ਕੋਲੰਬੋ, 22 ਸਤੰਬਰ (ਪੋਸਟ ਬਿਊਰੋ): ਸ੍ਰੀਲੰਕਾ 'ਚ ਖੱਬੇਪੱਖੀ ਨੇਤਾ ਅਨੁਰਾ ਕੁਮਾਰ ਦਿਸਾਨਾਇਕੇ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਜਾਕਣਾਰੀ ਮੁਤਾਬਕ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਜਿੱਤ ਦਾ ਐਲਾਨ ਕਰ ਦਿੱਤਾ ਹੈ। ਉਹ ਭਲਕੇ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਸਕਦੇ ਹਨ। ਉਹ ਦੇਸ਼ ਦੇ 10ਵੇਂ ਰਾਸ਼ਟਰਪਤੀ ਹੋਣਗੇ।
ਸ੍ਰੀਲੰਕਾ ਵਿੱਚ 21 ਸਤੰਬਰ ਨੂੰ ਚੋਣਾਂ ਹੋਈਆਂ ਸਨ। ਸ੍ਰੀਲੰਕਾ ਦੇ ਚੋਣ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਕਿਸੇ ਵੀ ਉਮੀਦਵਾਰ ਨੂੰ 50% ਵੋਟਾਂ ਨਹੀਂ ਮਿਲੀਆਂ। ਇਸ ਤੋਂ ਬਾਅਦ ਦੂਜੇ ਦੌਰ ਦੀਆਂ ਵੋਟਾਂ ਦੀ ਗਿਣਤੀ ਹੋਈ।
ਚੋਣ ਕਮਿਸ਼ਨ ਨੇ ਕਿਹਾ ਕਿ ਦਿਸਾਨਾਇਕੇ ਅਤੇ ਸਾਜਿਥ ਪ੍ਰੇਮਦਾਸਾ ਨੇ ਰਾਸ਼ਟਰਪਤੀ ਚੋਣ ਵਿੱਚ ਸਭ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ। ਇਸ ਤੋਂ ਬਾਅਦ ਇਨ੍ਹਾਂ ਦੋਨਾਂ ਉਮੀਦਵਾਰਾਂ ਵਿਚਾਲੇ ਆਖਰੀ ਮੁਕਾਬਲਾ ਹੋਇਆ।
ਸ੍ਰੀਲੰਕਾ ਦੀ ਵੈੱਬਸਾਈਟ ਡੇਲੀ ਮਿਰਰ ਅਨੁਸਾਰ, ਪਹਿਲੇ ਗੇੜ ਵਿੱਚ ਅਨੁਰਾ ਦਿਸਾਨਾਇਕੇ ਨੂੰ ਲਗਭਗ 42.3% ਵੋਟਾਂ, ਸਾਜਿਥ ਪ੍ਰੇਮਦਾਸਾ ਨੂੰ 32.8%, ਰਾਨਿਲ ਵਿਕਰਮਾਸਿੰਘੇ ਨੂੰ 17.3% ਵੋਟਾਂ ਮਿਲੀਆਂ।
ਅਨੁਰਾ ਕੁਮਾਰਾ ਦਿਸਾਨਾਇਕੇ ਖੱਬੇਪੱਖੀ ਪਾਰਟੀ ਜਨਤਾ ਵਿਮੁਕਤੀ ਪੇਰਾਮੁਨਾ (ਜੇਵੀਪੀ) ਦੇ ਇੱਕ ਨੇਤਾ ਹਨ। ਉਨ੍ਹਾਂ ਨੇ ਐੱਨਪੀਪੀ ਗਠਜੋੜ ਤੋਂ ਰਾਸ਼ਟਰਪਤੀ ਦੀ ਚੋਣ ਲੜੀ ਸੀ। ਪਿਛਲੀਆਂ ਚੋਣਾਂ ਵਿੱਚ ਇਸ ਗਠਜੋੜ ਨੂੰ ਸਿਰਫ਼ 3 ਫ਼ੀਸਦੀ ਵੋਟਾਂ ਮਿਲੀਆਂ ਸਨ।