Welcome to Canadian Punjabi Post
Follow us on

01

July 2025
 
ਖੇਡਾਂ

ਆਈ ਓ ਸੀ ਦੇ ਮੁਖੀ ਨੇ ਕਿਹਾ : 2021 ਵਿੱਚ ਟੋਕੀਓ ਓਲੰਪਿਕ ਨਾ ਹੋਈਆਂ ਤਾਂ ਰੱਦ ਹੋ ਜਾਣਗੀਆਂ

May 23, 2020 01:20 AM

ਲੰਡਨ, 22 ਮਈ (ਪੋਸਟ ਬਿਊਰੋ)- ਕੌਂਮਾਂਤਰੀ ਓਲੰਪਿਕ ਕਮੇਟੀ (ਆਈ ਓ ਸੀ) ਦੇ ਮੁਖੀ ਥਾਮਸ ਬਾਕ ਨੇ ਕਿਹਾ ਹੈ ਕਿ ਜੇ ਟੋਕੀਓ ਓਲੰਪਿਕ 2021 ਵਿੱਚ ਨਾ ਹੋਈਆਂ ਤਾਂ ਰੱਦ ਕਰ ਦਿੱਤੀਆਂ ਜਾਣਗੀਆਂ।
ਟੋਕੀਓ ਓਲੰਪਿਕ ਇਸ ਸਾਲ 24 ਜੁਲਾਈ ਤੋਂ ਹੋਣੀਆਂ ਸਨ, ਪਰ ਕੋਰੋਨਾ ਵਾਇਰਸ ਦਾ ਖਤਰੇ ਦੇਖਦੇ ਹੋਏ ਇਨ੍ਹਾਂ ਨੂੰ ਅਗਲੇ ਸਾਲ ਲਈ ਮੁਲਤਵੀ ਕਰ ਦਿੱਤਾ ਸੀ। ਇਹ ਟੋਕੀਓ 23 ਜੁਲਾਈ ਤੋਂ 8 ਅਗਸਤ 2021 ਤੱਕ ਹੋਣਗੀਆਂ। ਅਪ੍ਰੈਲ ਵਿੱਚ 2020 ਦੇ ਸੀ ਈ ਓ ਤੋਸ਼ਿਰੋ ਮੁਤੋ ਨੇ ਓਲੰਪਿਕ ਖੇਡਾਂ ਨੂੰ ਹੋਰ ਕਿਸੇ ਥਾਂ ਕਰਵਾਉਣ ਤੋਂ ਇਨਕਾਰ ਕੀਤਾ ਸੀ ਜਦ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਸੀ ਕਿ ਕੋਰੋਨਾ 'ਤੇ ਕਾਬੂ ਪਾਉਣ ਤੱਕ ਓਲੰਪਿਕ ਨਹੀਂ ਹੋਵੇਗਾ। ਬਾਕ ਨੇ ਕਿਹਾ ਕਿ ਤੁਸੀਂ ਹਮੇਸ਼ਾ 3 ਤੋਂ 5 ਹਜ਼ਾਰ ਤੱਕ ਲੋਕਾਂ ਨੂੰ ਆਯੋਜਨ ਕਮੇਟੀ ਵਿੱਚ ਨਹੀਂ ਰੱਖ ਸਕਦੇ, ਤੁਸੀਂ ਹਰ ਸਾਲ ਸਾਡੀਆਂ ਖੇਡ ਫੈਡਰੇਸ਼ਨਾਂ ਦੇ ਦੁਨੀਆ ਭਰ ਵਿੱਚ ਖੇਡ ਪ੍ਰੋਗਰਾਮਾਂ ਨੂੰ ਨਹੀਂ ਬਦਲ ਸਕਦੇ ਤੇ ਤੁਸੀਂ ਖਿਡਾਰੀਆਂ ਨੂੰ ਅਨਸ਼ਿਚਤਤਾ ਦੇ ਮਾਹੌਲ ਵਿੱਚ ਨਹੀਂ ਰੱਖ ਸਕਦੇ। ਟੋਕੀਓ ਓਲੰਪਿਕ ਨੂੰ 23 ਜੁਲਾਈ 2021 ਤੱਕ ਰੱਖੇ ਜਾਣ ਦੇ ਕਾਰਨ ਉਸ ਸਮੇਂ ਆਯੋਜਿਤ ਕਈ ਖੇਡ ਆਯੋਜਨਾਂ ਦਾ ਪ੍ਰੋਗਰਾਮ ਪਹਿਲਾਂ ਹੀ ਬਦਲੇ ਜਾ ਚੁੱਕੇ ਹਨ। ਬਾਕ ਨੇ ਪ੍ਰਤੀਬੱਧਤਾ ਜਤਾਈ ਕਿ ਅਗਲੇ ਸਾਲ ਜੁਲਾਈ ਵਿੱਚ ਓਲੰਪਿਕ ਹੋ ਜਾਵੇਗਾ ਪਰ ਉਸ ਨੇ ਨਾਲ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਸਿਹਤ ਦੇ ਪ੍ਰਬੰਧਾਂ 'ਤੇ ਵੀ ਵਿਚਾਰ ਕਰਨਾ ਪਵੇਗਾ, ਜਿਸ ਵਿੱਚ ਐਥਲੀਟਾਂ ਤੇ ਹੋਰਨਾਂ ਹਿੱਸੇਦਾਰਾਂ ਲਈ ਕੁਆਰੰਟਾਇਨ ਸ਼ਾਮਲ ਹੋ ਸਕਦਾ ਹੈ। ਉਨ੍ਹਾ ਕਿਹਾ ਕਿ ਕਈ ਬਦਲ ਹਨ ਪਰ ਉਨ੍ਹਾਂ ਦਾ ਅਜੇ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਉਸ ਨੇ ਕਿਹਾ ਕਿ ਕੋਈ ਵੀ ਫੈਸਲਾ ਤਦ ਲਿਆ ਜਾ ਸਕਦਾ ਹੈ ਜਦੋਂ ਅੱਗੇ ਦੀ ਤਸਵੀਰ ਸਪੱਸ਼ਟ ਹੋਵੇ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ