Welcome to Canadian Punjabi Post
Follow us on

29

June 2025
ਬ੍ਰੈਕਿੰਗ ਖ਼ਬਰਾਂ :
ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ
 
ਭਾਰਤ

ਪਹਿਲੀ ਤੋਂ ਗੱਡੀਆਂ ਉੱਤੇ ਫਾਸਟਟੈਗ ਲਾਜ਼ਮੀ, ਨਾ ਲੱਗਾ ਹੋਇਆ ਤਾਂ ਜੁਰਮਾਨਾ ਲੱਗੇਗਾ

November 22, 2019 10:06 PM

ਨਵੀਂ ਦਿੱਲੀ, 22 ਨਵੰਬਰ (ਪੋਸਟ ਬਿਊਰੋ)- ਭਾਰਤ ਵਿੱਚ ਇਲੈਕਟ੍ਰਾਨਿਕ ਟੋਲ ਨੂੰ ਉਤਸ਼ਾਹਤ ਕਰਨ ਅਤੇ ਮੁਸਾਫਰਾਂ ਨੂੰ ਸਹੂਲਤ ਦੇਣ ਲਈ ਸਰਕਾਰ ਇੱਕ ਦਸੰਬਰ ਤੋਂ ਨੈਸ਼ਨਲ ਹਾਈਵੇ 'ਤੇ ਫਾਸਟਟੈਗ ਜਾਂ ਆਰ ਐੱਫ ਆਈ ਡੀ ਨੂੰ ਜ਼ਰੂਰੀ ਕਰਨ ਜਾ ਰਹੀ ਹੈ। ਦੇਸ਼ ਦੇ ਸਾਰੇ ਨੈਸ਼ਨਲ ਹਾਈਵੇਜ਼ ਟੋਲ ਪਲਾਜ਼ਿਆਂ 'ਤੇ ਫਾਸਟਟੈਗ ਜ਼ਰੂਰੀ ਹੋਵੇਗਾ।
ਆਰ ਐੱਫ ਆਈ ਡੀ ਜਾਂ ਰੇਡੀਓ ਫਰੀਕੁਐਂਸੀ ਇਨਫਰਾਰੈਂਡ ਡਿਵਾਈਸ ਅਸਲ ਵਿੱਚ ਛੋਟੀ ਚਿਪ ਜਾਂ ਸਟਿੱਕਰ ਹੁੰਦਾ ਹੈ, ਜਿਸ ਨੂੰ ਵਾਹਨ ਦੇ ਅਗਲੇ ਸ਼ੀਸ਼ੇ 'ਤੇ ਚਿਪਕਾ ਸਕਦੇ ਹਾਂ। ਇਸੇ ਸਟਿੱਕਰ ਜਾਂ ਚਿਪ ਨੂੰ ਫਾਸਟਟੈਗ ਕਹਿੰਦੇ ਹਨ। ਫਾਸਟਟੈਗ ਲੱਗਾ ਵਾਹਨ ਜਦੋਂ ਨੈਸ਼ਨਲ ਹਾਈਵੇ ਜਾਂ ਕਿਸੇ ਟੋਲ ਪਲਾਜ਼ਾ ਤੋਂ ਲੰਘੇ ਤਾਂ ਉਥੇ ਟੋਲ ਪਲਾਜ਼ਾ 'ਤੇ ਲੱਗੇ ਹਾਈ ਡੈਫੀਨੇਸ਼ਨ ਕੈਮਰੇ ਆਰ ਐੱਫ ਆਈ ਡੀ ਜਾਂ ਫਾਸਟ ਟੈਗ ਨੂੰ ਸਕੈਨ ਕਰ ਲੈਣਗੇ ਤੇ ਟੋਲ ਭੁਗਤਾਨ ਇਲੈਕਟ੍ਰਾਨਿਕ ਤਰੀਕੇ ਨਾਲ ਹੋ ਜਾਵੇਗਾ। ਜੇ ਉਹ ਗੱਡੀ 24 ਘੰਟੇ ਦੇ ਅੰਦਰ ਉਸ ਟੋਲ ਨੂੰ ਵਾਪਸ ਪਾਰ ਕਰਦੀ ਹੈ ਤਾਂ ਉਸ ਤੋਂ ਚਾਰਜ ਨਹੀਂ ਲਿਆ ਜਾਵੇਗਾ, ਉਸ ਦੇ ਖਾਤੇ ਵਿੱਚੋਂ ਅੱਪ-ਡਾਊਨ ਵਾਲੀ ਰਕਮ ਕੱਟ ਹੋਵੇਗੀ। ਨਵੇਂ ਵਾਹਨ 'ਤੇ ਇਹ ਫਾਸਟਟੈਗ ਪਹਿਲਾਂ ਹੀ ਲੱਗ ਕੇ ਆਉਂਦੇ ਹਨ। ਪੁਰਾਣੇ ਵਾਹਨਾਂ ਲਈ ਫਾਸਟਟੈਗ ਨੂੰ ਖਰੀਦਣ ਅਤੇ ਲਗਾਉਣਾ ਹੋਵੇਗਾ। ਆਰ ਐੱਫ ਆਈ ਡੀ ਕਿਸੇ ਵੀ ਬੈਂਕ 'ਚ ਬਣਵਾਇਆ ਜਾ ਸਕਦਾ ਹੈ। ਬਹੁਤੇ ਟੋਲਾਂ 'ਤੇ ਬੈਂਕ ਅਧਿਕਾਰੀ-ਕਰਮਚਾਰੀ ਬਿਠਾ ਦਿੱਤੇ ਗਏ ਹਨ ਤਾਂ ਕਿ ਵਾਹਨ ਚਾਲਕ ਉਥੇ ਹੀ ਆਪਣੀ ਪ੍ਰਕਿਰਿਆ ਨੂੰ ਪੂਰਾ ਕਰ ਸਕਣ। ਇਸ ਦੇ ਵਾਹਨ ਚਾਲਕ ਨੂੰ ਆਪਣੇ ਵਾਹਨ ਦੀ ਆਰ ਸੀ, ਆਧਾਰ ਕਾਰਡ, ਪੈਨ ਕਾਰਡ ਆਦਿ ਦੀ ਫੋਟੋ ਕਾਪੀ ਦੀ ਜ਼ਰੂਰਤ ਹੁੰਦੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਸਾਈਕਲ 'ਤੇ ਸਵਾਰ ਪਤੀ, ਤਨੀ ਤੇ ਬੇਟੀ `ਤੇ ਪਲਟਿਆ ਮੂੰਗਫਲੀ ਦੇ ਛਿਲਕੇ ਨਾਲ ਭਰਿਆ ਟਰੱਕ, ਮੌਤ 3 ਇੰਡੀਗੋ ਅਧਿਕਾਰੀਆਂ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ, ਟ੍ਰੇਨੀ ਪਾਇਲਟ ਨੇ ਗੁਰੂਗ੍ਰਾਮ ਵਿੱਚ ਜਾਤੀ ਸੂਚਕ ਟਿੱਪਣੀਆਂ ਦਾ ਲਾਇਆ ਦੋਸ਼