Welcome to Canadian Punjabi Post
Follow us on

03

July 2025
 
ਮਨੋਰੰਜਨ

ਆਪਣੀ ਬਾਇਓਪਿਕ ਕਰਨੀ ਚਾਹਾਂਗਾ : ਸੁਸ਼ਾਂਤ ਸਿੰਘ ਰਾਜਪੂਤ

September 18, 2019 10:18 AM

ਪਹਿਲਾਂ ਥੀਏਟਰ ਫਿਰ ਛੋਟੇ ਪਰਦੇ ਤੋਂ ਫਿਲਮਾਂ ਵਿੱਚ ਆਏ ਸੁਸ਼ਾਂਤ ਸਿੰਘ ਰਾਜਪੂਤ ਨੇ ਬਹੁਤ ਘੱਟ ਸਮੇਂ ਵਿੱਚ ਇੰਡਸਟਰੀ ਵਿੱਚ ਬਿਨਾਂ ਕਿਸੇ ਗਾਡਫਾਦਰ ਦੇ ਆਪਣੀ ਥਾਂ ਬਣਾਈ ਹੈ। ਪਹਿਲੀ ਹੀ ਫਿਲਮ ‘ਕਾਈ ਪੋ ਚੇ’ ਵਿੱਚ ਆਪਣੀ ਐਕਟਿੰਗ ਨਾਲ ਉਸ ਨੇ ਸਭ ਨੂੰ ਇੰਪਰੈਂਸ ਕਰ ਦਿੱਤਾ ਸੀ। ਇਸ ਪਿੱਛੋਂ ਉਹ ‘ਸ਼ੁੱਧ ਦੇਸੀ ਰੋਮਾਂਸ’, ‘ਐੱਮ ਐੱਸ ਧੋਨੀ’, ‘ਰਾਬਤਾ’, ‘ਕੇਦਾਰਨਾਥ’ ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆਏ ਹਨ। ਸੁਸ਼ਾਂਤ ਨੇ ਆਪਣੀ ਪਿਛਲੀ ਫਿਲਮ ‘ਸੋਨ ਚਿਰੱਈਆ’ ਵਿੱਚ ਵੀ ਕਾਫੀ ਵਾਹ ਵਾਹ ਲੁੱਟੀ। ਪਿੱਛੇ ਜਿਹੇ ਰਿਲੀਜ਼ ਉਸ ਦੀ ਫਿਲਮ ‘ਛਿਛੋਰੇ’ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪੇਸ਼ ਹਨ ਸੁਸ਼ਾਂਤ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਛੋਟੇ ਜਿਹੇ ਕਰੀਅਰ ਵਿੱਚ ਤੁਸੀਂ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਪਰ ਤੁਹਾਡਾ ਡਰੀਮ ਰੋਲ ਕਿਹੜਾ ਹੈ?
-ਮੇਰੇ ਤੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਮੇਰਾ ਡਰੀਮ ਰੋਲ ਕਿਹੜਾ ਹੈ, ਪਰ ਸੱਚ ਕਹਾਂ ਤਾਂ ਕੁਝ ਸਮਾਂ ਪਹਿਲਾਂ ਤੱਕ ਮੇਰੇ ਕੋਲ ਇਸ ਸਵਾਲ ਦਾ ਕੋਈ ਉੱਤਰ ਨਹੀਂ ਸੀ, ਧੋਨੀ ਦੀ ਬਾਇਓਪਿਕ ਮੂਵੀ ਵਿੱਚ ਕੰਮ ਕਰਨ ਪਿੱਛੋਂ ਮੇਰਾ ਇੱਕ ਸੁਫਨਾ ਜ਼ਰੂਰ ਹੈ ਅਤੇ ਉਹ ਇਹ ਹੈ ਕਿ 10-15 ਸਾਲ ਮੇਰੀ ਬਾਇਓਪਿਕ ਬਣੇ ਤੇ ਉਸ ਵਿੱਚ ਮੈਂ ਖੁਦ ਆਪਣਾ ਹੀ ਰੋਲ ਪਲੇਅ ਕਰਾਂ। ਮੇਰਾ ਮੰਨਣਾ ਹੈ ਕਿ ਐਕਟਰ ਲਈ ਸਭ ਤੋਂ ਮਹੱਤਵ ਪੂਰਨ ਹੈ ਕਿ ਇੱਕ ਭਰਮ ਪੈਦਾ ਕਰੇ ਅਤੇ ਜੋ ਉਹ ਨਹੀਂ ਹੈ, ਉਹੀ ਦਰਸ਼ਕ ਨੂੰ ਮਹਿਸੂਸ ਕਰਵਾਏ। ਮੈਨੂੰ ਉਹ ਰੋਲ ਕਰਨ 'ਚ ਮਜ਼ਾ ਆਉਂਦਾ ਹੈ, ਜਿਸ ਨੂੰ ਪਹਿਲੀ ਵਾਰ ਸੁਣ ਕੇ ਇਹ ਮਹਿਸੂਸ ਹੋਵੇ ਕਿ ਇਹ ਮੈਂ ਨਹੀਂ ਕਰ ਸਕਾਂਗਾ। ਮੈਂ ਮੰਨਦਾ ਹਾਂ ਕਿ ਕੰਮ ਉਹੀ ਕਰੋ, ਜਿਸ ਦਾ ਤੁਹਾਨੂੰ ਆਨੰਦ ਆਏ।
* ਫਿਲਮ ‘ਛਿਛੋਰੇ’ ਦੀ ਤਾਰੀਫ ਹੋ ਰਹੀ ਹੈ। ਕੀ ਕਹਿਣਾ ਚਾਹੋਗੇ?
- ਇਹ ਫਿਲਮ ਉਂਝ ਤਾਂ ਕਾਲਜ ਲਾਈਫ ਤੇ ਦੋਸਤੀ ਦੇ ਦੁਆਲੇ ਘੁੰਮਦੀ ਹੈ, ਪਰ ਇਸ ਦੇ ਨਾਲ ਸੰਦੇਸ਼ ਵੀ ਦਿੰਦੀ ਹੈ ਕਿ ਬੱਚਿਆਂ ਨੂੰ ਅਸਫਲਤਾ ਨਾਲ ਨਿਪਟਣਾ ਵੀ ਸਿਖਾਉਣਾ ਜ਼ਰੂਰੀ ਹੈ। ਕਿਹਾ ਜਾਂਦਾ ਹੈ ਹੈ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ, ਪਰ ਉਹ ਅੱਜ ਤਣਾਅ ਵਿੱਚ ਜ਼ਿੰਦਗੀ ਬਿਤਾ ਰਹੇ ਹਨ। ਕਰੀਅਰ ਪ੍ਰਤੀ ਉਨ੍ਹਾਂ ਦੀ ਚਿੰਤਾ ਹੈ। ਉਹ ਕੰਪੀਟੀਵਿਟ ਐਗਜ਼ਾਮ ਕਲੀਅਰ ਕਰਨ ਦੇ ਤਣਾਅ 'ਚੋਂ ਲੰਘ ਰਹੇ ਹਨ। ਜੋ ਇਨ੍ਹਾਂ ਨੂੰ ਪਾਸ ਨਹੀਂ ਕਰ ਸਕਦੇ ਉਹ ਤਣਾਅ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਇਸ ਅਸਫਲਤਾ ਨੂੰ ਸਹਿਣ ਨਹੀਂ ਕਰਦੇ ਅਤੇ ਗਲਤ ਕਦਮ ਚੁੱਕ ਲੈਂਦੇ ਹਨ।
* ਤੁਸੀਂ ‘ਕਿਜੀ ਔਰ ਮੈਨੀ’ ਵਿੱਚ ਨਜ਼ਰ ਆਓਗੇ, ਇਹ ਕਿਸ ਤਰ੍ਹਾਂ ਦੀ ਫਿਲਮ ਹੈ?
- ਪ੍ਰਸਿੱਧ ਨਾਵਲਕਾਰ ਜਾਨਗ੍ਰੀਨ ਦੇ ਨਾਵਲ ‘ਫਾਲਟ ਇਨ ਆਵਰ ਸਟਾਰ’ ਉੱਤੇ ਆਧਾਰਤ ਇੱਕ ਰੋਮਾਂਟਿਕ ਡਰਾਮਾ ਹੈ। ਦੱਸ ਦਿਆਂ ਕਿ ‘ਫਾਲਟ ਇਨ ਆਵਰ ਸਟਾਰ' 2012 ਦਾ ਬੈਸਟ ਸੈਲਿੰਗ ਨਾਵਲ ਸੀ ਜਿਸ ਵਿੱਚ ਦੋ ਕੈਂਸਰ ਰੋਗੀਆਂ ਵਿਚਲੀ ਪ੍ਰੇਮ ਕਹਾਣੀ ਬਿਆਨੀ ਗਈ।
* ਹੋਰ ਕਿਹੜੀਆਂ ਫਿਲਮਾਂ ਵਿੱਚ ਨਜ਼ਰ ਆਓਗੇ?
- ਇਨ੍ਹਾਂ ਦੇ ਇਲਾਵਾ ਵੀ ਕਈ ਐਕਸਾਈਟਿੰਗ ਫਿਲਮਾਂ ਹਨ ਮੇਰੇ ਕੋਲ। ਇੱਕ ਫਿਲਮ 'ਚ ਮੈਂ ਰੈਸਲਰ ਖਲੀ ਦਾ ਰੋਲ ਕਰ ਰਿਹਾ ਹਾਂ ਤੇ ਇੱਕ ਹੋਰ ਵਿੱਚ ਪੈਰਾਓਲੰਪਿਕ 'ਚ ਮੈਡਲ ਜਿੱਤਣ ਵਾਲੇ ਪਹਿਲੇ ਐਥਲੀਟ ਦਾ ਰੋਲ ਕਰ ਰਿਹਾ ਹਾਂ ਅਤੇ ਉਥੇ ਹੀ ਇੱਕ ਹੋਰ ਫਿਲਮ 'ਚ ਜਾਸੂਸ ਦਾ ਰੋਲ ਕਰ ਰਿਹਾ ਹਾਂ।
* ਤੁਹਾਡੀ ਨਜ਼ਰ ਵਿੱਚ ਸੱਚਾ ਹਮਸਫਰ ਕੀ ਹੁੰਦਾ ਹੈ?
- ਮੇਰੇ ਹਿਸਾਬ ਨਾਲ ਸੱਚਾ ਸਾਥੀ ਜਾਂ ਸਹੀ ਹਮਸਫਰ ਉਹੀ ਹੈ, ਜਿਸ ਨੂੰ ਨਾ ਸਿਰਫ ਤੁਸੀਂ ਸਮਝੋ, ਸਗੋਂ ਉਹ ਵੀ ਤੁਹਾਨੂੰ ਸਮਝੇ। ਜੇ ਮੈਂ ਕਿਸੇ ਥਾਂ ਨੂੰ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰ ਰਿਹਾ ਹਾਂ ਤਾਂ ਉਹ ਉਸ ਗੱਲ ਨੂੰ ਸਮਝੇ ਅਤੇ ਮੇਰਾ ਸਾਥ ਦੇਵੇ, ਨਾ ਕਿ ਮੇਰਾ ਧਿਆਨ ਕਿਸੇ ਹੋਰ ਪਾਸੇ ਖਿੱਚੇ।
* ਅੰਕਿਤਾ ਲੋਖੰਡੇ ਨਾਲ ਬ੍ਰੇਕਅਪ ਪਿੱਛੋਂ ਸਾਰਾ ਅਲੀ ਖਾਨ, ਕ੍ਰਿਤੀ ਸਨਨ ਆਦਿ ਹੀਰੋਇਨਾਂ ਨਾਲ ਤੁਹਾਡਾ ਨਾਂਅ ਜੁੜਿਆ ਅਤੇ ਹੁਣ ਰੀਆ ਚੱਕਰਵਰਤੀ ਨਾਲ। ਸੱਚ ਕੀ ਹੈ?
-ਜੇ ਕੁਝ ਨਾਂ ਨਵਾਂ ਹੋਵੇ ਤਾਂ ਉਸ ਬਾਰੇ ਪੂਰੇ ਭਰੋਸੇ ਨਾਲ ਕੁਝ ਕਹਿਣਾ ਗਲਤ ਹੈ। ਮੈਂ ਆਪਣੇ ਨਾਲ ਰਿਲੇਟਿਡ ਚੀਜ਼ਾਂ 'ਤੇ ਗੱਲਾਂ ਕਰਨਾ ਪਸੰਦ ਕਰਦਾ ਹਾਂ, ਪਰ ਜੇ ਗੱਲ ਕਿਸੇ ਹੋਰ ਦੀ ਹੁੰਦੀ ਹੈ ਤਾਂ ਮੈਂ ਉਸ ਬਾਰੇ ਗੱਲ ਕਰਨ ਤੋਂ ਬਚਦਾ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!