ਟੋਰਾਂਟੋ, 20 ਜੂਨ (ਪੋਸਟ ਬਿਊਰੋ): ਟੋਰਾਂਟੋ ਵਿੱਚ ਆਏ ਤੂਫਾਨ ਕਾਰਨ ਦਰਖਤ ਡਿੱਗ ਗਏ ਅਤੇ ਹੜ੍ਹ ਵਰਗੇ ਹਾਲਾਤ ਬਣ ਗਏ। (Toronto thunderstorms down trees)
ਇਸ ਦੌਰਾਨ ਬਿਜਲੀ ਸਪਲਾਈ ਗੁੱਲ ਹੋ ਗਈ, ਜਿਸਤੋਂ ਬਾਅਦ ਸਫਾਈ ਕਰਨ ਵਾਲੇ ਕਰਮਚਾਰੀ ਮਸ਼ਰੂਫ ਹੋ ਗਏ ਹਨ। ਸ਼ਹਿਰ ਵਿੱਚ ਰਾਤ ਭਰ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਨਾਲ ਤੂਫਾਨ ਚੱਲਿਆ।
ਟੋਰਾਂਟੋ ਹਾਈਡਰੋ ਦਾ ਕਹਿਣਾ ਹੈ ਕਿ ਰੋਜਡੇਲ ਖੇਤਰ ਵਿੱਚ ਕਰੀਬ 2,000 ਉਪਭੋਗਤਾ ਬਿਜਲੀ ਤੋਂ ਬਿਨ੍ਹਾਂ ਪ੍ਰੇਸ਼ਾਨ ਰਹੇ ਅਤੇ ਸ਼ਹਿਰ ਦੇ ਆਸਪਾਸ ਕਈ ਹੋਰ ਸਥਾਨਾਂ ਉੱਤੇ ਬਿਜਲੀ ਸਪਲਾਈ ਰੁਕੀ ਹੋਈ ਹੈ।
ਗਾਰਡੀਨਰ ਐਕਸਪ੍ਰੈੱਸਵੇਅ `ਤੇ ਪੱਛਮ ਵੱਲ ਜਾਣ ਵਾਲੇ ਘੱਟ ਤੋਂਂ ਘੱਟ ਇੱਕ ਚਾਲਕ ਨੂੰ ਸਾਉਥ ਕਿੰਗਸਵੇਅ ਕੋਲ ਫਾਇਰ ਬ੍ਰਿਗੇਡ ਕਰਮੀਆਂ ਵੱਲੋਂ ਬਚਾਇਆ ਗਿਆ, ਕਿਉਂਕਿ ਉਨ੍ਹਾਂ ਦਾ ਵਾਹਨ ਜਿ਼ਆਦਾ ਪਾਣੀ ਵਾਲੀ ਥਾਂ ਵਿੱਚ ਅੱਧਾ ਡੁੱਬ ਗਿਆ ਸੀ। ਫਾਇਰਕਰਮੀਆਂ ਵੱਲੋਂ ਸੀਵਰ ਦੀ ਜਾਲੀ ਨੂੰ ਖੋਲ੍ਹਣ ਤੋਂ ਬਾਅਦ ਪਾਣੀ ਕੱਢਿਆ ਗਿਆ ।
ਸ਼ਹਿਰ ਦੇ ਆਸਪਾਸ ਕੁੱਝ ਸੜਕਾਂ `ਤੇ ਦਰਖਤਾਂ ਦੀ ਟੁੱਟੀਆਂ ਹੋਈਆਂ ਟਹਿਣੀਆਂ ਖਿਲਰੀਆਂ ਹੋਈਆਂ ਹਨ।