Welcome to Canadian Punjabi Post
Follow us on

01

May 2025
 
ਟੋਰਾਂਟੋ/ਜੀਟੀਏ

ਪੀਐੱਸਬੀ ਸੀਨੀਅਰਜ਼ ਕਲੱਬ ਕੈਨੇਡਾ ਨੇ ਸਿੱਖ ਹੈਰੀਟੇਜ ਮੰਥ ਨੂੰ ਸਮੱਰਪਿਤ ਸਮਾਗ਼ਮ ਦੌਰਾਨ ਮੈਂਟਲ ਹੈੱਲਥ ਸਬੰਧੀ ਜਾਣਕਾਰੀ ਸਾਂਝੀ ਕੀਤੀ

April 24, 2025 01:37 AM

ਬਰੈਂਪਟਨ, (ਡਾ. ਝੰਡ) – ਲੰਘੇ ਐਤਵਾਰ 20 ਅਪ੍ਰੈਲ ਨੂੰ ਪੀਐੱਸਬੀ ਸੀਨੀਅਰਜ਼ ਕਲੱਬ ਕੈਨੇਡਾ ਵੱਲੋਂ ਸਿੱਖ ਹੈਰੀਟੇਜ ਮੰਥ ਨੂੰ ਸਮੱਰਪਿਤ ਸਮਾਗ਼ਮ ਸਥਾਨਕ ਪੈਲੇਸ਼ੀ ਰੀਕਰੀਏਸ਼ਨ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗ਼ਮ ਵਿੱਚ ਪ੍ਰਬੰਧਕਾਂ ਵੱਲੋਂ ਮੈਂਟਲ ਹੈੱਲਥ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

  

ਸਮਾਗ਼ਮ ਦੇ ਆਰੰਭ ਵਿੱਚ ਕਲੱਬ ਦੇ ਸਰਪ੍ਰਸਤ ਗੁਰਚਰਨ ਸਿੰਘ ਖੱਖ ਨੇ ਹਾਜ਼ਰ ਮੈਂਬਰਾਂ ਨੂੰ ਹਾਰਦਿਕ  ਜੀ-ਆਇਆਂ ਕਹਿੰਦਿਆਂ ਹੋਇਆਂ ਕੈਨੇਡਾ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਐਲਾਨੇ ਜਾਣ ਦੇ ਪਿਛੋਕੜ ਤੇ ਇਸ ਦੇ ਇਤਿਹਾਸ ਉੱਪਰ ਚਾਨਣਾ ਪਾਇਆ। ਡਾ. ਹਰਜੀਤ ਕੌਰ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ‘ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ’ ਸ਼ਬਦ ਦਾ ਗਾਇਨ ਕੀਤਾ। ਰਵਿੰਦਰ ਕੌਰ ਜਸਾਨੀ ਵੱਲੋਂ ਵੀ ਗੁਰਬਾਣੀ ਦੇ ਇੱਕ ਸ਼ਬਦ ਦਾ ਗਾਇਨ ਕੀਤਾ ਗਿਆ। ਸਤਪਾਲ ਸਿੰਘ ਕੋਮਲ ਨੇ ‘ਖਾਲਸਾ ਸਿਰਜਣਾ ਦਿਹਾੜੇ’ ਨੂੰ ਸਮੱਰਪਿਤ ਆਪਣੀ ਕਵਿਤਾ ‘ਪਿਆਸ’ ਪੇਸ਼ ਕੀਤੀ ਜਿਸ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ।

  

ਉਪਰੰਤ, ਮਨੋਰੰਜਨ ਦੇ ਪ੍ਰੋਗਰਾਮ ਆਰੰਭ ਹੋ ਗਿਆ ਜਿਸ ਵਿੱਚ ਪ੍ਰਬੰਧਕੀ ਮੈਂਬਰ ਸੁਖਦੇਵ ਸਿੰਘ ਬੇਦੀ ਨੇ ਇਕ ਹਿੰਦੀ ਫ਼ਿਲਮੀ ਗੀਤ ਪੇਸ਼ ਕੀਤਾ। ਤ੍ਰਿਲੋਕ ਸਿੰਘ ਸੋਢੀ ਨੇ ਵੀ ਹਿੰਦੀ ਫ਼ਿਲਮ ਦਾ ਇੱਕ ਸੁਣਾਇਆ। ਜੋਗਿੰਦਰ ਕੌਰ ਮਰਵਾਹਾ, ਅਮਰਜੀਤ ਕੌਰ, ਪਰਮਜੀਤ ਕੌਰ ਅਤੇ ਬਲਜੀਤ ਕੌਰ ਵੱਲੋਂ ਮਿਲ ਕੇ ਪੰਜਾਬੀ ਫ਼ਿਲਮੀ ਗੀਤ ‘ਲਾਈਆਂ ਤੇ ਤੋੜ ਨਿਭਾਈਂ ਛੱਡ ਕੇ ਨਾ ਜਾਈਂ’ ਦੀ ਸਫ਼ਲ ਪੇਸ਼ ਕਾਰੀ ਕੀਤੀ ਗਈ।

ਸਮਾਗ਼ਮ ਦੇ ਅਗਲੇ ਪੜਾਅ ਵਿੱਚ ਸੈਮੀਨਾਰ ਦੇ ਪ੍ਰਮੁੱਖ-ਵਕਤਾ ਸ਼੍ਰੀਮਤੀ ਗੁਰਪ੍ਰੀਤ ਕੌਰ ਸਨ। ਉਨ੍ਹਾਂ ਵੱਲੋਂ ਸੀਨੀਅਰਾਂ ਨੂੰ ਦਰਪੇਸ਼ ਮੈਂਟਲ ਹੈੱਲਥ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਕਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਗਏ। ਸੈਮੀਨਾਰ ਦੇ ਅੰਤ ਵਿੱਚ ਉਨ੍ਹਾਂ ਵੱਲੋਂ ਮੈਂਬਰਾਂ ਦੇ ਸੁਆਲਾਂ ਦੇ ਜੁਆਬ ਬੜੇ ਠਰੰਮੇ ਨਾਲ ਤਸੱਲੀਪੂਰਵਕ ਦਿੱਤੇ ਗਏ। ਲੱਗਭੱਗ ਇਕ ਘੰਟੇ ਦੇ ਇਸ ਸੈਮੀਨਾਰ ਦੌਰਾਨ ਮੈਂਬਰਾਂ ਦੀ ਦਿਲਚਸਪੀ ਲਗਾਤਾਰ ਬਰਕਰਾਰ ਰਹੀ। ਸਾਰਿਆਂ ਨੇ ਇਸ ਨੂੰ ਬੜੇ ਹੀ ਗਹੁ ਨਾਲ ਸੁਣਿਆਂ।

ਇਸ ਸਮਾਗ਼ਮ ਵਿੱਚ ਕੈਨੇਡੀਅਨ ਪਾਰਲੀਮੈਂਟ ਦੇ ਹਾਊਸ ਆਫ਼ ਕਾਮਨਜ਼ ਦੇ ਛੇ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਗੁਰਬਖ਼ਸ਼ ਸਿੰਘ ਮੱਲ੍ਹੀ ਅਤੇ ਤੀਸਰੀ ਵਾਰ ਐੱਮ.ਪੀ.ਪੀ. ਬਣੇ ਅਮਰਜੋਤ ਸਿੰਘ ਸੰਧੂ ਨੇ ਵਿਸ਼ੇਸ਼ ਤੌਰ’ਤੇ ਸ਼ਿਰਕਤ ਕੀਤੀ। ਇਨ੍ਹਾਂ ਦੋਹਾਂ ਸ਼ਲਖਸੀਅਤਾਂਵੱਲੋਂ ਕਲੱਬ ਦੇ ਮੈਂਬਰਾਂ ਨੂੰ ਵਿਸਾਖੀ ਅਤੇ ਸਿੱਖ ਹੈਰੀਟੇਜ ਮੰਥ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਗਈਆਂ। ਸਮਾਗ਼ਮ ਦੇ ਅੰਤ ਵਿੱਚ ਸ਼੍ਰੀਮਤੀ ਜੋਗਿੰਦਰ ਕੌਰ ਤੇ ਕੰਵਲਜੀਤ ਕੌਰ ਖੱਖ ਨੇ ਮੈਂਬਰਾਂ ਨੂੰ ਤੰਬੋਲਾ ਗੇਮ ਖਿਡਾ ਕੇ ਉਨ੍ਹਾਂ ਦਾ ਭਰਪੂਰ ਮਨੋਰੰਜਨ ਕੀਤਾ ਜਿਸ ਦਿ ਫ਼ਲਸਰੂਪਸਮੁੱਚਾ ਮਾਹੌਲ ਕਾਫ਼ੀ ਰੌਚਕ ਬਣ ਗਿਆ।

  

ਅਖ਼ੀਰ ਵਿੱਚ ਕਲੱਬ ਦੇ ਪ੍ਰਧਾਨ ਹਰਚਰਨ ਸਿੰਘ ਨੇ ਸਮਾਗ਼ਮ ਵਿੱਚ ਪਹੁੰਚੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਅਗਾਮੀ 1 ਜੁਲਾਈ ਨੂੰ ਕਲੱਬ ਵੱਲੋਂ ‘ਕੈਨੇਡਾ ਡੇਅ’ ਮਨਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਉਸ ਸਮਾਗ਼ਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਦੌਰਾਨ ਕਲੱਬ ਦੀ ਪ੍ਰਬੰਧਕੀ ਟੀਮ ਵੱਲੋਂ ਸਵੇਰੇ ਨਾਸ਼ਤੇ ਅਤੇ ਫਿਰ ਬਾਅਦ ਦੁਪਹਿਰ ਖਾਣੇ ਦਾ ਸੁਚੱਜਾ ਪ੍ਰਬੰਧ ਨਿਰਸੰਦੇਹ ਕਾਬਲੇ-ਤਾਰੀਫ਼ ਸੀ ਜਿਸ ਦੀ ਸਾਰੇ ਮੈਂਬਰਾਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ।

ਇਸ ਸਮਾਗ਼ਮ  ਦੇ ਸ਼ਾਨਦਾਰ ਆਯੋਜਨ ਲਈ ਮੈਂਬਰਾਂ ਵੱਲੌਂ ਕਲੱਬ ਦੇ ਅਹੁਦੇਦਾਰਾਂ ਗੁਰਚਰਨ ਸਿੰਘ ਖੱਖ, ਹਰਚਰਨ ਸਿੰਘ, ਗਿਆਨ ਪਾਲ, ਸੁਖਦੇਵ ਸਿੰਘ ਬੇਦੀ, ਮਨਜੀਤ ਸਿੰਘ ਗਿੱਲ, ਬਲਜਿੰਦਰਸਿੰਘ ਮਰਵਾਹਾ ਤੇ ਜੋਗਿੰਦਰ ਕੌਰ ਮਰਵਾਹਾ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਤੇਜ਼ ਹਵਾਵਾਂ ਕਾਰਨ ਟੋਰਾਂਟੋ ਵਿੱਚ ਹਜ਼ਾਰਾਂ ਲੋਕ ਦੇ ਘਰਾਂ `ਚ ਬਿਜਲੀ ਗੁਲ ਤੀਆਂ ਦਾ ਮੇਲਾ 2025: ਮਦਰ ਡੇਅ ਸਪੈਸ਼ਲ- ਸੀਏਏ ਸੈਂਟਰ, ਬਰੈਂਪਟਨ ਵਿਖੇ, ਸ਼ਨੀਵਾਰ, 10 ਮਈ, ਜਲਦੀ ਟਿਕਟਾਂ ਖਰੀਦੋ ਕਾਫ਼ਲੇ ਵੱਲੋਂ ਅਪ੍ਰੈਲ ਮਹੀਨੇ ਦੀ ਮੀਟਿੰਗ ਦੌਰਾਨ ਸੁਖਵਿੰਦਰ ਜੂਤਲਾ ਅਤੇ ਹਰਜਿੰਦਰ ਪੱਤੜ ਦਾ ਸਾਂਝਾ ਕਾਵਿ ਸੰਗ੍ਰਹਿ ”ਮਿਲਾਪ” ਰਲੀਜ਼ ਲਿਬਰਲ ਉਮੀਦਵਾਰ ਟੋਰਾਂਟੋ ਕੌਂਸਲਰ ਜੈਨੀਫਰ ਮੈਕਕੇਲਵੀ ਅਜੈਕਸ ਤੋਂ ਜਿੱਤੀ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰ ਨੇ ਕਾਰਨੀ ਨੂੰ ਦਿੱਤੀ ਵਧਾਈ ਸਕਾਰਬਰੋ ਵਿੱਚ ਅੱਗ ਲੱਗਣ ਨਾਲ ਫਾਇਰਫਾਈਟਰ ਜ਼ਖ਼ਮੀ, ਜਾਨੀ ਨੁਕਸਾਨ ਤੋਂ ਬਚਾਅ ਲਗਜ਼ਰੀ ਕਾਰਾਂ ਚੋਰੀ ਕਰਨ ਵਾਲਿਆਂ `ਚੋਂ ਇਕ ਗ੍ਰਿਫ਼ਤਾਰ, ਪੁਲਿਸ ਕਰ ਰਹੀ ਦੂਜੇ ਦੀ ਭਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਤੋਂ ਬਾਅਦ ਪੁਲਸ ਨੇ 100 ਕਿਲੋਗ੍ਰਾਮ ਤੋਂ ਵੱਧ ਕੋਕੀਨ ਕੀਤੀ ਜ਼ਬਤ ਟੋਰਾਂਟੋ ਦੇ ਇੱਕ ਵਿਅਕਤੀ 'ਤੇ ਸ਼ਾਪਿੰਗ ਮਾਲ ਵਿੱਚ ਜਿਣਸੀ ਹਮਲੇ ਦੇ ਦੋਸ਼ ਨੌਜਵਾਨਾਂ ਕੋਲ ਬੰਦੂਕਾਂ ਹੋਣਾ ਚਿੰਤਾ ਦਾ ਵਿਸ਼ਾ : ਮੇਅਰ