-ਵਿੱਦਿਆਰਥੀਆਂ ਨੁੰ ਆ ਰਹੀਆਂ ਮੁਸ਼ਕਿਲਾਂ ਸਰਕਾਰ ਦੇ ਧਿਆਨ ਵਿਚ ਲਿਆਊਣ ਦਾ ਦਿੱਤਾ ਭਰੋਸਾ
-ਪੰਜਾਬ ਤੋ ਕੈਨੇਡਾ ਆਉਣ ਵਾਲੇ ਵਿੱਦਿਆਰਥੀਆਂ ਦੀ ਹਰ ਸੰਭਵ ਮਦੱਦ ਕਰਾਂਗੇ- ਗੋਗਾ/ਬਰਾੜ
ਬਰੈਪਟਨ, 12 ਅਗਸਤ (ਗਿਆਨ ਸਿੰਘ): ਕੈਨੇਡਾ ਵਿੱਚ ਵਿੱਦਿਆਰਥੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਜਿਆਦਾਤਰ ਬੱਚੇ ਮਾਨਸਿਕ ਤੌਰ ਤੇ ਪ੍ਰੇਸਾਨ ਹਨ। ਇਸ ਸਮੱਸਿਆ ਦੇ ਹੱਲ ਲਈ ਮੱਖਣ ਸਿੰਘ ਬਰਾੜ ਅਤੇ ਟਹਿਲ ਸਿੰਘ ਬਰਾੜ ਦੇ ਵਿਸ਼ੇਸ ਯਤਨਾਂ ਸਦਕਾ ਸੋਹਣ ਸਿੰਘ ਗੋਗਾ ਵਲੋੰ ਬੱਚਿਆਂ ਨੂੰ ਆ ਰਹੀਆਂ ਭਾਰੀ ਮੁਸ਼ਕਿਲਾਂ ਦੇ ਹੱਲ ਲਈ ਮੈਬਰ ਪਾਰਲੀਮੈਂਟ ਟਰਾਂਟੋ ਸੋਨੀਆ ਸਿੱਧੂ ਨੂੰ ਸਿੱਖ ਸੁਸਾਇਟੀ ਆਫ ਨਿਆਗਰਾ ਫਾਲ ਵਿੱਚ ਬੱਚਿਆਂ ਨਾਲ ਮੀਟਿੰਗ ਕਰਵਾਈ ਗਈ।
ਸਾਰੀਆਂ ਮੰਗਾਂ ਜਿਵੇਂ ਕਿ ਪੀ ਆਰ ਲਈ ਪੁਆਇੰਟ ਵਧਾ ਦਿੱਤੇ ਹੋਏ ਨੇ 400 ਦੇ ਲੱਗਭਗ ਕਰਨ ਦੀ ਮੰਗ ਰੱਖੀ ਗਈ।ਫੀਸਾਂ ਦੇ ਨਾਲ ਕਈ ਤਰਾਂ ਦੇ ਹੋਰ ਫੰਡ ਵਸੂਲੇ ਜਾ ਰਹੇ ਹਨ ਬੰਦ ਕੀਤੇ ਜਾਣ। ਏਅਰਪੋਰਟ ਤੇ ਵਿਜ਼ਟਰ ਵੀਜੇ ਵਾਲਿਆਂ ਨੁੰ ਜ਼ਬਰਦਸਤੀ ਰਫਿਊਜੀ ਬਣਾਇਆ ਜਾ ਰਿਹਾ ਜਾਂ ਫਿਰ ਵਾਪਿਸ ਭੇਜ ਦਿੰਦੇ ਹਨ। ਨਵੇਂ ਵਸਾਏ ਜਾ ਰਹੇ ਇਲਾਕਿਆਂ ਵਿੱਚ ਬੱਸ ਸਰਵਿਸ ਵੀ ਨਾਲ ਦੀ ਨਾਲ ਸੁਰੂ ਹੋਣੀ ਚਾਹੀਦੀ ਹੈ। ਸਾਡੇ ਆਪਣਿਆਂ ਮਾਲਕਾਂ ਵਲੋ ਬੱਚਿਆਂ ਦਾ ਸੋਸ਼ਣ ਕੀਤਾ ਜਾ ਰਿਹਾ, ਕੰਮ ਕਰਵਾ ਕੇ ਪੈਸੇ ਨਹੀ ਦੇ ਰਹੇ ਜਾਂ ਬਹੁਤ ਘੱਟ ਦੇ ਰਹੇ ਹਨ। ਜੋ ਲੋਕ ਖੁਦ ਆਪ ਇਹਨਾਂ ਰਾਹਾਂ ਤੋਂ ਲੰਘ ਕੇ ਕਾਮਯਾਬ ਹੋਏ ਉਹਨਾਂ ਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ । ਬੱਚੇ ਰੋੰਦੇ ਹੋਏ ਦੇਖੇ ਨਹੀ ਜਾਂਦੇ ਜਦੋ 6 -8 ਮਹੀਨਿਆਂ ਤੋਂ ਕੰਮ ਹੀ ਨਹੀ ਮਿਲ ਰਿਹਾ। ਗੋਰਾ ਤੇ ਬਰਾੜ ਨੇ ਮੰਗ ਕੀਤੀ ਕਿ ਜੋ ਗੁਰਦਵਾਰੇ ਇਹਨਾਂ ਬੱਚਿਆਂ ਨੂੰ ਤਿੰਨੇ ਡੰਗ ਲੰਗਰ ਛਕਾ ਰਹੇ ਹਨ ਉਹਨਾਂ ਨੰੁ ਸਰਕਾਰ ਤੇ ਲੋਕ ਉਹਨਾਂ ਨੂੰ ਵਿਸ਼ੇਸ ਮਦੱਦ ਦੇਣੀ ਚਾਹੀਦੀ। ਕਮੇਟੀ ਵਲੋ ਭਗਵਾਨ ਸਿੰਘ, ਕੁਲਵਿੰਦਰ ਸਿੰਘ, ਨਸੀਬ ਸਿੰਘ ਗੋਗਾ ਬਰਾੜ, ਸੰਜੀਵ ਕੁਮਾਰ ਸਤਨਾਮ ਸਿੰਘ ਹਰਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਨਮਾਨ ਕੀਤਾ।
ਮੈਡਮ ਸੋਨੀਆ ਸਿੱਧੂ ਨੇ ਸਾਰੀਆ ਮੰਗਾ ਨੂੰ ਜਾਇਜ ਦੱਸਿਆ ਅਤੇ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ।