ਸਮੱਗਰੀ-ਪਾਣੀ 300 ਮਿਲੀਲੀਟਰ, ਹਰੇ ਮਟਰ 50 ਗਰਾਮ, ਬਰੈੱਡ ਸਲਾਈਸ, ਤੇਲ 30 ਮਿਲੀਲੀਟਰ, ਸਰ੍ਹੋਂ ਦੇ ਬੀਜ 1 ਟੀ ਸਪੂਨ, ਮੂੰਗਫਲੀ 35 ਗਰਾਮ, ਕੜੀ ਪੱਤੇ ਇੱਕ ਟੇਬਲ ਸਪੂਨ, ਹਿੰਙ 1/4 ਟੀ ਸਪੂਨ, ਹਰੀ ਮਿਰਚ ਇੱਕ ਟੀ ਸਪੂਨ, ਪਿਆਜ 100 ਗਰਾਮ, ਬੇਲ ਮਿਰਚ 70 ਗਰਾਮ, ਉਬਲੇ ਹੋਏ ਆਲੂ 200 ਗਰਾਮ, ਹਲਦੀ ਅੱਧਾ ਟੀ ਸਪੂਨ, ਨਮਕ ਇੱਕ ਟੀ ਸਪੂਨ, ਖੰਡ ਇੱਕ ਟੀ ਸਪੂਨ, ਨਿੰਬੂ ਦਾ ਰਸ ਇੱਕ ਟੇਬਲ ਸਪੂਨ, ਧਨੀਆ ਇੱਕ ਟੇਬਲ ਸਪੂਨ।
ਵਿਧੀ- ਸਭ ਤੋਂ ਪਹਿਲਾਂ ਇੱਕ ਪੈਨ ਲਓ, ਇਸ ਵਿੱਚ 300 ਮਿਲੀਲੀਟਰ ਪਾਣੀ 50 ਗਰਾਮ, ਹਰੇ ਮਟਰ ਪਾ ਕੇ ਉਬਾਲ ਲਓ। ਮੱਧਮ ਸੇਕ 'ਤੇ ਪੰਜ-ਸੱਤ ਮਿੰਟ ਲਈ ਉਬਾਲ ਲਓ। ਫਿਰ ਇਸ ਨੂੰ ਇੱਕ ਪਾਸੇ ਰੱਖ ਦਿਓ ਤੇ ਹਰੇ ਮਟਰਾਂ ਨੂੰ ਸੁਕਾ ਦਿਓ। ਇੱਕ ਬਰੈੱਡ ਸਲਾਈਸ ਲਓ ਤੇ ਇਸ ਨੂੰ ਟੁਕੜਿਆਂ ਵਿੱਚ ਕੱਟ ਲਓ। ਇਸ ਤੋਂ ਬਾਅਦ ਇੱਕ ਪੈਨ ਵਿੱਚ 30 ਮਿਲੀਲੀਟਰ ਤੇਲ ਗਰਮ ਕਰੋ, ਉਸ ਵਿੱਚ ਬਰੈੱਡ ਕਿਊਬਸ ਪਾਓ ਅਤੇ ਮੱਧਮ ਸੇਕ 'ਤੇ ਤਿੰਨ ਤੋਂ ਪੰਜ ਮਿੰਟ ਤੱਕ ਪਕਾਓ ਜਾਂ ਜਦੋਂ ਤੱਕ ਇਹ ਸੁਨਹਿਰੀ ਭੂਰੇ ਰੰਗ ਦੇ ਨਾ ਹੋ ਜਾਣ। ਫਿਰ ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਇੱਕ ਪਾਸੇ ਰੱਖ ਦਿਓ। ਹੁਣ ਇੱਕ ਨਵੇਂ ਪੈਨ ਵਿੱਚ 30 ਮਿਲੀਲੀਟਰ ਤੇਲ ਗਰਮ ਕਰੋ, ਇੱਕ ਟੂ ਸਪੂ ਸਰ੍ਹੋਂ ਦੇ ਬੀਜ, 350 ਗਰਾਮ ਮੂੰਗਫਲੀ ਪਾਓ ਅਤੇ ਚੰਗੀ ਤਰ੍ਹਾਂ ਹਿਲਾਓ। ਇਸ ਤੋਂ ਬਾਅਦ ਇੱਕ ਟੇਬਲ ਸਪੂਨ ਕੜੀ ਪੱਤਾ, 1/4 ਟੀ ਸਪੂਨ ਹਿੰਙ, ਇੱਕ ਟੀ ਸਪੂਨ ਹਰੀ ਮਿਰਚ ਪਾ ਕੇ ਫਿਰ ਹਿਲਾਓ। ਫਿਰ 100 ਗਰਾਮ ਪਿਆਜ ਪਾਓ ਅਤੇ ਸੁਨਹਿਰੀ ਹੋਣ ਤੱਕ ਭੁੰਨੋ। ਫਿਰ ਸੱਤਰ ਗਰਾਮ ਬੇਲ ਮਿਰਚ ਪਾ ਕੇ ਚੰਗੀ ਤਰ੍ਹਾਂ ਹਿਲਾਓ। ਇਸ ਤੋਂ ਬਾਅਦ ਮਿਸ਼ਰਣ ਨੂੰ ਮੱਧਮ ਸੇਕ 'ਤੇ ਪੰਜ-ਸੱਤ ਮਿੰਟ ਤੱਕ ਪਕਾਓ। ਉਬਲੇ ਹੋਏ ਹਰੇ ਮਟਰ, 200 ਗਰਾਮ ਉਬਲੇ ਹੋਏ ਆਲੂ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਮੱਧਮ ਹੀਟ 'ਤੇ ਤਿੰਨ-ਪੰਜ ਮਿੰਟ ਲਈ ਕੁੱਕ ਕਰੋ। ਇਸ ਤੋਂ ਬਾਅਦ ਅੱਧਾ ਚਮਚ ਹਲਦੀ ਪਾਓ ਤੇ ਚੰਗੀ ਤਰ੍ਹਾਂ ਹਿਲਾਓ। ਫਿਰ ਇਸ ਵਿੱਚ ਇੱਕ ਟੀ ਸਪੂਨ ਨਮਕ, ਇੱਕ ਟੀ ਸਪੂਨ ਚੀਨੀ, ਇੱਕ ਟੇਬਲ ਸਪੂਨ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਟੋਸਟਿਡ ਬਰੈੱਡ ਕਿਊਬਸ ਪਾਓ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਨੂੰ ਢੱਕਣ ਨਾਲ ਕਵਰ ਕਰੋ ਅਤੇ ਮੱਧਮ ਹੀਟ 'ਤੇ ਲਗਭਗ ਪੰਜ-ਸੱਤ ਮਿੰਟ ਪਕਾਓ। ਫਿਰ ਡਿਸ਼ ਨੂੰ ਚੰਗੀ ਤਰ੍ਹਾਂ ਹਿਲਾਓ। ਇਸ ਤੋਂ ਬਾਅਦ ਇੱਕ ਟੇਬਲ ਸਪੂਨ ਧਨੀਆ ਪਾ ਕੇ ਚੰਗੀ ਤਰ੍ਹਾਂ ਮਿਲਾਓ। ਡਿਸ ਬਣ ਕੇ ਤਿਆਰ ਹੈ। ਫਿਰ ਧਨੀਏ ਨਾਲ ਗਾਰਨਿਸ਼ ਕਰੋ ਅਤੇ ਗਰਮਾ ਗਰਮ ਪਰੋਸੋ।