-ਚਰਨਜੀਤ ਸਿੰਘ ਝੰਡੇਆਣਾ ਨੂੰ ਮੀਤ ਪ੍ਰਧਾਨ ਇੰਡੀਆ ਅਤੇ ਗਿਆਨ ਸਿੰਘ ਸਾਬਕਾ ਡੀਪੀਆਰਓ ਨੂੰ ਵਰਲਡ ਜਰਨਲਿਸਟ ਕਮ ਟਰੱਸਟੀ ਕੀਤਾ ਨਿਯੁਕਤ
ਮੋਗਾ, 28 ਮਈ (ਪੋਸਟ ਬਿਊਰੋ): ਰਾਮਗੜ੍ਹੀਆ ਸਿੱਖ ਆਰਗੇਨਾਈਜਸ਼ਨ ਇੰਡੀਆ ਦੀ ਪ੍ਰਭਾਵਸ਼ਾਲੀ ਮੀਟਿੰਗ ਮੋਗਾ ਵਿਖੇ ਹੋਈ ਜਿਸ ਵਿੱਚ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ ਅਤੇ ਸਾਬਕਾ ਪ੍ਰਧਾਨ ਰਾਜਾ ਸਿੰਘ ਭਾਰਤਵਾਲੇ, ਅਹੁਦੇਦਾਰਾਂ, ਮੈਂਬਰ ਸਾਹਿਬਾਨ ਅਤੇ ਅਹਿਮ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ . ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੰਘਪੁਰ ਟਰੱਸਟ ਦੇ ਚੇਅਰਮੈਨ ਅਤੇ ਰਾਮਗੜ੍ਹੀਆ ਸਿੱਖ ਆਰਗੇਨਾਈਜਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ, ਹਰਬੰਸ ਸਿੰਘ ਟਾਂਡਾ ਮੀਤ ਪ੍ਰਧਾਨ ਆਰਐਸਓ ਪੰਜਾਬ ਅਤੇ ਟਰੱਸਟ ਪ੍ਰਧਾਨ, ਲਖਵੀਰ ਸਿੰਘ ਦਸੂਹਾ ਜ਼ਿਲ੍ਹਾ ਮੀਤ ਪ੍ਰਧਾਨ, ਦਵਿੰਦਰ ਸਿੰਘ ਘੋਗਰਾ ਜਨਰਲ ਸਕੱਤਰ ਅਤੇ ਯੂਥ ਆਗੂ ਗੁਰਸੇਵਕ ਸਿੰਘ ਕੌਂਸਲ ਸ਼ਾਮਿਲ ਹੋਏ.
ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਦੇਵ ਸਿੰਘ ਕੌਂਸਲ ਚੇਅਰਮੈਨ ਨੇ ਰਾਮਗੜ੍ਹੀਆ ਭਾਈਚਾਰੇ ਦੀ ਬੇਹਤਰੀ ਅਤੇ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਵਿਰਾਸਤੀ ਅਸਥਾਨ ਇਤਿਹਾਸਿਕ ਕਿਲ੍ਹਾ ਸਿੰਘਪੁਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ . ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਪੰਜਾਬ ਅੰਦਰ ਇੱਕ 11 ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਸਮੀਖਿਆ ਕਰੇਗੀ ਅਤੇ ਸਮਾਂ ਆਉਣ ਤੇ ਢੁਕਵਾਂ ਫੈਸਲਾ ਲਵੇਗੀ। ਇਸ ਮੌਕੇ ਮੋਗੇ ਤੋਂ ਦੋ ਸਖਸੀਅਤਾਂ ਨੂੰ ਰਾਮਗੜ੍ਹੀਆ ਸਿੱਖ ਔਰਗਨਾਈਜੇਸ਼ਨ 'ਚ ਸ਼ਾਮਲ ਕੀਤਾ ਗਿਆ ਜਿਸ ਵਿੱਚ ਚਰਨਜੀਤ ਸਿੰਘ ਝੰਡੇਆਣਾ ਨੂੰ ਮੀਤ ਪ੍ਰਧਾਨ ਇੰਡੀਆ ਅਤੇ ਗਿਆਨ ਸਿੰਘ ਸਾਬਕਾ ਡੀਪੀਆਰਓ ਨੂੰ ਵਰਲਡ ਜਰਨਲਿਸਟ ਕਮ ਮੀਡੀਆ ਟਰੱਸਟੀ ਨਿਯੁਕਤ ਕਰਕੇ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਮੋਗਾ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ ਅਤੇ ਸਾਬਕਾ ਪ੍ਰਧਾਨ ਰਾਜਾ ਸਿੰਘ ਨੇ ਕਿਹਾ ਕਿ ਰਾਮਗੜੀਆ ਕੌਮ ਦੀ ਬੇਹਤਰੀ ਲਈ ਸਾਰੀਆਂ ਸੰਸਥਾਵਾਂ ਲਈ ਵੱਡਾ ਪਲੇਟਫਾਰਮ ਪ੍ਰਦਾਨ ਕਰਨ ਲਈ ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਵੱਲੋਂ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਵਿੱਚ ਸ਼ਾਨਦਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨੂੰ ਮੋਗਾ ਦੀਆਂ ਰਾਮਗੜ੍ਹੀਆ ਸੰਸਥਾਵਾਂ ਵੱਲੋਂ ਭਰਵਾਂ ਸਮਰਥਨ ਅਤੇ ਹੁੰਘਾਰਾ ਦਿੱਤਾ ਜਾ ਰਿਹਾ ਹੈ . ਉਨ੍ਹਾਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ . ਇਸ ਮੌਕੇ ਮੋਗੇ ਦੀਆਂ ਸੰਸਥਾਵਾਂ ਵੱਲੋਂ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਅਤੇ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਹਣ ਸਿੰਘ ਸੱਗੂ ਸਰਪਰੱਸਤ, ਚੰਮਕੌਰ ਸਿੰਘ ਝੰਡੇਆਣਾ ਅਤੇ ਪ੍ਰਿਤਪਾਲ ਸਿੰਘ ਉਕਾਂਰਵਾਲੇ ਸਾਬਕਾ ਪ੍ਰਧਾਨ, ਕੁਲਵੰਤ ਸਿੰਘ ਰਾਮਗੜ੍ਹੀਆ ਚੇਅਰਮੈਨ ਰਾਮਗੜ੍ਹੀਆ ਸੰਗਠਨ, ਕੁਲਵੰਤ ਸਿੰਘ ਭਾਰਤਵਾਲੇ, ਹਰਦੀਪ ਸਿੰਘ ਜੰਡੂ, ਬਲਦੇਵ ਸਿੰਘ ਸੈਂਭੀ, ਦਵਿੰਦਰ ਸਿੰਘ ਘੜਿਆਲ, ਸ਼ਰਨਜੀਤ ਸਿੰਘ ਜੰਡੁ, ਚਰਨਜੀਤ ਸਿੰਘ ਅਤੇ ਹਾਕਮ ਸਿੰਘ ਖੋਸਾ ਸਾਮਲ ਸਨ। ਇਸ ਉਪਰੰਤ ਨਵੇਂ ਬਣੇ ਗੁਰਦੁਆਰਾ ਸਾਹਿਬ ਦੇ ਵੱਡਾ ਦੀਵਾਨ ਹਾਲ ,ਰਿਹਾਇਸ਼ੀ ਕਮਰੇ, ਜੀ ਟੀ ਰੋਡ ਤੇ ਲੱਗੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੁੱਤ ਅਤੇ ਚੌਂਕ ਵਿੱਚ ਬਣਿਆ ਪਾਰਕ ਦਿਖਾਇਆ ਗਿਆ . ਇਸ ਮੌਕੇ ਹਰਦੇਵ ਸਿੰਘ ਕੌਂਸਲ ਅਤੇ ਮੈਬਰਾਂ ਵਲੋ ਸਾਰੇ ਪ੍ਰਬੰਧਕਾਂ ਦਾ ਸਨਮਾਨ ਕੀਤਾ ਗਿਆ।