Welcome to Canadian Punjabi Post
Follow us on

04

July 2025
 
ਅੰਤਰਰਾਸ਼ਟਰੀ

ਇੰਗਲੈਂਡ ਵਿੱਚ ਜਿੱਤੇ ਪੰਜਾਬੀਆਂ ਵਿੱਚੋਂ ਸਭ ਤੋਂ ਵੱਡੇ ਫਰਕ ਨਾਲ ਜਿੱਤੇ ਵਰਿੰਦਰ ਸ਼ਰਮਾ

December 15, 2019 01:24 AM

* ਸਭ ਤੋਂ ਵੱਧ ਵੋਟਾਂ ਪਈਆਂ ਤਨਮਨਜੀਤ ਢੇਸੀ ਨੂੰ

ਲੰਡਨ, 14 ਦਸੰਬਰ (ਪੋਸਟ ਬਿਊਰੋ)- ਬ੍ਰਿਟੇਨ ਦੀ ਪਾਰਲੀਮੈਂਟ ਲਈ ਹੋਈਆਂ ਚੋਣਾਂ ਵਿੱਚ ਲੇਬਰ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਪੰਜਾਬੀ ਮੂਲ ਦੇ ਉਮੀਦਵਾਰਾਂ ਵਿੱਚੋਂ ਚਾਰ ਜਣਿਆਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਲੰਡਨ ਸ਼ਹਿਰ ਦੀ ਈਲਿੰਗ ਸਾਊਥਾਲ ਸੀਟ ਤੋਂ ਜਲੰਧਰ ਜਿ਼ਲੇ ਨਾਲ ਸੰਬੰਧਤ ਵਰਿੰਦਰ ਸ਼ਰਮਾ ਨੂੰ 25678 ਵੋਟਾਂ ਮਿਲੀਆਂ ਤੇ ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਟੌਮ ਬੈਨੇਟ ਨੂੰ 16084 ਵੋਟਾਂ ਦੇ ਫਰਕ ਨਾਲ ਹਰਾਇਆ। ਵਰਿੰਦਰ ਸ਼ਰਮਾ ਪੰਜਾਬੀ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਡੇ ਫਰਕ ਨਾਲ ਜਿੱਤਣ ਵਾਲੇ ਪਾਰਲੀਮੈਂਟ ਮੈਂਬਰ ਬਣੇ ਹਨ। ਨਾਲ ਲੱਗਦੇ ਸਲੋਹ ਦੀ ਸੀਟ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਨੇ ਆਪਣੀ ਨੇੜਲੀ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਕੰਵਲ ਤੂਰ ਗਿੱਲ ਨੂੰ 13640 ਵੋਟਾਂ ਨਾਲ ਹਰਾਇਆ ਹੈ। ਢੇਸੀ ਨੂੰ 29421 ਵੋਟਾਂ ਮਿਲੀਆਂ ਅਤੇ ਤੂਰ ਨੂੰ 15781 ਮਿਲੀਆਂ। ਢੇਸੀ ਪੰਜਾਬੀ ਉਮੀਦਵਾਰਾਂ 'ਚੋਂ ਸਭ ਤੋਂ ਵੱਧ ਵੋਟਾਂ ਪ੍ਰਾਪਤ ਲੈਣ ਵਾਲੇ ਪਾਰਲੀਮੈਂਟ ਮੈਂਬਰ ਹਨ।
ਬਰਮਿੰਘਮ ਦੇ ਐਜਬਾਸਟਨ ਹਲਕੇ ਤੋਂ ਲੇਬਰ ਪਾਰਟੀ ਦੀ ਪ੍ਰੀਤ ਕੌਰ ਗਿੱਲ ਨੇ 5614 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੂੰ 21217 ਅਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨੂੰ 15603 ਵੋਟਾਂ ਮਿਲੀਆਂ ਹਨ। ਹੇਸਟਨ ਫੈਲਥਮ ਤੋਂ ਪੰਜਾਬੀ ਮੂਲ ਦੀ ਸੀਮਾ ਮਲਹੋਤਰਾ ਨੇ 7859 ਵੋਟਾਂ ਨਾਲ ਸੀਟ ਜਿੱਤੀ ਹੈ, ਸੀਮਾ ਨੂੰ 24876 ਅਤੇ ਵਿਰੋਧੀ ਉਮੀਦਵਾਰ ਨੂੰ 17017 ਵੋਟਾਂ ਮਿਲੀਆਂ ਹਨ। ਨਾਲ ਦੀ ਵਾਲਸਾਲ ਦੱਖਣੀ ਸੀਟ ਤੋਂ ਲੇਬਰ ਉਮੀਦਵਾਰ ਭਾਰਤੀ ਮੂਲ ਦੀ ਵਲੈਰੀ ਵਾਜ਼ ਨੇ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਗੁਰਜੀਤ ਕੌਰ ਬੈਂਸ ਨੂੰ 3456 ਵੋਟਾਂ ਨਾਲ ਹਰਾਇਆ ਹੈ। ਪੰਜਾਬੀ ਭਾਈਚਾਰੇ ਵਿੱਚ ਇਹ ਬਹੁਤ ਚਰਚਿਤ ਸੀਟ ਸੀ।ਬਹੁ-ਚਰਚਿਤ ਸਾਬਕਾ ਮੰਤਰੀ ਕੀਥ ਵਾਜ਼ ਦੀ ਭੈਣ ਵਲੈਰੀ ਵਾਜ਼ ਨੂੰ 20875 ਵੋਟਾਂ ਅਤੇ ਗੁਰਜੀਤ ਕੌਰ ਬੈਂਸ ਨੂੰ 17416 ਵੋਟਾਂ ਮਿਲੀਆਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ