Welcome to Canadian Punjabi Post
Follow us on

31

August 2025
 
ਅੰਤਰਰਾਸ਼ਟਰੀ

ਪ੍ਰਧਾਨ ਮੰਤਰੀ ਮੋਦੀ ਕਮਿਊਨਿਸਟ ਦੇਸ਼ ਲਾਓਸ ਪਹੁੰਚੇ, ਬੋਧੀ ਭਿਕਸ਼ੂਆਂ ਨੇ ਕੀਤਾ ਸਵਾਗਤ

October 10, 2024 02:03 PM

  

ਨਵੀਂ ਦਿੱਲੀ, 10 ਅਕਤੂਬਰ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ-ਆਸੀਆਨ ਸੰਮੇਲਨ 'ਚ ਹਿੱਸਾ ਲੈਣ ਲਈ ਵੀਰਵਾਰ ਨੂੰ 2 ਦਿਨਾਂ ਦੌਰੇ 'ਤੇ ਕਮਿਊਨਿਸਟ ਦੇਸ਼ ਲਾਓਸ ਪਹੁੰਚੇ। ਮੋਦੀ ਨੇ ਭਾਰਤ-ਆਸੀਆਨ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਭਾਰਤ ਦੀ ਐਕਟ-ਈਸਟ ਨੀਤੀ ਦਾ ਐਲਾਨ ਕੀਤਾ ਸੀ। ਪਿਛਲੇ ਦਹਾਕੇ ਵਿੱਚ ਇਸ ਨੀਤੀ ਨੇ ਭਾਰਤ ਅਤੇ ਆਸੀਆਨ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਊਰਜਾ, ਦਿਸ਼ਾ ਅਤੇ ਗਤੀ ਦਿੱਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ, ਆਸੀਆਨ ਖੇਤਰਾਂ ਨਾਲ ਸਾਡਾ ਵਪਾਰ ਲਗਭਗ ਦੁੱਗਣਾ ਹੋ ਕੇ 130 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ। ਅਸੀਂ ਇੱਕ ਸ਼ਾਂਤੀ ਪਸੰਦ ਦੇਸ਼ ਹਾਂ।
ਮੋਦੀ ਨੇ ਲਾਓਸ ਵਿੱਚ ਭਾਰਤ ਅਤੇ ਬਰੂਨੇਈ ਦਰਮਿਆਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਦਾ ਆਸੀਆਨ ਦੇ 7 ਦੇਸ਼ਾਂ ਨਾਲ ਸਿੱਧੀ ਉਡਾਨ ਸੰਪਰਕ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ 21ਵੀਂ ਸਦੀ ਭਾਰਤ ਅਤੇ ਆਸੀਆਨ ਦੇਸ਼ਾਂ ਦੀ ਸਦੀ ਹੈ। ਅੱਜ ਜਦੋਂ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਤਣਾਅ ਹੈ, ਭਾਰਤ ਅਤੇ ਆਸੀਆਨ ਦਰਮਿਆਨ ਦੋਸਤੀ, ਗੱਲਬਾਤ ਅਤੇ ਸਹਿਯੋਗ ਬਹੁਤ ਮਹੱਤਵਪੂਰਨ ਹੈ।
ਇਸ ਤੋਂ ਪਹਿਲਾਂ ਜਦੋਂ ਉਹ ਲਾਓਸ ਪਹੁੰਚੇ ਤਾਂ ਬੋਧੀ ਭਿਕਸ਼ੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਲਾਓਸ ਦੀ ਰਾਜਧਾਨੀ ਵਿਏਨਟੀਏਨ ਵਿੱਚ ਲਾਓਸ ਦੀ ਰਾਮਾਇਣ ਵੀ ਦੇਖੀ। ਪ੍ਰਧਾਨ ਮੰਤਰੀ ਮੋਦੀ ਲਾਓਸ ਵਿੱਚ 10ਵੀਂ ਵਾਰ ਭਾਰਤ-ਆਸੀਆਨ ਸੰਮੇਲਨ ਵਿੱਚ ਸ਼ਾਮਿਲ ਹੋਏ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, ਇਸ ਦੌਰਾਨ ਪੀਐਮ ਮੋਦੀ ਆਸੀਆਨ ਦੇਸ਼ਾਂ ਦੇ ਕਈ ਨੇਤਾਵਾਂ ਨਾਲ ਦੋ-ਪੱਖੀ ਗੱਲਬਾਤ ਵੀ ਕਰਨਗੇ। ਲਾਓਸ ਦੇ ਪ੍ਰਧਾਨ ਮੰਤਰੀ ਸੋਨੇਕਸ ਸਿਫੰਡਨ ਨੇ ਮੋਦੀ ਨੂੰ ਸੱਦਾ ਦਿੱਤਾ ਸੀ। ਲਾਓਸ ਇਸ ਸਾਲ ਭਾਰਤ-ਆਸੀਆਨ ਸਿਖਰ ਸੰਮੇਲਨ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂਕਰੇਨ ਜੰਗ `ਤੇ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨੂੰ ਨਿਸ਼ਾਨਾ ਬਣਾਉਣਾ ਗਲਤ, ਅਸੀਂ ਗੱਲਬਾਤ ਦੇ ਹੱਕ ਵਿੱਚ ਹਾਂ ਮਿਸਰ ਵਿੱਚ ਯਾਤਰੀ ਰੇਲਗੱਡੀ ਪਟੜੀ ਤੋਂ ਉਤਰੀ, 3 ਦੀ ਮੌਤ, 94 ਜ਼ਖਮੀ ਟਰੰਪ ਨੇ ਕਿਹਾ- ਹਰੇਕ ਵੋਟਰ ਨੂੰ ਆਈਡੀ ਕਾਰਡ ਦਿਖਾਉਣਾ ਪਵੇਗਾ ਵਿਰੋਧ ਪ੍ਰਦਰਸ਼ਨ ਕਾਰਨ ਇੰਡੋਨੇਸ਼ੀਆਈ ਇੰਡੋਨੇਸ਼ੀਆਈ ਰਾਸ਼ਟਰਪਤੀ ਦਾ ਚੀਨ ਦੌਰਾ ਰੱਦ ਟਰੰਪ ਸਰਕਾਰ ਵੱਲੋਂ ਸਿ਼ਕਾਗੋ ਵਿੱਚ ਫੌਜ ਤਾਇਨਾਤ ਕਰਨ ਦੀ ਧਮਕੀ ਅਮਰੀਕਾ ਵਿੱਚ ਸੜਕ 'ਤੇ ਸਿੱਖ ਵਿਅਕਤੀ ਨੇ ਤਲਵਾਰ ਲਹਿਰਾਈ, ਪੁਲਿਸ ਨੇ ਮਾਰੀ ਗੋਲੀ, ਇਲਾਜ ਦੌਰਾਨ ਮੌਤ ਰੂਸੀ ਹਮਲੇ ਵਿੱਚ ਯੂਕਰੇਨ ਦਾ ਸਭ ਤੋਂ ਵੱਡਾ ਜਾਸੂਸੀ ਜਹਾਜ਼ ਡੁੱਬਿਆ, ਪਹਿਲੀ ਵਾਰ ਸਮੁੰਦਰੀ ਡਰੋਨ ਨਾਲ ਹਮਲਾ ਮਿਨੀਸੋਟਾ ਦੇ ਇੱਕ ਕੈਥਲਿਕ ਸਕੂਲ ਦੇ ਚਰਚ ਵਿਚ ਚੱਲੀ ਗੋਲੀ, 2 ਬੱਚਿਆਂ ਦੀ ਮੌਤ, ਕਈ ਜ਼ਖ਼ਮੀ, ਹਮਲਾਵਰ ਵੀ ਹਲਾਕ ਵਾਸਿ਼ੰਗਟਨ ਡੀਸੀ ਵਿੱਚ ਕਤਲ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਦੀ ਕਰਾਂਗੇ ਮੰਗ : ਟਰੰਪ ਟੇਲਰ ਸਵਿਫਟ ਨੇ ਅਮਰੀਕੀ ਫੁੱਟਬਾਲਰ ਟ੍ਰੈਵਿਸ ਕੇਲਸ ਨਾਲ ਕੀਤੀ ਮੰਗਣੀ