Welcome to Canadian Punjabi Post
Follow us on

23

June 2025
 
ਅੰਤਰਰਾਸ਼ਟਰੀ

ਰੂਸ ਨੇ ਲਿਆ ਫੈਸਲਾ: ਤਾਲਿਬਾਨ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ 'ਚੋਂ ਹਟਾਏਗਾ

May 28, 2024 09:14 AM

ਮਾਸਕੋ, 28 ਮਈ (ਪੋਸਟ ਬਿਊਰੋ): ਰੂਸ ਤਾਲਿਬਾਨ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਸੂਚੀ ਤੋਂ ਹਟਾਉਣ ਜਾ ਰਿਹਾ ਹੈ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਆਰਆਈਏ ਨੋਵੋਸਤੀ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਕਜ਼ਾਕਿਸਤਾਨ ਨੇ ਤਾਲਿਬਾਨ ਨੂੰ ਲੈ ਕੇ ਇਹ ਫੈਸਲਾ ਹਾਲ ਹੀ 'ਚ ਲਿਆ ਹੈ ਅਤੇ ਅਸੀਂ ਇਸ ਨੂੰ ਜਲਦ ਲਾਗੂ ਵੀ ਕਰਾਂਗੇ।
ਲਾਵਰੋਵ ਨੇ ਕਿਹਾ ਕਿ ਤਾਲਿਬਾਨ ਇੱਕ ਅਸਲੀ ਤਾਕਤ ਹੈ। ਅਸੀਂ ਉਨ੍ਹਾਂ ਤੋਂ ਵੱਖ ਨਹੀਂ ਹਾਂ। ਮੱਧ ਏਸ਼ੀਆ ਵਿੱਚ ਸਾਡੇ ਸਹਿਯੋਗੀ ਵੀ ਉਨ੍ਹਾਂ ਤੋਂ ਵੱਖਰੇ ਨਹੀਂ ਹਨ। ਰੂਸ ਨੇ ਇਹ ਫੈਸਲਾ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਤਿੰਨ ਸਾਲ ਬਾਅਦ ਲਿਆ ਹੈ। ਦਰਅਸਲ, ਪਿਛਲੇ ਸਾਲ ਦੇ ਅੰਤ ਵਿੱਚ ਕਜ਼ਾਕਿਸਤਾਨ ਨੇ ਤਾਲਿਬਾਨ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਸੂਚੀ ਤੋਂ ਹਟਾ ਦਿੱਤਾ ਸੀ।
ਰੂਸ ਨੇ ਵੀ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਤਾਲਿਬਾਨ ਨਾਲ ਆਪਣੇ ਸਬੰਧ ਬਣਾਏ ਰੱਖੇ ਹਨ। ਹਾਲਾਂਕਿ, ਉਨ੍ਹਾਂ ਨੇ ਹਾਲੇ ਤੱਕ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਸਰਕਾਰ ਵਜੋਂ ਮਾਨਤਾ ਨਹੀਂ ਦਿੱਤੀ ਹੈ। ਰੂਸ ਨੇ ਤਾਲਿਬਾਨ ਨੂੰ ਸੇਂਟ ਪੀਟਰਸਬਰਗ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਆਰਥਿਕ ਮੰਚ ਵਿੱਚ ਵੀ ਸੱਦਾ ਦਿੱਤਾ ਹੈ। ਇਹ ਸਮਾਗਮ 5-8 ਜੂਨ ਨੂੰ ਹੋਵੇਗਾ।
ਰੂਸੀ ਮੀਡੀਆ ਦੀ ਰਿਪੋਰਟ ਮੁਤਾਬਕ ਅਫਗਾਨਿਸਤਾਨ ਨੇ ਵੀ ਰੂਸ ਤੋਂ ਤੇਲ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ ਹੈ।

 

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਈਰਾਨ ਨੇ ਕਿਹਾ- ਪ੍ਰਮਾਣੂ ਪ੍ਰੋਗਰਾਮ ਨਹੀਂ ਰੋਕਾਂਗੇ, ਟਰੰਪ ਨੇ ਯੁੱਧ ਸ਼ੁਰੂ ਕੀਤਾ, ਅਸੀਂ ਖਤਮ ਕਰਾਂਗੇ ਪਾਕਿਸਤਾਨ ਨੇ ਸਿੰਧ ਵਿੱਚ ਤੇਲ ਅਤੇ ਗੈਸ ਦੇ ਨਵੇਂ ਭੰਡਾਰ ਲੱਭੇ ਫਰਾਂਸ ਵਿੱਚ ਲਾੜੇ ਅਤੇ ਲਾੜੀ 'ਤੇ ਚਲਾਈਆਂ ਗੋਲੀਆਂ, ਲਾੜੀ ਦੀ ਮੌਤ ਰੂਸ ਨੇ ਕੀਵ 'ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤਾ ਹਮਲਾ, 5 ਲੋਕਾਂ ਦੀ ਮੌਤ ਬੀ2 ਬੰਬਾਰਜ਼ ਨੇ ਈਰਾਨ 'ਤੇ ਹਮਲਾ ਕਰਨ ਲਈ 37 ਘੰਟੇ ਉਡਾਣ ਭਰੀ, 14 ਹਜ਼ਾਰ ਕਿਲੋ ਦੇ ਬੰਬ ਸੁੱਟੇ ਸੀਰੀਆ ਦੀ ਚਰਚ ਵਿੱਚ ਆਤਮਘਾਤੀ ਹਮਲਾ `ਚ 22 ਮੌਤਾਂ, 63 ਜ਼ਖਮੀ ਪੁਤਿਨ ਨੇ ਕਿਹਾ- ਯੂਕਰੇਨ ਸਾਡਾ, ਦੋਨਾਂ ਦੇਸ਼ਾਂ ਦੇ ਲੋਕ ਇੱਕ ਹਨ, ਸੁਮੀ ਸ਼ਹਿਰ 'ਤੇ ਕਬਜ਼ਾ ਕਰਨ ਦੀ ਦਿੱਤੀ ਚਿਤਾਵਨੀ ਪਾਕਿਸਤਾਨ ਵਿਚ ਫੌਜ ਮੁਖੀ ਮੁਨੀਰ ਕ੍ਰਿਪਟੋ ਕਾਰੋਬਾਰ ਦੀ ਜਿ਼ੰਮੇਵਾਰੀ ਸੰਭਾਲਣਗੇ ਪਾਕਿਸਤਾਨ ਨੇ ਟਰੰਪ ਨੂੰ ਨੋਬਲ ਪੁਰਸਕਾਰ ਲਈ ਕੀਤਾ ਨਾਮਜ਼ਦ, ਕਿਹਾ- ਭਾਰਤ-ਪਾਕਿਸਤਾਨ ਜੰਗ ਰੋਕੀ ਬ੍ਰਾਜ਼ੀਲ ਵਿੱਚ ਗਰਮ ਹਵਾ ਵਾਲੇ ਗੁਬਾਰੇ ਵਿੱਚ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ, 13 ਜ਼ਖਮੀ