Welcome to Canadian Punjabi Post
Follow us on

04

July 2025
 
ਅੰਤਰਰਾਸ਼ਟਰੀ

ਲੰਡਨ ਵਿਚ ਹੋਏ ਅੱਤਵਾਦੀ ਹਮਲੇ ਦੀ ਤੰਦ ਪਾਕਿਸਤਾਨ ਤੇ ਅਲ-ਕਾਇਦਾ ਨਾਲ ਜੁੜੀ

December 02, 2019 08:59 AM

* ਮਾਰੇ ਗਏ ਸ਼ੱਕੀ ਦੇ ਸੰਬੰਧ ਪਾਕਿ ਨਾਲ ਜੁੜੇ ਨਿਕਲੇ

ਲੰਡਨ, 1 ਦਸੰਬਰ, (ਪੋਸਟ ਬਿਊਰੋ)- ਲੰਡਨ ਬ੍ਰਿਜ ਦੇ ਹਮਲੇ ਦੇ ਸ਼ੱਕੀ ਦੋਸ਼ੀ ਵਜੋਂ ਪਛਾਣੇ ਗਏ ਦੋਸ਼ੀ ਉਸਮਾਨ ਖ਼ਾਨ ਦੇ ਤਾਰ ਪਾਕਿਸਤਾਨ ਨਾਲ ਜੁੜੇ ਨਿਕਲੇ ਹਨ। ਇਸ ਬਾਰੇ ਲੰਡਨ ਪੁਲਿਸ ਦਾ ਦਾਅਵਾ ਹੈ ਕਿ ਉਸਮਾਨ ਸਾਬਕਾ ਅੱਤਵਾਦੀ ਹੈ ਅਤੇ ਅਲ-ਕਾਇਦਾ ਵਰਗੇ ਅੱਤਵਾਦੀ ਸੰਗਠਨ ਦੀ ਸੋਚ ਤੋਂ ਪ੍ਰਭਾਵਤ ਹੈ। ਉਸ ਨੇ ਆਪਣਾ ਬਚਪਨ ਪਾਕਿਸਤਾਨ ਵਿਚ ਗੁਜ਼ਾਰਿਆ ਸੀ ਅਤੇ ਉਸ ਦੀ ਮੁੱਢਲੀ ਪੜ੍ਹਾਈ ਵੀ ਓਥੇ ਹੋਈ ਸੀ। ਪਾਕਿਸਤਾਨ ਵਿਚ ਉਹ ਆਪਣੀ ਬੀਮਾਰ ਮਾਂ ਦੇ ਨਾਲ ਰਹਿੰਦਾ ਸੀ ਅਤੇ ਅਲ ਕਾਇਦਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ।
ਪਤਾ ਲੱਗਾ ਹੈ ਕਿ ਸ਼ੁੱਕਰਵਾਰ ਬਾਅਦ ਦੋਪਹਿਰ ਲੰਡਨ ਬ੍ਰਿਜ ਵਿਖੇ ਹੋਏ ਹਮਲੇ ਦਾ ਦੋਸ਼ੀ ਪਿਛਲੇ ਸਾਲ ਬ੍ਰਿਟੇਨ ਦੀ ਜੇਲ੍ਹ ਵਿਚੋਂ ਰਿਹਾਅ ਹੋਇਆ ਸੀ। ਲੰਡਨ ਪੁਲਿਸ ਦੇ ਮੁਤਾਬਕ ਉਸ ਤੋਂ ਪਹਿਲਾਂ 1990 ਵਿਚ ਲੰਡਨ ਐਕਸਚੇਂਜ ਦੇ ਬੰਬ ਧਮਾਕੇ ਵਿਚ ਉਸ ਦੀ ਭੂਮਿਕਾ ਲਈ ਉਸ ਨੂੰ 16 ਸਾਲ ਜੇਲ੍ਹ ਦੀ ਸਜ਼ਾ ਹੋਈ ਸੀ। ਉਸ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋਈ ਸੀ। ਅਖਬਾਰ ਟੈਲੀਗ੍ਰਾਫ ਦੇ ਅਨੁਸਾਰ ਸਾਲ 2012 ਵਿਚ ਸਜ਼ਾ ਸੁਣਾਉਂਦੇ ਸਮੇਂ ਜੱਜ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਇਕ ਗੰਭੀਰ ਜੇਹਾਦੀ ਹੈ, ਉਸ ਨੂੰ ਰਿਹਾਅ ਨਹੀਂ ਕਰਨਾ ਚਾਹੀਦਾ। ਇਹ ਆਮ ਨਾਗਰਿਕਾਂ ਲਈ ਖ਼ਤਰਾ ਹੈ।
ਵਰਨਣ ਯੋਗ ਹੈ ਕਿ ਬੀਤੇ ਸ਼ੁੱਕਰਵਾਰ ਬਾਅਦ ਦੋਪਹਿਰ ਬ੍ਰਿਟੇਨ ਦੀ ਰਾਜਧਾਨੀ ਦੇ ਲੰਡਨ ਬ੍ਰਿਜ ਖੇਤਰ ਵਿਚ ਇਕ ਸ਼ੱਕੀ ਵਿਅਕਤੀ ਨੇ ਲੋਕਾਂ ਉੱਤੇ ਚਾਕੂਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ ਸੀ, ਜਿਸ ਵਿਚ ਛੇ ਲੋਕ ਜ਼ਖ਼ਮੀ ਹੋ ਗਏ ਸਨ।
ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈ ਐੱਸ) ਨੇ ਲੰਡਨ ਵਿਚ ਚਾਕੂਬਾਜ਼ੀ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋਈ ਅਤੇ ਪੁਲਿਸ ਨੇ ਹਮਲਾਵਰ ਨੂੰ ਮਾਰ ਦਿੱਤਾ ਸੀ। ਇਸ ਬਾਰੇ ਆਈ ਐੱਸ ਨੇ ਆਪਣੇ ਖ਼ਿਲਾਫ਼ ਕਈ ਦੇਸ਼ਾਂ ਦੀ ਸਾਂਝ ਦਾ ਜ਼ਿਕਰ ਕਰ ਕੇ ਨਿਊਜ਼ ਏਜੰਸੀ ਤੋਂ ਕਿਹਾ ਕਿ ਲੰਡਨ ਵਿਚ ਹਮਲਾ ਕਰਨ ਵਾਲਾ ਬੰਦਾ ਆਈ ਐੱਸ ਦਾ ਲੜਾਕਾ ਸੀ ਤੇ ਉਸ ਨੇ ਗੱਠਜੋੜ ਦੇਸ਼ਾਂ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਇਹ ਕੁਝ ਕੀਤਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ