Welcome to Canadian Punjabi Post
Follow us on

23

June 2025
 
ਅੰਤਰਰਾਸ਼ਟਰੀ

ਇਜ਼ਰਾਈਲ ਦੀ ਫੌਜ ਲੇਬਨਾਨ ਵਿੱਚ ਹੋਈ ਦਾਖਲ, ਜ਼ਮੀਨੀ ਕਾਰਵਾਈ ਸ਼ੁਰੂ, ਹਿਜ਼ਬੁੱਲਾ ਦੇ ਟਿਕਾਣਿਆਂ `ਤੇ ਹਮਲਾ

October 01, 2024 04:01 AM

ਯਰੂਸ਼ਲਮ, 1 ਅਕਤੂਬਰ (ਪੋਸਟ ਬਿਊਰੋ): ਇਜ਼ਰਾਈਲੀ ਫ਼ੌਜ ਲੈਬਨਾਨ ਵਿੱਚ ਦਾਖ਼ਲ ਹੋ ਗਈ ਹੈ। ਇਜ਼ਰਾਈਲ ਡਿਫੈਂਸ ਫੋਰਸ ਨੇ ਮੰਗਲਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਆਈਡੀਐੱਫ ਨੇ ਕਿਹਾ ਕਿ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਅਤੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨ ਲਈ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਸੋਮਵਾਰ ਰਾਤ ਇੱਕ ਸੀਮਤ ਜ਼ਮੀਨੀ ਕਾਰਵਾਈ ਸ਼ੁਰੂ ਕੀਤੀ।
ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਸਰਹੱਦ ਨੇੜੇ ਪਿੰਡਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇੱਥੋਂ ਹਿਜ਼ਬੁੱਲਾ ਇਜ਼ਰਾਈਲ 'ਤੇ ਹਮਲਾ ਕਰਦਾ ਹੈ। ਆਈਡੀਐੱਫ ਨੇ ਕਿਹਾ ਕਿ ਉਸ ਦੇ ਸੈਨਿਕਾਂ ਨੇ ਹਾਲ ਹੀ ਵਿੱਚ ਇਸ ਹਮਲੇ ਲਈ ਸਿਖਲਾਈ ਦਿੱਤੀ ਸੀ। ਇਹ ਹਮਲੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ। ਇਜ਼ਰਾਇਲੀ ਹਵਾਈ ਸੈਨਾ ਵੀ ਇਸ ਵਿੱਚ ਸ਼ਾਮਿਲ ਹੈ।
ਇਜ਼ਰਾਈਲ ਨੂੰ ਲੇਬਨਾਨ ਵਿੱਚ ਜ਼ਮੀਨੀ ਕਾਰਵਾਈ ਲਈ ਅਮਰੀਕਾ ਦਾ ਸਮਰਥਨ ਹਾਸਿਲ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਜੇਕਰ ਈਰਾਨ ਨੇ ਇਜ਼ਰਾਈਲ 'ਤੇ ਹਮਲਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਹਾਲਾਂਕਿ, ਰਾਸ਼ਟਰਪਤੀ ਬਾਇਡਨ ਨੇ ਸੋਮਵਾਰ ਨੂੰ ਇਜ਼ਰਾਈਲ ਅਤੇ ਲੇਬਨਾਨ ਵਿਚਕਾਰ ਤੁਰੰਤ ਜੰਗਬੰਦੀ ਦੀ ਮੰਗ ਕੀਤੀ।
2006 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇਜ਼ਰਾਈਲੀ ਫ਼ੌਜ ਲੈਬਨਾਨ ਵਿੱਚ ਦਾਖ਼ਲ ਹੋਈ ਹੈ। ਉਦੋਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ 33 ਦਿਨਾਂ ਤੱਕ ਯੁੱਧ ਹੋਇਆ। ਇਸ ਵਿੱਚ 1100 ਤੋਂ ਵੱਧ ਲੇਬਨਾਨੀ ਮਾਰੇ ਗਏ ਸਨ। ਇਸ ਦੇ ਨਾਲ ਹੀ ਇਜ਼ਰਾਈਲ ਦੇ 165 ਲੋਕਾਂ ਦੀ ਮੌਤ ਹੋ ਗਈ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਨੇ ਕਿਹਾ- ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕਾਂਗੇ, ਟਰੰਪ ਨੇ ਯੁੱਧ ਸ਼ੁਰੂ ਕੀਤਾ, ਅਸੀਂ ਖਤਮ ਕਰਾਂਗੇ ਪਾਕਿਸਤਾਨ ਨੇ ਸਿੰਧ ਵਿੱਚ ਤੇਲ ਅਤੇ ਗੈਸ ਦੇ ਨਵੇਂ ਭੰਡਾਰ ਲੱਭੇ ਫਰਾਂਸ ਵਿੱਚ ਲਾੜੇ ਅਤੇ ਲਾੜੀ 'ਤੇ ਚਲਾਈਆਂ ਗੋਲੀਆਂ, ਲਾੜੀ ਦੀ ਮੌਤ ਰੂਸ ਨੇ ਕੀਵ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤਾ ਹਮਲਾ, 5 ਲੋਕਾਂ ਦੀ ਮੌਤ ਬੀ2 ਬੰਬਾਰਜ਼ ਨੇ ਈਰਾਨ 'ਤੇ ਹਮਲਾ ਕਰਨ ਲਈ 37 ਘੰਟੇ ਉਡਾਣ ਭਰੀ, 14 ਹਜ਼ਾਰ ਕਿਲੋ ਦੇ ਬੰਬ ਸੁੱਟੇ ਸੀਰੀਆ ਦੀ ਚਰਚ ਵਿੱਚ ਆਤਮਘਾਤੀ ਹਮਲਾ `ਚ 22 ਮੌਤਾਂ, 63 ਜ਼ਖਮੀ ਪੁਤਿਨ ਨੇ ਕਿਹਾ- ਯੂਕਰੇਨ ਸਾਡਾ, ਦੋਨਾਂ ਦੇਸ਼ਾਂ ਦੇ ਲੋਕ ਇੱਕ ਹਨ, ਸੁਮੀ ਸ਼ਹਿਰ 'ਤੇ ਕਬਜ਼ਾ ਕਰਨ ਦੀ ਦਿੱਤੀ ਚਿਤਾਵਨੀ ਪਾਕਿਸਤਾਨ ਵਿਚ ਫੌਜ ਮੁਖੀ ਮੁਨੀਰ ਕ੍ਰਿਪਟੋ ਕਾਰੋਬਾਰ ਦੀ ਜਿ਼ੰਮੇਵਾਰੀ ਸੰਭਾਲਣਗੇ ਪਾਕਿਸਤਾਨ ਨੇ ਟਰੰਪ ਨੂੰ ਨੋਬਲ ਪੁਰਸਕਾਰ ਲਈ ਕੀਤਾ ਨਾਮਜ਼ਦ, ਕਿਹਾ- ਭਾਰਤ-ਪਾਕਿਸਤਾਨ ਜੰਗ ਰੋਕੀ ਬ੍ਰਾਜ਼ੀਲ ਵਿੱਚ ਗਰਮ ਹਵਾ ਵਾਲੇ ਗੁਬਾਰੇ ਵਿੱਚ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ, 13 ਜ਼ਖਮੀ