ਓਟਵਾ, 7 ਅਗਸਤ (ਪੋਸਟ ਬਿਊਰੋ): ਮੰਗਲਵਾਰ ਦੁਪਹਿਰ ਨੂੰ ਬੈਨਕਰਾਫਟ, ਓਂਟਾਰੀਓ ਵਿੱਚ ਪੰਜ ਵਾਹਨਾਂ ਦੀ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਨੂੰ ਜਾਨਲੇਵਾ ਸੱਟਾਂ ਲੱਗੀਆਂ ਹਨ।
ਓਂਟਾਰੀਓ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਦੁਪਹਿਰ 3:30 ਵਜੇ ਤੋਂ ਬਾਅਦ ਓਟਰ ਲੇਕ ਰੋਡ ਕੋਲ ਹਾਈਵੇ 28 `ਤੇ ਟੱਕਰ ਦੀ ਸੂਚਨਾ ਦਿੱਤੀ।
ਪੁਲਿਸ ਨੇ ਕਿਹਾ ਕਿ ਟੱਕਰ ਭਿਆਨਕ ਸੀ ਤੇ ਘਟਨਾ ਸਥਾਨ `ਤੇ ਹੀ ਦੋ ਲੋਕਾਂ ਦੀ ਮੌਤ ਹੋ ਗਈ। ਦੋ ਲੋਕਾਂ ਨੂੰ ਹਵਾਈ ਮਾਰਗ ਰਾਹੀਂਂ ਹਸਪਤਾਲ ਲਿਜਾਇਆ ਗਿਆ ਅਤੇ ਦੋ ਨੂੰ ਗਰਾਊਂਡ ਐਂਬੂਲੈਂਸ ਨਾਲ ਲਿਜਾਇਆ ਗਿਆ। ਓਪੀਪੀ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਜਾਨਲੇਵਾ ਸੱਟਾਂ ਲੱਟਾਂ ਲੱਗੀਆਂ ਹਨ।
ਹਾਈਵੇ 28 ਦੇ ਉਸੇ ਅੱਠ ਕਿਲੋਮੀਟਰ ਹਿੱਸੇ `ਤੇ ਚਾਰ ਦਿਨਾਂ ਵਿੱਚ ਇਹ ਦੂਜੀ ਘਟਨਾ ਹੈ। ਸ਼ਨੀਵਾਰ ਨੂੰ ਬੈਨਕਰਾਫਟ ਕੋਲ ਫੈਰਾਡੇ ਵਿੱਚ ਤਿੰਨ ਮੋਟਰਸਾਈਕਲਾਂ ਦੀ ਟੱਕਰ ਵਿੱਚ ਦੋ ਦੀ ਮੌਤ ਹੋ ਗਈ ਸੀ।ਘਟਨਾ ਦੀ ਜਾਂਚ ਜਾਰੀ ਹੈ।