ਮੋਹਾਲੀ, 5 ਮਈ (ਪੋਸਟ ਬਿਊਰੋ): ਗਿਆਨ ਜੋਤੀ ਗਲੋਬਲ ਸਕੂਲ, ਫ਼ੇਜ਼ 2, ਮੋਹਾਲੀ ਵੱਲੋਂ ਆਪਣੇ ਕੈਂਪਸ ਵਿਚ ”ਵਿਦਿਆਰਥੀਆਂ ਵਿਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ” ਵਿਸ਼ੇ ’ਤੇ ਇੱਕ ਦਿਨਾਂ ਸੀ ਬੀ ਐੱਸ ਈ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਿਤ ਕੀਤਾ। ਇਹ ਵਰਕਸ਼ਾਪ ਸਕੂਲ ਦੀ ਆਪਣੇ ਵਿਦਿਆਰਥੀਆਂ ਦੀ ਸੰਪੂਰਨ ਭਲਾਈ ਨੂੰ ਪਾਲਨ ਦੀ ਵਚਨਬੱਧਤਾ ਨੂੰ ਲੈ ਕੇ ਕਰਵਾਈ ਗਈ । ਗਿਆਨ ਜੋਤੀ ਗਲੋਬਲ ਸਕੂਲ ਦੇ ਕੁੱਲ 58 ਅਧਿਆਪਕਾਂ ਨੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਵਿਚ ਭਾਗ ਲਿਆ।
ਇਹ ਸੈਸ਼ਨ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ, ਫ਼ੇਜ਼ 7, ਮੋਹਾਲੀ ਦੀ ਪਿ੍ਰੰਸੀਪਲ ਅੰਜਲੀ ਸ਼ਰਮਾ ਅਤੇ ਵਾਈਸ ਪਿ੍ਰੰਸੀਪਲ ਹਰਸਿਮਰਤ ਚਾਹਲ ਵੱਲੋਂ ਲੀਡ ਕੀਤੇ ਗਏ। ਦੋਵੇਂ ਮਾਣਯੋਗ ਰਿਸੋਰਸ ਪਰਸਨਜ਼ ਨੇ ਮਾਨਸਿਕ ਸਿਹਤ ਜਾਗਰੂਕਤਾ ਨੂੰ ਹੁਲਾਰਾ ਦੇਣ, ਭਾਵਨਾਤਮਕ ਚੁਨੌਤੀਆਂ ਦੀ ਸ਼ੁਰੂਆਤੀ ਪਛਾਣ ਕਰਨ ਅਤੇ ਸਮਰਥਕ ਸਕੂਲੀ ਵਾਤਾਵਰਨ ਬਣਾਉਣ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੇ ਇੰਟਰਐਕਟਿਵ ਸੈਸ਼ਨਜ਼ ਨੂੰ ਹਾਜ਼ਰੀਨ ਵੱਲੋਂ ਬਹੁਤ ਪਸੰਦ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਕਲਾਸ-ਰੂਮ ਵਿਚ ਲਾਗੂ ਕਰਨ ਲਈ ਵਿਵਹਾਰਿਕ ਰਣਨੀਤੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ’ਤੇ, ਗਿਆਨ ਜੋਤੀ ਗਲੋਬਲ ਸਕੂਲ ਦੀ ਪਿ੍ਰੰਸੀਪਲ ਮਿਸ ਗਿਆਨ ਜੋਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗਿਆਨ ਜੋਤੀ ਵਿਚ, ਅਸੀਂ ਵਿਦਿਆਰਥੀਆਂ ਦੀ ਭਾਵਨਾਤਮਕ ਅਤੇ ਮਾਨਸਿਕ ਭਲਾਈ ਨੂੰ ਅਰਥਪੂਰਨ ਸਿੱਖਿਆ ਲਈ ਆਧਾਰ ਮੰਨਦੇ ਹਾਂ। ਇਹ ਪ੍ਰੋਗਰਾਮ ਸਾਡੇ ਅਧਿਆਪਕਾਂ ਨੂੰ ਸਿਰਫ਼ ਸਿੱਖਿਆ ਕਾਰ ਹੀ ਨਹੀਂ, ਸਗੋਂ ਹਰ ਬੱਚੇ ਲਈ ਦਇਆਲੁ ਮਾਰਗ ਦਰਸ਼ਕ ਬਣਨ ਲਈ ਸਮਰੱਥ ਬਣਾਉਂਦਾ ਹੈ। ਇਹ ਵਰਕਸ਼ਾਪ ਪ੍ਰਸ਼ਨ ਸੈਸ਼ਨ ਅਤੇ ਧੰਨਵਾਦੀ ਭਾਸ਼ਣ ਨਾਲ ਸੰਪੰਨ ਹੋਈ।