ਲੰਡਨ, 5 ਦਸੰਬਰ (ਪੋਸਟ ਬਿਊਰੋ): ਬ੍ਰਿਟੇਨ ਦੀ ਮੀਡੀਆ ਐਂਡ ਕਮਿਊਨੀਕੇਸ਼ਨ ਰੈਗੂਲੇਟਰੀ ਅਥਾਰਟੀ ਆਫਕਾਮ ਨੇ ਪੋਰਨ ਵੈੱਬਸਾਈਟਾਂ ਦੇਖਣ ਵਾਲਿਆਂ ਲਈ 6 ਨਵੇਂ ਅਤੇ ਸਖਤ ਨਿਯਮ ਬਣਾਏ ਹਨ। ਇਸ ਵਿਚ ਇਹ ਯਕੀਨੀ ਬਣਾਉਣ ਦੀ ਕੋਸਿ਼ਸ਼ ਕੀਤੀ ਗਈ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਲੋਕ ਅਜਿਹੀਆਂ ਵੈੱਬਸਾਈਟਾਂ 'ਤੇ ਨਾ ਜਾ ਸਕਣ। ਨਵੇਂ ਨਿਯਮਾਂ 'ਚੋਂ ਇਕ ਇਹ ਹੈ ਕਿ ਵੈੱਬਸਾਈਟ ਨੂੰ ਖੋਲ੍ਹਣ ਤੋਂ ਪਹਿਲਾਂ ਉਪਭੋਗਤਾ ਨੂੰ ਫੇਸ ਸਕੈਨਿੰਗ ਸੈਲਫੀ ਲੈਣੀ ਪਵੇਗੀ।
ਦੂਜੇ ਪਾਸੇ ਮਾਹਿਰ ਸਰਕਾਰ ਦੇ ਇਸ ਕਦਮ ਨੂੰ ਗਲਤ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਫਾਇਦਾ ਘੱਟ ਅਤੇ ਨੁਕਸਾਨ ਜਿ਼ਆਦਾ ਹੋਵੇਗਾ। ਉਨ੍ਹਾਂ ਮੁਤਾਬਕ ਪੋਰਨ ਵੈੱਬਸਾਈਟਾਂ ਯੂਜ਼ਰਜ਼ ਦੇ ਡਾਟਾ ਦੀ ਦੁਰਵਰਤੋਂ ਕਰਨਗੀਆਂ, ਉਹ ਪਹਿਲਾਂ ਵੀ ਅਜਿਹਾ ਹੀ ਕਰਦੀਆਂ ਰਹੀਆਂ ਹਨ।
ਨਵੇਂ ਨਿਯਮਾਂ ਦੀ ਜਾਣਕਾਰੀ ਮੰਗਲਵਾਰ ਨੂੰ ਆਫਕਾਮ ਦੁਆਰਾ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ। ਨਵੇਂ ਨਿਯਮ ਆਨਲਾਈਨ ਸੇਫਟੀ ਐਕਟ ਤਹਿਤ ਬਣਾਏ ਗਏ ਹਨ। ਇਸ ਵਿੱਚ ਕੁਝ ਜ਼ਰੂਰੀ ਗੱਲਾਂ ਹਨ। ਉਦਾਹਰਣ ਵਜੋਂ ਹੁਣ ਅਸ਼ਲੀਲ ਵੈੱਬਸਾਈਟਾਂ ਦੇ ਨਾਲ-ਨਾਲ ਉਪਭੋਗਤਾ ਦੀ ਜਿ਼ੰਮੇਵਾਰੀ ਵੀ ਤੈਅ ਕਰ ਦਿੱਤੀ ਗਈ ਹੈ। ਯੂਜ਼ਰ ਵੈੱਬਸਾਈਟ ਖੋਲ੍ਹਣ ਦੀ ਇਜਾਜ਼ਤ ਉਦੋਂ ਹੀ ਲੈ ਸਕੇਗਾ ਜਦੋਂ ਉਹ ਸਾਬਤ ਕਰੇਗਾ ਕਿ ਉਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ।