Welcome to Canadian Punjabi Post
Follow us on

13

July 2024
 
ਟੋਰਾਂਟੋ/ਜੀਟੀਏ

ਕੈਲੇਡਨ ਦੀ ਬੋਨੀਗਲੈੱਨ ਸੀਨੀਅਰਜ਼ ਕਲੱਬ ਨੇ ਮਾਨਸਿਕ ਸਿਹਤ ‘ਤੇ ਸੈਮੀਨਾਰ ਕਰਵਾਇਆ

July 07, 2024 12:48 PM

-ਸੈਮੀਨਾਰ ਦੇ ਮੁੱਖ-ਬੁਲਾਰੇ ਉੱਘੇ ਵਿਦਵਾਨ ਡਾ. ਗੁਲਜ਼ਾਰ ਸਿੰਘ ਸਨ

 

ਕੈਲੇਡਨ, (ਡਾ. ਝੰਡ) -ਲੰਘੇ ਵੀਰਵਾਰ 27 ਜੂਨ ਨੂੰ ਕੈਲੇਡਨ ਦੀ ਬੋਨੀਗਲੈੱਨ ਸੀਨੀਅਰਜ਼ ਕਲੱਬ ਵੱਲੋਂ ਮਾਨਸਿਕ ਸਿਹਤ ਉੱਪਰ ਸ਼ਾਨਦਾਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੇ ਮੁੱਖ-ਬੁਲਾਰੇ ਪੰਜਾਬੀ ਭਾਈਚਾਰੇ ਦੀ ਜਾਣੀ-ਪਛਾਣੀ ਬਹੁ-ਪੱਖੀ ਸ਼ਖ਼ਸੀਅਤ ਡਾ. ਗੁਲਜ਼ਾਰ ਸਿੰਘ ਸਨ ਜੋ ਪਿਛਲੇ ਲੰਮੇਂ ਸਮੇਂ ਤੋਂ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਅਤੇ ਇਨ੍ਹਾਂ ਦੇ ਹੱਲ ਉੱਪਰ ਬਾਖ਼ੂਬੀ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਗੁਰਬਾਣੀ ਦੇ ਗਿਆਤਾ ਤੇ ਵਧੀਆ ਵਿਆਖਿਆਕਾਰ ਹਨ ਅਤੇ ਵੱਖ-ਵੱਖ ਧਾਰਮਿਕ ਸਮਾਗ਼ਮਾਂ ਦੌਰਾਨ ਗੁਰਬਾਣੀ ਨਾਲ ਸਬੰਧਿਤ ਆਪਣੇ ਵਿਚਾਰ ਪੇਸ਼ ਕਰਦੇ ਰਹਿੰਦੇ ਹਨ। ਪੜ੍ਹੇ-ਲਿਖੇ ਨੌਜੁਆਨ ਵਰਗ ਨੂੰ ਉਨ੍ਹਾਂ ਦਾ ਗੁਰਬਾਣੀ ਦੀ ਕਥਾ ਕਰਨ ਦਾ ਸਟਾਈਲ ਖ਼ਾਸ ਤੌਰ ‘ਤੇ ਪਸੰਦ ਹੈ, ਕਿਉਂਕਿ ਉਹ ਸਿੱਖ ਧਰਮ ਅਤੇ ਹੋਰ ਧਰਮਾਂ ਦੇ ਵਿਦਵਾਨਾਂ ਦੀਆਂ ਕਈ ਅੰਗਰੇਜ਼ੀਕੋਟੇਸ਼ਨਾਂ ਨੂੰ ਵੀ ਆਪਣੇ ਸੰਬੋਧਨਾਂ ਵਿਚ ਅਕਸਰ ਸ਼ਾਮਲ ਕਰਦੇ ਹਨ।

ਸੈਮੀਨਾਰ ਦੌਰਾਨ ਉਨ੍ਹਾਂ ਮਾਨਸਿਕ ਸਿਹਤ ਸਬੰਧੀ ਆਪਣੇ ਵਿਚਾਰ ਬੜੇ ਭਾਵਪੂਰਤ ਤੇ ਸਰਲ ਭਾਸ਼ਾ ਵਿਚ ਪੇਸ਼ ਕੀਤੇ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਆਪਣੇ ਸੰਬੋਧਨ ਵਿਚ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਵਿਸਥਾਰ ਵਿਚ ਦੱਸਿਆ ਕਿ ਮਾਨਸਿਕ ਸਿਹਤ ਕੀ ਹੈ, ਮਾਨਸਿਕ ਰੋਗੀ ਕੌਣ ਹਨ ਅਤੇ ਇਸ ਗੰਭੀਰ ਸਮੱਸਿਆ ਦਾ ਹੱਲ ਕੀ ਹੈ। ਸੀਨੀਅਰਜ਼ ਨੂੰ ਮਸ਼ਵਰਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਰੇਕ ਪਰਿਵਾਰਕ ਮਸਲੇ ਵਿਚ ਬੇਲੋੜਾ ਦਖ਼ਲ ਅਤੇ ਸਲਾਹ ਨਹੀਂ ਦੇਣੀ ਚਾਹੀਦੀ, ਕਿਉਂਕਿ ਇਹ ਨਾ ਮੰਨੇ ਜਾਣ ‘ਤੇ ਉਨ੍ਹਾਂ ਨੂੰ ਗੁੱਸਾ ਆਉਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਇਸ ਗੁੱਸੇ ਉੱਪਰ ਕੰਟਰੋਲ ਕਰਨਾ ਵੀ ਓਨਾ ਹੀ ਜ਼ਰੂਰੀ ਹੈ।

ਸਮਾਗ਼ਮ ਦੀ ਸ਼ੁਰੂਆਤ ਕਰਦੇ ਹੋਏ ਕਲੱਬ ਦੇ ਸਰਗ਼ਰਮ ਮੈਂਬਰ ਮਲੂਕ ਸਿੰਘ ਕਾਹਲੋਂ ਨੇ ਡਾ. ਗੁਲਜ਼ਾਰ ਸਿੰਘ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਾਈ ਅਤੇ ਕਲੱਬ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਕਲੱਬ ਵੱਲੋਂ ਭਾਈ ਗੁਲਜ਼ਾਰ ਸਿੰਘ, ਮਹਿਮਾਨਾਂ ਤੇ ਮੈਂਬਰਾਂ ਨੂੰ ‘ਜੀ-ਆਇਆਂ’ ਕਹਿਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਇਹ ਅਹਿਮ ਡਿਊਟੀ ਨਿਭਾਉਂਦਿਆਂ ਆਪਣੇ ਸੰਬੋਧਨ ਵਿਚ ਭਾਰਤ ਦੇ ਅਮੀਰ ਸੱਭਿਆਚਾਰ ਤੇ ਵਿਦਿਅਕ ਪਰੰਪਰਾ ਦੀ ਮਹੱਤਤਾ ਬਾਰੇ ਸੰਖੇਪ ‘ਚ ਰੌਸ਼ਨੀ ਪਾਈ।

ਸਮਾਗ਼ਮ ਦੇ ਅੰਤ ਵਿਚ ਦਿਲਮੇਘ ਸਿੰਘ ਖੱਟੜਾ ਨੇ ਭਾਈ ਸਾਹਿਬ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਸਿਕ ਸਿਹਤ ਦਾ ਵਿਸ਼ਾ ਅੱਜਕੱਲ੍ਹ ਬੜਾ ਅਹਿਮ ਤੇ ਵਿਆਪਕ ਹੈ। ਮਾਨਸਿਕ ਰੋਗ ਹੋਣ ਦੇ ਕਈ ਕਾਰਨ ਹਨ ਜਿਨ੍ਹਾਂ ਉੱਪਰ ਗਾਹੇ-ਬਗਾਹੇ ਵਿਚਾਰ-ਵਟਾਂਦਰਾ ਹੁੰਦਾ ਰਹਿਣਾ ਚਾਹੀਦਾ ਹੈ। ਡਾ. ਗੁਲਜ਼ਾਰ ਸਿੰਘ ਦਾ ਸਨਮਾਨ ਕਰਦਿਆਂ ਕਲੱਬ ਦੀ ਕਾਰਜਕਾਰਨੀ ਵੱਲੋਂ ਉਨ੍ਹਾਂ ਨੂੰ ਦਸਤਾਰ ਭੇਂਟ ਕੀਤੀ ਗਈ। ਇਸ ਦੌਰਾਨ ਚਾਹ-ਪਾਣੀ ਦਾ ਲੰਗਰ ਅਟੁੱਟ ਵਰਤਿਆ। ਇਸ ਤਰ੍ਹਾਂ ਇਹ ਸਮਾਗ਼ਮ ਸਾਰਿਆਂ ਲਈ ਯਾਦਗਾਰੀ ਹੋ ਨਿਬੜਿਆ।

ਸਮਾਗ਼ਮ ਵਿਚ ਕਲੱਬ ਦੇ ਅਹੁਦੇਦਾਰਾਂ ਗੁਰਦੇਵ ਸਿੰਘ ਸੇਖੋਂ (ਕੈਸ਼ੀਅਰ) ਤੇ ਬਲਤੇਜ ਸਿੰਘ ਬਰਾੜ (ਉਪ-ਪ੍ਰਧਾਨ) ਸਮੇਤਕਾਰਜਕਾਰਨੀ ਦੇ ਮੈਂਬਰਾਂ ਗੁਰਚਰਨ ਸਿੰਘ ਟਿਵਾਣਾ, ਸੁਰਜੀਤ ਸਿੰਘ ਵਿਰਕ ਸੀਨੀਅਰ ਤੇ ਜੂਨੀਅਰ ਤੋਂ ਇਲਾਵਾ ਬਲਦੇਵ ਸਿੰਘ ਢੇਸੀ, ਧਰਮ ਸਿੰਘ ਭੰਗੂ, ਰਣਜੀਤ ਸਿੰਘ ਭੰਗੂ, ਕਰਮਜੀਤ ਸਿੰਘ ਗਿੱਲ, ਅਮਰਬੀਰ ਸਿੰਘ ਸਰਾਅ, ਅਮਰੀਕ ਸਿੰਘ ਬਾਜਵਾ, ਹਰਭਜਨ ਸਿੰਘ, ਮਾਸਟਰ ਭਜਨ ਸਿੰਘ ਸੇਖੋਂ, ਸੰਤੋਖ ਸਿੰਘ, ਬਲਜੀਤ ਸਿੰਘ ਗਿੱਲ, ਹੁਨਰ ਕਾਹਲੋਂ, ਰਘਬੀਰ ਸਿੰਘ ਉਭੀ, ਜਰਨੈਲ ਸਿੰਘ ਰੰਧਾਵਾ, ਭੋਲਾ ਸਿੰਘ ਤੇ ਕਈ ਹੋਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਦੇ ਨਾਲ ਹੀ ਬੀਬੀਆਂ ਨੇ ਵੀ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਆਪਣੀ ਸ਼ਮੂਲੀਅਤ ਕਰਦਿਆਂ ਹੋਇਆਂ ਇਸ ਵਿਚ ਹੋਈਆਂ ਵਿਚਾਰਾਂ ਦਾ ਭਰਪੂਰ ਲਾਭ ਉਠਾਇਆ। ਕਲੱਬ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਦੀ ਚਾਹ-ਪਾਣੀ ਤੇ ਸੁਆਦਲੇ ਸਨੈਕਸ ਨਾਲ ਸੇਵਾ ਕੀਤੀ ਗਈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵੰਡਰਲੈਂਡ ਵਿੱਚ ਝੂਲੇ ਤੋਂ ਡਿੱਗਿਆ ਇੱਕ ਵਿਅਕਤੀ, ਹਸਪਤਾਲ ਦਾਖਲ ਮੇਲੇ ਦਾ ਰੂਪ ਧਾਰਨ ਕਰ ਗਿਆ ਕਲੀਵਵਿਊਸੀਨੀਅਰਜ਼ ਕਲੱਬ ਦਾ ਕਨੇਡਾ ਦਿਵਸ ਪ੍ਰੋਗਰਾਮ ਡਰਾਈਵਿੰਗ ਇੰਸਟ੍ਰਕਟਰ `ਤੇ ਵਿਦਿਆਰਥਣ ਦੇ ਯੌਨ ਸ਼ੋਸ਼ਣ ਦਾ ਲੱਗਾ ਦੋਸ਼ ਨਿਆਗਰਾ ਇਲਾਕੇ ਦੇ ਕੰਟਰੀ ਕਲੱਬ ਵਿਚੋਂ 25 ਗੋਲਫ ਕਾਰਟ ਚੋਰੀ ਬਾਰੇ ਪੁਲਿਸ ਕਰ ਰਹੀ ਜਾਂਚ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ‘ਕੈਨੇਡਾ ਡੇਅ’ ਡਾਇਬਟੀਜ਼ ਸਬੰਧੀ ਸੈਮੀਨਾਰ ਕਰਵਾ ਕੇ ਮਨਾਇਆ ਨਾਰਥ ਯਾਰਕ ਵਿੱਚ ਚੱਲੀ ਗੋਲੀ, ਇੱਕ ਵਿਅਕਤੀ ਗੰਭੀਰ, 2 ਗ੍ਰਿਫ਼ਤਾਰ ਟੋਰਾਂਟੋ ਦੇ ਵਿਅਕਤੀ `ਤੇ ਜੀਟੀਏ ਵਿਚ ਜ਼ਬਰਨ ਵਸੂਲੀ ਦੀ ਜਾਂਚ ਦੇ ਚਲਦੇ ਲੱਗੇ ਚਾਰਜਿਜ਼ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਨਿਆਗਰਾ ਫ਼ਾਲਜ਼ ਦੇ ਲਹਿੰਦੇਪਾਸੇ ਪੈਂਦੇ ‘ਕੁਈਨਸਟਨਹਾਈਟਸ ਪਾਰਕ’ ‘ਚ ਮਨਾਈ ਪਿਕਨਿਕ ਸਕਾਰਬੋਰੋ ਵਿੱਚ ਗੈਸ ਸਟੇਸ਼ਨ `ਤੇ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਮਿਸੀਸਾਗਾ ਸਕੂਲ ਪਾਰਕਿੰਗ ਵਿੱਚ ਔਰਤ `ਤੇ ਚਾਕੂ ਨਾਲ ਹਮਲਾ, ਮੌਤ