ਨਵੀਂ ਦਿੱਲੀ, 27 ਅਕਤੂਬਰ (ਪੋਸਟ ਬਿਊਰੋ): ਬੀਤੇ ਦਿਨ ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਗੁਪਤਾ ਨੇ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਰੇਚਲ ਗੁਪਤਾ ਨੇ ਸ਼ੁੱਕਰਵਾਰ ਨੂੰ ਥਾਈਲੈਂਡ ਦੇ ਬੈਂਕਾਕ 'ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪੇਰੂ ਦੀ ਲੂਸੀਆਨਾ ਫੁਸਟਰ ਨੇ ਐਮਜੀਆਈ ਹਾਲ ਵਿੱਚ ਵਿਸ਼ਵ ਫਾਈਨਲ ਦੌਰਾਨ ਭਾਰਤੀ ਮਹਿਲਾ ਰੇਚਲ ਗੁਪਤਾ ਨੂੰ ਤਾਜ ਪਹਿਨਾਇਆ।
ਰੇਚਲ ਭਾਰਤ ਲਈ ਇਹ ਖਿਤਾਬ ਲਿਆਉਣ ਵਾਲੀ ਪਹਿਲੀ ਭਾਰਤੀ ਬਣ ਗਏ ਹਨ। ਇਸ ਪ੍ਰੋਗਰਾਮ ਵਿੱਚ ਫਿਲੀਪੀਨਜ਼ ਦੀ ਕ੍ਰਿਸਟੀਨ ਜੂਲੀਅਨ ਓਪੀਜਾ ਪਹਿਲੀ ਰਨਰ-ਅੱਪ ਰਹੀ। ਉਸ ਤੋਂ ਬਾਅਦ ਮਿਆਂਮਾਰ ਦੀ ਥਾਈ ਸੂ ਨਈਨ, ਫਰਾਂਸ ਦੀ ਸਫੀਤੋ ਕਾਬੇਂਗਲੇ ਅਤੇ ਬ੍ਰਾਜ਼ੀਲ ਦੀ ਤਾਲਿਤਾ ਹਾਰਟਮੈਨ ਦਾ ਨੰਬਰ ਆਉਂਦਾ ਹੈ।
20 ਸਾਲਾ ਰੇਚਲ ਗੁਪਤਾ ਮਾਡਲਿੰਗ ਅਤੇ ਐਕਟਿੰਗ ਵਿੱਚ ਆਪਣਾ ਕਰੀਅਰ ਬਣਾ ਰਹੇ ਹਨ।