ਓਨਟਾਰੀਓ, 9 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੀਮੀਅਰ ਡੱਗ ਫੋਰਡ ਦੀ ਹਾਜ਼ਰੀ ਵਿੱਚ ਓਨਟਾਰੀਓ ਲਈ ਹੈਲਥ ਕੇਅਰ ਫੰਡਿੰਗ ਵਾਸਤੇ 3·1 ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ।
ਬਦਲੇ ਵਿੱਚ ਫੋਰਡ ਸਰਕਾਰ ਨੇ ਇਸ ਰਕਮ ਨੂੰ ਨਵੀਆਂ ਪ੍ਰਾਈਮਰੀ ਕੇਅਰ ਟੀਮਾਂ ਕਾਇਮ ਕਰਨ ਤੇ ਫੈਮਿਲੀ ਡਾਕਟਰਜ਼ ਤੱਕ ਪਹੁੰਚ ਵਧਾਉਣ ਲਈ ਖਰਚਿਆ ਜਾਵੇਗਾ।ਇੱਕ ਰਲੀਜ਼ ਵਿੱਚ ਫੈਡਰਲ ਸਰਕਾਰ ਨੇ ਆਖਿਆ ਕਿ ਇਸ ਨਿਵੇਸ਼ ਨਾਲ ਫੈਮਿਲੀ ਡਾਕਟਰਜ਼ ਤੱਕ ਸੱਭ ਦੀ ਪਹੁੰਚ ਵਿੱਚ ਵਾਧਾ ਹੋਵੇਗਾ, ਇਲਾਜ ਲਈ ਉਡੀਕ ਸਮੇਂ ਵਿੱਚ ਕਮੀ ਆਵੇਗੀ, ਸਰਕਾਰ ਵਧੇਰੇ ਹੈਲਥ ਕੇਅਰ ਵਰਕਰਜ਼ ਨੂੰ ਹਾਇਰ ਕਰ ਸਕੇਗੀ, ਕੈਨੇਡੀਅਨਜ਼ ਦੀ ਤੇਜ਼ੀ ਨਾਲ ਕੇਅਰ, ਜਿਸ ਵਿੱਚ ਮੈਂਟਲ ਹੈਲਥ ਕੇਅਰ ਵੀ ਸ਼ਾਮਲ ਹੋਵੇਗੀ, ਸੰਭਵ ਹੋ ਸਕੇਗੀ।
ਇਸ ਸਮਝੌਤੇ ਤਹਿਤ ਕੈਨੇਡੀਅਨ ਤੇ ਕੌਮਾਂਤਰੀ ਪੱਧਰ ਉੱਤੇ ਸਿਖਲਾਈ ਪ੍ਰਾਪਤ ਡਾਕਟਰਾਂ ਤੇ ਹੈਲਥ ਪੋ੍ਰਫੈਸ਼ਨਲਜ਼ ਲਈ ਓਨਟਾਰੀਓ ਵਿੱਚ ਪ੍ਰੈਕਟਿਸ ਕਰਨਾ ਸੌਖਾ ਹੋ ਜਾਵੇਗਾ। ਸ਼ੁੱਕਰਵਾਰ ਨੂੰ ਟਰੂਡੋ ਤੇ ਫੋਰਡ ਵੱਲੋਂ ਰਸਮੀ ਤੌਰ ਉੱਤੇ ਕਿੰਗ ਸਿਟੀ ਵਿੱਚ ਨਿਊਜ਼ ਕਾਨਫਰੰਸ ਦਰਮਿਆਨ ਇਸ ਸਮਝੌਤੇ ਉੱਤੇ ਸਹੀ ਪਾਈ ਜਾਵੇਗਾ।