Welcome to Canadian Punjabi Post
Follow us on

10

July 2025
 
ਟੋਰਾਂਟੋ/ਜੀਟੀਏ

ਨਵੀਂ ਨਾਫਟਾ ਡੀਲ ਨੂੰ ਅੰਤਿਮ ਛੋਹਾਂ ਦੇਣ ਲਈ ਫਰੀਲੈਂਡ ਮੈਕਸਿਕੋ ਰਵਾਨਾ

December 10, 2019 09:25 AM

ਓਟਵਾ, 9 ਦਸੰਬਰ (ਪੋਸਟ ਬਿਊਰੋ) : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਮੰਗਲਵਾਰ ਨੂੰ ਨਵੀਂ ਨੌਰਥ ਅਮੈਰੀਕਨ ਫਰੀ ਟਰੇਡ ਡੀਲ ਦੇ ਸਬੰਧ ਵਿੱਚ ਮੰਗਲਵਾਰ ਨੂੰ ਅਮਰੀਕੀ ਤੇ ਮੈਕਸਿਕਨ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ। ਇਸ ਡੀਲ ਦਾ ਮੁਲਾਂਕਣ ਕੀਤੇ ਜਾਣ ਦੀਆਂ ਖਬਰਾਂ ਮਿਲੀਆਂ ਹਨ।
ਫਰੀਲੈਂਡ ਦੇ ਇਸ ਅਚਨਚੇਤੀ ਦੌਰੇ ਦਾ ਖੁਲਾਸਾ ਸੋਮਵਾਰ ਨੂੰ ਫੈਡਰਲ ਸਰਕਾਰ ਵੱਲੋਂ ਕੀਤਾ ਗਿਆ। ਇਸ ਡੀਲ ਦੀ ਹੋਣੀ ਨੂੰ ਲੈ ਕੇ ਪ੍ਰਗਟਾਈਆਂ ਜਾ ਰਹੀਆਂ ਕਿਆਸਅਰਾਈਆਂ ਤੋਂ ਇਲਾਵਾ ਕੈਨੇਡਾ ਦੇ ਐਲੂਮੀਨੀਅਮ ਖੇਤਰ ਵੱਲੋਂ ਇਸ ਸਮਝੌਤੇ ਦੇ ਇੰਡਸਟਰੀ ਤੇ ਵਰਕਰਾਂ ਨੂੰ ਹੋਣ ਵਾਲੇ ਨਫੇ ਨੁਕਸਾਨ ਬਾਰੇ ਪ੍ਰਗਟਾਈ ਗਈ ਚਿੰਤਾ ਤੋਂ ਬਾਅਦ ਹੀ ਫਰੀਲੈਂਡ ਦੇ ਇਸ ਦੌਰੇ ਦੀ ਖਬਰ ਆਈ।
ਜਿ਼ਕਰਯੋਗ ਹੈ ਕਿ ਅਮਰੀਕਾ-ਮੈਕਸਿਕੋ ਤੇ ਕੈਨੇਡਾ ਦਰਮਿਆਨ ਪਿਛਲੇ ਸਾਲ ਇਸ ਸਮਝੌਤੇ ਸਬੰਧੀ ਦਸਤਖ਼ਤ ਕੀਤੇ ਗਏ ਸਨ। ਪਰ ਅਮਰੀਕਾ ਵੱਲੋਂ ਇਸ ਸਮਝੌਤੇ ਦੀ ਪੁਸ਼ਟੀ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਰੁਕਿਆ ਹੋਇਆ ਹੈ। ਅਜਿਹਾ ਕਾਂਗਰਸ ਵਿੱਚ ਡੈਮੋਕ੍ਰੈਟਸ ਦੇ ਦਬਦਬੇ ਕਾਰਨ ਤੇ ਆਰਗੇਨਾਈਜ਼ਡ ਅਮਰੀਕੀ ਲੇਬਰ ਵੱਲੋਂ ਲੇਬਰ ਅਧਿਕਾਰਾਂ ਨੂੰ ਲੈ ਕੇ ਮੈਕਸਿਕੋ ਨਾਲ ਜਾਰੀ ਖਟਪਟ ਕਾਰਨ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸ ਸਮਝੌਤੇ ਦੇ ਸਿਰੇ ਨਾ ਚੜ੍ਹਨ ਪਿੱਛੇ ਸਟੀਲ ਤੇ ਐਲੂਮੀਨੀਅਮ ਦੇ ਖੇਤਰ ਨਾਲ ਇਸ ਸਮਝੌਤੇ ਵਿੱਚ ਕੀਤਾ ਜਾ ਰਿਹਾ ਵਿਵਹਾਰ ਵੀ ਜਿ਼ੰਮੇਵਾਰ ਹੈ।
25 ਸਾਲ ਪੁਰਾਣੇ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ (ਨਾਫਟਾ) ਦੀ ਥਾਂ ਲੈਣ ਲਈ ਤਿਆਰ ਕੀਤੇ ਗਏ ਇਸ ਨਵੇਂ ਸਮਝੌਤੇ ਨੂੰ ਲੈ ਕੇ ਇਹ ਚਿੰਤਾ ਵੀ ਬਣੀ ਹੋਈ ਹੈ ਕਿ ਇਹ ਸਮਝੌਤਾ 2020 ਵਿੱਚ ਕਾਂਗਰਸ ਦੇ ਖਤਮ ਹੋ ਰਹੇ ਕਾਰਜਕਾਲ ਤੋਂ ਪਹਿਲਾਂ ਸ਼ਾਇਦ ਹੀ ਸਿਰੇ ਚੜ੍ਹ ਸਕੇ। ਬਹੁਤਿਆਂ ਦਾ ਮੰਨਣਾ ਹੈ ਕਿ ਅਜਿਹਾ ਹੋਣ ਨਾਲ ਸਾਰਿਆਂ ਦਾ ਧਿਆਨ ਅਗਲੀਆਂ ਰਾਸ਼ਟਰਪਤੀ ਚੋਣਾਂ ਵੱਲ ਹੋ ਜਾਵੇਗਾ। ਇਸ ਸਮਝੌਤੇ ਬਾਰੇ ਸੋਮਵਾਰ ਨੂੰ ਗੱਲ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਇਸ ਸਮੇਂ ਅਮਰੀਕਾ ਨਾਲ ਸਾਡੇ ਸਬੰਧਾਂ ਨੂੰ ਲੈ ਕੇ ਸ਼ਾਇਦ ਕੋਈ ਹੋਰ ਗੱਲ ਐਨੀ ਮਾਇਨੇ ਨਹੀਂ ਰੱਖਦੀ ਜਿੰਨੀ ਕਿ ਇਹ ਟਰੇਡ ਡੀਲ ਰੱਖਦੀ ਹੈ।
ਫਰੀਲੈਂਡ ਨੇ ਦੱਸਿਆ ਕਿ ਨਵੀਂ ਨਾਫਟਾ ਡੀਲ ਦੀ ਪੁਸ਼ਟੀ ਦਾ ਮੁੱਦਾ ਪਿਛਲੇ ਹਫਤੇ ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਨਾਲ ਹੋਈ ਮੀਟਿੰਗ ਵਿੱਚ ਉਠਾਇਆ ਗਿਆ ਸੀ ਤੇ ਅਸੀਂ ਇਸ ਸਬੰਧ ਵਿੱਚ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਅਸੀਂ ਇਸ ਡੀਲ ਨੂੰ ਫਾਈਨਲ ਕਰਨ ਲਈ ਆਪਣੇ ਅਮਰੀਕੀ ਭਾਈਵਾਲਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖੀ ਬੈਠੇ ਹਾਂ। ਇਸ ਦੌਰਾਨ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਇਹ ਆਖਿਆ ਕਿ ਇਸ ਡੀਲ ਬਾਰੇ ਯੂਨੀਅਨਾਂ ਤੇ ਹੋਰਨਾਂ ਤੋਂ ਉਨ੍ਹਾਂ ਨੂੰ ਇਹੋ ਸੁਣਨ ਨੂੰ ਮਿਲ ਰਿਹਾ ਹੈ ਕਿ ਇਹ ਕਾਫੀ ਚੰਗੀ ਹੈ। ਟਰੰਪ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਡੈਮੋਕ੍ਰੈਟਸ ਇਸ ਡੀਲ ਨੂੰ ਅਗਲੇ ਪੜਾਅ ਵਿੱਚ ਭੇਜਣਗੇ ਤੇ ਜੇ ਉਹ ਉੱਥੇ ਜਾਂਦੀ ਹੈ ਤਾਂ ਯਕੀਨਨ ਪਾਸ ਹੋ ਜਾਵੇਗੀ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ