਦੁਬਈ 'ਚ ਰਹਿੰਦੇ ਭਾਰਤੀ ਨੌਜਵਾਨ ਨੇ ਅਦਭੁਤ ਕਾਰਨਾਮਾ ਕਰ ਦਿਖਾਇਆ ਹੈ ਅਤੇ ਦੇਸ਼ ਦੇ ਨਾਂਅ ਇੱਕ ਹੋਰ ਮਾਣ ਵਾਲੀ ਗੱਲ ਜੋੜ ਦਿੱਤੀ ਹੈ।
ਸੋਹਮ ਮੁਖਰਜੀ ਨੇ ਇੱਕ ਪੈਰ ਨਾਲ 101 ਵਾਰ ਛਾਲਾਂ ਮਾਰ ਕੇ ਆਪਣਾ ਨਾਂਅ ਗਿਨੀਜ਼ ਵਿਸ਼ਵ ਰਿਕਾਰਡ ਵਿੱਚ ਦਰਜ ਕਰਵਾ ਲਿਆ ਹੈ। ਇਸ ਕਾਰਨਾਮੇ ਦਾ ਵੀਡੀਓ ਸੋਹਮ ਨੇ ਅੱਪਲੋਡ ਕੀਤਾ ਸੀ ਅਤੇ ਸਾਰੇ ਮਾਪਦੰਡਾਂ ਨੂੰ ਧਿਆਨ 'ਚ ਰੱਖਦੇ ਹੋਏ ਗਿਨੀਜ਼ ਬੁੱਕ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਨਾਂਅ ਇਹ ਕਰਤਬ ਦਰਜ ਕੀਤਾ ਹੈ। ਦਿੱਲੀ ਨਾਲ ਸਬੰਧ ਰੱਖਦੇ ਸੋਹਾਮ ਮੁਖਰਜੀ ਨੇ 30 ਸੈਕੰਡ 'ਚ 96 ਵਾਰ ਛਾਲ ਮਾਰਨ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ। ਰਿਕਾਰਡ ਤੋੜਨ 'ਤੇ ਵਿਸ਼ਵ ਸੰਸਥਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਵੀਡੀਓ 'ਚ ਮੁਖਰਜੀ ਕੁੱਲ 110 ਵਾਰ ਟੱਪਿਆ, ਪਰ ਇਸ 'ਚੋਂ ਨੌ ਨੂੰ ਅਯੋਗ ਐਲਾਨ ਦਿੱਤਾ ਗਿਆ। ਮੁਖਰਜੀ ਨੇ ਕਿਹਾ ਕਿ ਇਸ ਨੂੰ ਦੋ ਕੈਮਰਿਆਂ ਨਾਲ ਰਿਕਾਰਡ ਕੀਤਾ ਗਿਆ ਤੇ ਕੋਲੋਂ ਇਸ ਨੂੰ ‘ਸਲੋਅ-ਮੋਸ਼ਨ' ਨਾਲ ਨਾਪਿਆ ਗਿਆ। ਮੁਖਰਜੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਿਕਾਰਡ ਨੂੰ ਨੇੜੇ ਤੋਂ ‘ਸਲੋਅ-ਮੋਸ਼ਨ ਵੀਡੀਓ' ਨਾਲ ਮਾਪਿਆ ਗਿਆ ਸੀ ਤਾਂ ਕਿ ਲਾਇਨ ਆਬਜੈਕਟ ਅਤੇ ਮੇਰੇ ਪੈਰ ਸਪੱਸ਼ਟ ਰੂਪ ਨਾਲ ਦਿਖਾਈ ਦੇਣ। ਮੁਖਰਜੀ ਨੇ ਇਸ ਦਾ ਸਿਹਰਾ ਆਪਣੇ ਸਰਗਰਮ ਖੇਡ ਜੀਵਨ ਨੂੰ ਦਿੰਦੇ ਹੋਏ ਕਿਹਾ ਕਿ ਤਾਇਕਵਾਂਡੋ 'ਚ 13 ਸਾਲਾਂ ਦੀ ਉਨ੍ਹਾਂ ਦੀ ਮਿਹਨਤ ਨੇ ਇਸ ਖ਼ਾਸ ਰਿਕਾਰਡ ਨੂੰ ਤੋੜਨ 'ਚ ਉਨ੍ਹਾਂ ਦੀ ਮਦਦ ਕੀਤੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ