ਟੋਰਾਂਟੋ, 15 ਸਤੰਬਰ (ਪੋਸਟ ਬਿਊਰੋ): ਟੋਰਾਂਟੋ ਦਾ ਨਵਾਂ ਪਾਰਕ ਆਧਿਕਾਰਿਕ ਤੌਰ `ਤੇ ਲੋਕਾਂ ਲਈ ਖੁੱਲ੍ਹ ਗਿਆ ਹੈ । ਸ਼ਨੀਵਾਰ ਨੂੰ ਮੇਅਰ ਓਲੀਵੀਆ ਚਾਓ ਅਤੇ ਸ਼ਹਿਰ ਦੇ ਹੋਰ ਅਧਿਕਾਰੀ ਲੇਸਲੀ ਲੁਕਆਊਟ ਪਾਰਕ ਦੇ ਉਦਘਾਟਨ ਦਾ ਜਸ਼ਨ ਮਨਾਣ ਲਈ ਪਹੰਚੇ। ਇਹ ਪਾਰਕ ਟਾਮੀ ਥਾਂਪਸਨ ਪਾਰਕ ਦੇ ਪ੍ਰਵੇਸ਼ ਦੁਆਰ ਕੋਲ ਮਾਰਟਿਨ ਗੁਡਮੈਨ ਟਰੇਲ `ਤੇ ਸਥਿਤ ਹੈ।
ਸਿਟੀ ਆਫ ਟੋਰਾਂਟੋ ਨੇ ਕਿਹਾ ਕਿ ਪਾਰਕ ਵਿੱਚ ਇੱਕ ਆਰਟੀਫੀਸ਼ਲ ਪਬਲਿਕ ਬੀਚ ਅਤੇ 12 ਲੇਸਲੀ ਸਟਰੀਟ `ਤੇ 1.9 ਏਕੜ ਦਾ ਖੁੱਲ੍ਹਾ ਸਥਾਨ ਹੈ ਜੋ ਲੋਕਾਂ ਨੂੰ ਸ਼ਿਪਿੰਗ ਚੈਨਲ ਦੀ ਪੂਰੀ ਲੰਬਾਈ ਦੇ ਦ੍ਰਿਸ਼ਾਂ ਨਾਲ ਪਾਣੀ ਦੇ ਕੰਡੇ ਨਾਲ ਜੋੜਦਾ ਹੈ। ਪਾਰਕ ਵਿੱਚ ਡਾਊਨਟਾਊਨ ਕੋਰ ਦੇ ਪੱਛਮ ਵੱਲ ਮੂੰਹ ਕੀਤੇ ਹੋਏ ਦ੍ਰਿਸ਼ ਅਤੇ ਪੋਰਟ ਲੈਂਡਸ ਦੇ 360 ਡਿਗਰੀ ਦ੍ਰਿਸ਼ ਨਾਲ ਇੱਕ ਅਦਭੁਤ ਲੁਕਆਊਟ ਅਨੁਭਵ ਵੀ ਹੈ।
ਚਾਓ ਅਤੇ ਟੋਰਾਂਟੋ-ਡੈਨਫੋਰਥ ਕਾਊਂਸਿਲ ਪਾਉਲਾ ਫਲੇਚਰ ਨੇ ਕਿਹਾ ਕਿ ਲੇਸਲੀ ਲੁਕਆਊਟ ਪਾਰਕ ਤੇ ਆਕੇ ਲੋਕ ਸ਼ਾਮ ਦਾ ਆਨੰਦ ਲੈ ਸਕਦੇ ਹੋ ਅਤੇ ਰੁੱਖਾਂ ਨੂੰ ਵੇਖ ਸਕਦੇ ਹੋ। ਬੱਚੇ ਅਤੇ ਨੌਜਵਾਨ ਰੇਤ ਵਿੱਚ ਖੇਡ ਸਕਦੇ ਹਨ ਅਤੇ ਇੱਥੇ ਪਿਕਨਿਕ ਵੀ ਮਨਾ ਸਕਦੇ ਹਨ । ਪੂਰੇ ਸਾਲ ਇੱਥੇ ਕਲਾ ਅਤੇ ਖੇਡਾਂ ਦੋਵੇਂ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਇੱਕ ਉਦਯੋਗਿਕ ਬੰਜਰ ਜ਼ਮੀਨ ਹੁੰਦੀ ਸੀ। ਇੱਕ ਭਿਆਨਕ ਦਿਸਣ ਵਾਲੀ ਥਾਂ ਨੂੰ ਹੁਣ ਖੂਬਸੂਰਤ ਪਾਰਕ ਦੇ ਰੂਪ ਵਿਚ ਖੋਲ੍ਹਣ ਲਈ ਬਹੁਤ ਵਧੀਆ ਲੱਗ ਰਿਹਾ ਹੈ।