Welcome to Canadian Punjabi Post
Follow us on

01

May 2025
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੀਤਕਾਰ ਤੇ ਗ਼ਜ਼ਲਗੋ ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼ ਨਾਲ ਰਚਾਇਆ ਰੂ-ਬ-ਰੂ, ਕਵੀ-ਦਰਬਾਰ ਵੀ ਹੋਇਆ

April 22, 2025 11:06 PM

ਬਰੈਂਪਟਨ, (ਡਾ. ਝੰਡ) – ਲੰਘੇ ਐਤਵਾਰ 20 ਅਪ੍ਰੈਲ ਨੂੰ ਕੈਨੇਡੀਆਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬੀ ਦੇ ਉੱਘੇ ਗੀਤਕਾਰ ਤੇ ਗ਼ਜ਼ਲਗੋ ਸ੍ਰੀ ਚਾਨਣ ਗੋਬਿੰਦਪੁਰੀ ਦੀ ਸਪੁੱਤਰੀ ਨਾਲ ਉਨ੍ਹਾਂ ਦੀ ਸਮੁੱਚੀ ਸ਼ਖ਼ਸੀਅਤ ਤੇ ਗੀਤਕਾਰੀ ਬਾਰੇ ਖੁੱਲ੍ਹੀਆਂ ਗੱਲਾਂ-ਬਾਤਾਂ ਕੀਤੀਆਂ ਗਈਆਂ। ਇਹ ਸਮਾਗ਼ਮ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਖਾਲਸਾ ਹੈਰੀਟੇਜ ਮੰਥ ਨੂੰ ਸਮੱਰਪਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਉਰਮਿਲ ਪ੍ਰਕਾਸ਼ ਦੇ ਨਾਲ ਕੰਮਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ, ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਤੇ ਮੀਤਾ ਖੰਨਾ ਸੁਸ਼ੋਭਿਤ ਸਨ।

ਸਮਾਗ਼ਮ ਦੀ ਸ਼ੁਰੂਆਤ ਇਕਬਾਲ ਬਰਾੜ ਵੱਲੋਂ ਚਾਨਣ ਗੋਬਿੰਦਪੁਰੀ ਦੇ ਲਿਖੇ ਹੋਏ ਗੀਤ ‘ਟੁੱਟ ਗਈ ਤੜੱਕ ਕਰਕੇ’ ਦੇ ਗਾਇਨ ਨਾਲ ਕਰਨ ਤੋਂ ਬਾਅਦ ਮੰਚ-ਸੰਚਾਲਕ ਡਾ. ਜਗਮੋਹਨ ਸਿੰਘ ਸੰਘਾ ਨੇ ਮਲੂਕ ਸਿੰਘ ਕਾਹਲੋਂ ਨੂੰ ਆਏ ਮਹਿਮਾਨਾਂ, ਮੈਂਬਰਾਂ ਤੇ ਸਾਹਿਤ-ਪ੍ਰੇਮੀਆਂ ਨੂੰ ‘ਜੀ-ਆਇਆਂ’ ਕਹਿਣ ਲਈ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਚਾਨਣ ਗੋਬਿੰਦਪੁਰੀ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਉਹ ਇਕ ਮਹਾਨ ਗੀਤਕਾਰ ਤੇ ਗ਼ਜ਼ਲਗੋ ਸਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਲੋਕ ਹੁਣ ਉਨ੍ਹਾਂ ਵੱਲੋਂ ਪੰਜਾਬੀ ਬੋਲੀ ਲਈ ਪਾਏ ਗਏ ਯੋਗਦਾਨ ਨੂੰ ਭੁੱਲਦੇ ਜਾ ਰਹੇ ਹਨ। ਸਭਾ ਦੇ ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਖਾਲਸੇ ਦੀ ਸਿਰਜਣਾ ਅਤੇ ਖਾਲਸਾ ਹੈਰੀਟੇਜ ਮੰਥ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੋ. ਤਲਵਿੰਦਰ ਮੰਡ ਨੇ ਫ਼ਰਵਰੀ ਮਹੀਨੇ ਦੌਰਾਨ ਲਹਿੰਦੇ ਪੰਜਾਬ ਦੀ ਯਾਤਰਾ ਬਾਰੇ ਸੰਖੇਪ ਵਿੱਚ ਗੱਲ ਕਰਦਿਆਂ ਦੱਸਿਆ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ-ਅਸਥਾਨ ਦੇ ਪਿੰਡ ਬੰਗਾ ਚੱਕ ਨੰਬਰ 105 ਦੇ ਸਰਕਾਰੀ ਪ੍ਰਾਇਮਰੀ ਸਕੂਲ ਜਿੱਥੇ ਉਨ੍ਹਾਂ ਨੇ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ, ਦੀ ਹਾਲਤ ਅੱਜਕੱਲ੍ਹ ਬੜੀ ਖ਼ਸਤਾ ਹੈ ਅਤੇ ਉੱਥੇ ਹੁਣ ਗ਼ਰੀਬ ਮਾਪਿਆਂ ਦੇ ਬੱਚੇ ਹੀ ਪੜ੍ਹਦੇ ਹਨ।  ਉਨ੍ਹਾਂ ਉਸ ਸਕੂਲ ਦੇ ਵਿਦਿਆਰਥੀਆਂ ਦੀਆਂ ਵਰਦੀਆਂ, ਆਦਿ ਬਨਾਉਣ ਲਈ ਵਿੱਤੀ ਯੋਗਦਾਨ ਪਾਉਣ ਬਾਰੇ ਵੀ ਕਿਹਾ।ਉਨ੍ਹਾਂ ਦੀ ਇਸ ਬੇਨਤੀ ਦੇ ਮੱਦੇਨਜ਼ਰ ਹਾਜ਼ਰੀਨ ਵਿੱਚੋਂ ਕਈਆਂ ਵੱਲੋਂ ਮੌਕੇ ‘ਤੇ ਹੀ ਸਕੂਲ ਦੇ ਵਿਦਿਆਰਥੀਆਂ ਲਈ ਮਾਇਕ ਸਹਾਇਤਾ ਇਕੱਠੀ ਹੋ ਗਈ।

ਸ਼੍ਰੀਮਤੀ ਉਰਮਿਲ ਪ੍ਰਕਾਸ਼ ਨੇ ਆਪਣੇ ਬਾਪ ਚਾਨਣ ਗੋਬਿੰਦਪੁਰੀ ਬਾਰੇ ਗੱਲ ਕਰਦਿਆਂ ਹੋਇਆਂ ਕਿਹਾ ਕਿ ਮਾਪਿਆਂ ਵੱਲੋਂ ਦਿੱਤਾ ਗਿਆ ਉਨ੍ਹਾਂ ਦਾ ਨਾਂ ਚਾਨਣ ਰਾਮ ਕਲੇਰ ਸੀ। ਉਨ੍ਹਾਂ ਦਾ ਜਨਮ ਬੰਗਿਆਂ ਦੇ ਨੇੜਲੇ ਪਿੰਡ ਗੋਬਿੰਦਪੁਰਾ ਵਿੱਚ 5 ਫ਼ਰਵਰੀ 1924 ਵਿੱਚ ਹੋਇਆ ਤੇ 29 ਜਨਵਰੀ 2006 ਵਿੱਚ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੱਸਿਆ ਕਿ ਸਮਾਗ਼ਮ ਦੇ ਆਰੰਭ ਵਿੱਚ ਇਕਬਾਲ ਬਰਾੜ ਵੱਲੋਂ ਗਾਇਆ ਗਿਆ ਗੀਤ ‘ਟੁੱਟ ਗਈ ਤੜੱਕ ਕਰਕੇ’ ਉਨ੍ਹਾਂ ਵੱਲੋਂ 1943 ਵਿੱਚ ਰਿਕਾਰਡ ਕਰਵਾਇਆ ਗਿਆ। ਉਨ੍ਹਾਂ ਦੇ ਲਿਖੇ ਗੀਤ ਆਲਮ ਲੋਹਾਰ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਤ੍ਰਿਲੋਕ ਕਪੂਰ, ਗੁਰਦਾਸ ਮਾਨ ਤੇ ਕਈ ਹੋਰ ਗਾਇਕਾਂ ਵੱਲੋਂ ਗਾਏ ਗਏ। ਉਨ੍ਹਾਂ ਕਿਹਾ ਕਿ ਬੜੇ ਦੁੱਖ ਤੇ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਗਾਇਕਾਂ ਨੂੰ ਤਾਂ ਯਾਦ ਰੱਖਦੇ ਹਾਂ ਪਰ ਗੀਤਕਾਰਾਂ ਨੂੰ ਭੁੱਲ ਜਾਂਦੇ ਹਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗੀਤਾਂ ਦੀ ਪਹਿਲੀ ਕਿਤਾਬ ‘ਗੁਲਜ਼ਾਰ-ਏ-ਗ਼ਜ਼ਲ’ 1966 ਵਿੱਚ ਛਪੀ। ਉਹ ‘ਦਾਗ਼ ਸਕੂਲ’ ਦੀ ਆਖ਼ਰੀ ਨਿਸ਼ਾਨੀ ਸਨ। ਉਨ੍ਹਾਂ ਨੇ ਸਰੋਤਿਆਂ ਨਾਲ ਆਪਣੇ ਬਾਪ ਦੀ ਯਾਦ ਵਿੱਚ ਬਣਾਏ ਗਏ ‘ਚਾਨਣ ਗੋਬਿੰਦਪੁਰੀ ਟਰੱਸਟ’ ਬਾਰੇ ਵੀ ਜਾਣਕਾਰੀ ਸਾਂਝੀ ਕੀਤੀਜਿਸ ਦੇ ਵੱਲੋਂ ਹਰ ਸਾਲ ਉੱਭਰਦੇ ਗ਼ਜ਼ਲਗੋ ਨੂੰ ‘ਚਾਨਣ ਗੋਬਿੰਦਪੁਰੀ ਐਵਾਰਡ’ ਪ੍ਰਦਾਨ ਕੀਤਾ ਜਾਂਦਾ ਹੈ।ਡਾ. ਜਗਮੋਹਨ ਸੰਘਾ, ਡਾ. ਹਰਕੰਵਲ ਕੋਰਪਾਲ, ਮੀਤਾ ਖੰਨਾ ਤੇ ਹੋਰਨਾਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਜਵਾਬ ਉਰਮਿਲ ਪ੍ਰਕਾਸ਼ ਵੱਲੋਂ ਬੜੇ ਵਧੀਆ ਢੰਗ ਨਾਲ ਦਿੱਤੇ ਗਏ।

ਸਮਾਗ਼ਮ ਦੇ ਦੂਸਰੇ ਭਾਗ ਕਵੀ-ਦਰਬਾਰ ਦੇ ਪ੍ਰਧਾਨਗੀ-ਮੰਡਲ ਵਿੱਚ ਉੱਘੇ ਕਵੀ ਪ੍ਰੀਤਮ ਧੰਜਲ, ਗ਼ਜ਼ਲਗੋ ਗਿਆਨ ਸਿੰਘ ਦਰਦੀ,ਦੀਪ ਕੁਲਦੀਪ, ਸੁਖਚਰਨਜੀਤ ਗਿੱਲ ਤੇ ਸਤਵੰਤਕੌਰ ਕਲੌਟੀ ਸ਼ਾਮਲ ਸਨ। ਇਸ ਦਾ ਸੰਚਾਲਨ ਕਰ ਰਹੇ ਪਰਮਜੀਤ ਸਿੰਘ ਢਿੱਲੋਂ ਨੇ ਸੱਭ ਤੋਂ ਪਹਿਲਾਂ ਪਿਛਲੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਉੱਘੇ ਗ਼ਜ਼ਲਗੋ ਐੱਸ. ਕੇ. ਭਨੋਟ ਤੇ ਨਦੀਮ ਪਰਮਾਰ ਨੂੰ ਸ਼ਰਧਾਜਲੀ ਭੇਂਟ ਕੀਤੀ ਅਤੇ ਫਿਰ ਸਾਰਿਆਂ ਵੱਲੋਂ ਖੜੇ ਹੋ ਕੇਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਉਪਰੰਤ, ਮੀਤਾ ਖੰਨਾ ਨੇ ਚਾਨਣ ਗੋਬਿੰਦਪੁਰੀ ਦੀ ਗ਼ਜ਼ਲ ‘ਉਹ ਬੜਾ ਬੇ-ਲਿਹਾਜ਼ ਕੀ ਕਰੀਏ’ ਗਾਈ ਅਤੇ ਫਿਰ ਰਾਜ ਕੁਮਾਰ ਓਸ਼ੋਰਾਜ, ਮਕਸੂਦ ਚੌਧਰੀ, ਰਮਿੰਦਰ ਰੰਮੀ, ਸੁਰਿੰਦਰ ਸੂਰ, ਸੁਜਾਨ ਸਿੰਘ ਸੁਜਾਨ, ਜਸਪਾਲ ਦੇਸੂਵੀ, ਜਗੀਰ ਸਿੰਘ ਕਾਹਲੋਂ, ਪੰਜਾਬ ਸਿੰਘ ਕਾਹਲੋਂ, ਕਰਨ ਚੌਹਾਨ, ਹਰਦਿਆਲ ਸਿੰਘ ਝੀਤਾ, ਹਰਕੰਵਲ ਕੋਰਪਾਲ, ਗੁਰਦੀਪ ਰੰਧਾਵਾ, ਤਾਹਿਰਾ ਸਰਾ, ਗਿਆਨ ਸਿੰਘ ਦਰਦੀ, ਪ੍ਰੀਤਮ ਧੰਜਲ, ਰਿੰਟੂ ਭਾਟੀਆ, ਦੀਪ ਕੁਲਦੀਪ, ਜੱਸੀ ਭੁੱਲਰ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਕਰਨ ਅਜਾਇਬ ਸਿੰਘ ਸੰਘਾ, ਜਗਮੋਹਨ ਸਿੰਘ ਸੰਘਾ, ਡਾ. ਇੰਦਰਜੀਤ, ਸੁਰਿੰਦਰਜੀਤ ਕੌਰ, ਸੁਖਚਰਨਜੀਤ ਗਿੱਲ, ਮਲੂਕ ਸਿੰਘ ਕਾਹਲੋਂ ਤੇ ਕਈ ਹੋਰਨਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਉਰਮਿਲ ਪ੍ਰਕਾਸ਼ ਨੂੰ ਸਰਟੀਫ਼ੀਕੇਟ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ, ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਮੁੱਖ-ਮਹਿਮਾਨ ਉਰਮਿਲ ਪ੍ਰਕਾਸ਼, ਸਮੂਹ ਬੁਲਾਰਿਆਂ, ਕਵੀਆਂ/ਕਵਿੱਤਰੀਆਂ ਤੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੀ ਵੀਡੀਓ ਰਿਕਾਰਡਿੰਗ ਦੀ ਸੇਵਾ ‘ਐੱਨ.ਆਰ.ਆਈ. ਟੀ.ਵੀ.’ ਦੇ ਸੰਚਾਲਕ ਪੰਜਾਬ ਸਿੰਘ ਕਾਹਲੋਂ ਵੱਲੋਂ ਨਿਭਾਈ ਗਈ। 

ਇਸ ਮੌਕੇ ਸੁਹਿਰਦ ਸਰੋਤਿਆਂ ਵਿੱਚ ਐਡਵੋਕੇਟ ਦਰਸ਼ਨ ਸਿੰਘ ਦਰਸ਼ਨ, ਕਰਨੈਲ ਸਿੰਘ ਮਰਵਾਹਾ,ਪ੍ਰੋ. ਸਿਕੰਦਰ ਸਿੰਘ ਗਿੱਲ, ਡਾ. ਗੁਰਚਰਨ ਸਿੰਘ ਤੂਰ, ਸੁਰਿੰਦਰਪਾਲ ਸਿੰਘ ਘੱਗ, ਸ਼ਮਸੇਰ ਸਿੰਘ, ਹਰਜੀਤ ਸਿੰਘ ਬਾਜਵਾ, ਗੁਰਪ੍ਰੀਤ ਬਟਾਲਵੀ, ਪ੍ਰਭਦਿਆਲ ਸਿੰਘ ਖੰਨਾ, ਜਸਵਿੰਦਰ ਸਿੰਘ ਸੰਘਾ, ਸੁਰਿੰਦਰਜੀਤ ਸਿੰਘ, ਪਾਕਿਸਤਾਨ ਤੋਂ ਮਿਸ ਤਨਜ਼ਿਲਾ ਅਨਿਲ,ਉਰਮਿਲ ਪ੍ਰਕਾਸ਼ ਦੀ ਭੈਣ ਪ੍ਰਿਅੰਕਾ, ਨੀਲਮ ਕੋਰਪਾਲ, ਸਰਬਜੀਤ ਕਾਹਲੋਂਸਮੇਤ ਕਈ ਹੋਰ ਸ਼ਾਮਲ ਸਨ।

 

 

 

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਤੇਜ਼ ਹਵਾਵਾਂ ਕਾਰਨ ਟੋਰਾਂਟੋ ਵਿੱਚ ਹਜ਼ਾਰਾਂ ਲੋਕ ਦੇ ਘਰਾਂ `ਚ ਬਿਜਲੀ ਗੁਲ ਤੀਆਂ ਦਾ ਮੇਲਾ 2025: ਮਦਰ ਡੇਅ ਸਪੈਸ਼ਲ- ਸੀਏਏ ਸੈਂਟਰ, ਬਰੈਂਪਟਨ ਵਿਖੇ, ਸ਼ਨੀਵਾਰ, 10 ਮਈ, ਜਲਦੀ ਟਿਕਟਾਂ ਖਰੀਦੋ ਕਾਫ਼ਲੇ ਵੱਲੋਂ ਅਪ੍ਰੈਲ ਮਹੀਨੇ ਦੀ ਮੀਟਿੰਗ ਦੌਰਾਨ ਸੁਖਵਿੰਦਰ ਜੂਤਲਾ ਅਤੇ ਹਰਜਿੰਦਰ ਪੱਤੜ ਦਾ ਸਾਂਝਾ ਕਾਵਿ ਸੰਗ੍ਰਹਿ ”ਮਿਲਾਪ” ਰਲੀਜ਼ ਲਿਬਰਲ ਉਮੀਦਵਾਰ ਟੋਰਾਂਟੋ ਕੌਂਸਲਰ ਜੈਨੀਫਰ ਮੈਕਕੇਲਵੀ ਅਜੈਕਸ ਤੋਂ ਜਿੱਤੀ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰ ਨੇ ਕਾਰਨੀ ਨੂੰ ਦਿੱਤੀ ਵਧਾਈ ਸਕਾਰਬਰੋ ਵਿੱਚ ਅੱਗ ਲੱਗਣ ਨਾਲ ਫਾਇਰਫਾਈਟਰ ਜ਼ਖ਼ਮੀ, ਜਾਨੀ ਨੁਕਸਾਨ ਤੋਂ ਬਚਾਅ ਲਗਜ਼ਰੀ ਕਾਰਾਂ ਚੋਰੀ ਕਰਨ ਵਾਲਿਆਂ `ਚੋਂ ਇਕ ਗ੍ਰਿਫ਼ਤਾਰ, ਪੁਲਿਸ ਕਰ ਰਹੀ ਦੂਜੇ ਦੀ ਭਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਤੋਂ ਬਾਅਦ ਪੁਲਸ ਨੇ 100 ਕਿਲੋਗ੍ਰਾਮ ਤੋਂ ਵੱਧ ਕੋਕੀਨ ਕੀਤੀ ਜ਼ਬਤ ਟੋਰਾਂਟੋ ਦੇ ਇੱਕ ਵਿਅਕਤੀ 'ਤੇ ਸ਼ਾਪਿੰਗ ਮਾਲ ਵਿੱਚ ਜਿਣਸੀ ਹਮਲੇ ਦੇ ਦੋਸ਼ ਨੌਜਵਾਨਾਂ ਕੋਲ ਬੰਦੂਕਾਂ ਹੋਣਾ ਚਿੰਤਾ ਦਾ ਵਿਸ਼ਾ : ਮੇਅਰ