Welcome to Canadian Punjabi Post
Follow us on

10

July 2025
 
ਟੋਰਾਂਟੋ/ਜੀਟੀਏ

ਇਕਬਾਲ ਕੈਸਰ ਵਲੋਂ ਕੀਤੇ ਕੰਮ ਦੀ ਸੀ.ਪੀ.ਬੀ.ਏ. ਵਲੋਂ ਸ਼ਲਾਘਾ

October 17, 2019 09:19 AM

ਮਿਸੀਸਾਗਾ, 16 ਅਕਤੂਬਰ (ਪੋਸਟ ਬਿਊਰੋ)- ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ ਵਲੋਂ ਪਾਕਿਸਤਾਨ ’ਚ ਪੰਜਾਬੀ ਭਾਸ਼ਾ ਦੀ ਮੁੜ ਬਹਾਲੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਇਕਬਾਲ ਕੈਸਰ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ। ਸ਼੍ਰੀ ਇਕਬਾਲ ਮਾਹਲ ਨੇ ਇਕਬਾਲ ਕੈਸਰ ਦੀ ਜਾਣ ਪਹਿਚਾਣ ਕਰਵਾਉਂਦਿਆ ਦੱਸਿਆ ਕਿ ਜਿਥੇ ਇਨ੍ਹਾਂ ਨੇ ਪੰਜਾਬੀ ਭਾਸ਼ਾ ਲਈ ਕੰਮ ਕੀਤਾ ਹੈ, ਉਥੇ ਇਨ੍ਹਾਂ ਦੀ ਸਿੱਖਾਂ ਨੂੰ ਵੱਡੀ ਦੇਣ ਇਨ੍ਹਾਂ ਵਲੋਂ ਪਾਕਿਸਤਾਨ ਦੇ ਸਾਰੇ ਗੁਰਧਾਮਾਂ ਬਾਰੇ ਇਕ ਦਸਤਾਵੇਜ ਰੂਪੀ ਕਿਤਾਬ ਛਾਪ ਕੇ ਕੀਤਾ ਗਿਆ ਵੱਡਾ ਕੰਮ ਹੈ। ਇਕਬਾਲ ਕੈਸਰ ਨੇ ਕਿਤਾਬ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ’ਚ ਪਾਕਿਸਤਾਨ ਦੇ 175 ਦੇ ਕਰੀਬ ਗੁਰਧਾਮਾਂ ਦਾ ਸੰਖੇਪ ਅਤੇ ਤਸਵੀਰਾਂ ਛਾਪੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਗੁਰਧਾਮ ਬਹੁਤ ਖਸਤਾ ਹਾਲਤ ’ਚ ਸਨ। ਤਾਲਿਆਂ ਨੂੰ ਜੰਗਾਲ ਲੱਗ ਚੁੱਕਿਆ ਸੀ, ਇਮਾਰਤਾਂ ਢਹਿ-ਢੇਰੀ ਹੋ ਰਹੀਆਂ ਸਨ ਤੇ ਇਹ ਕਿਤਾਬ ਛਪਣ ਤੋਂ ਬਾਅਦ ਸਰਕਾਰਾਂ ਤੇ ਆਵਾਮ ਦਾ ਧਿਆਨ ਇਨ੍ਹਾਂ ਸਥਾਨਾਂ ਵੱਲ ਗਿਆ, ਜਿਨ੍ਹਾਂ ਦਾ ਵੱਡੇ ਪੱਧਰ ’ਤੇ ਸੁਧਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਥੇ ਕੈਲਗਰੀ ਤੋਂ ਹੀ ਇਕ ਸ਼ਖਸ ਪਾਕਿਸਤਾਨ ਗਿਆ ਸੀ, ਜਿਸ ਨੇ ਗੁਰਧਾਮਾਂ ਦੀ ਯਾਤਰਾ ਕਰਨ ਦੀ ਇੱਛਾ ਜ਼ਾਹਿਰ ਕੀਤੀ ਤੇ ਉਨ੍ਹਾਂ ਨੂੰ ਘੁੰਮਾਉਂਦਿਆਂ ਹੀ ਮੇਰਾ ਮਨ ਬਣਿਆ ਕਿ ਮੈਂ ਇਨ੍ਹਾਂ ਸਾਰੇ ਗੁਰਧਾਮਾ ਦੀ ਸੰਖੇਪ ਲਿਖਾਂ। ਉਨ੍ਹਾਂ ਇਸ ਕੰਮ ਲਈ ਗੁਰਮੁਖੀ ਵੀ ਸਿੱਖੀ ਤੇ 7 ਸਾਲ ਕਸ਼ਮੀਰ ਦੇ ਬਾਰਡਰ ਤੋਂ ਲੈ ਕੇ ਕਰਾਚੀ ਤੱਕ ਦੇ ਸਾਰੇ ਗੁਰਧਾਮਾਂ ਦੇ ਰਿਕਾਰਡ ਲੱਭ ਕੇ ਉਨ੍ਹਾਂ ਬਾਰੇ ਲਿਖਿਆ। ਇਸ ਕਿਤਾਬ ਦੀਆਂ ਬਹੁਤ ਹੀ ਲਿਮਿਟਡ ਕਾਪੀਆਂ ਹਨ ਤੇ ਬਹੁਤ ਹੀ ਸੁੰਦਰ ਛਪਾਈ ’ਚ ਛਪੀ ਹੋਈ ਹੈ। ਇਸ ਦਾ ਨਾਮ ਹੈ ‘ਪਾਕਿਸਤਾਨ ਅੰਦਰ ਇਤਿਹਾਸਕ ਗੁਰਦੁਆਰੇ’ ਹੈ। ਕੈਨੇਡੀਅਨ ਪੰਜਾਬੀ ਪੋਸਟ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਰੋਜ਼ ਇਕ ਗੁਰਦੁਆਰਾ ਸਾਹਿਬ ਦਾ ਸੰਖੇਪ ਤੇ ਤਸਵੀਰ ਛਾਪੀ ਜਾਵੇਗੀ, ਜਿਸ ਦੇ ਰਾਈਟ ਕੈਸਰ ਸਾਹਿਬ ਪਾਸੋਂ ਲੈ ਲਏ ਗਏ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ