Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਗੌਲਫ ਟੂਰਨਾਮੈਂਟ ਰਾਹੀਂ ਲੋਕਲ ਹਸਪਤਾਲਾਂ ਵਾਸਤੇ ਇੱਕਠੇ ਕੀਤੇ ਗਏ 234,000 ਡਾਲਰ

June 08, 2023 11:31 PM

ਬਰੈਂਪਟਨ, 8 ਜੂਨ (ਪੋਸਟ ਬਿਊਰੋ) : ਆਈਐਫਐਸ ਵੱਲੋਂ ਬਰੈਂਪਟਨ ਵਿੱਚ ਕਰਵਾਏ ਗਏ 16ਵੇਂ ਸਾਲਾਨਾ ਓਸਲਰ ਓਪਨ ਗੌਲਫ ਟੂਰਨਾਮੈਂਟ ਵਿੱਚ 144 ਗੌਲਫਰਜ਼ ਨੇ ਹਿੱਸਾ ਲਿਆ। ਇਹ ਟੂਰਨਾਮੈਂਟ ਕੈਲਡਨ ਵਿਲੇਜ ਦੇ ਪਲਪਿਟ ਗੌਲਫ ਕਲੱਬ ਵਿੱਚ ਕਰਵਾਇਆ ਗਿਆ। ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ (ਓਸਲਰ ਫਾਊਂਡੇਸ਼ਨ) ਦੇ ਇਸ ਸਾਲਾਨਾ ਗੌਲਫ ਟੂਰਨਾਮੈਂਟ ਵਿੱਚ 234,500 ਡਾਲਰ ਇੱਕਠੇ ਕੀਤੇ ਗਏ।
ਵਿਲੀਅਮ ਓਸਲਰ ਹੈਲਥ ਸਿਸਟਮ ਲਈ ਇਸ ਰਕਮ ਨਾਲ ਨਵੀਂ ਤਕਨਾਲੋਜੀ ਖਰੀਦੀ ਜਾਵੇਗੀ ਤੇ ਓਸਲਰ ਦੇ ਬਰੈਂਪਟਨ ਸਥਿ਼਼ਤ ਹਸਪਤਾਲ-ਬਰੈਂਪਟਨ ਸਿਵਿਕ ਹਸਪਤਾਲ ਤੇ ਪੀਲ ਮੈਮੋਰੀਅਲ ਸੈਂਟਰ ਫੌਰ ਇੰਟੇਗ੍ਰੇਟਿਡ ਹੈਲਥ ਐਂਡ ਵੈੱਲਨੈੱਸ ਵਿਖੇ ਰੀਡਿਵੈਲਪਮੈਂਟ ਪੋ੍ਰਜੈਕਟਸ ਦੀ ਮਦਦ ਕੀਤੀ ਜਾਵੇਗੀ।ਗੌਲਫਰਜ਼ ਨੇ ਖੇਡ ਦਾ ਪੂਰਾ ਆਨੰਦ ਮਾਣਿਆ ਤੇ ਫਿਰ ਉਨ੍ਹਾਂ ਕਾਕਟੇਲ ਰਿਸੈਪਸ਼ਨ ਦਾ ਵੀ ਪੂਰਾ ਲੁਤਫ ਉਠਾਇਆ। ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੈਨ ਮੇਅਹਿਊ ਨੇ ਆਖਿਆ ਕਿ ਇਹ ਈਵੈਂਟ ਮਨੋਰੰਜਨ ਨਾਲੋਂ ਕਿਤੇ ਜਿ਼ਆਦਾ ਸੀ। ਬਰੈਂਪਟਨ ਦੀ ਕਮਿਊਨਿਟੀ ਲਈ ਵੱਡੀ ਤਬਦੀਲੀ ਵਾਸਤੇ ਕੀਤੀਆਂ ਜਾਣ ਵਾਲੀਆਂ ਕੋਸਿ਼ਸ਼ਾਂ ਵਿੱਚੋਂ ਇਹ ਵੀ ਇੱਕ ਸੀ। ਭਵਿੱਖ ਲਈ ਓਸਲਰ ਹੈਲਥ ਕੇਅਰ ਸਿਸਟਮ ਦੇ ਨਿਰਮਾਣ ਵਿੱਚ ਲੱਗਿਆ ਹੋਇਆ ਹੈ ਤੇ ਇਹ ਵੀ ਉਸ ਦਾ ਹੀ ਉਪਰਾਲਾ ਸੀ। ਉਨ੍ਹਾਂ ਆਖਿਆ ਕਿ ਅਸੀਂ ਆਪਣੇ ਸਪਾਂਸਰਜ਼, ਗੌਲਫਰਜ਼, ਡੋਨਰਜ਼ ਤੇ ਵਾਲੰਟੀਅਰਜ਼ ਤੋਂ ਮਿਲ ਰਹੇ ਲਗਾਤਾਰ ਸਮਰਥਨ ਲਈ ਉਨ੍ਹਾਂ ਦੇ ਧੰਨਵਾਦੀ ਹਾਂ।
ਇਸ ਮੌਕੇ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ· ਫਰੈਂਕ ਮਾਰਟਿਨੋ ਨੇ ਆਖਿਆ ਕਿ ਅਸੀਂ ਆਉਣ ਵਾਲੇ ਕਈ ਸਾਲਾਂ ਲਈ ਹਸਪਤਾਲ ਤੇ ਹੈਲਥ ਕੇਅਰ ਕਪੈਸਿਟੀ ਵਧਾਉਣ ਵਾਲੇ ਸਫਰ ਉੱਤੇ ਹਾਂ ਤੇ ਇਸ ਲਈ ਕਮਿਊਨਿਟੀ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਸਾਰੇ ਪਾਰਟੀਸਿਪੈਂਟਸ ਦਾ ਧੰਨਵਾਦ ਕੀਤਾ। ਆਈਐਫਐਸ ਦੇ ਪ੍ਰੈਜ਼ੀਡੈਂਟ ਪਾਲ ਭੁੱਲਰ ਨੇ ਆਖਿਆ ਕਿ ਓਸਲਰ ਓਪਨ : ਬਰੈਂਪਟਨ ਇਨਵੀਟੇਸ਼ਨ ਨੂੰ ਸਪਾਂਸਰ ਕਰਨ ਦਾ ਉਨ੍ਹਾਂ ਨੂੰ ਸੁਭਾਗ ਮਿਲਿਆ ਇਸ ਲਈ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਆਈਐਫਐਸ ਤੋਂ ਇਲਾਵਾ ਇਸ ਟੂਰਨਾਮੈਂਟ ਨੂੰ ਓਰਲੈਂਡੋ ਕਾਰਪੋਰੇਸ਼ਨ, ਐਸ·ਰੌਬਿਨਸਨ ਐਂਡ ਐਸੋਸਿਏਟ ਆਫ ਆਰਬੀਸੀ ਡੌਮੀਨੀਅਨ ਸਕਿਊਰਿਟੀਜ਼, ਲਿਊਨਾ!ਲੋਕਲ 183 ਤੇ ਬੀਵੀਡੀ ਗਰੁੱਪ ਵੱਲੋਂ ਵੀ ਸਪਾਂਸਰ ਕੀਤਾ ਗਿਆ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ