ਬਰੈਪਟਨ, 18 ਸਤੰਬਰ (ਪੋਸਟ ਬਿਊਰੋ)- ਟੋਰਾਂਟੋ ਦੇ ਖੇਤਰ ਵਿਚ ਵੱਡੀ ਗਿਣਤੀ ’ਚ ਵਸਦੇ ਭਾਰਤ ਮੂਲ ਦੇ ਲੋਕਾਂ ਦੀ ਮੰਗ ਉਤੇ ਟੋਰਾਂਟੋ-ਦਿੱਲੀ-ਅੰਮਿ੍ਰਤਸਰ ਸਿੱਧੀ ਫਲਾਈਟ 27 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ।ਏਅਰ ਇੰਡੀਆ ਦੇ ਜਨਰਲ ਮੈਨੇਜਰ ਸੰਦੀਪ ਰੋਏ ਚੌਧਰੀ ਨੇ ਕੱਲ੍ਹ ਬਰੈਪਟਨ ਵਿਚ ਏਅਰ ਇੰਡੀਆ ਵਲੋਂ ਰੱਖੇ ਗਏ ਸਮਾਗਮ ਦੌਰਾਨ ਦੱਸਿਆ ਕਿ ਇਹ ਫਲਾਈਟ 3 ਦਿਨ ਬੁੱਧਵਾਰ, ਸ਼ੁਕਰਵਾਰ ਤੇ ਐਤਵਾਰ ਹੋਵੇਗੀ।ਟੋਰਾਂਟੋ ਤੋਂ ਸਿੱਧੀ ਉਡਾਣ ਭਰ ਕੇ ਇਹ ਦਿੱਲੀ ਜਾਵੇਗੀ ਫੇਰ ਦਿੱਲੀ ਤੋਂ ਅੰਮਿ੍ਰਤਸਰ।ਅੰਮਿ੍ਰਤਸਰ ਜਾਣ ਵਲੇ ਸਾਰੇ ਮੁਸਾਫਿਰ ਆਪਣੀ ਇਮੀਗ੍ਰੇਸ਼ਨ ਅੰਮਿ੍ਰਤਸਰ ਵਿਚ ਹੀ ਕਲੀਅਰ ਕਰਨਗੇ।ਉਨ੍ਹਾਂ ਕਿਹਾ 14 ਘੰਟੇ ਤੋਂ ਉਪਰ ਦੀ ਇਹ ਫਲਾਈਟ ਸ਼ੁਰੂ ਕਰਨ ਲਈ ਟੌਪ ਕੱਲ੍ਹ 200 ਦੇ ਕਰੀਬ ਇਕੱਤਰ ਹੋਏ ਵੱਖ-ਵੱਖ ਟ੍ਰੈਵਲ ਏਜੰਟਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਏਅਰ ਇੰਡੀਆ ਦਾ ਇਤਿਹਾਸ ਰਿਹਾ ਹੈ ਕਿ ਭਾਰਤੀ ਮੂਲ ਦੇ ਲੋਕ ਜਦ ਏਅਰ ਇੰਡੀਆ ਵਿਚ ਪੈਰ ਰੱਖਦੇ ਹਨ ਤਾਂ ਉਹ ਮਹਿਸੂਸ ਕਰਦੇ ਹਨ ਕਿ ਜਿਵੇਂ ਉਹ ਇੰਡੀਆ ਪਹੁੰਚ ਗਏ ਹੋਣ।ਉਨ੍ਹਾਂ ਸਭ ਨੂੰ ਰਲ ਮਿਲ ਕੇ ਇਸ ਫਲਾਈਟ ਨੂੰ ਕਾਮਯਾਬ ਬਣਾਉਣ ਦੀ ਵੀ ਅਪੀਲ ਕੀਤੀ।ਕੁਆਲਟੀ ਦੇ ਜਹਾਜ਼ ਏਅਰ ਇੰਡੀਆ ਦੀ ਫਲੀਟ ਵਿਚ ਸਾਮਲ ਕੀਤੇ ਗਏ ਹਨ।