ਟੋਰਾਂਟੋ, 30 ਸਤੰਬਰ (ਪੋਸਟ ਬਿਊਰੋ): ਐਤਵਾਰ ਦੁਪਹਿਰ ਨੂੰ ਓਟਵਾ ਦੇ ਦੱਖਣੀ ਏਂਡ `ਤੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਕਿਸ਼ੋਰ ਨੂੰ ਹਸਪਤਾਲ ਲਿਜਾਇਆ ਗਿਆ।
ਓਟਵਾ ਫਾਇਰ ਸਰਵਿਸੇਜ਼ ਵਲੋਂ ਜਾਰੀ ਇੱਕ ਪੈ੍ਰੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਕਈ 911 ਕਾਲ ਕਰਨ ਵਾਲਿਆਂ ਨੇ ਦੁਪਹਿਰ 3:10 ਵਜੇ ਦੇ ਲਗਭਗ ਪਹਿਲਾਂ ਨਾਰਬੇਰੀ ਕਰਿਸੇਂਟ ਦੇ 2000 ਬਲਾਕ ਵਿੱਚ ਸਥਿਤ ਇਮਾਰਤ ਅੰਦਰ ਇੱਕ ਯੂਨਿਟ ਅੰਦਰੋਂ ਧੂੰਆਂ ਨਿਕਲਣ ਦੀ ਸੂਚਨਾ ਦਿੱਤੀ।
ਅੱਗ ਬੁਝਾਉਣ ਲਈ ਪਹੁੰਚੇ ਫਾਇਰਕਰਮੀਆਂ ਨੇ ਕਿਚਨ ਵਿਚੋਂ ਯੂਨਿਟ ਵਿਚੋਂਂ ਧੂੰਆਂ ਨਿਕਲਦਾ ਵੇਖਿਆ ਅਤੇ ਘਟਨਾ ਸਥਾਨ `ਤੇ ਵਾਧੂ ਸਰੋਤ ਭੇਜੇ। ਓਟਵਾ ਫਾਇਰ ਸਰਵਿਸੇਜ਼ ਦਾ ਕਹਿਣਾ ਹੈ ਕਿ ਕਰਮਚਾਰੀਆਂ ਅੱਗ ਨੂੰ ਫੈਲਣ ਤੋਂ ਪਹਿਲਾਂ ਬੁਝਾਅ ਦਿੱਤਾ। ਅੱਗ `ਤੇ ਦੁਪਹਿਰ 3:25 `ਤੇ ਕਾਬੂ ਪਾ ਲਿਆ ਗਿਆ।
ਓਟਾਵਾ ਪੈਰਾਮੇਡਿਕਸ ਦੇ ਬੁਲਾਰੇ ਮਾਰਕ-ਏਂਟੋਨੀ ਡੇਸਚੈਂਪਸ ਨੇ ਦੱਸਿਆ ਕਿ ਇੱਕ ਟੀਨੇਜ਼ਰ ਨੂੰ ਧੂੰਆਂ ਚੜ੍ਹਂ ਕਾਰਨ ਇਲਾਜ ਦਿੱਤਾ ਦਿੱਤਾ ਗਿਆ ਅਤੇ ਉਸਨੂੰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।