Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਬਾਲਕਨੀ ਵਿੱਚੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ, ਐਸਆਈਯੂ ਕਰ ਰਹੀ ਹੈ ਜਾਂਚ

March 30, 2023 11:38 PM

ਟੋਰਾਂਟੋ, 30 ਮਾਰਚ (ਪੋਸਟ ਬਿਊਰੋ) : ਵੀਰਵਾਰ ਨੂੰ ਬਾਲਕਨੀ ਤੋਂ ਡਿੱਗ ਕੇ 56 ਸਾਲਾ ਵਿਅਕਤੀ ਦੀ ਹੋਈ ਮੌਤ ਦੇ ਸਬੰਧ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਐਸਆਈਯੂ ਨੇ ਦੱਸਿਆ ਕਿ ਵੀਰਵਾਰ ਨੂੰ ਦੁਪਹਿਰੇ 4:30 ਵਜੇ ਦੇ ਨੇੜੇ ਤੇੜੇ ਟੋਰਾਂਟੋ ਪੁਲਿਸ ਨੂੰ ਬਲੈਕ ਕ੍ਰੀਕ ਡਰਾਈਵ ਤੇ ਟਰੈਥਵੇਅ ਡਰਾਈਵ ਇਲਾਕੇ ਵਿੱਚ ਮਾਰਥਾ ਈਟਨ ਵੇਅ ਉੱਤੇ ਸਥਿਤ ਅਪਾਰਟਮੈਂਟ ਵਿੱਚ ਸੱਦਿਆ ਗਿਆ। ਇੱਥੇ ਇਸ ਵਿਅਕਤੀ ਦੇ ਸੰਕਟ ਵਿੱਚ ਹੋਣ ਦੀਆਂ ਖਬਰਾਂ ਪੁਲਿਸ ਨੂੰ ਦਿੱਤੀਆਂ ਗਈਆਂ।
ਪੁਲਿਸ ਨੂੰ ਬਾਲਕਨੀ ਵਿੱਚ ਇੱਕ ਵਿਅਕਤੀ ਨਜ਼ਰ ਆਇਆ ਤੇ ਐਸਆਈਯੂ ਅਨੁਸਾਰ ਇੱਕ ਪੁਲਿਸ ਅਧਿਕਾਰੀ ਨੇ ਉਸ ਨਾਲ ਗੱਲਬਾਤ ਕਰਨੀ ਸੁ਼ਰੂ ਕੀਤੀ। ਪਰ ਉਹ ਵਿਅਕਤੀ ਬਾਲਕਨੀ ਵਿੱਚੋਂ ਡਿੱਗ ਗਿਆ ਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।ਹੁਣ ਇਸ ਮਾਮਲੇ ਦੀ ਜਾਂਚ ਐਸਆਈਯੂ ਵੱਲੋਂ ਕੀਤੀ ਜਾ ਰਹੀ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੰਪਿਊਟਰ ਦੇ ਧਨੰਤਰ ਕਿਰਪਾਲ ਸਿੰਘ ਪੰਨੂੰ ਨੂੰ ਕੈਨੇਡੀਅਨ ਅਵਾਰਡ ਮਿਸੀਸਾਗਾ ‘ਚ ਪੁਲਿਸ ਕਰੂਜ਼ਰ ਨੂੰ ਗੱਡੀ ਚਾਲਕ ਨੇ ਮਾਰੀ ਟੱਕਰ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਪੂਰੇ ਕੀਤੇ ਆਪਣੇ 23 ਸਾਲ, 24ਵੇਂ ਸਾਲ ਵਿਚ ਕੀਤਾ ਪ੍ਰਵੇਸ਼ ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ