Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਜਾਰਜ ਫਲੋਇਡ ਮਾਮਲਾ: ਡੋਨਾਲਡ ਟਰੰਪ ਵੱਲੋਂ ਐਂਟੀਫਾ ਨੂੰ ਅੱਤਵਾਦੀ ਸੰਗਠਨ ਕਰਾਰ ਦੇਣ ਦਾ ਦਬਕਾ

June 02, 2020 10:15 AM

ਵਾਸਿ਼ੰਗਟਨ, 1 ਜੂਨ, (ਪੋਸਟ ਬਿਊਰੋ)- ਅਮਰੀਕਾ ਵਿੱਚ ਇੱਕ ਗੈਰ-ਗੋਰੇ ਵਿਅਕਤੀ ਜਾਰਜ ਫਲੋਇਡ ਦੀ ਪੁਲਸ ਹੱਥੋਂ ਮੌਤ ਦੇ ਬਾਅਦ ਭੜਕੀ ਹੋਈ ਹਿੰਸਾ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਇੱਕ ਖੱਬੇ ਪੱਖ ਸੰਗਠਨ ਐਟੀਫਾ ਨੂੰ ਅੱਤਵਾਦੀ ਜਥੇਬੰਦੀ ਕਰਾਰ ਦੇਣ ਦਾ ਦਬਕਾ ਵੀ ਮਾਰ ਦਿੱਤਾ ਹੈ, ਪਰ ਹਾਲਾਤ ਕਾਬੂ ਵਿੱਚ ਨਹੀਂ ਆ ਰਹੇ।
ਵਰਨਣ ਯੋਗ ਹੈ ਕਿ ਜਾਰਜ ਫਲੋਇਡ ਦੀ ਮੌਤ ਮਗਰੋਂ ਛਿੜੇ ਦੰਗਿਆਂ ਨੂੰ ਚੱਲਦਿਆਂ ਕਰੀਬ ਇੱਕ ਹਫ਼ਤਾ ਗੁਜ਼ਰ ਗਿਆ, ਪਰ ਹਾਲਾਤ ਸ਼ਾਂਤ ਹੋਣ ਦੀ ਥਾਂ ਰੋਸ ਪ੍ਰਦਰਸ਼ਨ ਹੋਰ ਵਧ ਰਹੇ ਹਨ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਹ ਅਚਾਨਕ ਨਹੀਂ ਹੁੰਦਾ, ਇਸ ਦੇ ਪਿੱਛੇ ਐਂਟੀਫਾ ਨਾਂ ਦੀ ਸੰਸਥਾ ਹੈ, ਜਿਸ ਦਾ ਕੋਈ ਚਿਹਰਾ ਨਹੀਂ ਹੈ। ਇਹ ਖੱਬੇ ਪੱਖੀ ਸੰਗਠਨ ਗੁਪਤ ਰੂਪ ਵਿੱਚ ਕੰਮ ਕਰਦਾ ਹੈ ਤੇ ਲੁੱਟ-ਖਸੁੱਟ ਤੇ ਤੋੜ-ਫੋੜ ਕਰਨਾ ਇਸ ਦੀ ਖਾਸਿਅਤ ਹੈ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਇਸ ਸੰਗਠਨ ਉੱਤੇ ਅਮਰੀਕਾ ਵਿਚ ਪਾਬੰਦੀ ਲਾ ਦਿੱਤੀ ਜਾਵੇਗੀ।
ਬੀਤੀ 27 ਮਈ ਨੂੰ ਮਿਨੀਆਪੋਲਿਸ ਵਿੱਚ ਜਾਰਜ ਫਲੋਇਡ ਨਾਂ ਦਾ ਵਿਅਕਤੀ ਦੀ ਇੱਕ ਪੁਲਸ ਵਾਲੇ ਦੀ ਕੁੱਟ ਦੇ ਦੌਰਾਨ ਮਰ ਗਿਆ ਸੀ। ਉਸ ਦੀ ਪੁਲਿਸ ਦੇ ਗੋਡੇ ਹੇਠਾਂ ਦਿੱਤੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਮਿਨੀਆਪੋਲਿਸ ਵਿਚ ਦੰਗੇ ਫੈਲ ਗਏ ਸਨ ਅਤੇ ਇਨ੍ਹਾਂ ਦੰਗਿਆਂ ਦੌਰਾਨ ਲੁੱਟ-ਖਸੁੱਟ ਵੀ ਹੋਈ, ਅੱਗਾਂ ਲਾਈਆਂ ਗਈਆਂ ਅਤੇ ਫਿਰ ਵਿਰੋਧ ਪੂਰੇ ਅਮਰੀਕਾ ਵਿਚ ਫੈਲ ਗਿਆ ਸੀ, ਜਿਹੜਾ ਅਜੇ ਤੱਕ ਰੋਕਿਆ ਨਹੀਂ ਜਾ ਸਕਿਆ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਪਿੱਛੇ ਐਂਟੀਫਾ ਨਾਂਅ ਦੇ ਸੰਗਠਨ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਅਮਰੀਕਾ ਵਿਚ ਐਂਟੀਫਾ ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ ਜਾਵੇਗਾ।’ ਮਿਨੀਆਪੋਲਿਸ ਵਿਚ ਸ਼ੁਰੂ ਹੋਈ ਹੰਗਾਮੇ ਦੀ ਲਾਗ ਵ੍ਹਾਈਟ ਹਾਊਸ ਤੱਕ ਵੀ ਜਾ ਪੁੱਜੀ ਹੈ ਅਤੇ ਓਥੇ ਕੱਲ੍ਹ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਤੇ ਜਾਰਜ ਫਲਾਇਡ ਦੀ ਮੌਤ ਬਾਰੇ ਵਿਰੋਧ ਕੀਤਾ ਸੀ। ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ ਕਿ ਮਿਨੀਆਪੋਲਿਸ ਵਿੱਚ ਹਿੰਸਾ ਦੀ ਯੋਜਨਾਬੰਦੀ ਕੀਤੀ ਗਈ ਸੀ, ਜਿਸ ਵਿਚ 80 ਫੀਸਦੀ ਲੋਕ ਦੂਸਰੇ ਰਾਜਾਂ ਤੋਂ ਆਏ ਸਨ ਤੇ ਇਸ ਦੇ ਪਿਛੇ ਐਂਟੀਫਾ (ਐਂਟੀ-ਫਾਸਿ਼ਸਟ) ਦਾ ਇੱਕ ਛੋਟਾ ਗਰੁੱਪ ਹੈ। ਇਹ ਖੱਬੇਪੱਖੀ ਸੰਗਠਨ ਹੈ, ਜਿਹੜਾ ਇਸ ਦੇਸ਼ ਦੀ ਮੁੱਖ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਨਾਲ ਸਿੱਧਾ ਸੰਬੰਧਤ ਨਹੀਂ ਤੇ ਇਸ ਦਾ ਕੋਈ ਆਗੂ ਜਾਂ ਹੈਡਕੁਆਰਟਰ ਨਹੀਂ ਹੁੰਦਾ। ਇਸ ਦੀਆਂ ਹਰ ਰਾਜ ਵਿੱਚ ਸ਼ਾਖਾਵਾਂ ਹਨ, ਜੋ ਬੈਠਕਾਂ ਕਰਦੀਆਂ ਹਨ। ਇਹ ਸਰਕਾਰ ਤੇ ਸਰਮਾਏਦਾਰੀ ਦੇ ਵਿਰੋਧ ਦੀ ਸੰਸਥਾ ਹੈ ਅਤੇ ਪ੍ਰਦਰਸ਼ਨ ਦੇ ਦੌਰਾਨ ਜਾਇਦਾਦ ਨੂੰ ਨੁਕਸਾਨ ਪਹੁੰਚਾ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ