Welcome to Canadian Punjabi Post
Follow us on

21

October 2024
ਬ੍ਰੈਕਿੰਗ ਖ਼ਬਰਾਂ :
ਕੈਨੇਡੀਅਨਜ਼ ਉਨ੍ਹਾਂ ਰਾਜਨੇਤਾਵਾਂ ਤੋਂ ਤੰਗ ਆ ਚੁੱਕੇ ਹਨ ਜੋ ਵੰਡ ਪਾਉਣ ਨੂੰ ਜਿੱਤ ਦਾ ਰਾਹ ਮੰਨਦੇ ਹਨ : ਕ੍ਰਿਸਟੀ ਕਲਾਰਕਉੱਤਰੀ ਬੀ. ਸੀ. ਵਿੱਚ ਲਾਪਤਾ ਹੋਏ ਹਾਈਕਰ ਦੀ ਭਾਲ ਜਾਰੀਅਲਬਰਟਾ ਬਾਸਕੇਟਬਾਲ ਕੋਚ ਬਾਲ ਪੋਰਨੋਗਰਾਫੀ ਦਾ ਦੋਸ਼ੀ ਕਰਾਰਐਡਮਿੰਟਨ ਪਬਲਿਕ ਸਕੂਲ ਦਾ ਸਹਾਇਕ ਸਟਾਫ ਵੀਰਵਾਰ ਨੂੰ ਕਰੇਗਾ ਹੜਤਾਲਆਸਟ੍ਰੇਲੀਆ ਦੀ ਸੰਸਦ 'ਚ ਕਿੰਗ ਚਾਰਲਸ ਖਿਲਾਫ ਨਾਅਰੇਬਾਜ਼ੀ, ਸੰਸਦ ਮੈਂਬਰ ਨੇ ਕਿਹਾ-ਤੁਸੀਂ ਰਾਜਾ ਨਹੀਂ ਹੋ, ਸਾਡੇ ਲੋਕਾਂ ਦੇ ਕਾਤਲ ਹੋਇਜ਼ਰਾਈਲ ਨੇ ਕੀਤੇ ਹਿਜ਼ਬੁੱਲਾ ਦੇ ਬੈਂਕਾਂ 'ਤੇ ਹਵਾਈ ਹਮਲੇ, ਸੰਗਠਨ ਦਾ ਡਿਪਟੀ ਕਮਾਂਡਰ ਈਰਾਨ ਭੱਜਿਆਮੁੱਖ ਮੰਤਰੀ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਜੰਗੀ ਪੱਧਰ 'ਤੇ ਕਰਨ ਦੇ ਹੁਕਮਸੁਪਰੀਮ ਕੋਰਟ ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਵਿਰੁੱਧ ਸਖ਼ਤ ਕਾਰਵਾਈ; 874 ਐਫ.ਆਈ.ਆਰ. ਦਰਜ, 10.55 ਲੱਖ ਰੁਪਏ ਦਾ ਜੁਰਮਾਨਾ ਲਾਇਆ
 
ਖੇਡਾਂ

ਭਾਰਤ ਨੇ ਏਸ਼ੀਆ ਕੱਪ `ਤੇ ਕੀਤਾ ਕਬਜ਼ਾ, ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ, ਸਿਰਾਜ ਨੇ ਲਈਆਂ 6 ਵਿਕਟਾਂ

September 17, 2023 08:53 AM

ਕੋਲੰਬੋ, 17 ਸਤੰਬਰ (ਪੋਸਟ ਬਿਊਰੋ): ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ 2023 ਦਾ ਫਾਈਨਲ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਗਿਆ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੂੰ ਖਿਤਾਬ ਜਿੱਤਣ ਲਈ 51 ਦੌੜਾਂ ਦਾ ਆਸਾਨ ਟੀਚਾ ਮਿਲਿਆ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਬਿਨਾਂ ਵਿਕਟ ਗਵਾਏ 6.1 ਓਵਰਾਂ 'ਚ 51 ਦੌੜਾਂ ਬਣਾਈਆਂ ਅਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਇਸ ਦੌਰਾਨ ਭਾਰੀ ਗੇਂਦਬਾਜ਼ ਸਿਰਾਜ ਨੇ 6 ਖਿਡਾਰੀਆਂ ਨੂੰ ਆਊਟ ਕੀਤਾ।
ਸ਼੍ਰੀਲੰਕਾ ਟੀਮ ਲਈ ਵਿਕਟਕੀਪਰ ਬੱਲੇਬਾਜ਼ ਕੁਸਲ ਮੈਂਡਿਸ ਨੇ ਸਭ ਤੋਂ ਵੱਧ 17 ਦੌੜਾਂ ਬਣਾਈਆਂ। ਜਦਕਿ ਦੁਸ਼ਨ ਹੇਮੰਥਾ ਨੇ 13 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕਿਆ। ਜਦਕਿ 5 ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਸ਼੍ਰੀਲੰਕਾ ਦੀ ਪੂਰੀ ਟੀਮ 50 ਦੌੜਾਂ 'ਤੇ ਢੇਰ ਹੋ ਗਈ। ਭਾਰਤ ਦੇ ਖਿਲਾਫ ਵਨਡੇ 'ਚ ਸ਼੍ਰੀਲੰਕਾ ਦਾ ਇਹ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ 'ਚ ਭਾਰਤ ਨੇ ਸ਼੍ਰੀਲੰਕਾ ਨੂੰ 22 ਓਵਰਾਂ 'ਚ 73 ਦੌੜਾਂ 'ਤੇ ਆਊਟ ਕਰ ਦਿੱਤਾ ਸੀ। ਇੰਨਾ ਹੀ ਨਹੀਂ ਭਾਰਤ ਦੇ ਖਿਲਾਫ ਵਨਡੇ 'ਚ ਕਿਸੇ ਵੀ ਟੀਮ ਦਾ ਇਹ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ 2014 'ਚ ਮੀਰਪੁਰ 'ਚ ਭਾਰਤ ਖਿਲਾਫ 58 ਦੌੜਾਂ ਬਣਾਈਆਂ ਸਨ। 50 ਦੌੜਾਂ ਦਾ ਸਕੋਰ ਕਿਸੇ ਵੀ ਵਨਡੇ ਫਾਈਨਲ 'ਚ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਸ਼ਾਰਜਾਹ 'ਚ ਏਸ਼ੀਆ ਕੱਪ 2000 'ਚ ਸ਼੍ਰੀਲੰਕਾ ਖਿਲਾਫ 54 ਦੌੜਾਂ 'ਤੇ ਆਊਟ ਹੋ ਗਈ ਸੀ। ਅੱਜ ਸ਼੍ਰੀਲੰਕਾ ਵੱਲੋਂ ਬਣਾਏ ਗਏ 50 ਦੌੜਾਂ ਦਾ ਸਕੋਰ ਵੀ ਏਸ਼ੀਆ ਕੱਪ ਦਾ ਸਭ ਤੋਂ ਘੱਟ ਸਕੋਰ ਹੈ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਅਣਗੌਲੇ ਹੀ ਤੁਰ ਗਿਆ ਜੈਵਲਿਨ “ਲਿਟਲ ਓਲੰਮਪੀਅਨ” ਪ੍ਰੀਤਾ ਕੈਨੇਡਾ ਦੀ ਫੀਲਡ ਹਾਕੀ ਡਿਵੈਲਪਮੈਂਟ ਟੀਮ ਵਿੱਚ ਚਾਰ ਪੰਜਾਬੀ ਮੂਲ ਦੀਆਂ ਖਿਡਾਰਣਾਂ ਸ਼ਾਮਿਲ ਭਾਰਤ ਨੇ ਕਾਨਪੁਰ ਟੈਸਟ ਵਿਚ ਬੰਗਲਾੇਦਸ਼ ਨੂੰ 7 ਵਿਕਟਾਂ ਨਾਲ ਹਰਾਇਆ ਸ਼ਤਰੰਜ ਓਲੰਪੀਆਡ ਵਿਚ ਭਾਰਤ ਨੇ ਰਚਿਆ ਇਤਿਹਾਸ, ਪੁਰਸ਼ ਅਤੇ ਮਹਿਲਾ ਟੀਮਾਂ ਨੇ ਪਹਿਲੀ ਵਾਰ ਜਿੱਤਿਆ ਗੋਲਡ ਭਾਰਤ ਨੇ ਚੇਨੱਈ ਟੈਸਟ ਵਿਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆ ਖੇਡਾਂ ਵਤਨ ਪੰਜਾਬ ਦੀਆਂ 2024: ਜਿ਼ਲ੍ਹਾ ਪੱਧਰੀ ਖੇਡਾਂ ਦੇ ਨਹਿਰੂ ਸਟੇਡੀਅਮ ਵਿਚ ਲਗਾਤਾਰ ਚੌਥੇ ਦਿਨ ਜਾਰੀ ਪੈਰਿਸ ਪੈਰਾਲੰਪਿਕ 'ਚ ਜੈਵਲਿਨ ਥਰੋ ਵਿਚ ਸੋਨ ਤਮਗਾ ਜਿੱਤਣ ਵਾਲੇ ਨਵਦੀਪ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਟੋਪੀ ਭੇਂਟ ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਨੂੰ ਮਿਲੀ ਲਗਾਤਾਰ ਚੌਥੀ ਜਿੱਤ, ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ ਪੈਰਾਓਲੰਪਿਕ: ਕੈਨੇਡਾ ਦੇ ਵਹੀਲਚੇਅਰ ਰੇਸਰ ਆਸਟਿਨ ਸਮੀਨਕ ਨੇ ਜਿੱਤਿਆ ਕਾਂਸੇ ਦਾ ਮੈਡਲ