Welcome to Canadian Punjabi Post
Follow us on

04

July 2025
 
ਮਨੋਰੰਜਨ

ਵਿਦੇਸ਼ੀ ਕਰੂਅ ਸਭ ਤੋਂ ਪਹਿਲਾਂ ਜੁਗਾੜ ਸਿੱਖਦੈ: ਰਾਜਕੁਮਾਰ ਰਾਓ

September 23, 2019 09:56 AM

ਆਪਣੀ ਅਗਲੀ ਫਿਲਮ ‘ਮੇਡ ਇਨ ਚਾਈਨਾ’ ਵਿੱਚ ਰਾਜਕੁਮਾਰ ਰਾਓ ਗੁਜਰਾਤੀ ਬਿਜਨਸਮੈਨ ਦੀ ਭੂਮਿਕਾ ਵਿੱਚ ਹਨ। ਇਹ ਫਿਲਮ ਜੁਗਾੜ ਬਾਰੇ ਕਾਫੀ ਗੱਲ ਕਰਦੀ ਹੈ। ਬੀਤੇ ਦਿਨ ਮੁੰਬਈ ਵਿੱਚ ਫਿਲਮ ਦੇ ਟ੍ਰੇਲਰ ਲਾਂਚ ਮੌਕੇ ਰਾਜਕੁਮਾਰ ਨੇ ਅਸਲ ਜ਼ਿੰਦਗੀ ਵਿੱਚ ਜੁਗਾੜ ਕਰਨ ਦੇ ਬਾਰੇ ਦੱਸਿਆ ਕਿ ਗੁੜਗਾਓਂ ਵਿੱਚ ਜਦ ਰਹਿੰਦੇ ਸਨ, ਤਾਂ ਕਾਫੀ ਜੁਗਾੜ ਕਰਦੇ ਸਨ। ਸਕੂਲ ਤੋਂ ਬੰਕ ਮਾਰ ਕੇ ਫਿਲਮ ਦੇਖਣ ਜਾਣਾ ਹੁੰਦਾ ਤਾਂ ਰਸਤੇ ਵਿੱਚ ਲਿਫਟ ਕਿਵੇਂ ਲੈਣੀ ਹੈ, ਉਸ ਦਾ ਜੁਗਾੜ ਕਰਦੇ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਸਭ ਨੇ ਆਪਣੇ ਜ਼ਿੰਦਗੀ ਵਿੱਚ ਜੁਗਾੜ ਦਾ ਸਹਾਰਾ ਲਿਆ ਹੈ। ਖਾਸ ਤੌਰ 'ਤੇ ਜਦ ਅਸੀਂ ਵਿਦੇਸ਼ ਵਿੱਚ ਵਿਦੇਸ਼ੀ ਕਰੂਅ ਨਾਲ ਸ਼ੂਟ ਕਰਦੇ ਹਾਂ ਤਾਂ ਦੋ ਚੀਜ਼ਾਂ ਸਾਡੀ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਸਿੱਖਦੇ ਹਨ, ਉਹ ਹੈ ਚਲੋ ਚਲੋ ਅਤੇ ਜੁਗਾੜ। ਕੋਈ ਸਮੱਸਿਆ ਆਉਣ 'ਤੇ ਉਹ ਕਹਿੰਦੇ ਹਨ ਕਿ ਅਸੀਂ ਜੁਗਾੜ ਕਰ ਲਵਾਂਗੇ। ਅਸੀਂ ਭਾਰਤੀ ਆਪਣੇ ਦਿਮਾਗ ਲਈ ਜਾਣੇ ਜਾਂਦੇ ਹਾਂ। ਇਹੋ ਕਾਰਨ ਹੈ ਕਿ ਸਭ ਵਿੱਚ ਜੁਗਾੜ ਦੀ ਪ੍ਰਵਿਰਤੀ ਹੈ।”
ਬੀਤੇ ਛੇ ਸਤੰਬਰ ਨੂੰ ਰਾਜਕੁਮਾਰ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਅੰਤਿਮ ਸਸਕਾਰ ਕਾਰ ਤੋਂ ਅਗਲੇ ਦਿਨ ਰਾਜਕੁਮਾਰ ਆਪਣੀ ਫਿਲਮ ਦੀ ਸ਼ੂਟਿੰਗ ਵਿੱਚ ਬਿਜ਼ੀ ਹੋ ਗਏ। ਉਨ੍ਹਾਂ ਦੱਸਿਆ ਕਿ ਪਿਤਾ ਜੀ ਹਸਪਤਾਲ ਵਿੱਚ ਸਨ। ਡਾਕਟਰ ਇੱਕੋ ਗੱਲ ਲਗਾਤਾਰ ਕਹਿ ਰਹੇ ਸਨ। ਮੈਂ ਨਿਰਮਾਤਾ ਦਿਨੇਸ਼ ਵਿਜਾਨ ਨੂੰ ਕਿਹਾ ਕਿ ਮੈਂ ਉਨ੍ਹਾਂ ਨੂੰ ‘ਮੇਡ ਚਾਈਨਾ’ ਆਪਣੀ ਫਿਲਮ ਦਾ ਟ੍ਰੇਲਰ ਦਿਖਾਉਣਾ ਚਾਹੁੰਦਾ ਹਾਂ। ਉਨ੍ਹਾਂ ਨੇ ਮੇਰੇ ਨਾਲ ਲਿੰਕ ਸਾਂਝਾ ਕੀਤਾ। ਮੈਂ ਖੁਸ਼ ਹਾਂ ਕਿ ਉਨ੍ਹਾਂ ਨੂੰ ਟ੍ਰੇਲਰ ਦਿਖਾ ਸਕਿਆ। ਉਨ੍ਹਾਂ ਦੇ ਦਿਹਾਂਤ ਦੇ ਸਮੇਂ ਮੈਂ ‘ਰੂਹੀ ਆਫਜਾ' ਦੀ ਸ਼ੂਟਿੰਗ ਕਰ ਰਿਹਾ ਸੀ। ਦਿਹਾਂਤ ਦੇ ਦੂਜੇ ਦਿਨ ਮੈਂ ਸ਼ੂਟਿੰਗ 'ਤੇ ਆ ਗਿਆ। ਮਾਂ ਦਾ ਤਿੰਨ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਤਦ ਵੀ ਮੈਂ ‘ਨਿਊਟਨ’ ਦੀ ਸ਼ੂਟਿੰਗ ਕਰ ਰਿਹਾ ਸੀ। ਸ਼ੂਟਿੰਗ ਦੇ ਅਗਲੇ ਦਿਨ ਮੈਨੂੰ ਵਾਪਸ ਆਉਣਾ ਪਿਆ ਸੀ। ਮੈਨੂੰ ਪਤਾ ਹੈ ਕਿ ਮੇਰੇ ਮਾਤਾ ਪਿਤਾ ਮੇਰੇ ਕਲਾਕਾਰ ਹੋਣ `ਤੇ ਮਾਣ ਕਰਦੇ ਸਨ। ਉਹ ਚਾਹੁੰਦੇ ਸਨ ਕਿ ਮੈਂ ਇਹੀ ਕੰਮ ਕਰਾਂ। ਮੈਨੂੰ ਖੁਸ਼ੀ ਹੈ ਕਿ ਅੰਤਿਮ ਦਿਨਾਂ ਵਿੱਚ ਮੈਂ ਉਨ੍ਹਾਂ ਨੂੰ ਟ੍ਰੇਲਰ ਦਿਖਾ ਸਕਿਆ। ਉਨ੍ਹਾਂ ਦਾ ਆਸ਼ੀਰਵਾਦ ਮੇਰੇ ਨਾਲ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!