Welcome to Canadian Punjabi Post
Follow us on

05

June 2025
 
ਅੰਤਰਰਾਸ਼ਟਰੀ

ਪਾਕਿਸਤਾਨ ਵਿਚ ਟਿਕ-ਟਾਕ ਸਟਾਰ ਸਨਾ ਯੂਸਫ਼ ਦਾ ਗੋਲੀ ਮਾਰ ਕੇ ਕਤਲ

June 03, 2025 10:45 PM

ਇਸਲਾਮਾਬਾਦ, 3 ਜੂਨ (ਪੋਸਟ ਬਿਊਰੋ): TikTok ਸਟਾਰ ਸਨਾ ਯੂਸਫ਼ (17) ਦੀ ਉਸ ਦੇ ਇਸਲਾਮਾਬਾਦ ਵਾਲੇ ਘਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦਿ ਐਕਸਪ੍ਰੈੱਸ ਟ੍ਰਿਬਿਊਨ ਤੇ ਸਮਾ ਟੀਵੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਸੁੰਬਲ ਪੁਲਿਸ ਥਾਣੇ ਅਧੀਨ ਆਉਂਦੇ ਖੇਤਰ ਦੀ ਦੱਸੀ ਜਾਂਦੀ ਹੈ। ਦਿ ਐਕਸਪ੍ਰੈੱਸ ਟ੍ਰਿਬਿਊਨ ਮੁਤਾਬਕ ਇਕ ਅਣਪਛਾਤਾ ਹਮਲਾਵਰ ਘਰ ਵਿਚ ਦਾਖ਼ਲ ਹੋਇਆ ਤੇ ਟਿਕਟੌਕ ਸਟਾਰ ਨੂੰ ਗੋਲੀ ਮਾਰਨ ਮਗਰੋਂ ਉਥੋਂ ਰਫੂਚੱਕਰ ਹੋ ਗਿਆ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਚਿਤਰਾਲ ਨਾਲ ਸਬੰਧਤ ਸਨਾ ਆਪਣੇ ਟਿਕ-ਟਾਕ ਵੀਡੀਓਜ਼ ਕਰਕੇ ਕਾਫ਼ੀ ਮਕਬੂਲ ਹੋਈ ਸੀ। ਇਸ ਦੌਰਾਨ ਸਮਾਂ ਟੀਵੀ ਨੇ ਆਪਣੀ ਰਿਪੋਰਟ ਵਿਚ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਅਣਪਛਾਤਾ ਮਸ਼ਕੂਕ ਮਹਿਮਾਨ ਵਜੋੋਂ ਘਰ ਵਿਚ ਦਾਖ਼ਲ ਹੋਇਆ ਸੀ। ਪੁਲਿਸ ਨੇ ਘਟਨਾ ਤੋਂ ਫੌਰੀ ਮਗਰੋਂ ਮਸ਼ਕੂਕ ਦੀ ਭਾਲ ਲਈ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਹੈ। ਸਨਾ ਯੂਸਫ਼ ਦੀ ਮ੍ਰਿਤਕ ਦੇਹ ਪੋਸਟ ਮਾਰਟਮ ਲਈ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਤਬਦੀਲ ਕਰ ਦਿੱਤੀ ਹੈ। ਕਤਲ ਪਿਛਲੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਸਨਾ ਦੇ ਕਤਲ ਮਗਰੋਂ ਸੋਸ਼ਲ ਮੀਡੀਆ ’ਤੇ ਇਸ ਘਟਨਾ ਖਿਲਾਫ਼ ਲੋਕਾਂ ਦਾ ਗੁੱਸਾ ਫੁਟ ਪਿਆ ਹੈ। ਟਿਕਟੌਕ ਸਟਾਰ ਦੇ ਕਈ ਫਾਲੋਅਰਜ਼ ਨੇ ਨਿਆਂ ਦੀ ਮੰਗ ਕੀਤੀ ਹੈ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਟਰੰਪ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਦੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਛੇ ਮਹੀਨਿਆਂ ਲਈ ਲਾਈ ਰੋਕ ਯੂਕਰੇਨ ਦੇ ਸ਼ਹਿਰ ਪਿਰਲੁਕੀ ’ਤੇ ਰੂਸੀ ਡਰੋਨ ਹਮਲੇ `ਚ ਇੱਕ ਸਾਲ ਦੇ ਬੱਚੇ ਸਮੇਤ ਪੰਜ ਮੌਤਾਂ ਅਮਰੀਕਾ ਵਿੱਚ 12 ਦੇਸ਼ਾਂ ਦੇ ਲੋਕਾਂ ਦੇ ਪ੍ਰਵੇਸ਼ 'ਤੇ ਪਾਬੰਦੀ ਅਮਰੀਕਾ ਨੇ ਕਿਹਾ: ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ, ਗਾਜ਼ਾ ਵਿੱਚ ਜੰਗਬੰਦੀ ਪ੍ਰਸਤਾਵ `ਤੇ ਵੀਟੋ ਲਾਇਆ ਆਸਟਰੇਲੀਆ ’ਚ ਨਸ਼ਾ ਤਸਕਰੀ ਦੇ ਮਾਮਲੇ `ਚ ਪੰਜਾਬੀ ਮੂਲ ਦੇ ਵਿਅਕਤੀਆਂ ਸਮੇਤ 7 ਗ੍ਰਿਫ਼ਤਾਰ ਅਮਰੀਕਾ ਵਿੱਚ ਖ਼ਤਰਨਾਕ ਜੈਵਿਕ ਰੋਗਾਣੂ ਤਸਕਰੀ ਦੇ ਮਾਮਲੇ `ਚ ਇਕ ਔਰਤ ਗ੍ਰਿਫ਼ਤਾਰ ਬੰਗਲਾਦੇਸ਼ ਸਰਕਾਰ ਨੇ ਸ਼ੇਖ ਮੁਜੀਬੁਰ ਰਹਿਮਾਨ ਦਾ ‘ਰਾਸ਼ਟਰ ਪਿਤਾ’ ਦਾ ਦਰਜਾ ਕੀਤਾ ਖ਼ਤਮ ਨਿਊਜ਼ੀਲੈਂਡ ਦੀ ਸੰਸਦ ਮੈਂਬਰ ਲੌਰਾ ਮੈਕਲਰ ਨੇ ਤਸਵੀਰ ਦਿਖਾ ਕੇ ਡੀਪਫੇਕ `ਤੇ ਕਾਨੂੰਨ ਬਣਾਉਣ ਦੀ ਕੀਤੀ ਮੰਗ ਯੂਕਰੇਨ ਨੇ 5 ਏਅਰਬੇਸਾਂ 'ਤੇ ਹਵਾਈ ਹਮਲੇ ਕੀਤੇ, ਰੂਸ ਨੇ ਮੰਨਿਆ ਅਮਰੀਕਾ ਦੇ ਕੋਲੋਰਾਡੋ ਵਿੱਚ ਇਜ਼ਰਾਈਲੀ ਸਮਰਥਕਾਂ 'ਤੇ ਹਮਲਾ, ਲੋਕਾਂ 'ਤੇ ਪੈਟਰੋਲ ਬੰਬ ਸੁੱਟੇ, 8 ਲੋਕ ਜ਼ਖਮੀ