Welcome to Canadian Punjabi Post
Follow us on

01

July 2025
 
ਟੋਰਾਂਟੋ/ਜੀਟੀਏ

ਟੈਕ-ਐੱਡ ਕਲਾਸਾਂ ਲੈਣ ਲਈ ਤਕਨਾਲੋਜੀ ਨਾਲ ਵਾਹ ਵਾਸਤਾ ਨਾ ਰੱਖਣ ਵਾਲੇ ਅਧਿਆਪਕਾਂ ਉੱਤੇ ਪਾਇਆ ਜਾਵੇਗਾ ਦਬਾਅ!

April 01, 2024 11:41 PM

ਓਨਟਾਰੀਓ, 1 ਅਪਰੈਲ (ਪੋਸਟ ਬਿਊਰੋ) : ਅਗਲੇ ਸਕੂਲ ਵਰ੍ਹੇ ਤੋਂ ਓਨਟਾਰੀਓ ਕੁੱਝ ਅਜਿਹੇ ਅਧਿਆਪਕਾ ਨੂੰ ਟੈਕ ਕੋਰਸ ਕਰਵਾਉਣ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਲਿਆਇਆ ਹੈ ਜਿਨ੍ਹਾਂ ਕੋਲ ਟੈਕਨੋਲੌਜੀਕਲ ਕੋਰਸ ਕਰਵਾਉਣ ਦਾ ਕੋਈ ਤਜਰਬਾ ਨਹੀਂ ਹੈ ਤੇ ਨਾ ਹੀ ਉਨ੍ਹਾਂ ਉਹ ਪੜ੍ਹਾਈ ਹੀ ਕੀਤੀ ਹੋਈ ਹੈ। ਅਧਿਆਪਕਾਂ ਤੇ ਪ੍ਰਿੰਸੀਪਲਜ਼ ਦਾ ਕਹਿਣਾ ਹੈ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਅਜਿਹੀਆਂ ਕਲਾਸਾਂ ਲਈ ਪ੍ਰੋਵਿੰਸ ਕੋਲ ਕੋਈ ਤਿਆਰੀ ਨਹੀਂ ਹੈ।
ਪਿਛਲੇ ਸਾਲ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਇਹ ਐਲਾਨ ਕੀਤਾ ਸੀ ਕਿ ਸਤੰਬਰ 2024 ਦੀ ਸ਼ੁਰੂਆਤ ਵਿੱਚ ਹਾਈ ਸਕੂਲ ਵਿਦਿਆਰਥੀਆਂ ਨੂੰ 9ਵੀਂ ਤੇ 10ਵੀਂ ਕਲਾਸਾਂ ਵਿੱਚ ਤਕਨਾਲੋਜੀ ਤੇ ਸਕਿੱਲਡ ਟਰੇਡਜ਼ ਵਿੱਚ ਕੋਰਸ ਕਰਨੇ ਪੈਣਗੇ। ਪਰ ਹੁਣ ਸਰਕਾਰ ਇਸ ਬਦਲ ਉੱ਼ਤੇ ਕੰਮ ਕਰ ਰਹੀ ਹੈ ਕਿ ਇਸ ਪੜ੍ਹਾਈ ਲਈ ਉਨ੍ਹਾਂ ਅਧਿਆਪਕਾਂ ਦੀ ਹੀ ਜਿੰ਼ਮੇਵਾਰੀ ਪ੍ਰਿੰਸੀਪਲ ਲਾ ਦੇਣ ਜਿਹੜੇ ਜਨਰਲ ਐਜੂਕੇਸ਼ਨ ਵਿੱਚ ਯੋਗਤਾ ਰੱਖਦੇ ਹਨ।
ਓਨਟਾਰੀਓ ਪ੍ਰਿੰਸੀਪਲਜ਼ ਕਾਊਂਸਲ ਪ੍ਰੈਜ਼ੀਡੈਂਟ ਰਾਲਫ ਨਿਗਰੋ ਨੇ ਆਖਿਆ ਕਿ ਤਕਨਾਲੋਜੀ ਵਿੱਚ ਮੁਹਾਰਤ ਰੱਖਣ ਵਾਲੇ ਅਧਿਆਪਕਾਂ ਦੀ ਜੇ ਗੱਲ ਛੱਡ ਵੀ ਦੇਈਏ ਤਾਂ ਵੀ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਚੱਲ ਰਹੀ ਹੈ।ਉਨ੍ਹਾਂ ਆਖਿਆ ਕਿ ਅਸੀਂ ਅਜਿਹੇ ਕੋਰਸਾਂ ਦੀ ਸ਼ੁਰੂਆਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੁੰਦੇ ਹਾਂ ਤੇ ਇਨ੍ਹਾਂ ਦਾ ਸਮਰਥਨ ਵੀ ਕਰਦੇ ਹਾਂ ਪਰ ਇਨ੍ਹਾਂ ਕੋਰਸਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪੂਰੀ ਤਿਆਰੀ ਕੀਤੇ ਜਾਣ ਦੀ ਲੋੜ ਹੈ।ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਕੋਲ ਵੀ ਬਦਲ ਬਹੁਤ ਘੱਟ ਹੋਣਗੇ ਤੇ ਅਧਿਆਪਕ ਵੀ ਅਜਿਹੇ ਕੋਰਸ ਕਰਵਾਉਣ ਲਈ ਤਿਆਰ ਨਹੀਂ ਹੋਣਗੇ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੋਈ ਤਜਰਬਾ ਹੀ ਨਹੀਂ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ