Welcome to Canadian Punjabi Post
Follow us on

01

June 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਬਿਹਾਰ ’ਚ ਨਿਰਮਾਣ ਅਧੀਨ ਪੁਲ ਦਾ ਹਿੱਸਾ ਡਿੱਗਿਆ

September 23, 2024 10:04 PM

ਪਟਨਾ, 23 ਸਤੰਬਰ (ਪੋਸਟ ਬਿਊਰੋ): ਬਿਹਾਰ ਦੇ ਪਟਨਾ ਜਿ਼ਲ੍ਹੇ ’ਚ ਐਤਵਾਰ ਰਾਤ ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦਾ ਨਿਰਮਾਣ ਅਧੀਨ ਹਿੱਸਾ ਢਹਿ ਗਿਆ। ਇਹ ਘਟਨਾ ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦੇ ਗਾਰਡਰਾਂ ਦੇ ਬੇਅਰਿੰਗ ਬਦਲਣ ਦੌਰਾਨ ਵਾਪਰੀ। ਉਨ੍ਹਾਂ ਵਿਚੋਂ ਇਕ ਥੰਮ ’ਤੇ ਗਰਡਰ ਰਖਦੇ ਸਮੇਂ ਡਿੱਗ ਪਿਆ।
ਬਿਹਾਰ ਸਟੇਟ ਰੋਡ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਬੀ.ਐੱਸ.ਆਰ.ਡੀ.ਸੀ.ਐੱਲ.) ਦੇ ਮੁੱਖ ਜਨਰਲ ਮੈਨੇਜਰ ਪ੍ਰਬੀਨ ਚੰਦਰ ਗੁਪਤਾ ਨੇ ਦਸਿਆ ਕਿ ਬੇਅਰਿੰਗ ਬਦਲਣਾ ਇਕ ਆਮ ਅਭਿਆਸ ਹੈ। ਹਾਲੇ ਤਕ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਅਸੀਂ ਕੰਮ ਦਾ ਨਿਰੀਖਣ ਕਰਨ ਲਈ ਮੌਕੇ ’ਤੇ ਜਾ ਰਹੇ ਹਾਂ।’’ ਬੀ.ਐੱਸ.ਆਰ.ਡੀ.ਸੀ.ਐੱਲ. ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦੇ ਨਿਰਮਾਣ ਦੀ ਨਿਗਰਾਨੀ ਕਰ ਰਹੀ ਹੈ।
ਪਟਨਾ ਦੇ ਜਿ਼ਲ੍ਹਾ ਅਧਿਕਾਰੀ ਚੰਦਰਸ਼ੇਖਰ ਸਿੰਘ ਨੇ ਕਿਹਾ ਕਿ ਨਿਯਮਿਤ ਕੰਮ ਦੌਰਾਨ ਬਖਤਿਆਰਪੁਰ ਵਾਲੇ ਪਾਸੇ ਉਸਾਰੀ ਅਧੀਨ ਪੁਲ ਦਾ ਇਕ ਗਰਡਰ ਡਿੱਗ ਗਿਆ। ਇਸ ਪ੍ਰਾਜੈਕਟ ਦਾ ਨਿਰਮਾਣ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜੂਨ 2011 ’ਚ 5.57 ਕਿਲੋਮੀਟਰ ਲੰਬੇ ਬਖਤਿਆਰਪੁਰ-ਤਾਜਪੁਰ ਗੰਗਾ ਮਹਾਸੇਤੂ ਦਾ ਨੀਂਹ ਪੱਥਰ ਰੱਖਿਆ ਸੀ। ਇਸ ਪ੍ਰੋਜੈਕਟ ਦੀ ਕੁਲ ਲਾਗਤ 1,602.74 ਕਰੋੜ ਰੁਪਏ ਸੀ। ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ, ਇਹ ਪੁਲ ਸਮਸਤੀਪੁਰ ’ਚ ਐੱਨ.ਐੱਚ. 28 ਅਤੇ ਪਟਨਾ ’ਚ ਐੱਨ.ਐੱਚ. 31 ਨੂੰ ਜੋੜੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮਿਸ ਵਰਲਡ 2025 ਦੀ ਜੇਤੂ ਦਾ ਐਲਾਨ, ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਜਿੱਤਿਆ ਤਾਜ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਦੇ ਪਿਤਾ ਦਾ ਦਿਹਾਂਤ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 24 ਰੁਪਏ ਘਟੀ ਫਿਲਮਾਂ ਅਤੇ ਸਾਹਿਤ ਦੀ ਦੁਨੀਆਂ ਦੇ ਚਿਹਰੇ ਵੈਂਕਟੇਸ਼ਮੂਰਤੀ ਦਾ ਦਿਹਾਂਤ ਉਡੀਸਾ ਵਿਚ ਇੰਜੀਨੀਅਰ ਦੇ ਦੋ ਫਲੈਟਾਂ ਵਿਚੋਂ ਦੋ ਕਰੋੜ ਰੁਪਏ ਬਰਾਮਦ ਬਹੁ-ਚਰਚਿਤ ਅੰਕਿਤਾ ਭੰਡਾਰੀ ਕਤਲ ਮਾਮਲੇ `ਚ ਅਦਾਲਤ ਵੱਲੋਂ ਤਿੰਨ ਦੋਸ਼ੀ ਕਰਾਰ ਜੰਮੂ ਵਿਚ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਜਾ ਰਹੀ ਗੱਡੀ ਸੜਕ ਹਾਦਸੇ ਦਾ ਸਿ਼ਕਾਰ ਦਰਭੰਗਾ ਵਿੱਚ ਸਾਈਕਲ `ਤੇ ਸਕੂਲ ਜਾ ਰਹੇ ਅਧਿਆਪਕ ਦਾ ਗੋਲੀਆਂ ਮਾਰਕੇ ਕਤਲ 73 ਸਾਲਾ ਔਰਤ ਨਾਲ 57 ਲੱਖ ਦੀ ਠੱਗੀ, ਵਿਆਹ ਦੇ ਝਾਂਸੇ `ਚ ਆਕੇ ਠੱਗੀ ਗਈ ਕੇਂਦਰ ਸਰਕਾਰ ਨੇ ਝੋਨਾ, ਕਪਾਹ, ਸੋਇਆਬੀਨ ਅਤੇ ਅਰਹਰ ਸਮੇਤ 14 ਸਾਉਣੀ ਫਸਲਾਂ ਦੀ ਐੱਮਐੱਸਪੀ `ਚ ਕੀਤਾ ਵਾਧਾ