Welcome to Canadian Punjabi Post
Follow us on

02

June 2025
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇਕੈਨੇਡਾ ਪੋਸਟ ਯੂਨੀਅਨ ਵਿਵਾਦ: ਕੈਨੇਡਾ ਪੋਸਟ ਨੇ ਯੂਨੀਅਨ ਦੀ ਬਾਈਡਿੰਗ ਆਰਬਿਟਰੇਸ਼ਨ ਦੀ ਬੇਨਤੀ ਨੂੰ ਕੀਤਾ ਰੱਦਉੱਤਰੀ ਓਂਟਾਰੀਓ ਨੇ ਆਪਣਾ ਪਹਿਲਾ ਆਦਿਵਾਸੀ ਪਾਲਿਸੀ ਐਡਵਾਈਜ਼ਰ ਕੀਤਾ ਨਿਯੁਕਤਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ
 
ਪੰਜਾਬ

ਰਵਿੰਦਰ ਹੰਸ ਨੇ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ ਮੈਂਬਰ ਡਾਇਰੈਕਟਰ ਵੱਜੋਂ ਅਹੁਦਾ ਸੰਭਾਲਿਆ

May 28, 2025 09:51 AM

-ਕਿਹਾ, ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਪ੍ਰਤੀਬੱਧਤਾ ਨਾਲ ਸੇਵਾ ਕਰਾਂਗਾ: ਹੰਸ
ਚੰਡੀਗੜ੍ਹ, 28 ਮਈ (ਪੋਸਟ ਬਿਊਰੋ): ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ, ਪੰਜਾਬ ਦੇ ਨਵੇਂ ਮੈਂਬਰ ਡਾਇਰੈਕਟਰ ਰਵਿੰਦਰ ਹੰਸ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ।
ਇਸ ਮੌਕੇ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਗੁਰਦੀਪ ਸਿੰਘ ਲੱਖਣਾ, ਪੰਜਾਬ ਰਾਜ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆ ਅਤੇ ਹੋਰ ਕਈ ਪੱਤਵੰਤੇ ਵਿਅਕਤੀ ਮੌਜੂਦ ਸਨ।
ਇਸ ਮੌਕੇ ਰਵਿੰਦਰ ਹੰਸ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੀ ਭਲਾਈ, ਉਨ੍ਹਾਂ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਲਈ ਪੂਰੀ ਨਿਸ਼ਠਾ, ਈਮਾਨਦਾਰੀ ਅਤੇ ਜਿ਼ੰਮੇਵਾਰੀ ਨਾਲ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ, ਪੰਜਾਬ ਦੀ ਸਥਾਪਨਾ ਹੀ ਇਸ ਲਈ ਕੀਤੀ ਗਈ ਸੀ ਕਿ ਇਹ ਨਿਗਮ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ ਨੂੰ ਰੁਜ਼ਗਾਰ, ਸਵੈ-ਰੁਜ਼ਗਾਰ ਅਤੇ ਵਿੱਤੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਆਤਮਨਿਰਭਰ ਅਤੇ ਸਸ਼ਕਤ ਬਣਾ ਸਕੇ।
ਜਿ਼ਕਰਯੋਗ ਹੈ ਕਿ ਇਸ ਨਿਗਮ ਰਾਹੀਂ ਛੋਟੇ ਅਤੇ ਮੱਧਮ ਦਰਜੇ ਦੇ ਉਦਯੋਗਾਂ, ਵਪਾਰਕ ਸਰਗਰਮੀਆਂ ਲਈ ਘੱਟ ਵਿਆਜ ਦਰਾਂ 'ਤੇ ਕਰਜ਼ੇ, ਸਬਸਿਡੀਆਂ ਅਤੇ ਰੁਜ਼ਗਾਰ ਯੋਜਨਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ 'ਚ ਬਰਾਬਰੀ ਦੇ ਮੌਕੇ ਦਿੱਤੇ ਜਾਣ।
ਰਵਿੰਦਰ ਹੰਸ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ "ਰੰਗਲਾ ਪੰਜਾਬ" ਦੇ ਸੁਪਨੇ ਨੂੰ ਹਕੀਕਤ ਬਣਾਉਣ ਲਈ ਆਪਣੇ ਪੂਰੇ ਯਤਨ ਅਤੇ ਜੋਸ਼ ਨਾਲ ਕੰਮ ਕਰਨ ਦਾ ਐਲਾਨ ਵੀ ਕੀਤਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੀਆਰਟੀਸੀ ਬੱਸ ਨਾਲ ਮੋਟਰਸਾਈਕਲ ਦੀ ਟੱਕਰ, ਤਿੰਨ ਦੋਸਤਾਂ ਦੀ ਹੋਈ ਮੌਤ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਭਾਰਤੀ ਜਲ ਸੈਨਾ `ਚ ਬਣੇ ਅਫਸਰ ਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀ 6 ਜੂਨ ਦੇ ਸ਼ਹੀਦੀ ਸਮਾਗਮ ਸਬੰਧੀ ਸ਼੍ਰੋਮਣੀ ਕਮੇਟੀ ਦਾ ਵਫ਼ਦ ਭਲਕੇ 2 ਜੂਨ ਨੂੰ ਬਾਬਾ ਹਰਨਾਮ ਸਿੰਘ ਨੂੰ ਮਿਲੇਗਾ ਪੀ.ਐਮ ਕਿਸਾਨ ਯੋਜਨਾ ਅਧੀਨ ਈ ਕੇ ਵਾਈ ਸੀ ਕਰਨ ਤੇ ਖੇਤੀਬਾੜੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਪਾਸੋਂ ਮੁੱਖ ਖੇਤੀਬਾੜੀ ਅਫਸਰ ਮੋਗਾ ਨੂੰ ਮਿਲਿਆ ਪ੍ਰਸੰਸਾ ਪੱਤਰ ਲੈਂਡ ਪੂਲਿੰਗ ਕਿਸਾਨਾਂ ਦੇ ਹਿੱਤ ਅਤੇ ਗੈਰ-ਕਾਨੂੰਨੀ ਕਲੋਨਾਈਜ਼ਰਾਂ ਦੇ ਭ੍ਰਿਸ਼ਟ ਰਾਜ ਨੂੰ ਖਤਮ ਕਰਨ ਲਈ ਹੈ : ਮੁੱਖ ਮੰਤਰੀ ਮਾਨ ਪਵਨ ਕੁਮਾਰ ਟੀਨੂੰ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਪ੍ਰਭਬੀਰ ਸਿੰਘ ਬਰਾੜ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਪਨਸਪ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪ੍ਰੀਤੀ ਜਿ਼ੰਟਾ ਤੇ ਸ਼੍ਰੇਅਸ ਅਈਅਰ ਸਮੇਤ ਪੰਜਾਬ ਕਿੰਗਜ਼ ਦੀ ਸਾਰੀ ਟੀਮ ਨਾਲ ਕੀਤੀ ਮੁਲਾਕਾਤ ਨਹੀਂ ਰਹੇ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ