ਪੁਸਤਕ ਮੇਲਾ ਜੋ ਕਿ ਗੁਲਾਟੀ ਪਬਲਿਸ਼ਰਜ਼ ਲਿਮ. ਸਰੀ (ਗਰੁੱਪ ਆਫ਼ ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵੱਲੋਂ 6 ਸਤੰਬਰ ਤੋਂ ਮਾਲਟਨ ਗੁਰਦੁਆਰੇ ਦੇ ਨਾਲ਼ ਸ਼ੇਰੇ ਪੰਜਾਬ ਪਲਾਜ਼ਾ ਦ ਗਰੇਟ ਪੰਜਾਬ ਬਿਜ਼ਨਿਸ ਸੈਂਟਰ, ਯੂਨਿਟ ਨੰ. 132 ਵਿੱਚ ਸ਼ੁਰੂ ਕੀਤਾ ਹੋਇਆ ਹੈ, ਅੱਜ ਤੇਰਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ।
ਇੱਥੇ ਪਾਠਕਾਂ ਦਾ ਲਗਾਤਾਰ ਆਉਣਾ, ਵਿਦਵਾਨਾਂ, ਬੁੱਧੀਜੀਵੀਆਂ, ਆਲੋਚਕਾਂ, ਸੰਪਾਦਕਾਂ, ਰੇਡੀਓ ਪਬੰਧਕਾਂ ਤੇ ਟੀ.ਵੀ. ਮੀਡੀਆ ਨਾਲ਼ ਜੁੜੀਆਂ ਸ਼ਖਸੀਅਤਾਂ ਦਾ ਪੁਸਤਕ ਮੇਲੇ ’ਚ ਪੁਸਤਕਾਂ ਨਾਲ ਦੋਸਤੀ ਕਰਨਾ ਇਹ ਦਰਸਾਉਂਦਾ ਹੈ ਕਿ ਪੰਜਾਬੀ ਨੂੰ ਪਿਆਰ ਕਰਨ ਵਾਲੇ ਟੋਰਾਂਟੋ ’ਚ ਬਹੁਤ ਪਾਠਕ ਹਨ। ਲਗਾਤਾਰ ਰੋਜ਼ਾਨਾ ਅੱਠ-ਦਸ ਵਿਦਿਆਰਥੀਆਂ ਦਾ ਕਿਤਾਬਾਂ ਖ਼ਰੀਦਣ ਆਉਣਾ ਇਹ ਦਰਸਾਉਂਦਾ ਹੈ ਕਿ ਨਵੀਂ ਪਨੀਰੀ ਪੰਜਾਬੀ ਨਾਲ਼ ਕਿੰਨੀ ਗੂੜੀ ਤਰਾਂ ਜੁੜੀ ਹੋਈ ਹੈ। ਪ੍ਰਮੁੱਖ ਲੇਖਕ, ਪ੍ਰਮੁੱਖ ਆਲੋਚਕ ਅਤੇ ਸਕਾਲਰ ਬਲਦੇਵ ਦੂਹੜੇ ਦਾ ਚਾਅ ਦੇਖਣ ਵਾਲਾ ਹੈ ਜਦੋਂ ਉਹ ਪੁਸਤਕਾਂ ਨੂੰ ਪਿਆਰ ਕਰਦੇ ਵਿਦਿਆਰਥੀਆਂ ਨੂੰੂ ਦੇਖਦਾ ਹੈ। ਜਿੱਥੇ ਸ਼ਮੀਲ ਆਪਣੇ ਪਾਠਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਉੱਥੇ ਪਵਨਦੀਪ ਫ਼ੋਨ ਰਾਹੀਂ ਲੋਕਾਂ ਨਾਲ਼ ਸੰਪਰਕ ਬਣਾ ਰਿਹਾ ਹੈ। ਰਾਜਦੀਪ ਬੋਪਾਰਾੲਂੇ ਆਪਣੇ ਪ੍ਰੋਗਰਾਮਾਂ ’ਚ ਪਾਠਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਉੱਥੇ ਕੁਲਦੀਪ ਦੀਪਕ ਲਗਾਤਾਰ ਪਾਠਕਾਂ ਨੂੰ ਇਹ ਸੱਦਾ ਦੇ ਰਿਹਾ ਹੈ ਕਿ ਪੰਜਾਬੀਓ ਆਪਣੇ ਪਿਆਰਿਆਂ ਨੂੰ, ਆਪਣੇ ਪ੍ਰਸ਼ੰਸਕਾਂ ਨੂੰ ਆਪਣੀਆਂ ਸੈਲਫ਼ਾਂ ’ਚ ਸੰਭਾਲ ਕੇ ਰੱਖੋ। ਜਿੱਥੇ ਬਲਰਾਜ ਚੀਮਾ ਵਰਗਾ ਸਕਾਲਰ ਪੰਜਾਬੀ ਪਾਠਕਾਂ ਨੂੰ ਪ੍ਰੇਰਿਤ ਕਰਦਾ ਸੁਨੇਹਾ ਦਿੰਦਾ ਹੈ ਉੱਥੇ ਬਹੁਤ ਸਾਰੇ ਲੇਖਕ ਵਿਦਵਾਨ ਗਾਹੇ-ਬਗਾਹੇ ਨਜ਼ਰ ਮਾਰਦੇ ਤੇ ਕਿਤਾਬਾਂ ਦੇ ਧੁਰ ਅੰਦਰ ਉਤਰਦੇ ਚਲੇ ਜਾਂਦੇ ਹਨ। ਹੈਰਾਨੀ ਹੁੰਦੀ ਹੈ ਜਦੋਂ ਇਕ ਪਾਠਕ ਇੱਕ ਜਿਸ ਨੂੰ ਕਿਤਾਬਾਂ ਬਾਰੇ ਗਿਆਨ ਨਹੀਂ ਤੇ ਜਦੋਂ ਕਿਤਾਬਾਂ ਵੱਲ ਝਾਤੀ ਮਾਰਦਾ ਹੈ ਤੇ ਆਪਣੇ ਨਾਲ਼ ਵੀਹ ਤੋਂ ਪੰਜਾਹ ਕਿਤਾਬਾਂ ਤੱਕ ਲੈ ਜਾਂਦਾ ਹੈ। ਇਉਂ ਲੱਗਦਾ ਹੈ ਕਿ ਪੰਜਾਬੀ ਨੂੰ ਪਿਆਰ ਕਰਨ ਵਾਲੇ ਟੋਰਾਂਟੋ-ਜੀਟੀ.ਆਰ. ਏਰੀਏ ’ਚ ਬਹੁਤ ਪ੍ਰਸ਼ੰਸਕ ਹਨ। ਸੋ ਇਹ ਪੰਜਾਬੀ ਦੇ ਪ੍ਰਸ਼ੰਸਕ ਹਨ ਇੱਕ ਟੀਮ ਵਰਕ ਹਨ ਜੋ ਪੰਜਾਬੀ ਨੂੰ, ਪੰਜਾਬੀ ਸਾਹਿਤ ਨੂੰ ਇੱਕ ਦੂਜੇ ਨਾਲ਼ ਜੋੜਦੇ ਹਨ।ਪ੍ਰਸਿੱਧ ਕਵੀ ਡਾ. ਸੁਖਪਾਲ ਜਿਸਦਾ ਪੰਜਾਬੀ ਕਵਿਤਾ ਵਿੱਚ ਬੜਾ ਪ੍ਰਮੁੱਖ ਸਥਾਨ ਹੈ, ਦਾ ਪੱਬਾਂ ਭਾਰ ਹੋ ਕੇ ਆਉਣਾ ਤੇ ਪੰਜਾਬੀ ਪਾਠਕਾਂ ਨਾਲ਼ ਵਾਰਤਾਲਾਪ ਕਰਨਾ ਇਹ ਦਰਸਾਉਂਦਾ ਹੈ ਕਿ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ, ਖ਼ਤਰਾ ਹੈ ਤਾਂ ਸਿਆਸਤਦਾਨਾਂ ਤੋਂ ਖਤਰਾ ਹੈ। ਇਸੇ ਤਰਾਂ ਸਤਬੀਰ ਸਿੰਘ ਦਾ ਲਗਾਤਾਰ ਵਿਚਰਨਾ, ਪਵਨਜੀਤ ਦਾ ਕਿਤਾਬਾਂ ਨੂੰ ਪਿਆਰ ਕਰਨਾ, ਇਕਬਾਲ ਮਾਹਲ ਦਾ ਲੋਕਾਂ ਨੂੰ, ਪਾਠਕਾਂ ਨੂੰ ਪ੍ਰੇਰਿਤ ਕਰਨਾ ਇਹ ਦਰਸਾਉਂਦਾ ਹੈ ਕਿ ਪੰਜਾਬੀ ਪੁਸਤਕਾਂ ਲਗਾਤਾਰ ਪੜੀਆਂ ਜਾਂਦੀਆਂ ਰਹਿਣਗੀਆਂ। ਅਨੁਰੀਤ ਕੌਰ, ਤਵਿਸ਼ ਨਕਵੀ, ਸ਼ਮੀਲ, ਉਂਕਾਰਪ੍ਰੀਤ, ਜਸਵਿੰਦਰ ਸਿੱਧੂ, ਜੱਗੀ ਬਰਾੜ, ਪੰਕਜ ਸ਼ਰਮਾ, ਜਸਪਾਲ ਬਰਾੜ ਅਨੇਕਾਂ ਉਹ ਪਾਠਕ ਹਨ ਜੋ ਲਗਾਤਾਰ ਕਿਤਾਬਾਂ ਦਾ ਆਰਡਰ ਵੀ ਦੇ ਰਹੇ ਹਨ ਤੇ ਹਰ ਦੂਜੇ-ਤੀਜੇ ਦਿਨ ਕਿਤਾਬਾਂ ’ਚ ਝਾਤੀ ਮਾਰ ਕੇ ਆਪਣੇ ਨਾਲ਼ ਕਿਤਾਬਾਂ ਦੇ ਕੁਝ ਬੰਡਲ ਲਿਜਾਂਦੇ ਦੇਖੇ ਗਏ ਹਨ। ਗੁਰਬਖ਼ਸ਼ ਭੰਡਾਲ ਦੀਆਂ ਨਵੀਆਂ ਪੁਸਤਕਾਂ ਧੁੱਪ ਦੀਆਂ ਕਣੀਆਂ ਤੇ ਰੂਹ ਰੇਜ਼ਾ ਵੀ ਚਰਚਾ ਦਾ ਕੇਂਦਰ ਹਨ। ਸਭ ਤੋਂ ਚਰਚਾ ਦਾ ਕੇਂਦਰ ਹੈ, ਬਾਬਾ ਨਜ਼ਮੀ ਦੀ ਮੈਂ ਇਕਬਾਲ ਪੰਜਾਬੀ ਦਾ ਜੋ ਹਰ ਪਾਠਕ ਆਪਣੇ ਨਾਲ਼ ਲਿਜਾਣ ਦੀ ਲੋਚਾ ਰੱਖਦਾ ਹੈ। ਇਸ ਦੇ ਨਾਲ਼ ਹੀ 101 ਸਾਲਾ ਨੌਜਵਾਨ ਜਸਵੰਤ ਸਿੰਘ ਕੰਵਲ ਦੀਆਂ ਕਿਤਾਬਾਂ ਨੂੰ ਲੋਕ ਉਸੇ ਤਰਾਂ ਪਿਆਰ ਕਰ ਰਹੇ ਹਨ, ਜਿਵੇਂ ਸੂਫ਼ੀ ਕਾਵਿ ਨੂੰ ਪਿਆਰ ਕਰਦੇ ਹਨ, ਜਿਵੇਂ ਸ਼ਿਵ ਨੂੰ ਪਿਆਰ ਕਰਦੇ ਹਨ, ਜਿਵੇਂ ਬੁਲੇਸ਼ਾਹ ਨੂੰ ਪਿਆਰ ਕਰਦੇ ਹਨ, ਜਿਵੇਂ ਹੀਰ ਵਾਰਿਸ ਨੂੰ ਪਿਆਰ ਕਰਦੇ ਹਨ, ਜਿਵੇਂ ਗੁਲਾਮ ਫ਼ਰੀਦ ਨੂੰ ਪਿਆਰ ਕਰਦੇ ਹਨ। ਜਸਵੰਤ ਸਿੰਘ ਕੰਵਲ ਦੀਆਂ ਕਿਤਾਬਾਂ ਧੁਰ ਦਰਗਾਹ, ਸੱਚ ਨੂੰ ਫ਼ਾਂਸੀ,ਹਾਣੀ, ਪੂਰਨਮਾਸ਼ੀ, ਲਹੂ ਦੀ ਲੋਅ ਨੂੰ ਵੀ ਓਨਾ ਹੀ ਸਤਿਕਾਰ-ਮਾਣ ਪਾਠਕਾਂ ਵੱਲੋਂ ਹਾਸਿਲ ਹੋ ਰਿਹਾ ਹੈ। ਜੇ ਬਲਵੰਤ ਗਾਰਗੀ ਦੀਆਂ ਸ਼ਰਬਤ ਦੀਆਂ ਘੁੱਟਾਂ ਦੀ ਲਗਾਤਾਰ ਡਿਮਾਂਡ ਵੱਧ ਰਹੀ ਹੈ ਉੱਥੇ ਅੰਮਿ੍ਰਤਾ ਪੀ੍ਰਤਮ ਦੀ ਸ਼ਤਾਬਦੀ ਨੂੰ ਮੁੱਖ ਰੱਖ ਕੇ ਪੁਸਤਕ ਮੇਲੇ ’ਚ ਅੰਮਿ੍ਰਤਾ ਪ੍ਰੀਤਮ ਦੇ ਚਾਲੀ ਟਾਈਟਲ ਹੋਣਾ ਇਹ ਦਿਖਾਉਂਦਾ ਹੈ ਕਿ ਪੰਜਾਬੀ ਪਾਠਕ ਅੰਮਿ੍ਰਤਾ ਪ੍ਰੀਤਮ ਨੂੰ, ਅੰਮਿ੍ਰਤਾ ਪ੍ਰੀਤਮ ਦੀਆਂ ਪੁਸਤਕਾਂ ਨੂੰ ਕਿੰਨਾ ਪਿਆਰ ਦਿੰਦੇ ਹਨ। ਸ਼ਿਵਚਰਨ ਸਿੰਘ ਜੱਗੀ ਕੁੱਸਾ, ਬੂਟਾ ਸਿੰਘ ਸ਼ਾਦ, ਬਲਦੇਵ ਸਿੰਘ ਸੜਕਨਾਮਾ ਦੀ ਲਾਲਬੱਤੀ, ਅੰਨਦਾਤਾ, ਸਤਲੁਜ ਵਹਿੰਦਾ ਰਿਹਾ ਤੇ ਬਹੁਤ ਚਰਚਿਤ ਪੁਸਤਕ ਸੂਰਜ ਦੀ ਅੱਖ ਨੂੰ ਵੀ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉੱਥੇ ਮਨਮੋਹਨ ਬਾਵਾ ਦੇ ਨਵੇਂ ਨਾਵਲ ਸ਼ੇਰ ਸ਼ਾਹ ਸੂਰੀ, ਯੁੱਧ ਨਾਦ, ਯੁੱਗ ਅੰਤ,ਅਫ਼ਗਾਨਿਸਤਾਨ ਦੀ ਉਰਸਲਾ, ਲੱਦਾਖ ਤੇ ਹੋਰ ਯਾਤਰਾਵਾਂ ਤੇ ਤੁਸੀਂ ਵੀ ਚੱਲੋ ਨਾਲ਼, ਜੰਗਲ ਪਰਬਤ ਵਰਗੇ ਸਫ਼ਰਨਾਮਿਆਂ ਨੂੰ ਵੀ ਨੂੰ ਪਾਠਕ ਭਰਵਾਂ ਹੁੰਗਾਰਾ ਦੇ ਰਹੇ ਹਨ। ਇਸ ਦੇ ਨਾਲ਼-ਨਾਲ਼ ਹੀ ਜਿੱਥੇ ਜਸਵੰਤ ਜਫ਼ਰ ਦੀਆਂ ਕਿਤਾਬਾਂ ਨੂੰ ਪੜਨ ਦੀ ਰੁਚੀ ਪਾਠਕ ਲੈ ਰਿਹਾ ਹੈ ਉੱਥੇ ਤਾਹਿਰਾ ਸਰਾ ਦੀ ਪੁਸਤਕ ਸ਼ੀਸ਼ਾ ਨੂੰ ਵੀ ਹੁੰਗਾਰਾ ਦੇ ਰਹੇ ਹਨ। ਗੁਰਤੇਜ ਕੋਹਾਰਵਾਲਾ ਦੀ ਪੁਸਤਕ ਪਾਣੀ ਦਾ ਹਾਸ਼ੀਆ ਨੂੰ, ਵਿਜੇ ਵਿਵੇਕ ਦੀ ਪੁਸਤਕ ਚੱਪਾ ਕੁ ਪੂਰਬ ਨੂੰ ਅਤੇ ਉਸ ਦੇ ਨਾਲ਼ ਰਣਬੀਰ ਰਾਣਾ ਜੋ ਕਿ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਦੀਆਂ ਚਾਰੇ ਕਿਤਾਬਾਂ ਜ਼ਿੰਦਗੀ ਜ਼ਿੰਦਾਬਾਦ, ਦੀਵਾ, 20 ਨਵੰਬਰ ਤੇ ਕਿਣਮਿਣ ਤਿਪਤਿਪ ਕਿਉਂਕਿ ਰਾਣਾ ਰਣਬੀਰ ਨੇ ਪਿਛਲੇ ਦਿਨੀਂ ਹੀ ਇੱਥੇ ਜ਼ਿੰਦਗੀ ਜ਼ਿੰਦਾਬਾਦ ਬਹੁਤ ਹੀ ਵੱਡਾ ਨਾਟਕ ਖੇਡਿਆ ਹੈ ਜਿਸ ਕਰਕੇ ਲੋਕਾਂ ਹਾਲੇ ਤੱਕ ਵੀ ਉਸ ਦੇ ਸੰਵਾਦਾਂ ’ਚ ਗਿਚਮਿਚ ਹੋਏ ਪਏ ਹਨ। ਇਸ ਦੇ ਨਾਲ਼ ਹੀ ਸੁਰਜੀਤ ਪਾਤਰ ਨੇ ਪਿਛਲੇ ਦਿਨੀਂ ਜੋ ਲਗਾਤਾਰ ਵੱਡੀ ਨਾਈਟ ਕੀਤੀ ਉਸਦਾ ਅਸਰ ਵੀ ਪਾਠਕਾਂ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਰਾਂ ਪੁਸਤਕ ਮੇਲਾ ਚੌਦਵੇਂ ਦਿਨ ਪਹੁੰਚਦਾ ਪਹੰੁਚਦਾ ਅਗਲੇਰੇ ਸਫ਼ਰ ਵੱਲ ਵਧ ਰਿਹਾ ਹੈ। ਇਹ ਪੁਸਤਕ ਮੇਲਾ 6 ਅਕਤੂਬਰ ਤੱਕ ਇਸੇ ਸਥਾਨ ’ਤੇ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਚਲਦਾ ਰਹੇਗਾ। ਇਸ ਦੇ ਸੰਚਾਲਕ ਤੇ ਸ਼ਾਇਰ ਸਤੀਸ਼ ਗੁਲਾਟੀ ਨਾਲ਼ 778-320-2551 ’ਤੇ ਪਾਠਕ ਸੰਪਰਕ ਕਰ ਸਕਦੇ ਹਨ। ਪਾਠਕਾਂ ਨੂੰ ਬਹੁਤ ਸਾਰੇ ਬੁੱਧੀਜੀਵੀਆਂ ਨੇ, ਵਿਦਵਾਨਾਂ ਨੇ ਤੇ ਮੀਡੀਆ ਪ੍ਰਸੈਨਲਟੀਆਂ ਖ਼ਾਸ ਕਰਕੇ ਰੇਡੀਓ ਤੇ ਟੀ.ਵੀ. ਦੇ ਪ੍ਰਬੰਧਕਾਂ ਤੇ ਹੋਸਟਸ ਨੇ ਬੇਨਤੀ ਕੀਤੀ ਹੈ ਕਿ ਆਓ ਪੁਸਤਕ ਮੇਲੇ ’ਚ ਵਧ ਚੜ ਕੇ ਹਿੱਸਾ ਪਾਈਆਂ ਤਾਂ ਕਿ ਸਾਡੀਆਂ ਸੈਲਫ਼ਾਂ ’ਚ, ਘਰਾਂ ’ਚ ਤੇ ਲਾਇਬ੍ਰੇਰੀਆਂ ’ਚ ਪੁਸਤਕਾਂ ਸਾਡਾ ਜੀਵਨ ਮਾਰਗ ਦਰਸ਼ਕ ਬਣਨ ਤੇ ਸਾਡੇ ਲਈ ਨਵੇਂ ਦਿ੍ਰਸ਼ਟੀਕੋਣ ਪੈਦਾ ਕਰਨ। ਸੋ ਪੁਸਤਕ ਮੇਲੇ ’ਚ ਸਾਰਿਆਂ ਨੂੰ ਨਿੱਘਾ ਸੱਦਾ ਹੈ ਜਿਹੜੇ ਹੁਣ ਤੱਕ ਨਹੀਂ ਪਹੰੁਚ ਸਕੇ, ਉਹ ਪੁਸਤਕ ਮੇਲੇ ’ਚ ਜ਼ਰੂਰ ਸ਼ਿਰਕਤ ਕਰਨ ਤਾਂ ਜੋ ਉਹ ਪੁਸਤਕਾਂ ਪਾਠਕ ਦੇ ਚਿਹਰੇ ਪੜਨਾ ਸ਼ੁਰੂ ਕਰ ਦੇਣ।