Welcome to Canadian Punjabi Post
Follow us on

01

July 2025
 
ਟੋਰਾਂਟੋ/ਜੀਟੀਏ

ਟੋਰਾਂਟੋ ਵਿਚ ਭਾਰੀ ਟਰੱਕਾਂ `ਤੇ ਲਗਾਏ ਜਾਣਗੇ ਸਾਈਡ ਗਾਰਡ

November 21, 2024 03:18 AM

-ਪੈਦਲ ਯਾਤਰੀਆਂ ਅਤੇ ਸਾਈਕਲ ਚਾਲਕਾਂ ਦੀ ਸੁਰੱਖਿਆ ਲਈ ਲਿਆ ਫੈਸਲਾ
ਟੋਰਾਂਟੋ, 21 ਨਵੰਬਰ (ਪੋਸਟ ਬਿਊਰੋ): ਟਰੱਕਾਂ ਨਾਲ ਟਕਰਾਉਣ ਕਾਰਨ ਪੈਦਲ ਯਾਤਰੀਆਂ ਅਤੇ ਸਾਈਕਲ ਚਾਲਕਾਂ ਦੀ ਮੌਤ ਦਰ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿੱਚ ਟੋਰਾਂਟੋ ਆਪਣੇ ਭਾਰੀ ਵਾਹਨਾਂ ਵਿੱਚ ਸਾਈਡ ਗਾਰਡ ਲਗਾਉਣ `ਤੇ ਵਿਚਾਰ ਕਰ ਰਿਹਾ ਹੈ।
ਵੱਡੇ ਟਰੱਕਾਂ ਦੀਆਂ ਸਾਈਡਾਂ `ਤੇ ਐਕਸਲ ਵਿੱਚ ਸੁਰੱਖਿਆ ਵਾਲੀ ਰੇਲਿੰਗ ਜਾਂ ਵਾਰ ਲਗਾਏ ਜਾ ਸਕਦੇ ਹਨ ਤਾਂਕਿ ਟੱਕਰ ਦੌਰਾਨ ਲੋਕਾਂ ਨੂੰ ਪਹੀਆਂ ਹੇਠਾਂ ਆਉਣ ਤੋਂ ਬਚਾਇਆ ਜਾ ਸਕੇ।
ਮੇਅਰ ਓਲਿਵੀਆ ਚਾਓ ਨੇ ਕਿਹਾ ਕਿ ਇਨ੍ਹਾਂ ਨੂੰ ਸ਼ਹਿਰ ਦੇ ਵਾਹਨਾਂ `ਤੇ ਰੱਖਣ ਦਾ ਮਤਲੱਬ ਹੈ ਜਿ਼ੰਦਗੀਆਂ ਬਚਾਉਣਾ। ਉਨ੍ਹਾਂ ਕਿਹਾ ਕਿ ਇਸਦਾ ਮਤਲੱਬ ਸੁਰੱਖਿਆ ਹੈ।
ਸ਼ਹਿਰ ਦੇ ਕਰਮਚਾਰੀਆਂ ਅਨੁਸਾਰ ਸਾਈਡ ਗਾਰਡ ਸਾਈਕਲ ਚਾਲਕਾਂ ਦੀ ਮੌਤ ਨੂੰ ਲਗਭਗ 62 ਫ਼ੀਸਦੀ ਅਤੇ ਪੈਦਲ ਚੱਲਣ ਵਾਲਿਆਂ ਦੀ ਮੌਤ ਨੂੰ 20 ਫ਼ੀਸਦੀ ਤੱਕ ਘੱਟ ਕਰ ਸਕਦੇ ਹਨ।
ਬੁੱਧਵਾਰ ਨੂੰ ਸਾਈਡ ਗਾਰਡ ਲੱਗੇ ਇੱਕ ਵਾਹਨ ਸਾਹਮਣੇ ਖੜੇ੍ਹ ਹੋਕੇ, ਚਾਓ ਨੇ ਜੇਨਾ ਮਾਰਿਸਨ ਦੇ ਪਤੀ ਅਤੇ ਬੱਚੇ ਨਾਲ ਕੀਤੇ ਗਏ ਇੱਕ ਵਾਅਦੇ ਨੂੰ ਯਾਦ ਕੀਤਾ। ਉਨ੍ਹਾ ਕਿਹਾ ਕਿ ਜਦੋਂ ਉਹ ਸਾਂਸਦ ਸਨ ਤਾਂ ਇੱਕ 38 ਸਾਲਾ ਯੋਗ ਅਧਿਆਪਕ ਜੋ 2011 ਵਿੱਚ ਸਾਈਕਲ ਚਲਾਉਂਦੇ ਸਮੇਂ ਇੱਕ ਟਰਾਂਸਪੋਰਟ ਟਰੱਕ ਨਾਲ ਬੁਰੀ ਤਰ੍ਹਾਂ ਟਕਰਾਅ ਗਈ ਸੀ।
ਚਾਓ ਨੇ ਕਿਹਾ ਕਿ ਉਸ ਸਮੇਂ ਮੈਂ ਉਨ੍ਹਾਂ ਦੇ ਪਤੀ ਨਾਲ ਵਾਅਦਾ ਕੀਤਾ ਸੀ ਕਿ ਮੈਂ ਇਹ ਯਕੀਨੀ ਕਰਨ ਲਈ ਕੁਝ ਕਰਾਂਗੀ ਕਿ ਅਜਿਹਾ ਦੁਬਾਰਾ ਦੂਜੇ ਲੋਕਾਂ ਨਾਲ ਨਾ ਹੋਵੇ।
ਅਗਲੇ ਹਫ਼ਤੇ ਸ਼ਹਿਰ ਦੀ ਬੁਨਿਆਦੀ ਢਾਂਚਾ ਅਤੇ ਵਾਤਾਵਰਣ ਕਮੇਟੀ ਸਾਹਮਣੇ ਆਉਣ ਵਾਲੀ ਇੱਕ ਰਿਪੋਰਟ ਵਿਚ ਸਿਫਾਰਿਸ਼ ਕੀਤੀ ਗਈ ਹੈ ਕਿ ਕਿ ਸ਼ਹਿਰ ਦੇ ਸਾਰੇ ਕਰਮਸ਼ੀਅਲ ਵਾਹਨਾਂ ਨੂੰ ਸਾਈਡ ਗਾਰਡ ਲਗਾਏ ਜਾਣ।
ਚਾਓ ਨੇ ਕਿਹਾ ਕਿ ਜੇਕਰ ਕੋਈ ਸਾਈਡ ਗਾਰਡ ਹੋਵੇਗਾ ਤਾਂ ਪੈਦਲ ਯਾਤਰੀ ਜਾਂ ਸਾਈਕਲ ਚਾਲਕ ਟੱਕਰ ਨਾਲ ਉਛਲ ਜਾਣਗੇ, ਉਨ੍ਹਾਂ ਨੂੰ ਥੋੜ੍ਹੀ ਚੋਟ ਲੱਗੇਗੀ।
ਸ਼ਹਿਰ ਦੇ ਕਰਮਚਾਰੀਆਂ ਦਾ ਅਨੁਮਾਨ ਹੈ ਕਿ ਟੋਰਾਂਟੋ ਦੇ 500 ਹੈਵੀ-ਡਿਊਟੀ ਵਾਹਨਾਂ ਦੀ ਰੇਟਰੋਫਿਟਿੰਗ `ਤੇ ਲਗਭਗ 5.7 ਮਿਲਿਅਨ ਡਾਲਰ ਦੀ ਲਾਗਤ ਆਵੇਗੀ। ਸਟਾਫ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਗਭਗ 219 ਵਾਹਨਾਂ ਨੂੰ ਦਸੰਬਰ 2025 ਤੱਕ ਰੇਟਰੋਫਿਟ ਕੀਤਾ ਜਾ ਸਕਦਾ ਹੈ, ਜਦੋਂਕਿ ਬਾਕੀ ਨੂੰ 2026 ਦੇ ਅੰਤ ਤੱਕ ਪੂਰਾ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ