Welcome to Canadian Punjabi Post
Follow us on

12

May 2025
ਬ੍ਰੈਕਿੰਗ ਖ਼ਬਰਾਂ :
ਫਾਰਮਾ ਓਪੀਓਡ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ; ਫਾਜ਼ਿਲਕਾ ਵਿੱਚ ਟ੍ਰਾਮਾਡੋਲ ਦੀਆਂ 60 ਹਜ਼ਾਰ ਗੋਲੀਆਂ ਸਮੇਤ ਤਿੰਨ ਨਸ਼ਾ ਤਸਕਰ ਕਾਬੂ 1,549 ਕਰੋੜ ਰੁਪਏ ਦੇ ਜਾਅਲੀ ਲੈਣ-ਦੇਣ ਦਾ ਕੀਤਾ ਪਰਦਾਫਾਸ਼ : ਹਰਪਾਲ ਚੀਮਾ ਯੁੱਧ ਨਸ਼ਿਆਂ ਵਿਰੁੱਧ: ਕੇਵਲ 72 ਦਿਨਾਂ ਵਿੱਚ 10 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ; 398 ਕਿਲੋਗ੍ਰਾਮ ਹੈਰੋਇਨ, 186 ਕਿਲੋਗ੍ਰਾਮ ਅਫੀਮ, 8.5 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦਅੰਮ੍ਰਿਤਸਰ ਵਿੱਚ ਤੁਰਕੀ ਅਧਾਰਿਤ ਤਸਕਰ ਵੱਲੋਂ ਸਮਰਥਿਤ ਨਾਰਕੋ-ਹਵਾਲਾ ਕਾਰਟੈਲ ਦਾ ਪਰਦਾਫਾਸ਼ਪੰਜਾਬ ਨੇ ਹਰਿਆਣਾ ਨੂੰ ਪਾਣੀ ਛੱਡਣ ਸਬੰਧੀ ਅਦਾਲਤੀ ਹੁਕਮਾਂ ਨੂੰ ਦਿੱਤੀ ਚੁਣੌਤੀ, ਪ੍ਰਕਿਰਿਆਵਾਂ ਦੀ ਉਲੰਘਣਾ ਦਾ ਲਗਾਇਆ ਦੋਸ਼ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾਉੱਤਰ-ਪੱਛਮੀ ਓਂਟਾਰੀਓ ਵਿੱਚ 1 ਲੱਖ 85 ਹਜ਼ਾਰ ਡਾਲਰ ਦੇ ਨਸ਼ੀਲੇ ਪਦਾਰਥਾਂ ਬਰਾਮਦਲਾਪਤਾ ਕਿਊਬੈਕ ਹਾਈਕਰ ਦੀ ਲਾਸ਼ ਐਡੀਰੋਨਡੈਕਸ `ਚ ਮਿਲੀ
 
ਨਜਰਰੀਆ

ਸੜਕਾਂ ਵਿੱਚ ਧੜਕਦੀ ਜ਼ਿੰਦਗੀ

April 01, 2020 09:11 AM

-ਬਲਦੇਵ ਸਿੰਘ
ਮਨੁੱਖੀ ਜੀਵਨ ਦੇ ਵਿਕਾਸ ਵਾਂਗ ਸੜਕਾਂ ਦੇ ਵਿਕਾਸ ਦਾ ਵੀ ਆਪਣਾ ਇਤਿਹਾਸ ਹੈ। ਸੜਕਾਂ ਕਿਸੇ ਵੀ ਗ਼ਰਾਂ, ਸ਼ਹਿਰ, ਪ੍ਰਾਂਤ ਜਾਂ ਦੇਸ਼ ਦੀ ਅਮੀਰੀ ਅਤੇ ਸੁਹਜ ਦਾ ਪ੍ਰਤੀਕ ਹੰੁਦੀਆਂ ਹਨ। ਕਹਾਵਤ ਹਨ, ‘ਰੋਮ ਇੱਕ ਦਿਨ ਵਿੱਚ ਨਹੀਂ ਸੀ ਉਸਰਿਆ?' ਕਿਸੇ ਪਿੰਡ, ਕਸਬੇ ਜਾਂ ਸ਼ਹਿਰ ਨੂੰ ਵੱਸਣ, ਵਿਗਸਣ ਲਈ ਸਦੀਆਂ ਲੱਗ ਜਾਂਦੀਆਂ ਹਨ, ਸੜਕਾਂ ਦਾ ਅੱਜ ਦੇ ਆਧੁਨਿਕ ਰੂਪ ਤੱਕ ਪੁੱਜਣ ਲਈ ਹਜ਼ਾਰਾਂ ਸਾਲਾਂ ਦਾ ਇਤਿਹਾਸ ਹੈ। ਰੋਹੀ-ਬੀਆਬਾਨਾਂ ਤੋਂ ਪਗਡੰਡੀਆਂ, ਫਿਰ ਕੱਚੇ ਰਾਹ, ਪੱਕੇ ਰਾਹਾਂ ਵਿੱਚੋਂ ਦੀ ਲੰਘਦੀਆਂ ਸੜਕਾਂ ਸਮੇਂ-ਸਮੇਂ ਆਪਣਾ ਰੂਪ ਵਟਾਉਂਦੀਆਂ ਗਈਆਂ। ਜਦੋਂ ਕਿਸੇ ਜੀਵ ਨੇ ਪਹਿਲੀ ਵਾਰ ਧਰਤ ਨੂੰ ਆਪਣੇ ਪੈਰਾਂ ਨਾਲ ਛੂਹਿਆ ਤੇ ਪਹਿਲੀ ਪੁਲਾਂਘ ਭਰੀ ਉਦੋਂ ਸੜਕ ਨੇ ਜਨਮ ਲਿਆ।
ਇਨਸਾਈਕਲੋਪੀਡੀਆ ਬ੍ਰਿਟੈਨਿਕਾ ਅਨੁਸਾਰ ਦੱਖਣੀ ਪੱਛਮੀ ਏਸ਼ੀਆਂ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸੜਕ ਬਣਾਉਣ ਦਾ ਤਜ਼ਰਬਾ ਕੀਤਾ ਗਿਆ। ਦੁਨੀਆ ਦੀ ਪਹਿਲੀ ਲੰਬੀ ਸੜਕ ਦਾ ਨਾਮ ‘ਪਰਸ਼ੀਅਨ ਰਾਇਲ ਰੋਡ' ਸੀ। ਇਹ 2875 ਕਿਲੋਮੀਟਰ ਲੰਬੀ ਸੀ। ਇਸ ਦਾ ਨਿਰਮਾਣ ਲਗਭਗ 3500 ਤੋਂ 3000 ਬੀ ਸੀ ਵਿਚਕਾਰ ਹੋਇਆ ਸੀ।
2750 ਬੀ ਸੀ ਦੇ ਲਾਗੇ ਭਾਰਤ ਵਿੱਚ ਹਿੰਦੂ ਸੱਭਿਅਤਾ ਵੇਲੇ ਸਿੰਧ ਅਤੇ ਬਲੋਚਿਸਤਾਨ ਵਿਚਕਾਰ ਪੱਕੀਆਂ ਇੱਟਾਂ ਦੀਆਂ ਸੜਕਾਂ ਦੇ ਚਿੰਨ੍ਹ ਮਿਲਦੇ ਹਨ। ਮੌਰੀਆ ਸਾਮਰਾਜ ਵੇਲੇ ਹਿਮਾਲਾ ਦੀਆਂ ਵਾਦੀਆਂ ਤੋਂ ਸ਼ੁਰੂ ਹੋ ਕੇ ਸੜਕ ਟੈਕਸਿਲਾ ਵਿੱਚੋਂ ਦੀ ਲੰਘਦੀ, ਪੰਜ ਦਰਿਆਵਾਂ ਨੂੰ ਪਾਰ ਕਰਦੀ ਅਲਾਹਾਬਾਦ ਤੱਕ ਜਾਂਦੀ ਸੀ। ਦੁਨੀਆ ਦਾ ਸਭ ਤੋਂ ਪਹਿਲਾਂ ਲੱਕੜੀ ਦਾ ਦੋ ਪਹੀਆਂ ਵਾਲਾ ਗੱਡਾ ਸੁਮੇ-ਰੀਅਨਜ਼ ਨੇ ਬਣਾਇਆ। ਇਸੇ ਤਰ੍ਹਾਂ ਹੌਲੀ-ਹੌਲੀ ਫਲਦਾ ਗਿਆ ਸੜਕਾਂ ਦਾ ਰੌਂਚਿਕਤਾ ਭਰਿਆ ਇਤਿਹਾਸ।
ਸੜਕਾਂ ਬਾਰੇ ਬੜਾ ਘੱਟ ਲਿਖਿਆ ਗਿਆ ਹੈ, ਸੜਕਾਂ ਜਿੰਨੀਆਂ ਮਹੱਤਵ ਪੂਰਨ ਹਨ, ਓਨੀਆਂ ਹੀ ਅਣਗੌਲੀਆਂ।
ਸੜਕਾਂ ਉਪਰ ਚੱਲਣ ਵਾਲੇ ਡਰਾਈਵਰਾਂ-ਕੰਡਕਟਰਾਂ, ਖਲਾਸੀਆਂ ਆਦਿ ਨੂੰ ਸਾਊ ਭਾਈਚਾਰਾ ਨਹੀਂ ਸਮਝਿਆ ਜਾਂਦਾ। ਸਾਧਾਰਨ ਮਨੁੱਖ, ਇਥੋਂ ਤੱਕ ਕਿ ਸਰਕਾਰਾਂ ਵੀ ਇਸ ਕਿੱਤੇ ਦੀ ਅਹਿਮੀਅਤ ਨੂੰ ਨਹੀਂ ਸਮਝਦੀਆਂ। ਜੇ ਦੋ-ਚਾਰ ਦਿਨ ਇਸ ਕਿੱਤੇ ਨੂੰ ਜਾਮ ਕਰ ਦਿੱਤਾ ਜਾਵੇ ਤਾਂ ਸਮੁੱਚੇ ਦੇਸ਼ ਦੇ ਸਿਸਟਮ ਨੂੰ ਬੇ੍ਰਕ ਲੱਗ ਸਕਦੇ ਹਨ। ਸੜਕਾਂ ਦਾ ਆਪਣਾ ਧਰਮ ਹੈ, ਆਪਣਾ ਸੱਭਿਆਚਾਰ ਹੈ, ਆਪਣਾ ਸਾਹਿਤ ਹੈ। ਇਸ ਦੀਆਂ ਆਪਣੀਆਂ ਖ਼ੁਸ਼ੀਆਂ ਹਨ, ਆਪਣੇ ਸੰਤਾਪ ਹਨ। ਸੜਕਾਂ ਦੇ ਆਪਣੇ ਰੂਪ ਹਨ, ਆਪਣੇ ਅਰੂਪ ਹਨ। ਇਹ ਤੀਰਾਂ ਵਰਗੀਆਂ ਸਿੱਧੀਆਂ ਵੀ ਤੇ ਸੱਪਾਂ ਵਾਂਗ ਵਲੇਵੇਂ ਖਾਂਦੀਆਂ ਵੀ ਹਨ। ਜਲੇਬੀ ਵਰਗੀਆਂ ਗੁੰਝਲਦਾਰ ਵੀ ਹਨ। ਇਨ੍ਹਾਂ ਸੜਕਾਂ ਵਿੱਚ ਮੁਟਿਆਰਾਂ ਜਿਹਾ ਹੁਸਨ ਵੀ ਹੈ। ਉਨ੍ਹਾਂ ਦੇ ਤਲਿਸਮੀ ਜਿਸਮ ਵਾਂਗ ਇਨ੍ਹਾਂ ਵਿੱਚ ਵੀ ਕਿਧਰੇ ਡੂੰਘੀਆਂ ਖਾਈਆਂ ਹਨ, ਕਿਧਰੇ ਪਠਾਰ ਹਨ। ਇਹੋ ਜਿਹੀਆਂ ਸੜਕਾਂ ਉਪਰ ਚੱਲਦਿਆਂ ਡਰਾਈਵਰ ਨਸ਼ਿਆ ਜਾਂਦੇ ਹਨ। ਸੜਕਾਂ ਵਿੱਚੋਂ ਉਨ੍ਹਾਂ ਨੂੰ ਆਪਣੇ ਕਿਸੇ ਚਹੇਤੇ ਦਾ ਮੂੰਹ ਦਿੱਸਦਾ ਹੈ:
ਸੜਕਾਂ, ਸੜਕਾਂ, ਸੜਕਾਂ,
ਜੀ ਟੀ ਰੋਡ ਦੀਆਂ ਸੜਕਾਂ,
ਤੇਰੀ ਰੂਪ ਜਿਹੀਆਂ,
ਨਾਲ ਤੁਰਦੀਆਂ ਮੜ੍ਹਕਾਂ,
ਬਹਿ ਕੇ ਸਟੇਰਿੰਗ 'ਤੇ,
ਡਰਾਈਵਰ ਮਾਰਦਾ ਬੜ੍ਹਕਾਂ,
ਧੀਰਜ ਰੱਖ ਬੱਲੀਏ,
ਮੈਂ ਦਿਲ ਤੇਰੇ ਵਿੱਚ ਧੜਕਾਂ
ਧੀਰਜ ਰੱਖ ਬੱਲੀਏ..
ਸੜਕ ਸਾਹਿਤ ਦਾ ਆਪਣਾ ਸੁਹਜ ਹੈ। ਟਰੱਕਾਂ, ਟਰਾਲਿਆਂ, ਬੱਸਾਂ ਪਿੱਛੇ ਡਰਾਈਵਰਾਂ ਵੱਲੋਂ ਲਿਖਾਏ ਟੋਟਕੇ/ ਸ਼ੇਅਰ ਉਨ੍ਹਾਂ ਦੀ ਫਿਤਰਤ ਤੇ ਸੁਭਾਅ ਨੂੰ ਪ੍ਰਗਟ ਕਰਦੇ ਹਨ। ਇਹ ਸੜਕ ਸਾਹਿਤ ਵੱਖ-ਵੱਖ ਪ੍ਰਾਂਤਾਂ ਤੇ ਖਿੱਤਿਆਂ ਦੇ ਡਰਾਈਵਰਾਂ ਦਾ ਆਪਣਾ-ਆਪਣਾ ਹੁੰਦਾ ਹੈ। ਇਨ੍ਹਾਂ ਵਿੱਚ ਡਰਾਈਵਰਾਂ ਦੇ ਹੇਰਵੇ ਹੁੰਦੇ ਹਨ, ਸ਼ੋਕ ਹੁੰਦੇ ਹਨ ਤੇ ਵਿੱਚ ਵਿੱਚ ਸ਼ਰਾਰਤਾਂ ਵੀ ਹੁੰਦੀਆਂ ਹਨ। ਇਨ੍ਹਾਂ ਬਾਰੇ ਕਦੇ ਫੇਰ ਗੱਲ ਕਰਾਂਗੇ, ਅਜੇ ਤਾਂ ਸੜਕਾਂ ਦੀ ਕਥਾ ਪੂਰੀ ਨਹੀਂ ਹੋਈ।
ਜਿਵੇਂ ਮਨੁੱਖੀ ਸਮਾਜ, ਕਬੀਲੇ ਅਤੇ ਦੇਸ਼, ਵਰਗਾਂ ਵਿੱਚ ਵੰਡੇ ਹੁੰਦੇ ਹਨ, ਇਵੇਂ ਸੜਕਾਂ ਦੀਆਂ ਹੋਣੀਆਂ ਵੀ ਵਰਗਾਂ ਦੇ ਘੇਰਿਆਂ ਵਿੱਚ ਵਲੀਆਂ ਹੁੰਦੀਆਂ ਹਨ। ਕੁਝ ਸੜਕਾਂ ਕੇਵਲ ਉਚ ਵਰਗ ਦੇ ਲੋਕਾਂ ਜਾਂ ਸ਼ਹਿਰੀਆਂ ਲਈ ਰਾਖਵੀਆਂ ਕਰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਉਪਰ ਆਮ ਲੋਕਾਂ ਦਾ ਚੱਲਣਾ ਮਨ੍ਹਾਂ ਹੁੰਦਾ ਹੈ। ਕਿਸੇ ਰਾਜੇ ਦੇ ਮਹਿਲਾਂ ਅੱਗਿਓ ਲੰਘਦੀ ਸੜਕ ਦਾ ਨਾਮ ‘ਠੰਢੀ ਸੜਕ' ਹੁੰਦਾ ਸੀ। ਗਰਮੀਆਂ ਵਿੱਚ ਇਸ ਸੜਕ ਉਪਰ ਮਾਲੀ ਪਾਣੀ ਛਿੜਕਦਾ ਰਹਿੰਦਾ ਸੀ। ਇਸ ਸੜਕ ਨੂੰ ਰਾਜਾ ਤੇ ਸ਼ਾਹੀ ਪਰਵਾਰ ਦੇ ਮੈਂਬਰ ਹੀ ਵਰਤ ਸਕਦੇ ਸਨ। ਸਮੇਂ ਨੇ ਕਰਵਟ ਲਈ। ਨਾ ਰਾਜੇ ਰਹੇ, ਨਾ ਠੰਢੀਆਂ ਸੜਕਾਂ। ਅੱਜ ਇਸ ਠੰਢੀ ਸੜਕ ਉਪਰ ਭਈਏ ਸਬਜ਼ੀ ਦੀਆਂ ਫੜੀਆਂ ਲਾਉਂਦੇ ਹਨ ਤੇ ਆਵਾਰਾ ਪਸ਼ੂਆਂ ਦੇ ਝੰੁਡ ਘੁੰਮਦੇ ਫਿਰਦੇ ਹਨ, ਵੇਲੇ-ਕੁਵੇਲੇ ਮੌਕਾ ਤਕਾ ਕੇ ਮਹਿਲਾਂ ਦੀਆਂ ਕੰਧਾਂ ਨਾਲ ਲੋਕ ਪਿਸ਼ਾਬ ਕਰਦੇ ਵੇਖੇ ਜਾ ਸਕਦੇ ਹਨ। ਬਾਬਾ ਫ਼ਰੀਦ ਯਾਦ ਆਉਂਦਾ ਹੈ: ‘ਕਜਲ ਰੇਖ ਨ ਸਹਿਦਿਅ, ਸੇ ਪੰਖੀ ਸੂਇ ਬਹਿਠੁ॥’ ਅਜਿਹੇ ਸਲੋਕ ਸਾਡੇ ਨੇਤਾ ਵੀ ਪੜ੍ਹਦੇ ਹੋਣਗੇ, ਪਰ ਕੋਈ ਵੀ ‘ਠੰਢੀਆਂ ਸੜਕਾਂ' ਦੇ ਹਸ਼ਰ ਤੋਂ ਸਬਕ ਨਹੀਂ ਸਿੱਖਦਾ।
ਚਲੋ ਆਪਾਂ ਸੜਕਾਂ ਦੀ ਗੱਲ ਕਰੀਏ। ਕਿਸੇ ਸੜਕ ਨਾ ਨਾਮ ‘ਖੂਨੀ ਸੜਕ' ਪੈ ਜਾਂਦਾ ਹੈ। ਸੜਕ ਦੇ ਉਸ ਹਿੱਸੇ ਉਪਰ ਅਕਸਰ ਐਕਸੀਡੈਂਟ ਅਤੇ ਮੌਤਾਂ ਹੋ ਜਾਂਦੀਆਂ ਨੇ। ਬਨਾਵਟ ਵਿੱਚ ਕੋਈ ਤਕਨੀਕੀ ਨੁਕਸ ਰਹਿ ਜਾਂਦਾ ਹੈ, ਗੱਡੀ ਬੇਕਾਬੂ ਹੋ ਜਾਂਦੀ ਹੈ। ਪਹਾੜੀ ਸੜਕਾਂ ਵਿੱਚ ਕਈ ਅਜਿਹੇ ਕੂਹਣੀ ਮੋੜ ਹੁੰਦੇ ਹਨ, ਜਿਹੜੇ ਬਹੁਤ ਵਾਰੀ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਅਜਿਹੇ ਮੋੜਾਂ ਜਾਂ ਘਾਟਾਂ ਨੂੰ ਅਸੀਂ ਡਰਾਈਵਰ ਲੋਕ ‘ਮੌਤ ਦੀ ਘਾਟੀ' ਕਹਿਣ ਲੱਗਦੇ ਹਾਂ। ਕੁਝ ਸੜਕਾਂ ਸਦਾ ਜ਼ਖ਼ਮੀ ਰਹਿੰਦੀਆਂ ਹਨ। ਥਾਂ-ਥਾਂ ਤੋਂ ਉਖੜੀਆਂ ਹੋਈਆਂ ਅਜਿਹੀਆਂ ਸੜਕਾਂ ਉਪਰੋਂ ਦੀ ਲੰਘਦੇ ਡਰਾਈਵਰ, ਸੜਕਾਂ ਬਣਾਉਣ ਵਾਲਿਆਂ ਨੂੰ ਜਾਂ ਸੜਕ ਨੂੰ ਗਾਲ੍ਹਾਂ ਕੱਢਦੇ ਹਨ।
ਕੋਈ ਦੁਖੀ ਹੋਈ ਸੜਕ, ਆਪਣੇ ਕਿਨਾਰੇ ਖੜ੍ਹੇ ਬੁੱਢੇ ਬਿਰਖ ਨੂੰ ਪੁੱਛਦੀ ਹੈ।
‘‘ਸੁਣਦੈਂ, ਕੀ ਆਖਦੇ ਨੇ ਲੰਘਣ ਵਾਲੇ?''
ਹਵਾ ਨਾਲ ਸ਼ੂਕਦੇ ਬਿਰਖ ਵਿੱਚੋਂ ਸਾਂ-ਸਾਂ ਦੀ ਆਵਾਜ਼ ਸੁਣਦੀ ਹੈ। ਸੜਕ ਵਿਅੰਗ ਨਾਲ ਕਹਿੰਦੀ ਜਾਪਦੀ ਹੈ: ‘‘ਤੈਨੂੰ ਕੀ ਸੁਣਦਾ ਹੋਣੈਂ, ਇੱਕ ਥਾਵੇਂ ਤਾਂ ਗੱਡਿਆ ਖੜ੍ਹੈਂ। ਮੈਂ ਭਾਵੇਂ ਜ਼ਖ਼ਮੀ ਤੇ ਵਲੂੰਧਰੀ ਹਾਂ, ਫਿਰ ਵੀ ਸਾਰੀ ਧਰਤੀ ਦਾ ਚੱਪਾ-ਚੱਪਾ ਜਾਣਦੀ ਆਂ। ਜੇ ਕੋਈ ਮੇਰੀ ਸਾਰ ਨੀਂ ਲੈਂਦਾ ਤਾਂ ਮੇਰੇ ਕੀ ਵੱਸ ਐਂ..।”
ਮਨੁੱਖੀ ਭਾਈਚਾਰੇ ਨੂੰ ਇੱਕ ਦੂਸਰੇ ਦੇ ਨੇੜੇ ਆਉਣ ਦਾ ਸੜਕਾਂ ਨੇ ਵੱਡਾ ਯੋਗਦਾਨ ਪਾਇਆ ਹੈ। ਕਿਸੇ ਵੀ ਦੇਸ਼ ਦੀ ਅਮੀਰੀ ਉਸ ਦੀਆਂ ਸੜਕਾਂ ਤੋਂ ਪਛਾਣੀ ਜਾ ਸਕਦੀ ਹੈ। ਅੱਜ ਦੇ ਯੁੱਗ ਵਿੱਚ ਜੀਵਨ ਦੇ ਵਿਕਾਸ ਵਿੱਚ ਸੜਕਾਂ ਦੀ ਅਹਿਮ ਭੂਮਿਕਾ ਹੈ। ਉਡਣ ਵਾਲੇ ਜਹਾਜ਼ ਦਾ ਵੀ ਸੜਕ ਬਿਨਾਂ ਗੁਜ਼ਾਰਾ ਨਹੀਂ ਹੈ। ਮਨੁੱਖ ਅਤੇ ਸੜਕਾਂ ਨੂੰ ਇੱਕ ਦੂਸਰੇ ਤੋਂ ਅੱਲਗ ਕਰਕੇ, ਸੋਚਿਆ ਹੀ ਨਹੀਂ ਜਾ ਸਕਦਾ। ਮਨੁੱਖ ਹਨ ਤਾਂ ਸੜਕਾਂ ਹਨ। ਸੜਕਾਂ ਹਨ ਤਾਂ ਮਨੁੱਖ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ