Welcome to Canadian Punjabi Post
Follow us on

02

June 2025
ਬ੍ਰੈਕਿੰਗ ਖ਼ਬਰਾਂ :
ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇਕੈਨੇਡਾ ਪੋਸਟ ਯੂਨੀਅਨ ਵਿਵਾਦ: ਕੈਨੇਡਾ ਪੋਸਟ ਨੇ ਯੂਨੀਅਨ ਦੀ ਬਾਈਡਿੰਗ ਆਰਬਿਟਰੇਸ਼ਨ ਦੀ ਬੇਨਤੀ ਨੂੰ ਕੀਤਾ ਰੱਦਉੱਤਰੀ ਓਂਟਾਰੀਓ ਨੇ ਆਪਣਾ ਪਹਿਲਾ ਆਦਿਵਾਸੀ ਪਾਲਿਸੀ ਐਡਵਾਈਜ਼ਰ ਕੀਤਾ ਨਿਯੁਕਤਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀਪਾਰਕ ਵਿੱਚ ਬੱਚਿਆਂ ਨੂੰ ਗਲਤ ਤਰੀਕੇ ਨਾਲ ਫੜ੍ਹਨ ਅਤੇ ਵੀਡੀਓ ਬਣਾਉਣ ਦੇ ਦੋਸ਼ `ਚ ਇੱਕ ਗ੍ਰਿਫ਼ਤਾਰਕਿਰਾਏ 'ਤੇ ਕੰਟਰੋਲ ਉਪਾਵਾਂ ਦੀ ਮੰਗ ਕਰਦਿਆਂ ਲੋਕਾਂ ਨੇ ਕੀਤਾ ਪ੍ਰਦਰਸ਼ਨ
 
ਪੰਜਾਬ

ਵਿਲਜ਼ਰ ਕਿੰਗ ਕੰਪਨੀ ਵੱਲੋਂ ਗੁਰਮੇਲ ਬੌਡੇ ਦਾ ਸਨਮਾਨ

May 25, 2025 07:26 AM

ਮੋਗਾ, 25 ਮਈ (ਗਿਆਨ ਸਿੰਘ): ਪਰਗਤੀਸ਼ੀਲ ਮੰਚ ਪੰਜਾਬ ਅਤੇ ਲੋਕ ਸਾਹਿਤ ਅਕਾਦਮੀ ਵੱਲੋਂ ਮਿਲਕੇ ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ ਬਹੁਤ ਸਾਰੇ ਲੇਖਕਾਂ ਅਤੇ ਪਾਠਕਾਂ ਨੇ ਭਾਗ ਲਿਆ।ਲੇਖਕਾਂ ਨੇ ਆਪਣੇ ਵਿਚਾਰਾਂ ਅਤੇ ਕਵੀਆਂ ਨੇ ਕਵਿਤਾਵਾਂ ਰਾਹੀਂ ਬੌਧਿਕ ਗਿਆਨ ਵੰਡਿਆ। ਇਸ ਸਮਾਗਮ ਦੇ ਪਧਾਨਗੀ ਮੰਡਲ ਵਿੱਚ ਸ ਚਰਨ ਸਿੰਘ, ਮਨਦੀਪ ਕੌਰ ਭਦੌੜ, ਸਿਰਮੌਰ ਲੇਖਕ ਬਲਦੇਵ ਸੜਕਨਾਮਾ, ਅਸ਼ੋਕ ਚੁਟਾਨੀ ਪ੍ਰਧਾਨ ਲੋਕ ਸਾਹਿਤ ਅਕਾਦਮੀ, ਜਗਦੀਸ਼ ਰਾਣਾ, ਡਾ ਕੁਲਦੀਪ ਦੀਪ, ਗੁਰਨਾਮ ਬਾਵਾ ਅੰਬਾਲਾ , ਗੁਰਚਰਨ ਸਿੰਘ ਸੰਘਾ, ਸੁਰਜੀਤ ਜੱਜ ਸ਼ਸ਼ੋਭਤ ਸਨ। ਮੰਚ ਸੰਚਾਲਨ ਚਰਨਜੀਤ ਸਮਾਲਸਰ ਨੇ ਕੀਤਾ। ਵਿਚਾਰ ਚਰਚਾ ਵਿੱਚ ਪਧਾਨਗੀ ਮੰਡਲ ਸਮੇਤ ਡਾ ਸੁਰਜੀਤ ਬਰਾੜ, ਕੌਮਾਂਤਰੀ ਕਹਾਣੀਕਾਰ ਗੁਰਮੀਤ ਕੜਿਆਲਵੀ, ਦਿਲਬਾਗ ਬੌਡੇ ਨਿਰੰਜਣ ਬੋਹਾ ਨੇ ਭਾਗ ਲਿਆ।ਪੋਗਰਾਮ ਦੀ ਸ਼ਰੂਆਤ ਗੁਰਦੇਵ ਸਿੰਘ ਦਰਦੀ ਦੇ ਗੀਤ ਨਾਲ ਹੋਈ।ਇਸ ਸਮੇਂ ਵਿਲਜ਼ਰ ਕਿੰਗ ਕੰਪਨੀ ਦੇ ਡਾਇਰੈਕਟਰ ਰਣਦੀਪ ਰਾਮਾ ਯੂ ਕੇ ਅਤੇ ਪਡਿਊਸਰ ਸੁੱਖ ਧਾਲੀਵਾਲ ਕਨੇਡਾ ਵੱਲੋਂ ਗੁਰਮੇਲ ਸਿੰਘ ਬੌਡੇ ਦੀਆਂ ਸਵੈਰਚਿਤ ਸੱਭਿਆਚਾਰਕ, ਲੋਕ ਅਤੇ ਕਿਰਤ ਪੱਖੀ ਗੀਤ ਅਤੇ ਕਵਿਤਾਵਾਂ ਕਿਸਾਨ ਅੰਦੋਲਨ ਦੌਰਾਨ ਰੀਕਾਰਡ ਕੀਤੇ ਗਏ ਅਤੇ ਉਨ੍ਹਾਂ ਨੇ ਇਹ ਗੀਤ 63-64 ਸਾਲ ਦੀ ਉਮਰ ਵਿੱਚ ਵਿਲਜ਼ਰ ਕਿੰਗ ਚੈਨਲ ਲਈ ਗਾ ਕੇ ਲੋਕ ਸੰਘਰਸ਼ਾਂ ਵਿੱਚ ਆਪਣਾ ਯੋਗਦਾਨ ਪਾਇਆ। ਜਿਸ ਬਾਰੇ ਡਾਇਰੈਕਟਰ ਰਣਦੀਪ ਰਾਮਾ ਯੂ ਕੇ, ਨੇ ਗੁਰਮੇਲ ਸਿੰਘ ਬੌਡੇ ਦੇ ਇਸ ਯੋਗਦਾਨ ਬਾਰੇ ਦੱਸਿਆ, ਸੁੱਖ ਧਾਲੀਵਾਲ ਕੈਨੇਡਾ ਨੇ ਸ਼ੁਭ ਕਾਮਨਾਵਾਂ ਅਤੇ ਸਨਮਾਨ ਪੱਤਰ ਅਤੇ ਰਣਦੀਪ ਸਿੰਘ ਰਾਮਾਂ ਵੱਲੋਂ ਬਹੁਤ ਹੀ ਸ਼ਾਨਦਾਰ ਟਰਾਫ਼ੀ ਨਾਲ ਸਨਮਾਨਿਤ ਕੀਤਾ। ਪਿੰਡ ਰਾਮਾਂ ਤੋਂ ਆਏ ਵਿਸ਼ੇਸ਼ ਸਾਥੀ
ਰਣਜੀਤ ਸਿੰਘ ਨੇ ਵੀ ਗੁਰਮੇਲ ਸਿੰਘ ਬੌਡੇ ਬਾਰੇ ਸੰਬੋਧਨ ਕੀਤਾ। ਗੁਰਮੇਲ ਸਿੰਘ ਬੌਡੇ ਦੀ ਸਾਹਿਤਕ ਮਾਂ ਮਾਤਾ ਜਰਨੈਲ ਕੌਰ ਧਾਲੀਵਾਲ ਕਨੇਡਾ ਨੇ ਆਪਣੀ ਤਿੰਨ ਕਿਤਾਬਾਂ ਦੀਆਂ ਸੌ ਦੇ ਕਰੀਬ ਪੁਸਤਕਾਂ ਹਾਜ਼ਰ ਸਾਹਿਤਕਾਰਾਂ ਨੂੰ ਮੁਫ਼ਤ ਵੰਡੀਆਂ। ਇਸ ਸ਼ਾਨਦਾਰ ਸਮਾਗਮ ਦਾ ਪਬੰਧ ਲੇਖਿਕਾ ਸੁਖਮੰਦਰ ਕੌਰ ਪਤਨੀ ਦਿਲਬਾਗ ਸਿੰਘ ਬੌਡੇ ਨੇ ਕੀਤਾ ਸੀ।
ਵਰਨਣਯੋਗ ਹੈ ਕਿ ਸੁਖਮੰਦਰ ਕੌਰ ਪਿੰਡ ਬੌਡੇ ਦੀ ਪਹਿਲੀ ਲੇਖਿਕਾ ਨੂੰਹ ਰਾਣੀ ਹੈ। ਇਸ ਸਮਾਗਮ ਤੇ ਪਰਗਤੀਸ਼ੀਲ ਲੇਖਿਕ ਮੰਚ ਦੇ ਆਹੁਦੇਦਾਰਾਂ ਸ਼ਾਹਮੁਖੀ ਲਿੱਪੀ ਵਿੱਚ ਉਨ੍ਹਾਂ ਦੇ ਨਾਵਾਂ ਨੂੰ ਆਪਣੀ ਕੈਲੀਗ੍ਰਾਫੀ ਵਿੱਚ ਫਰੇਮ ਕਰਵਾ ਕੇ ਭੇਟ ਕੀਤਾ ਅਤੇ ਮਿੰਟੂ ਖੁਰਮੀ ਹਿੰਮਤਪੁਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸੁਪਰੀਮ ਕੌਨਵੈਂਟ ਸਕੂਲ ਦੇ ਡਾਇਰੈਕਟਰ ਮਨਦੀਪ ਭਦੌੜ ਨੂੰ ਉੁਚੇਚੇ ਤੌਰ ਤੇ ਸ਼ਾਨਦਾਰ ਹਾਲ ਮੁਹਈਆ ਕਰਨ ਲਈ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਲੇਖਕ ਹਰਵਿੰਦਰ ਸਿੰਘ ਬਿਲਾਸਪੁਰ, ਜਗਜੀਤ ਸਿੰਘ ਡੀ ਪੀ, ਹਰਵੀਰ ਸਿੰਘ ਡੀ ਪੀ ਸ਼ੰਮੀ ਕੜਿਆਲਵੀ, ਨਿਰਮਲ ਪੱਤੋ, ਮੰਗਲਮੀਤ ਪੱਤੋ, ਅਜਮੇਰ ਮੋਗਾ, ਅਮਰੀਕ ਸੈਦੋਕੇ, ਜਸਵੰਤ ਬੋਪਾਰਾਏ ਰੁਪਿੰਦਰ ਬਲਾਸੀ ਸਾਮਲ ਸਨ।
ਇਹ ਵਿਲੱਖਣ ਸਾਹਿਤਕ ਸਮਾਗਮ ਆਪਣੀ ਅਮਿੱਟ ਯਾਂਦਾ ਛੱਡਦਾ ਹੋਇਆ ਸਮਾਪਤ ਹੋਇਆ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੀਆਰਟੀਸੀ ਬੱਸ ਨਾਲ ਮੋਟਰਸਾਈਕਲ ਦੀ ਟੱਕਰ, ਤਿੰਨ ਦੋਸਤਾਂ ਦੀ ਹੋਈ ਮੌਤ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਭਾਰਤੀ ਜਲ ਸੈਨਾ `ਚ ਬਣੇ ਅਫਸਰ ਫਿਰੋਜ਼ਪੁਰ ਦੇ ਪਿੰਡ ਤਰਿੰਡੇ ਦੀ ਘਟਨਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ ਕੀਤੀ ਖ਼ੁਦਕੁਸ਼ੀ 6 ਜੂਨ ਦੇ ਸ਼ਹੀਦੀ ਸਮਾਗਮ ਸਬੰਧੀ ਸ਼੍ਰੋਮਣੀ ਕਮੇਟੀ ਦਾ ਵਫ਼ਦ ਭਲਕੇ 2 ਜੂਨ ਨੂੰ ਬਾਬਾ ਹਰਨਾਮ ਸਿੰਘ ਨੂੰ ਮਿਲੇਗਾ ਪੀ.ਐਮ ਕਿਸਾਨ ਯੋਜਨਾ ਅਧੀਨ ਈ ਕੇ ਵਾਈ ਸੀ ਕਰਨ ਤੇ ਖੇਤੀਬਾੜੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਪਾਸੋਂ ਮੁੱਖ ਖੇਤੀਬਾੜੀ ਅਫਸਰ ਮੋਗਾ ਨੂੰ ਮਿਲਿਆ ਪ੍ਰਸੰਸਾ ਪੱਤਰ ਲੈਂਡ ਪੂਲਿੰਗ ਕਿਸਾਨਾਂ ਦੇ ਹਿੱਤ ਅਤੇ ਗੈਰ-ਕਾਨੂੰਨੀ ਕਲੋਨਾਈਜ਼ਰਾਂ ਦੇ ਭ੍ਰਿਸ਼ਟ ਰਾਜ ਨੂੰ ਖਤਮ ਕਰਨ ਲਈ ਹੈ : ਮੁੱਖ ਮੰਤਰੀ ਮਾਨ ਪਵਨ ਕੁਮਾਰ ਟੀਨੂੰ ਨੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਰਵਿੰਦਰ ਹੰਸ ਨੇ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਅਤੇ ਵਿੱਤ ਨਿਗਮ ਮੈਂਬਰ ਡਾਇਰੈਕਟਰ ਵੱਜੋਂ ਅਹੁਦਾ ਸੰਭਾਲਿਆ ਪ੍ਰਭਬੀਰ ਸਿੰਘ ਬਰਾੜ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਪਨਸਪ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪ੍ਰੀਤੀ ਜਿ਼ੰਟਾ ਤੇ ਸ਼੍ਰੇਅਸ ਅਈਅਰ ਸਮੇਤ ਪੰਜਾਬ ਕਿੰਗਜ਼ ਦੀ ਸਾਰੀ ਟੀਮ ਨਾਲ ਕੀਤੀ ਮੁਲਾਕਾਤ