ਟੋਰਾਂਟੋ, 30 ਸਤੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਨੇ ਐਤਵਾਰ ਦੁਪਹਿਰ ਸਮੇਂ ਸਕਾਰਬੋਰੋ ਦੇ ਇੱਕ ਘਰ ਵਿੱਚ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਇੱਕ ਸ਼ੱਕੀ `ਤੇ ਸੈਕੇਂਡ ਡਿਗਰੀ ਕਤਲ ਦਾ ਚਾਰਜਿਜ਼ ਲਗਾਇਆ ਹੈ।
ਛੁਰੇਬਾਜ਼ੀ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਾਮ 5 ਵਜੇ ਦੇ ਲਗਭਗ ਸਕਾਰਬੋਰੋ ਗੋਲਫ ਕਲੱਬ ਰੋਡ ਦੇ ਪੂਰਵ ਵਿੱਚ ਏਲਸਮੇਰੇ ਅਤੇ ਆਰਟਨ ਪਾਰਕ ਰੋਡ ਕੋਲ ਸਥਿਤ ਘਰ ਵਿਚ ਐਮਰਜੈਂਸੀ ਦਲ ਨੂੰ ਬੁਲਾਇਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਪੁਲਿਸ ਨੂੰ ਕਿਸਨੇ ਕਾਲ ਕੀਤੀ।
ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਔਰਤ ਨੂੰ ਚਾਕੂ ਦੇ ਗੰਭੀਰ ਜਖ਼ਮੀ ਹਾਲਤ ਵਿਚ ਪਾਇਆ। ਉਸਨੂੰ ਘਟਨਾ ਸਥਾਨ `ਤੇ ਹੀ ਮ੍ਰਿਤਕ ਘੈਲਾਨ ਦਿੱਤਾ ਗਿਆ ਅਤੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸੋਮਵਾਰ ਨੂੰ ਇੱਕ ਅਪਡੇਟ ਵਿੱਚ, ਪੁਲਿਸ ਨੇ ਪੀੜਤ ਦੀ ਪਹਿਚਾਣ 54 ਸਾਲ ਦਾ ਦੁਸ਼ੀ ਲਕਸ਼ਮਣਨ ਦੇ ਰੂਪ ਵਿੱਚ ਕੀਤੀ।
ਪੁਲਿਸ ਨੇ ਪੀੜਤ ਅਤੇ ਸ਼ੱਕੀ ਦੇ ਵਿਚਕਾਰ ਸਬੰਧਾਂ ਬਾਰੇ ਦੱਸਿਆ ਹੈ ਕਿ 50 ਸਾਲਾ ਟੋਰਾਂਟੋ ਨਿਵਾਸੀ ਰਾਗੁਲਨ ਲਕਸ਼ਮਣਨ ਔਰਤ ਦਾ ਭਰਾ ਹੈ।