Welcome to Canadian Punjabi Post
Follow us on

03

July 2025
 
ਟੋਰਾਂਟੋ/ਜੀਟੀਏ

26 ਮਈ ਨੂੰ ਬਰੈਂਪਟਨ ‘ਚ ਹੋਣ ਵਾਲੇ ‘ਇੰਸਪੀਰੇਸ਼ਨਲ ਸਟੈੱਪਸ 2024’ ਈਵੈਂਟ ਦੀਆਂ ਤਿਆਰੀਆਂ ਮੁਕੰਮਲ

May 21, 2024 10:31 PM

ਵਾਲੰਟੀਅਰਾਂ ਨੇ ਵੱਖ-ਵੱਖ ਡਿਊਟੀਆਂ ਸੰਭਾਲੀਆਂ, ਚੈਰਿਟੀ ਸੰਸਥਾਵਾਂਤੇ ਹੋਰ ਸਹਿਯੋਗੀਆਂ ਨਾਲ ਕਰਵਾਏ ਜਾ ਰਹੇ ਇਸ ਈਵੈਂਟ ਨੂੰਬਰੈਂਪਟਨ ਸਿਟੀ ਕੌਂਸਲ ਵੱਲੋਂ ਮਿਲ ਰਿਹਾ ਏ ਭਰਵਾਂ ਹੁੰਗਾਰਾ

ਬਰੈਂਪਟਨ, (ਡਾ. ਝੰਡ) –ਆਉਂਦੇ ਐਤਵਾਰ 26 ਮਈ ਨੂੰ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿੱਚ ਟੈਰੀ ਫ਼ੌਕਸ ਸਿੰਥੈਟਿਕ ਸਟੇਡੀਅਮ ਤੋਂ ਆਰੰਭ ਅਤੇ ਇੱਥੇ ਹੀ ਸਮਾਪਤ ਹੋਣ ਵਾਲੇ ਹਾਫ਼-ਮੈਰਾਥਨ ਈਵੈਂਟ‘ਇੰਸਪੀਰੇਸ਼ਨਲ ਸਟੈੱਪਸ 2024’ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਦੌੜ ਤੇ ਵਾੱਕ ਦਾ ਇਹ ਵੱਡਾ ਈਵੈਂਟ ਸਥਾਨਕ ਸੰਸਥਾਵਾਂ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ, ਟੀਪੀਏਆਰ ਕਲੱਬ, ਐੱਨਲਾਈਟ ਕਿੱਡਜ਼, ਸਹਾਇਤਾ, ਪਿੰਗਲਵਾੜਾ, ਡਰੱਗ ਅਵੇਅਰਨੈੱਸ ਸੋਸਾਇਟੀ, ਤਰਕਸ਼ੀਲ ਸੋਸਾਇਟੀ ਵੱਲੋਂ ਮਿਲ ਕੇ ਆਯੋਜਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਇਸ ਈਵੈਂਟ ਨੂੰ ਬਰੈਂਪਟਨ ਦੀਆਂ ਸੀਨੀਅਰਜ਼ਕਲੱਬਾਂ, ਰੱਨ ਫ਼ਾਰ ਵੈੱਟਰਨਜ਼ ਸੰਸਥਾ ਅਤੇ ਬਰੈਂਪਟਨ ਬੈੱਨਡਰਜ਼ ਵੱਲੋਂ ਵੀ ਭਰਵਾਂ ਸਹਿਯੋਗ ਪ੍ਰਾਪਤ ਹੋ ਰਿਹਾ ਹੈ।

ਇਸ ਵਾਰ ਦੇ ‘ਇੰਸਪੀਰੇਸ਼ਨਲ ਸਟੈੱਪਸ 2024’ ਦੀ ਵਿਸ਼ੇਸ਼ਤਾ ਇਹ ਹੈ ਕਿ ਸਿਹਤ ਸਬੰਧੀ ਜਾਗਰੂਕਤਾ ਨਾਲ ਸਬੰਧਿਤ ਇਸ ਈਵੈਂਟ ਵਿਚ ਬਰੈਂਪਟਨ ਸਿਟੀ ਕੌਂਸਲ ਵੱਲੋਂ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ।ਇਸ ਦੇ ਨਾਲ ਹੀਪੀਲ ਰੀਜਨਲ ਪੋਲੀਸ ਵੱਲੋਂ ਵੀ ਹਰ ਪ੍ਰਕਾਰ ਦੀ ਸੁਰੱਖਿਆ ਯਕੀਨੀ ਬਨਾਉਣ ਦਾ ਭਰੋਸਾ ਦਿਵਾਇਆ ਗਿਆ ਹੈ ਤਾਂ ਜੋ ਇਸ ਦੌੜ ਵਿੱਚ ਸ਼ਾਮਲ ਦੌੜਾਕ ਆਪਣਾ ਧਿਆਨ ਦੌੜ ‘ਤੇ ਪੂਰੀ ਤਰ੍ਹਾਂ ਕੇਂਦ੍ਰਿਤ ਕਰ ਸਕਣ। ਦੌੜਾਂ ਦੇ ਰੂਟ ਨੂੰ ਸੁਰੱਖ਼ਿਅਤ ਰੱਖਣ ਲਈ ਉਸ ਦਿਨ ਪੁਲੀਸ ਵੱਲੋਂ ਸਵੇਰੇ ਸੱਤ ਵਜੇ ਤੋਂ ਸਾਢੇ ਗਿਆਰਾਂ ਵਜੇ ਤੱਕ ਬਰੈਮਲੀ ਰੋਡ ਨੂੰ ਨਾਰਥ ਆਫ਼ ਕੁਈਨ ਸਟਰੀਟ ਤੋਂ ਲੈ ਕੇ ਸਾਊਥ ਆਫ਼ ਨੌਰਥ ਪਾਰਕ ਤੀਕ ਟਰੈਫ਼ਿਕ ਲਈ ਪੂਰੀ ਤਰ੍ਹਾਂ ਬੰਦ ਰੱਖਿਆ ਜਾਏਗਾ।

ਇਸ ਈਵੈਂਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਈਵੈਂਟ ਦੇਪ੍ਰਬੰਧਕ ਨਰਿੰਦਰਪਾਲ ਬੈਂਸ ਨੇ ਕਿਹਾ, “ਇਹ ‘ਬਰੈਂਪਟਨ ਹਾਫ਼-ਮੈਰਾਥਨ’ ਮਹਿਜ਼ ਇੱਕ ਦੌੜ ਨਹੀਂ ਹੈ, ਸਗੋਂ ਇਹ ਈਵੈਂਟ‘ਹਾਂ-ਪੱਖੀ ਤਬਦੀਲੀ’ ਤੇ ‘ਸਮਾਜਿਕ-ਸਾਂਝ’ ਦਾ ਪ੍ਰਤੀਕ ਹੈ। ਅਸੀਂ ਆਪਣੀਆਂ ਸਹਿਯੋਗੀ ਸੰਸਥਾਵਾਂ, ਬਰੈਂਪਟਨ ਸਿਟੀ ਕੌਂਸਲ, ਪੀਲ ਰੀਜਨ ਪੁਲੀਸ, ਸਮੂਹ ਸਪਾਂਸਰਾਂਤੇ ਭਾਈਵਾਲਾਂ ਦੇ ਅਤੀ ਧੰਨਵਾਦੀ ਹਾਂ ਜਿਨ੍ਹਾਂ ਵੱਲੋਂ ਮਿਲੇ ਭਰਵੇਂ ਤੇ ਉਸਾਰੂ ਸਹਿਯੋਗ ਸਦਕਾ ਸਾਨੂੰ ਪੂਰਨ ਆਸ ਹੈ ਕਿ ਇਹ ਈਵੈਂਟ ਗਿਣਾਤਮਿਕ ਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਹੀਯਾਦਗਾਰੀ ਸਾਬਤ ਹੋਵੇਗਾ। ਅਸੀਂ ਸਾਰੇ ਮਿਲ ਕੇ ਕਮਿਊਨਿਟੀ ਦੇ ਉੱਜਲੇ ਭਵਿੱਖ ਲਈ ਕੰਮ ਰਹੇ ਹਾਂ ਅਤੇਮੈਨੂੰ ਪੂਰਾ ਵਿਸ਼ਵਾਸ ਹੈ ਕਿ ਏਸੇ ਤਰ੍ਹਾਂ ਮਿਲ਼ ਕੇ ਚੱਲਦਿਆਂ ਹੋਇਆਂ ਅਸੀਂ ਅੱਗੋਂ ਹੋਰ ਪ੍ਰਾਪਤੀਆਂ ਕਰਾਂਗੇ।“ ਦੌੜ ਦੇ ਰੂਟ ਬਾਰੇ ਗੱਲ ਕਰਦਿਆਂ ਨਰਿੰਦਰ ਪਾਲ ਬੈਂਸ ਨੇ ਦੱਸਿਆ ਕਿ ਇਹ ਚਿੰਗੂਆਕੂਜ਼ੀ ਪਾਰਕ ਦੇ ਟੈਰੀਫ਼ੌਕਸ ਸਿੰਥੈਟਿਕ ਸਟੇਡੀਅਮ ਤੋਂ ਆਰੰਭ ਹੋ ਕੇ ਬਰੈਮਲੀ ਰੋਡ ਉੱਪਰਨਾਰਥ ਪਾਰਕ (ਸਾਊਥ) ਤੱਕ ਜਾਣ ਅਤੇ ਉੱਥੇ ਬਣਦੀਹੋਈ ‘ਲੂਪ’ ਲੈ ਕੇ ਵਾਪਸ ਸਟੇਡੀਅਮ ਆਉਣ ਤੱਕ ਦਾ ਹੈ। ਇੱਕ ਪਾਸੇ ਢਾਈ ਕਿਲੋਮੀਟਰ ਲੰਮੇਂ ਇਸ ਰੂਟ ‘ਤੇ ਪੰਜ ਕਿਲੋਮੀਟਰ ਦੌੜਨ ਵਾਲੇ ਇਸ ਦਾ ਇੱਕ ਹੀ ਚੱਕਰ ਲਾਉਣਗੇ, ਜਦਕਿ 10 ਕਿਲੋਮੀਟਰ ਦੌੜਨ ਵਾਲੇ ਇਸ ਦੇ ਦੋ ਚੱਕਰ ਅਤੇ ਹਾਫ਼-ਮੈਰਾਥਨ ਲਗਾਉਣ ਵਾਲੇ ਚਾਰ ਚੱਕਰ ਲਗਾਉਣਗੇ।

ਸਾਡੇ ਸਾਰਿਆਂ ਲਈ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਬਰੈਂਪਟਨ ਦੇ ਬਿਜ਼ਨੈੱਸ ਅਦਾਰਿਆਂ ਤੇ ਹੋਰ ਸਥਾਨਕ ਸਮਾਜਿਕ ਸੰਸਥਾਵਾਂ ਵੱਲੋਂ ਇਸ ਈਵੈਂਟ ਲਈ ਭਾਰੀ ਉਤਸ਼ਾਹ ਵਿਖਾਇਆ ਜਾ ਰਿਹਾ ਹੈ। ਦੌੜ ਦੇ ਸਮੁੱਚੇ ਰੂਟ ਉੱਪਰ ਵੱਖ-ਵੱਖ ਥਾਵਾਂ ‘ਤੇ ਕਈ ਸਮਾਜਿਕ ਸੰਸਥਾਵਾਂ ਵੱਲੋਂ ‘ਵਾਟਰ ਸਟੇਸ਼ਨ’ ਕਾਇਮ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਸਾਲਵੇਸ਼ਨ ਆਰਮੀ ਚਰਚ ਅਤੇ ਬਰੈਂਪਟਨ ਬੈੱਨਡਰਜ਼ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਟੈਰੀ ਫ਼ੌਕਸ ਸਟੇਡੀਅਮ ਦੇ ਇੱਕ ਪਾਸੇ ਵੱਖ-ਵੱਖ ਸੰਸਥਾਵਾਂ ਵੱਲੋਂ ਆਪੋ ਆਪਣੇ ਸਟਾਲ ਲਗਾਏ ਜਾ ਰਹੇ ਹਨ। ‘ਬੀਵੀਡੀ ਗਰੁੱਪ’ ਇਸ ਈਵੈਂਟ ਦਾ ‘ਟਾਈਟਲ ਸਪਾਂਸਰ’ ਹੈ ਅਤੇ ਇਸ ਦੇ ਨਾਲ ਹੀ ਦੋ ਦਰਜਨ ਹੋਰ ਸਪਾਂਸਰਾਂ ਵੱਲੋਂ ਵੀ ਭਰਵਾਂ ਸਹਿਯੋਗ ਮਿਲਿਆ ਹੈ। ਦੌੜ ਦੇ ਇਸ ਈਵੈਂਟ ਲਈ ਹੁਣ ਤੀਕ 700 ਦੌੜਾਕਾਂ ਤੇ ਪੈਦਲ ਚੱਲਣ ਵਾਲਿਆਂ ਦੇ ਨਾਵਾਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਮੁਕਾਬਲੇ ਵਾਲੀਆਂ ਦੌੜਾਂ ਦੀ ਰਜਿਸਟ੍ਰੇਸ਼ਨ 19 ਮਈ ਦੀ ਸ਼ਾਮ ਤੀਕ ਹੀ ਹੋ ਸਕੇਗੀ ਅਤੇ ਸ਼ੌਕੀਆ ਦੌੜਨ ਤੇ ਤੁਰਨ ਵਾਲਿਆਂ ਦੀ ਰਜਿਸਟਰੇਸ਼ਨਅਗਲੇ ਕੁਝ ਹੋਰ ਦਿਨਾਂ ਲਈ ਵੀ ਜਾਰੀ ਰਹੇਗੀ। ਪ੍ਰਬੰਧਕਾਂ ਨੂੰ ਇਸ ਈਵੈਂਟ ਵਿਚਦੌੜਾਕਾਂ ਦੀ ਹੌਸਲਾ ਅਫ਼ਜ਼ਾਈ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦੇ ਸ਼ਾਮਲ ਹੋਣ ਦੀ ਆਸ ਹੈ। ਇਸ ਈਵੈਂਟ ਵਿੱਚ 21 ਕਿਲੋਮੀਟਰ ਹਾਫ਼-ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਮੁਕਾਬਲੇ ਦੀਆਂ ਦੌੜਾਂ ਹੋਣਗੀਆਂ ਅਤੇਇਸ ਤੋਂ ਇਲਾਵਾ ਇਸ ਵਿੱਚ ਸ਼ੁਗਲੀਆ ਤੌਰ ‘ਤੇ ਪੰਜ ਕਿਲੋਮੀਟਰ ਦੌੜਨ ਤੇ ਤੁਰਨ ਵਾਲੇ ਲੋਕ ਵੀ ਸ਼ਾਮਲ ਹੋਣਗੇ। ਬੱਚਿਆਂ ਦੀ 400 ਮੀਟਰ ਅਤੇ ਇੱਕ ਕਿਲੋਮੀਟਰ ਦੌੜ ਸਟੇਡੀਅਮ ਵਿੱਚ ਕਰਵਾਈ ਜਾਏਗੀ। ਲੋਕਾਂ ਵਿੱਚ ਇਸ ਈਵੈਂਟ ਲਈ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।

 

.

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਬੋਨੀਗਲਿਨ ਫ਼ਾਰਮਪਾਰਕ ਸੀਨੀਅਰਜ਼ ਕਲੱਬ ਨੇ ਮਨਾਇਆ’ਕੈਨੇਡਾ ਡੇਅ’ ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ