Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਐਫ ਏ ਟੀ ਐਫ ਦਾ ਅਲਟੀਮੇਟਮ: ਜੂਨ ਤੱਕ ਪਾਕਿ ਨਾ ਸੁਧਰਿਆ ਤਾਂ ਬਲੈਕ ਲਿਸਟ ਹੋਵੇਗਾ

February 22, 2020 09:23 PM

ਪੈਰਿਸ, 22 ਫਰਵਰੀ (ਪੋਸਟ ਬਿਊਰੋ)- ਅੱਤਵਾਦ ਦੀ ਪਨਾਹਗਾਹ ਪਾਕਿਸਤਾਨ ਦੀਆਂ ਸਾਰੀਆਂ ਪੈਂਤੜੇਬਾਜ਼ੀਆਂ ਇੱਕ ਵਾਰ ਫਿਰ ਫੇਲ ਸਾਬਿਤ ਹੋਈਆਂ ਹਨ। ਉਸ ਨੂੰ ਨਵੀਂ ਚਿਤਾਵਨੀ ਮਿਲ ਗਈ ਹੈ।
ਗਲੋਬਲ ਟੈਰਰ ਫੰਡਿੰਗ ਉੱਤੇ ਨਜ਼ਰ ਰੱਖਣ ਵਾਲੇ ਅਦਾਰੇ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ ਏ ਟੀ ਐਫ) ਨੇ ਅੱਤਵਾਦ ਦੀ ਫੰਡਿੰਗ 'ਤੇ ਕਾਬੂ ਪਾਉਣ 'ਚ ਨਾਕਾਮੀ ਕਾਰਨ ਪਾਕਿਸਤਾਨ ਨੂੰ ਅਗਲੇ ਚਾਰ ਮਹੀਨਿਆਂ ਤੱਕ ਸ਼ੱਕੀ ਸੂਚੀ ਵਿੱਚ ਰੱਖਣ ਦਾ ਫ਼ੈਸਲਾ ਕੀਤਾ ਹੈ। ਐਫ ਏ ਟੀ ਐਫ ਨੇ ਨਾਲ ਹੀ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਅੱਤਵਾਦ ਵਿਰੋਧੀ ਕਦਮਾਂ ਸਮੇਤ 23 ਸੂਤਰੀ ਐਕਸ਼ਨ ਪਲਾਨ ਨੂੰ ਪੂਰਾ ਨਹੀਂ ਕਰਦਾ ਤਾਂ ਉਹ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਜਾਵੇਗਾ। ਇਹ ਫੈਸਲਾ ਐਫ ਏ ਟੀ ਐਫ ਦੇ ਕੌਮਾਂਤਰੀ ਸਹਿਯੋਗ ਗੁੱਪ (ਆਈ ਸੀ ਆਰ ਜੀ) ਦੀ ਬੈਠਕ 'ਚ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਆਉਂਦੀ ਜੂਨ ਤੱਕ ‘ਸ਼ੱਕੀ ਸੂਚੀ' 'ਚ ਬਣਿਆ ਰਹੇਗਾ। ਐਫ ਏ ਟੀ ਐਫ ਨੇ ਆਪਣੇ ਮੈਬਰਾਂ ਨੂੰ ਪਾਕਿਸਤਾਨ ਦੇ ਸਾਰੇ ਕਾਰੋਬਾਰੀ ਰਿਸ਼ਤੇ ਅਤੇ ਵਿੱਤੀ ਲੈਣ ਦੇਣ 'ਤੇ ਨਜ਼ਰ ਰੱਖਣ ਨੂੰ ਵੀ ਕਿਹਾ ਹੈ।
ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਫਰਵਰੀ ਵਿੱਚ ਐਫ ਏ ਟੀ ਐਫ ਦੀ ਸ਼ੱਕੀ ਸੂਚੀ 'ਚੋਂ ਬਾਹਰ ਨਿਕਲ ਜਾਵੇਗਾ। ਚੀਨ, ਮਲੇਸ਼ੀਆ ਅਤੇ ਤੁਰਕੀ (ਤਿੱਕੜੀ) ਦੀ ਮਦਦ ਨਾਲ ਪਾਕਿ ਇੱਕ ਵਾਰ ਫਿਰ ‘ਬਲੈਕਲਿਸਟ' ਹੋਣ ਤੋਂ ਬਚ ਗਿਆ ਪਰ ਉਸ ਨੂੰ ‘ਗ੍ਰੇ ਲਿਸਟ' ਤੋਂ ਬਚਾਉਣ ਲਈ 13 ਦੇਸ਼ਾਂ ਦੇ ਸਮਰਥਨ ਦੀ ਲੋੜ ਸੀ, ਜੋ ਉਸ ਨੂੰ ਨਹੀਂ ਮਿਲਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ