ਟੋਰਾਂਟੋ, 30 ਅਕਤੂਬਰ (ਪੋਸਟ ਬਿਊਰੋ): ਕੈਂਬਰਿਜ ਵਿੱਚ ਹਾਈਵੇ 401 `ਤੇ ਬੁੱਧਵਾਰ ਦੁਪਹਿਰ ਮੌਕੇ ਐੱਸਯੂਵੀ ਦੇ ਟਾਇਰ ਨਾਲ ਟਕਰਾਉਣ ਤੋਂ ਬਾਅਦ ਟੋਰਾਂਟੋ ਦੇ ਇੱਕ ਡਰਾਈਵਰ ਦੀ ਮੌਤ ਹੋ ਗਈ। ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਕੈਂਬਰਿਜ ਨੇੜੇ ਪੂਰਵ ਵੱਲ ਜਾਣ ਵਾਲੀ ਲੇਨ `ਤੇ ਹੋਇਆ।
ਪੁਲਿਸ ਦਾ ਕਹਿਣਾ ਹੈ ਕਿ ਵੈਨ ਪੱਛਮ ਵੱਲ ਜਾ ਰਹੀ ਸੀ, ਉਦੋਂ ਉਸਦਾ ਟਾਇਰ ਨਿਕਲ ਗਿਆ, ਉਹ ਉਲਟ ਲੇਨ ਵਿੱਚ ਚਲੀ ਗਈ ਅਤੇ ਇੱਕ ਐੱਸਯੂਵੀ ਨਾਲ ਟਕਰਾ ਗਈ, ਜੋ ਫਿਰ ਇੱਕ ਟਰਾਂਸਪੋਰਟ ਟਰੱਕ ਨਾਲ ਟਕਰਾ ਗਈ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਥਾਨ `ਤੇ 39 ਸਾਲਾ ਔਰਤ ਦੀ ਮੌਤ ਹੋ ਗਈ। ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਵੈਨ ਦੇ ਡਰਾਈਵਰ ਖਿਲਾਫ ਚਾਰਜਿਜ਼ ਲਗਾਏ ਜਾਣਗੇ ਜਾਂ ਨਹੀਂ।
ਘਟਨਾ ਕਾਰਨ ਟਾਊਨਲਾਈਨ ਰੋਡ `ਤੇ ਪੂਰਵ ਵੱਲ ਜਾਣ ਵਾਲੀਆਂ ਲੇਨ ਕਈ ਘੰਟਿਆਂ ਤੱਕ ਬੰਦ ਰਹੀਆਂ।