ਓਟਵਾ, 15 ਸਤੰਬਰ (ਪੋਸਟ ਬਿਊਰੋ): ਸਿੰਡੀ ਹੂਪਰ ਜੋ ਓਟਵਾ ਦੀ ਵਾਸੀ ਸੀ, ਜਿਸਨੇ ਓਟਵਾ ਹਸਪਤਾਲ ਵਿੱਚ ਕੈਂਸਰ ਖੋਜ ਲਈ 500,000 ਡਾਲਰ ਤੋਂ ਜਿ਼ਆਦਾ ਦੀ ਰਾਸ਼ੀ ਜੁਟਾਈ ਸੀ, ਸ਼ੁੱਕਰਵਾਰ ਰਾਤ ਪੈਨਕ੍ਰੀਆਟਿਕ ਦੇ ਕੈਂਸਰ ਨਾਲ ਲੰਬੀ ਲੜਾਈ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਸਿੰਡੀ ਦੇ ਪਤੀ ਜੋਨਾਥਨ ਹੂਪਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਟੇਜ 4 `ਤੇ ਪੈਨਕ੍ਰੀਆਟਿਕ ਕੈਂਸਰ ਦਾ ਪਤਾ ਚੱਲਿਆ ਸੀ ਜੋ ਉਨ੍ਹਾਂ ਦੇ ਖੱਬੇ ਫੇਫੜੇ, ਰੀੜ੍ਹ ਅਤੇ ਪਸਲੀ ਤੱਕ ਵੀ ਫੈਲ ਗਿਆ ਸੀ।
ਸਿੰਡੀ ਨੂੰ ਇੱਕ ਟ੍ਰਾਇਥਲੀਟ ਅਤੇ ਮੈਰਾਥਨ ਧਾਵਕ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਬੋਸਟਨ ਮੈਰਾਥਨ ਤਿੰਨ ਵਾਰ ਪੂਰੀ ਕੀਤੀ ਅਤੇ ਆਇਰਨਮੈਨ ਟ੍ਰਾਇਥਲਾਨ ਤਿੰਨ ਵਾਰ ਪੂਰਾ ਕੀਤਾ ਸੀ।