Welcome to Canadian Punjabi Post
Follow us on

04

July 2025
 
ਅੰਤਰਰਾਸ਼ਟਰੀ

ਆਈ ਐੱਸ ਸਮਰਥਕ ਔਰਤ ਨੂੰ ਅਮਰੀਕਾ ਵਿੱਚ ਛੇ ਸਾਲ ਕੈਦ

June 01, 2020 02:31 AM

ਨਿਊ ਯਾਰਕ, 31 ਮਈ (ਪੋਸਟ ਬਿਊਰੋ)- ਫਲੋਰੀਡਾ ਦੀ ਇੱਕ ਔਰਤ ਨੂੰ ਪੱਛਮੀ ਏਸ਼ੀਆ ਵਿੱਚ ਕੌਮਾਂਤਰੀ ਅੱਤਵਾਦੀ ਸੰਗਠਨ ਇਸਲਾਮਕ ਸਟੇਟ (ਆਈ ਐੱਸ) ਦੀ ਮਦਦ ਦੇ ਦੋਸ਼ ਵਿੱਚ ਪੰਜ ਸਾਲ 10 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਹੈ। ਔਰਤ ਨੂੰ ਬੰਬ ਧਮਾਕੇ ਵਜੋਂ ਲਈ ਮੋਬਾਈਲ ਭੇਜਣ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਪੁੰਟਾ ਗੋਰਡਾ ਦੀ ਐਲੀਸਨ ਮੈਰੀ ਸ਼ੇਪਰਡ (35) ਨੂੰ ਆਈ ਐਸ ਦੀ ਮਦਦ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਫੋਰਟ ਮਾਇਰਸ ਫੈਡਰਲ ਅਦਾਲਤ ਵਿੱਚ ਪਿਛਲੇ ਸਾਲ ਦੋਸ਼ੀ ਠਹਿਰਾਇਆ ਗਿਆ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਐਲੀਸਨ ਨੇ 2016 ਵਿੱਚ ਫੇਸਬੁਕ ਤੇ ਹੋਰ ਸ਼ੋਸ਼ਲ ਮੀਡੀਆ ਮਾਧਿਅਮਾਂ ਦੀ ਮਦਦ ਨਾਲ ਸਲਾਫੀ ਜੇਹਾਦੀ ਵਿਚਾਰਧਾਰਾ ਅਤੇ ਆਈ ਐੱਸ ਨੂੰ ਸਮਰਥਨ ਦੇਣ ਵਾਲੇ ਲੋਕਾਂ ਨਾਲ ਜੁੜਨਾ ਸ਼ੁਰੂ ਕੀਤਾ ਸੀ। ਉਸ ਨੇ ਉਨ੍ਹਾਂ ਲੋਕਾਂ ਨਾਲ ਸੋਸ਼ਲ ਮੀਡੀਆ 'ਤੇ ਕੋਡ ਭਾਸ਼ਾ ਵਿੱਚ ਵੀ ਗੱਲਬਾਤ ਕੀਤੀ, ਜਿਨ੍ਹਾਂ ਨੂੰ ਉਹ ਆਈ ਐੱਸ ਦਾ ਸਮਰਥਕ ਮੰਨਦੀ ਸੀ। ਇਨ੍ਹਾਂ ਵਿੱਚੋਂ ਇੱਕ ਨੂੰ ਬਾਅਦ ਵਿੱਚ ਐੱਫ ਬੀ ਆਈ ਨੇ ਫੜ ਲਿਆ ਅਤੇ ਉਸ ਨੇ ਫੈਡਰਲ ਕਾਨੂੰਨ ਏਜੰਸੀ ਨਾਲ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ। ਐਲੀਸਨ ਨੇ ਦੋ ਖੁਫੀਆ ਏਜੰਟਾਂ ਨੂੰ ਆਈ ਐੱਸ ਸਮਰਥਕ ਸਮਝ ਕੇ ਉਨ੍ਹਾਂ ਨਾਲ ਵੀ ਗੱਲਬਾਤ ਸ਼ੁਰੂ ਕੀਤੀ। ਵਕੀਲਾਂ ਅਨੁਸਾਰ ਉਸ ਨੇ ਜੂਨ 2017 ਵਿੱਚ ਏਜੰਟਾਂ ਨੂੰ ਦੱਸਿਆ ਕਿ ਉਹ ਆਈ ਐੱਸ ਲਈ ਮੋਬਾਈਲ ਫੋਨ ਖਰੀਦ ਕੇ ਭਿਜਵਾ ਸਕਦੀ ਹੈ। ਉਸ ਨੇ ਅਗਲੇ ਮਹੀਨੇ 10 ਮੋਬਾਈਲ ਫੋਨ ਖਰੀਦੇ ਤੇ ਇਹ ਸੋਚ ਕੇ ਇੱਕ ਏਜੰਟ ਨੂੰ ਭੇਜੇ ਕਿ ਉਹ ਪੱਛਮੀ ਏਸ਼ੀਆ ਵਿੱਚ ਇਸ ਨੂੰ ਭੇਜ ਦੇਵੇਗਾ ਅਤੇ ਉਨ੍ਹਾਂ ਦੀ ਵਰਤੋਂ ਪ੍ਰੈਸ਼ਰ ਕੁੱਕਰ ਬੰਬ ਬਣਾਉਣ ਵਿੱਚ ਕੀਤੀ ਜਾਵੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ