Welcome to Canadian Punjabi Post
Follow us on

20

April 2025
ਬ੍ਰੈਕਿੰਗ ਖ਼ਬਰਾਂ :
ਹਰਿਆਣਾ ਵਿੱਚ ਰੀਲ ਨੂੰ ਲੈ ਕੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲਗੁਜਰਾਤ ਵਿੱਚ ਬੱਸ ਤੇ ਰਿਕਸ਼ਾ ਦੀ ਟੱਕਰ ਵਿੱਚ 6 ਲੋਕਾਂ ਦੀ ਮੌਤਮੇਰਠ ਵਿਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਫਿਰ 10 ਵਾਰ ਸੱਪ ਤੋਂ ਡੰਗ ਮਰਵਾਇਆ ਉਪ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਪ੍ਰਗਟਾਈ ਨਾਰਾਜ਼ਗੀ, ਕਿਹਾ- ਅਦਾਲਤਾਂ ਰਾਸ਼ਟਰਪਤੀ ਨੂੰ ਹੁਕਮ ਨਹੀਂ ਦੇ ਸਕਦੀਆਂਸੀ.ਬੀ.ਆਈ. ਵੱਲੋਂ ਵਿਦੇਸ਼ੀ ਫੰਡਿੰਗ ਮਾਮਲੇ ਵਿੱਚ ‘ਆਪ’ ਆਗੂ ਦੁਰਗੇਸ਼ ਪਾਠਕ ਦੇ ਘਰ ਛਾਪਾਯੂਕਰੇਨ ਨੇ ਚੀਨੀ ਸੈਨਿਕਾਂ ਨੂੰ ਮੀਡੀਆ ਸਾਹਮਣੇ ਕੀਤਾ ਪੇਸ਼, ਪਿਛਲੇ ਹਫ਼ਤੇ ਫੜ੍ਹਿਆ ਸੀਬ੍ਰਿਟੇਨ ਵਿੱਚ ਅਦਾਲਤ ਨੇ ਰਾਖਵਾਂਕਰਨ ਦੇਣ ਤੋਂ ਕੀਤਾ ਇਨਕਾਰ, ਟਰਾਂਸਜੈਂਡਰ ਨੂੰ ਔਰਤ ਨਹੀਂ ਮੰਨਿਆ ਜਾਵੇਗਾ ਪਾਕਿਸਤਾਨੀ ਫੌਜ ਮੁਖੀ ਮੁਨੀਰ ਨੇ ਕਿਹਾ- ਸਾਡੀ ਸੋਚ ਅਤੇ ਇੱਛਾਵਾਂ ਹਿੰਦੂਆਂ ਤੋਂ ਵੱਖਰੀਆਂ ਹਨ, ਇਸ ਲਈ ਦੋ ਵੱਖਰੇ ਦੇਸ਼ ਬਣੇ
 
ਟੋਰਾਂਟੋ/ਜੀਟੀਏ

ਕਾਰਾਂ ਚੋਰੀ ਰੋਕਣ ਸਬੰਧੀ ਜਾਣਕਾਰੀ ਦੇਣ ਲਈ ਓਂਟਾਰੀਓ ਪੁਲਿਸ ਦੀ ਕੈਲੇਡਨ-ਵਾਸੀਆਂ ਨਾਲ ਮੀਟਿੰਗ

April 11, 2024 05:38 AM

ਕੈਲੇਡਨ, 10 ਅਪ੍ਰੈਲ (ਡਾ. ਝੰਡ) -ਓਨਟਾਰੀਓ ਸੂਬੇ ਵਿੱਚ ਕਾਰਾਂ ਦੀ ਚੋਰੀ ਦੀਆਂ ਘਟਨਾਵਾਂ ਦਾ ਹੋਣਾ ਆਮ ਜਿਹਾ ਵਰਤਾਰਾ ਬਣ ਗਿਆ ਲੱਗਦਾ ਹੈ। ਮਹਿੰਗੀਆਂ ਗੱਡੀਆਂ ਚੋਰੀ ਹੋ ਕੇ ਵਿਦੇਸ਼ਾਂ ਵਿਚ ਭੇਜੇ ਜਾਣ ਦੀਆਂ ਖ਼ਬਰਾਂ ਵੀ ਲੋਕਾਂ ਨੂੰ ਵੇਖਣ ਸੁਣਨ ਨੂੰ ਮਿਲ ਰਹੀਆਂ ਹਨ। ਕਾਰਾਂ ਦੀ ਇਸ ਚੋਰੀ ਨੂੰ ਰੋਕਣ ਲਈ ਓਨਟਾਰੀਓ ਪ੍ਰੋਵਿੰਸ ਪੁਲੀਸ(ਓ.ਪੀ.ਪੀ.) ਵੱਲੋਂ ਕਈ ਯਤਨ ਕੀਤੇ ਜਾ ਰਹੇ ਹਨ। ਲੋਕਾਂ ਨੂੰ ਇਸ ਦੇ ਬਾਰੇ ਜਾਗਰੂਕ ਕਰਨ ਅਤੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਬਾਰੇ ਉਨ੍ਹਾਂ ਨਾਲ ਮੀਟਿੰਗਾਂ ਕਰਕੇ ਲੋੜੀਂਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਕਾਰ ਚੋਰੀ ਦੇ ਇਸ ਵੱਧਦੇ ਰੁਝਾਨ ਨੂੰ ਨੱਥ ਪਾਉਣ ਲਈ ਅਜਿਹੀ ਹੀ ਇੱਕ ਇਕੱਤਰਤਾ ਦਾ ਆਯੋਜਨਕੈਲੇਡਨ ਦੇ ਸਥਾਨਕ ਭਾਈਚਾਰੇ ਨਾਲ ਓਨਟਾਰੀਓ ਪੁਲੀਸ ਦੀ ਕੈਲੇਡਨ ਬਰਾਂਚ ਵੱਲੋਂ ਲੰਘੇ ਮੰਗਲਵਾਰ 2 ਅਪ੍ਰੈਲ ਨੂੰ ਸਾਊਥ ਫ਼ੀਲਡ ਕਮਿਊਨਿਟੀ ਸੈਂਟਰ ਵਿੱਚਕੀਤਾ ਗਿਆ। ਇੱਥੇ ਇਹ ਦੱਸਣਾ ਬਣਦਾ ਹੈ ਕਿ ਜਿੱਥੇ ਓ.ਪੀ.ਪੀ. ਕਾਰ-ਚੋਰੀ ਦੇ ਇਸ ਰੁਝਾਨ ਨੂੰ ਰੋਕਣ ਲਈ ਯਤਨਸ਼ੀਲ ਹੈ, ਉੱਥੇ ਸਥਾਨਕ ਭਾਈਚਾਰਾ ਵੀ ਇਸ ਪ੍ਰਤੀ ਕਾਫ਼ੀ ਗੰਭੀਰ ਹੈ ਅਤੇ ਪੁਲੀਸ ਨੂੰ ਉਸ ਦੇ ਵੱਲੋਂ ਮਿਲਵਰਤਣ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਲੋਕ ਇਨ੍ਹਾਂ ਮੀਟਿੰਗਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਕੈਲੇਡਨ ਵਿੱਚ ਹੋਈ ਇਸ ਮੀਟਿੰਗ ਵਿੱਚ ਵੀ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਪੁਲੀਸ ਨੂੰ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਕਾਰਾਂ ਦੀਆਂ ਚਾਬੀਆਂ ਦੀ ਸਹੀ ਸੰਭਾਲ ਲਈ ਪੁਲੀਸ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ‘ਕੀ-ਪਾਊਚ’ ਦਿੱਤੇ ਗਏ।
ਇਸ ਮਹੱਤਵਪੂਰਵਕ ਇਕੱਤਰਤਾ ਵਿੱਚ ਕੈਲੇਡਨ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜਸਵੰਤ ਸਿੰਘ ਗਰੇਵਾਲ, ਗੁਰਦੇਵ ਸਿੰਘ ਸੇਖੋਂ, ਨਿਰਵੈਰ ਸਿੰਘ, ਧਰਮ ਸਿੰਘ ਭੰਗੂ,ਬਲਦੇਵ ਸਿੰਘ, ਤਰਲੋਚਨ ਸਿੰਘ ਗਰੇਵਾਲ, ਜਸਪਾਲ ਸਿੰਘ, ਸੁਰਜੀਤ ਸਿੰਘ ਵੜੈਚ, ਗੁਰਨਾਮ ਸਿੰਘ, ਹਰਚਰਨ ਸਿੰਘ ਟਿਵਾਣਾ, ਭੂਸ਼ਨ ਕੁਮਾਰ, ਕੁਲਦੀਪ ਸਿੰਘ ਮੈਨੇਜਰ, ਮਲੂਕ ਸਿੰਘ ਕਾਹਲੋਂ, ਹੁਨਰ ਕਾਹਲੋਂ ਸਮੇਤ ਕਈ ਨੌਜੁਆਨ ਅਤੇ ਸੀਨੀਅਰਜ਼ ਵਿਸ਼ੇਸ ਤੌਰ ‘ਤੇ ਸ਼ਾਮਲ ਹੋਏ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸਕਾਰਬਰੋ ਦੇ ਘਰ `ਚ ਅੱਗ ਲੱਗਣ ਨਾਲ ਬਜ਼ੁਰਗ ਦੀ ਮੌਤ ਪਿਕਰਿੰਗ ਵਿੱਚ ਬੱਸ ਸ਼ੈਲਟਰ `ਚ ਟਕਰਾਇਆ ਵਾਹਨ, ਇਕ ਦੀ ਮੌਤ ਅਜੈਕਸ ਵਿੱਚ ਕਈ ਵਾਹਨਾਂ ਦੀ ਟੱਕਰ `ਚ ਔਰਤ ਦੀ ਮੌਤ ਪੀਅਰਸਨ ਹਵਾਈ ਅੱਡੇ ‘ਤੇ ਸੋਨਾ ਚੋਰੀ ਕਰਨ ਵਾਲੇ ਨੇ ਅਮਰੀਕਾ ਵਿਚ ਹਥਿਆਰ ਤਸਕਰੀ ਦੇ ਦੋਸ਼ ਮੰਨੇ ਟੀਐਮਯੂ ਕੈਂਪਸ ਹਿੱਟ-ਐਂਡ-ਰਨ ਮਾਮਲੇ ‘ਚ ਜਾਣਬੁੱਝ ਕੇ ਟੱਕਰ ਮਾਰਨ ਦਾ ਖ਼ਦਸ਼ਾ ਸੁਰੱਖਿਆ ਅਤੇ ਰਹਿਣਯੋਗਤਾ ਪ੍ਰਤੀ ਵਚਨਬੱਧਤਾ ਦਰਸਾਉਂਦੇ ਹਨ ਅੰਕੜੇ: ਮੇਅਰ ਕਾਰਲੇਟਨ ਪਲੇਸ ਵਿੱਚ ਕਾਰਾਂ ਨੂੰ ਅੱਗ ਲਾਉਣ ਵਾਲੇ ਮੁਲਜ਼ਮਾਂ ਦੀ ਭਾਲ ਕਰ ਰਹੀ ਪੁਲਿਸ ਟੋਰਾਂਟੋ ਦੇ ਲਿਟਲ ਇਟਲੀ ਇਲਾਕੇ ਵਿੱਚ ਅੱਗ ਲੱਗਣ ਨਾਲ 1 ਦੀ ਮੌਤ, 2 ਜ਼ਖ਼ਮੀ 90 ਦਿਨਾਂ ਦੇ ਟੈਰਿਫ ਰੋਕ ਦੇ ਐਲਾਨ ਵਿੱਚ ਕੈਨੇਡਾ ਨੂੰ ਸ਼ਾਮਿਲ ਨਾ ਕਰਨਾ ਹੈਰਾਨੀਜਨਕ : ਫੋਰਡ ਬਰੈਂਪਟਨ 'ਚ ਵਾਪਰਿਆ ਹਾਦਸਾ, 2 ਜ਼ਖਮੀਆਂ ਨੂੰ ਕਰਵਾਇਆ ਹਸਪਤਾਲ `ਚ ਦਾਖਲ