ਨਵੀਂ ਦਿੱਲੀ, 29 ਮਾਰਚ (ਪੋਸਟ ਬਿਊਰੋ) : ਰਾਜਧਾਨੀ ਦਿੱਲੀ ਤੋਂ ਇੱਕ ਵਾਰ ਫਿਰ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਕਿਰਾਏਦਾਰ ਨੇ 3 ਸਾਲ ਦੀ ਮਾਸੂਮ ਬੱਚੀ ਨਾਲ ਦੁਸ਼ਕਰਮ ਕੀਤਾ ਹੈ, ਜਿਸ ਤੋਂ ਬਾਅਦ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਹੈ। ਦੇਰ ਰਾਤ ਕਰੀਬ 30 ਥਾਵਾਂ ’ਤੇ ਛਾਪੇਮਾਰੀ ਕਰ ਕੇ ਪੁਲਸ ਨੇ 27 ਸਾਲਾ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਮਾਮਲਾ ਦਿੱਲੀ ਦੇ ਪੱਛਮ ਵਿਹਾਰ ਪੱਛਮੀ ਥਾਣੇ ਅਧੀਨ ਪੈਂਦੇ ਪੀਰਾਗੜ੍ਹੀ ਦਾ ਹੈ, ਜਿੱਥੇ ਤਿੰਨ ਸਾਲ ਦੀ ਬੱਚੀ ਨਾਲ ਦੁਸ਼ਕਰਮ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਪੀਰਾਗੜ੍ਹੀ ਪਿੰਡ ਵਿੱਚ ਇੱਕ ਲੜਕੀ ਦੇ ਜਿਣਸੀ ਸ਼ੋਸ਼ਣ ਸਬੰਧੀ ਪੁਲਸ ਕੰਟਰੋਲ ਰੂਮ ਨੂੰ ਇੱਕ ਕਾਲ ਆਈ ਸੀ। ਜਿਸ ਤੋਂ ਬਾਅਦ ਤੁਰੰਤ ਪੱਛਮੀ ਵਿਹਾਰ ਪੱਛਮੀ ਥਾਣੇ ਦੇ ਏਸੀਪੀ ਅਤੇ ਐਸਐਚE ਸਮੇਤ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ।
ਪੁਲਸ ਮੁਤਾਬਕ ਲੜਕੀ ਘਰ ਦੇ ਬਾਹਰ ਖੇਡ ਰਹੀ ਸੀ। ਕੁਝ ਸਮੇਂ ਬਾਅਦ ਮਾਂ ਨੇ ਦੇਖਿਆ ਕਿ ਬੱਚੀ ਗਾਇਬ ਸੀ। ਉਸ ਨੇ ਆਸਪਾਸ ਦੇ ਇਲਾਕੇ ਵਿੱਚ ਆਪਣੀ ਧੀ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮਾਂ ਦੇ ਘਰ ਰਹਿੰਦੇ ਕਿਰਾਏਦਾਰ ਨੌਜਵਾਨ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਮੁਲਜ਼ਮ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਸੀ। ਕੁਝ ਦੇਰ ਬਾਅਦ ਉਹ ਦਰਵਾਜ਼ਾ ਖੋਲ੍ਹ ਕੇ ਭੱਜ ਗਿਆ। ਲੜਕੀ ਕਮਰੇ ਵਿਚ ਖੂਨ ਨਾਲ ਲੱਥਪੱਥ ਸੀ। ਮਾਂ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਲੜਕੀ ਨੂੰ ਇਲਾਜ ਲਈ ਸੰਜੇ ਗਾਂਧੀ ਹਸਪਤਾਲ ਲੈ ਗਈ। ਬਾਅਦ ਵਿਚ ਪੁਲਸ ਨੇ ਯਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ।