Welcome to Canadian Punjabi Post
Follow us on

21

October 2024
ਬ੍ਰੈਕਿੰਗ ਖ਼ਬਰਾਂ :
ਕੈਨੇਡੀਅਨਜ਼ ਉਨ੍ਹਾਂ ਰਾਜਨੇਤਾਵਾਂ ਤੋਂ ਤੰਗ ਆ ਚੁੱਕੇ ਹਨ ਜੋ ਵੰਡ ਪਾਉਣ ਨੂੰ ਜਿੱਤ ਦਾ ਰਾਹ ਮੰਨਦੇ ਹਨ : ਕ੍ਰਿਸਟੀ ਕਲਾਰਕਉੱਤਰੀ ਬੀ. ਸੀ. ਵਿੱਚ ਲਾਪਤਾ ਹੋਏ ਹਾਈਕਰ ਦੀ ਭਾਲ ਜਾਰੀਅਲਬਰਟਾ ਬਾਸਕੇਟਬਾਲ ਕੋਚ ਬਾਲ ਪੋਰਨੋਗਰਾਫੀ ਦਾ ਦੋਸ਼ੀ ਕਰਾਰਐਡਮਿੰਟਨ ਪਬਲਿਕ ਸਕੂਲ ਦਾ ਸਹਾਇਕ ਸਟਾਫ ਵੀਰਵਾਰ ਨੂੰ ਕਰੇਗਾ ਹੜਤਾਲਆਸਟ੍ਰੇਲੀਆ ਦੀ ਸੰਸਦ 'ਚ ਕਿੰਗ ਚਾਰਲਸ ਖਿਲਾਫ ਨਾਅਰੇਬਾਜ਼ੀ, ਸੰਸਦ ਮੈਂਬਰ ਨੇ ਕਿਹਾ-ਤੁਸੀਂ ਰਾਜਾ ਨਹੀਂ ਹੋ, ਸਾਡੇ ਲੋਕਾਂ ਦੇ ਕਾਤਲ ਹੋਇਜ਼ਰਾਈਲ ਨੇ ਕੀਤੇ ਹਿਜ਼ਬੁੱਲਾ ਦੇ ਬੈਂਕਾਂ 'ਤੇ ਹਵਾਈ ਹਮਲੇ, ਸੰਗਠਨ ਦਾ ਡਿਪਟੀ ਕਮਾਂਡਰ ਈਰਾਨ ਭੱਜਿਆਮੁੱਖ ਮੰਤਰੀ ਵੱਲੋਂ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਜੰਗੀ ਪੱਧਰ 'ਤੇ ਕਰਨ ਦੇ ਹੁਕਮਸੁਪਰੀਮ ਕੋਰਟ ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਪਰਾਲੀ ਸਾੜਨ ਵਿਰੁੱਧ ਸਖ਼ਤ ਕਾਰਵਾਈ; 874 ਐਫ.ਆਈ.ਆਰ. ਦਰਜ, 10.55 ਲੱਖ ਰੁਪਏ ਦਾ ਜੁਰਮਾਨਾ ਲਾਇਆ
 
ਨਜਰਰੀਆ

ਧੀਆਂ ਦੇ ਬਰਾਬਰ ਅਧਿਕਾਰ

March 21, 2023 04:57 AM

ਅਜੀਤ ਸਿੰਘ ਰੱਖੜਾ

905 794 7882
ਧੀਆਂ ਪੁਤਰਾਂ ਦੇ ਅਧਿਕਾਰ ਬਰਾਬਰ ਹੋਣੇ ਚਾਹੀਦੇ ਹਨ। ਇਹ ਨਾਹਰਾ ਅਜੋਕੇ ਸਮਾਜ ਦਾ ਇਕ ਮੁਦਾ ਬਣ ਚੁਕਾ ਹੈ। ਕੁਝ ਅਗਾਹ ਵਧੂ ਖਿਆਲਾ ਦੇ ਧਾਰਨੀ ਪੁਰਸ਼ ਬਰਾਬਰੀ ਦੇ ਮੁਦਈ ਹਨ ਅਤੇ ਬਹੁਤੇ, ਸਮਾਜਕ ਪ੍ਰੰਪਰਾਵਾ ਨੂੰ ਸਹੀ ਮੰਨਦੇ ਹਨ ਜਿਨ੍ਹਾ ਮੁਤਾਬਿਕ ਧੀਆ ਨੁੰ ਬਰਾਬਰ ਨਹੀਂ ਮੰਨਿਆ ਜਾਂਦਾ। ਧੀਆ ਨੂੰ ਪਰਾਇਆ ਧੰਨ ਅਤੇ ਪੁਤਰਾ ਨੂੰ ਵੰਸ਼ ਦੀ ਧਰੋਹਰ ਮੰਨਿਆ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਕੇਵਲ ਬਰਾਬਰੀ ਦੇ ਅਧਿਕਾਰ ਨਾਲ ਹੀ ਔਰਤ ਸਹੀ ਤੌਰ ਉਪਰ ਸੁਰਖਿਅਤ ਹੋ ਸਕਦੀ ਹੈ।

  
ਸਦੀਆ ਤੋਂ ਅਬਲਾ ਨਾਰੀ ਦਾ ਫਤਵਾ ਕੇਵਲ ਇਸੇ ਤਰੀਕੇ ਉਤਾਰਿਆ ਜਾ ਸਕਦਾ ਹੈ। ਇਸ ਮਸਲੇ ਉਪਰ ਪਛਮੀ ਮੁਲਕ ਤਾਂ ਪਹਿਲੋਂ ਹੀ ਬੜੇ ਸਾਫ ਅਤੇ ਸਪਸ਼ਟ ਹਨ। ਉਨ੍ਹਾਂ ਮਰਦ ਅਤੇ ਔਰਤ ਦੇ ਬਰਾਬਰ ਅਧਿਕਾਰ ਤਹਿਤ ਧੀਆ ਪੁਤਰਾਂ ਨੂੰ ਜਾਇਦਾਦ ਦੇ ਮੁਆਮਲੇ ਬਰਾਬਰ ਦੇ ਹਿਸੇਦਾਰ ਬਣਾਉਣ ਲਈ ਕਨੂੰਨ ਬਣਾ ਰਖੇ ਹਨ ਅਤੇ ਅਮਲ ਵੀ ਕਰਦੇ ਹਨ। ਮਸਲਾ ਕੇਵਲ ਪੂਰਬੀ ਮੁਲਕਾਂ ਦਾ ਹੈ। ਖਾਸ ਤੌਰ ਉਪਰ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਦਾ ਹੈ ਜੋ ਇਸ ਮੁਆਮਲੇ ਮਰਦ ਪ੍ਰਧਾਨ ਪ੍ਰੰਪਰਾਵਾਂ ਦੇ ਤਹਿਤ ਚਲ ਰਹੇ ਹਨ। ਇਨ੍ਹਾ ਮੁਲਕਾਂ ਵਿਚ ਭਾਵੇ ਬਰਾਬਰੀ ਦੇ ਕਨੂੰਨ ਬਣੇ ਹੋਏ ਹਨ ਪਰ ਧੀਆ ਪੁਤਰਾਂ ਦੇ ਸਮਾਜਕ ਅਧਿਕਾਰ ਬਰਾਬਰ ਨਹੀਂ ਹਨ।
ਫਲਸਰੂਪ ਇਹ ਲੋਕ ਪਛਮੀ ਮੁਲਕਾਂ ਵਿਚ ਆਕੇ ਪ੍ਰੇਸ਼ਾਨ ਹਨ। ਜੋ ਸੰਸਕਾਰ ਅਤੇ ਸਿਖਸ਼ਾ ਬਚਪਨ ਤੋਂ ਮਿਲਦੀ ਆ ਰਹੀ ਹੈ, ਉਸ ਮੁਤਾਬਿਕ ਧੀਆ ਨੂੰ ਜਾਇਦਾਦ ਵਿਚ ਬਰਾਬਰ ਦਾ ਹਿਸਾ ਦੇਣ ਤੋਂ ਹਿਚਕਚਾਉਂਦੇ ਹਨ।
ਭਾਰਤ ਦੇ ਹਿੰਦੂ ਸਮਾਜ ਵਿਚ ਇਸ ਪ੍ਰਤੀ ਪ੍ਰੰਪਰਾਵਾ, ਮਰਦ ਦੇ ਹਕ ਵਿਚ ਹਨ। ਹਿੰਦੂ ਧਰਮ ਨੇ ਇਸ ਪਹਿਲੂ ਉਪਰ ਬਹੁਤ ਮਿਹਨਤ ਕੀਤੀ ਸੀ। ਮਹਾਭਾਰਤ ਅਤੇ ਰਮਾਇਣ ਜਹੀਆ ਕਹਾਣੀਆ ਰਾਹੀ ਇਸ ਮੁਦੇ ਨੂੰ ਪ੍ਰਚਾਰਿਆ ਸੀ। ਤੁਲਸੀਦਾਸ ਦੀਆ ਰਚਨਾਵਾਂ ਔਰਤ ਵਿਰੋਧੀ ਹਨ ਅਤੇ ਨੀਚਾ ਵਿਖਾਉਣ ਵਾਲੀਆ ਹਨ। ਮੁਸਲਿਮ ਸਮਾਜ ਹਿੰਦੂ ਸਮਾਜ ਤੋਂ ਵੀ ਸਖਤ ਹੈ। ਉਹ ਤਾਂ ਕੁੜੀਆ ਨੂੰ ਮੂੰਹ ਨੰਗਾ ਰੱਖਣ ਤੋਂ ਵੀ ਵਰਜਦਾ ਹੈ, ਜਦ ਕਿ ਮੁੰਡਿਆਂ ਨੂੰ ਹਰ ਤਰ੍ਹਾ ਦੀ ਅਜਾਦੀ ਦੇਂਦਾ ਹੈ। ਹਿੰਦੂ ਸਮਾਜ ਕਹਿੰਦਾ ਹੈ ਕਿ ਧੀਆ ਪਰਾਇਆ ਧਨ ਹੁੰਦੀਆ ਹਨ। ਉਹ ਪਿਤਾ ਪੁਰਖੀ ਜਾਇਦਾਦ ਵਿਚ ਹਿਸਾ ਨਹੀਂ ਵੰਡਾ ਸਕਦੀਆ। ਸ਼ਾਦੀ ਹੋ ਜਾਣ ਬਾਅਦ ਉਨ੍ਹਾ ਨੂੰ ਇਕ ਨਵੇਂ ਪ੍ਰੀਵਾਰ ਵਿਚ ਸਭ ਕੁਝ ਬਣਿਆ ਬਣਾਇਆ ਮਿਲ ਜਾਣਾ ਹੁੰਦਾ ਹੈ। ਧੀਆ ਭੈਣਾ ਨੂੰ ਭਰਾਵਾ ਨਾਲ ਸਰੀਕਾ ਨਹੀਂ ਬਣਾਉਣਾ ਚਾਹੀਦਾ। ਹਿਸਾ ਨਾ ਵੰਡਾਉਣ ਦਾ ਇਹ ਮਤਲਬ ਨਹੀਂ ਹੈ ਕਿ ਧੀਆ ਨੂੰ ਕੁਝ ਮਿਲੇਗਾ ਨਹੀਂ। ਸਮਾਜਕ ਵਿਗਿਆਨੀਆ ਨੇ ਐਸਾ ਸਮਾਧਾਨ ਰਚਿਆ ਸੀ ਜਿਸ ਤਹਿਤ ਧੀਆ ਨੂੰ ਸਾਰੀ ਉਮਰ ਆਪਣੇ ਮਾਪਿਆ ਵਲੋਂ ਹਰ ਸਮੇ ਕੁਝ ਨਾ ਕੁਝ ਮਦਦ ਮਿਲਦੀ ਰਹਿੰਦੀ ਹੈ। ਜਿਵੇਂ ਕਿ ਸ਼ਾਦੀ ਸਮੇ ਦਾਜ ਦਹੇਜ, ਬਚਿਆ ਦੇ ਜਨਮ ਉਤਸਵ (ਸ਼ਟੀ) ਸਮੇ ਸ਼ੂਸ਼ਕ, ਦੋਹਿਤੇ ਦੋਹਤੀਆ ਦੇ ਵਿਆਹਾ ਸਮੇ ਨਾਨਕੀ ਛਕ ਅਤੇ ਹੋਰ ਤਿਓਹਾਰਕ ਮਨੌਤਾ ਵਗੈਰਾ। ਇਹ ਸਿਸਟਮ ਐਡਾ ਸ਼ਕਤੀਸ਼ਾਲੀ ਰਿਹਾ ਹੈ ਕਿ ਇਸਦੀ ਅਵਗਿਆ ਕਦੇ ਨਹੀਂ ਸੀ ਹੁੰਦੀ। ਮਾਂ ਪਿਓ ਕਰਜੇ ਚੁਕਕੇ ਵੀ ਇਹ ਸਭ ਕੁਝ ਕਰਦੇ ਸਨ। ਨਾ ਕਰਨ ਵਾਲੇ ਨੂੰ ਸਮਾਜ ਲਾਹਨਤਾ ਪਉਂਦਾ ਸੀ। ਯਾਦ ਰਹੇ ਕਿ ਹਰ ਮਾ ਬਾਪ ਦੀ ਕੋਸਿ਼਼ਸ਼ ਹੁੰਦੀ ਹੈ ਕਿ ਧੀ ਭੈਣ ਉਸ ਘਰ ਵਿਆਹੀ ਜਾਵੇ ਜੋ ਉਨ੍ਹਾ ਤੋਂ ਵਧ ਅਮੀਰ ਹੋਵੇ, ਖਾਨਦਾਨੀ ਹੋਵੇ ਅਤੇ ਚੋਖੀ ਜਾਇਦਾਦ ਦੀ ਮਾਲਕੀ ਹੋਵੇ ਤਾਂ ਜੋ ਧੀ ਭੈਣ ਨੂੰ ਪਿਛਲ ਝਾਕ ਨਾ ਰਹੇ ਅਤੇ ਸੁਖੀ ਵਸੇ।
ਤੁਸੀਂ ਹੈਰਾਨ ਹੋਵੋਗੇ ਕਿ ਭਾਵੇਂ ਭਾਰਤੀ ਕਨੂੰਨ ਵੀ ਪਛਮੀ ਮੁਲਕਾਂ ਵਰਗੇ ਹੀ ਹਨ ਪਰ ਪ੍ਰੰਪਰਾਵਾਂ ਅਜ ਵੀ ਉਵੇਂ ਦੀਆ ਉਵੇਂ ਕਾਇਮ ਹਨ। ਹਿੰਦੂ ਸਕਸੈਸ਼ਨ ਐਕਟ 1956 ਦੀ ਧਾਰਾ 8 ਮੁਤਾਬਿਕ ਧੀਆ ਅਤੇ ਪੁਤਰ ਪਿਤਾ ਪੁਰਖੀ ਜਾਇਦਾਦ ਦੇ ਬਰਾਬਰ ਦੇ ਹਕਦਾਰ ਹਨ, ਜੇਕਰ ਮਾਪਿਆ ਨੇ ਕੋਈ ਵਸੀਹਤ ਨਹੀਂ ਕੀਤੀ ਹੋਈ। ਵਸੀਅਤ ਇਕ ਐਸੀ ਸੁਵੀਧਾ ਹੈ ਜਿਸ ਨਾਲ ਕਨੂੰਨ ਵਾਲੀ ਪ੍ਰਕਿਰਿਆ ਰੋਕੀ ਜਾ ਸਕਦੀ ਹੈ। 2005 ਵਿਚ ਸਕਸੈਸ਼ਨ ਐਕਟ ਵਿਚ ਅਮੈਂਡਮੈਂਟ ਹੋਈ ਸੀ ਕਿ ਧੀਆ ਕੇਵਲ ਪਿਤਾ ਦੀ ਜਾਇਦਾਦ ਵਿਚ ਹੀ ਨਹੀਂ ਸਗੋਂ ਪਹਿਲੇ ਪੁਰਖਿਆ ਦੀ ਜਾਇਦਾਦ ਵਿਚ ਵੀ ਬਰਾਬਰ ਹਿਸੇਦਾਰ ਹਨ। ਬਾਵਜੂਦ ਕਨੂੰਨੀ ਬਰਾਬਰ-ਅਧਿਕਾਰਾ ਦੇ, ਪ੍ਰੰਪਰਾਵਾਂ ਹਾਲਾ ਵੀ ਧਰਮ ਦੀ ਤਰ੍ਹਾ ਸਤਿਕਾਰੀਆ ਜਾਦੀਆ ਹਨ। ਮਾਪੇ ਵਸੀਹਤ ਕਰ ਦੇਂਦੇ ਹਨ ਕਿ ਕੁੜੀ ਨੂੰ ਉਸਦਾ ਹਿਸਾ ਦਾਜ ਦਹੇਜ ਦੇ ਰੂਪ ਵਿਚ ਦੇ ਦਿਤਾ ਜਾ ਚੁਕਾ ਹੈ। ਇਹ ਸਮਾਧਾਨ ਬਜ਼ੁਰਗਾ ਨੇ ਪ੍ਰੀਵਾਰਕ ਵਸੀਲਿਆ ਨੂੰ ਸਥਿਰ ਰੱਖਣ ਲਈ ਕੀਤੇ ਸਨ। ਵਿਸ਼ੇਸ਼
ਕਰਕੇ ਜ਼ਮੀਨ ਦੇ ਮੁਆਮਲੇ ਇਹ ਬਹੁਤ ਜਰੂਰੀ ਸਮਝਿਆ ਗਿਆ ਸੀ। ਪਿੰਡਾ ਵਿਚ ਮਧਵਰਗੀ ਪ੍ਰੀਵਾਰਾਂ ਕੋਲ ਸੀਮਤ ਜ਼ਮੀਨ ਹੁੰਦੀ ਸੀ। ਉਹ ਜ਼ਮੀਨ ਪ੍ਰੀਵਾਰ ਦੇ ਰੁਜ਼ਗਾਰ ਦਾ ਇਕੋ ਇਕ ਸਾਧਨ ਹੁੰਦੀ ਸੀ। ਅਜਿਹੇ ਪ੍ਰੀਵਾਰ ਵਿਚ ਜੇਕਰ ਇਕ ਤੋਂ ਵਧ ਪੁਤਰ ਪੈਦਾ ਹੋ ਜਾਣ ਤਾਂ ਬਾਪ ਨੂੰ ਜ਼ਮੀਨ ਦਾ ਬਟਵਾਰਾ ਕਰਨਾ ਪਵੇਗਾ। ਫਲਸਰੂਪ ਹਿਸਿਆ ਵਿਚ ਵੰਡੀ ਜ਼ਮੀਨ ਅਗਲੇ ਪ੍ਰੀਵਾਰਾ ਦੇ ਪਾਲਣ ਪੋਸ਼ਣ ਲਈ ਕਾਫੀ ਨਹੀਂ ਰਹਿ ਜਾਵੇਗੀ। ਸਮਾਧਾਨ ਵਜੋ ਬਾਪ ਚਾਹੇਗਾ ਕਿ ਇਕ ਪੁਤਰ ਉਸਦੇ ਨਾਲ ਰਹੇ ਬਾਕੀ ਦੇ ਜਾਂ ਤਾਂ ਬਾਹਰ ਜਾਕੇ ਨੌਕਰੀਆ ਕਰਨ ਜਾਂ ਵਿਆਹ ਨਾ ਕਰਵਾਉਣ ਤਾਂ ਜੋ ਜ਼ਮੀਨ ਦਾ ਬਟਵਾਰਾ ਨਾ ਹੋਵੇ। ਜ਼ਮੀਨ ਦੀ ਇਕੋ ਇਕ ਢੇਰੀ ਬਣੀ ਰਹੇ ਅਤੇ ਇਕ ਪ੍ਰੀਵਾਰ ਦਾ ਰੁਜ਼ਗਾਰ ਕਾਇਮ ਰਹੇ। ਜ਼ਮੀਨ ਦੇ ਬਟਵਾਰੇ ਦਾ ਮਤਲਬ ਗ੍ਰੀਬੀ ਨੂੰ ਅਵਾਜਾ ਦੇਣਾ ਮੰਨਿਆ ਜਾਂਦਾ ਸੀ।
ਗਰੀਬ ਮੁਲਕਾਂ ਦੇ ਬਚੇ ਅਜ ਇਸੇ ਕਾਰਣ ਵਿਦੇਸ਼ਾ ਵਲ ਨੂੰ ਭਜੇ ਜਾ ਰਹੇ ਹਨ। ਪੰਜਾਬ ਦਾ ਕੋਈ ਵਿਰਲਾ ਘਰ ਰਹਿ ਗਿਆ ਹੋਵਗਾ ਜਿਥੋਂ ਕੋਈ ਨਾ ਕੋਈ ਬੰਦਾ ਬਾਹਰਲੇ ਮੁਲਕਾ ਵਿਚ ਸੈਟਲ ਨਹੀਂ ਹੋਇਆ। ਪਛਮੀ ਮੁਲਕ, ਆਪਣੇ ਮੁਲਕ ਦੀ ਮਜ਼ਦੂਰ ਮਾਰਕਿਟ ਲਈ ਬਾਹਰਲੇ ਗ੍ਰੀਬ ਮੁਲਕਾਂ ਦੇ ਬੰਦਿਆ ਨੂੰ ਸਦਿਆ ਕਰਦੇ ਸੀ। ਕੋਈ ਫੀਸ ਨਹੀਂ ਸੀ ਲਈ ਜਾਂਦੀ ਇੰਮੀਗ੍ਰੇਸ਼ਨ ਦੇਣ ਖਾਤਰ। ਆਏ ਬੰਦਿਆ ਨੂੰ ਸਵੀਕਾਰ ਕਰ ਲਿਆ ਜਾਦਾ ਸੀ। ਪਰ ਹੁਣ ਇਹ ਤਰੀਕਾ ਬੰਦ ਹੋ ਚੁਕਾ ਹੈ ਕਿਓਂ ਕਿ ਬੇਅੰਤ ਪ੍ਰਵਾਸੀ ਲੋਕ ਪਹੁੰਚਣ ਲਗ ਪਏ ਹਨ। ਅਜ ਹਰ ਅਮੀਰ ਮੁਲਕ ਨੇ ਪਰਵਾਸੀ ਪ੍ਰਕਿਰਿਆ ਨੂੰ ਇਕ ਇੰਡਸਟਰੀ ਬਣਾ ਲਿਆ ਹੈ। ਪੈਸਾ ਕਮਾਇਆ ਜਾ ਰਿਹਾ ਹੈ। ਖਾਸ ਤੌਰ ਤੇ ਸਟੂਡੈਂਟ ਸਿਸਟਮ ਨੇ ਤਾਂ ਕਮਾਲ ਕਰ ਰੱਖੀ ਹੈ। ਬਾਹਰਲੇ ਬਚਿਆ ਨੂੰ ਆਪਣੇ ਮੁਲਕ ਵਿਚ ਰੱਖਕੇ ਤਾਲੀਮ ਦੇਣ ਖਾਤਰ ਵਡੀਆ ਫੀਸਾਂ ਲਈਆ ਜਾਂਦੀਆਂ ਹਨ ਅਤੇ ਬਾਅਦ ਵਿਚ ਉਨ੍ਹਾ ਨੂੰ ਵਰਕ ਪ੍ਰਮਟ ਦੇਕੇ ਜਾਂ ਇੰਮੀਗ੍ਰੇਸ਼ਨ ਦੇਕੇ ਆਪਣੀ ਵਰਕ ਫੋਰਸ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਜਦਕਿ ਆਪਣੇ ਮੁਲਕ ਦੇ ਬਚਿਆ ਨੂੰ ਹਾਈ ਸਕੂਲ ਤਕ ਮੁਫਤ ਪੜ੍ਹਾਇਆ ਜਾਂਦਾ ਹੈ ਅਤੇ ਉਚੇਰੀ ਪੜ੍ਹਾਈ ਲਈ ਅਨੇਕਾ ਬਜੀਫੇ ਅਤੇ ਲੋਨ ਲੈਣ ਦੀਆ ਸੁਵੀਧਾਵਾਂ ਹਨ। ਪਛਮੀ ਮੁਲਕਾਂ ਦੀ ਇਸ ਧਾਦਲੀ ਦੀ ਪਿਠ ਭੁਮੀ ਵਿਚ ਇਕੋ ਇਕ ਕਾਰਣ ਹੈ ਕਿ ਸਊਥ ਏਸ਼ੀਅਨ ਪ੍ਰੀਵਾਰਾ ਵਿਚ ਨਿਰਬਾਹ ਵਸੀਲੇ ਸੀਮਤ ਹੋ ਰਹੇ ਹਨ ਅਤੇ ਜਾਇਦਾਦਾਂ ਨੂੰ ਕਾਇਮ ਰੱਖਣ ਲਈ ਬਚਿਆ ਨੂੰ ਆਪਣੇ ਨਾਲ ਜੋੜਕੇ ਰੱਖਣ ਵਿਚ ਮੁਸ਼ਕਿਲ ਬਣ ਰਹੀ ਹੈ।
ਕੀ ਕਾਰਣ ਹਨ ਕਿ ਬਾਵਜੂਦ ਬਣੇ ਹੋਏ ਕਨੂੰਨਾਂ ਦੇ, ਲੋਕ ਮਨਾ ਵਿਚ ਕਨੂੰਨਾ ਦਾ ਅਸਰ ਨਹੀਂ ਹੈ। ਆਪਣੀ ਮਰਜੀ
ਨਾਲ ਕੁੜੀਆ ਨੂੰ ਬਣਦੇ ਹਿਸੇ ਨਹੀਂ ਦਿਤੇ ਜਾਂਦੇ। ਕੁੜੀਆ ਵੀ ਚੁਪ ਰਹਿੰਦੀਆ ਹਨ। ਮਾਵਾਂ ਵੀ ਚੁਪ ਰਹਿੰਦੀਆਂ ਹਨ ਜਦਕੇ ਉਹ ਵੀ ਕਿਸੇ ਦੀਆ ਧੀਆਂ ਹੁੰਦੀਆ ਹਨ। ਆਓ ਕਾਰਣਾ ਦਾ ਭੇਦ ਪਤਾ ਕਰੀਏ। ਵਡਾ ਕਾਰਣ ਇਸ ਤਰਾਂ ਦੀ ਬਰਾਬਰੀ-ਵੰਡ ਨਾਲ ਉਤਪਨ ਹੋਣ ਵਾਲੇ ਝਮੇਲੇ ਹਨ। ਜਦ ਇਕ ਸੰਯੁਕਤ ਪ੍ਰੀਵਾਰ ਵਿਚ ਧੀਆ ਪੁਤਰ ਪੈਦਾ ਹੋ ਜਾਂਦੇ ਹਨ ਤਾਂ ਪ੍ਰੀਵਾਰ ਵਿਚ ਰੌਣਕਾਂ ਲਗਦੀਆ ਹਨ। ਭੈਣਾ ਭਰਾਵਾ ਦਾ ਅਣੋਖਾ ਪਿਆਰ ਵਿਗਸਦਾ ਹੈ। ਭਰਾ ਆਪਣੀ ਭੈਣ ਦਾ ਹਮੇਸ਼ਾ ਰਖਸ਼ਕ ਬਣਿਆ ਰਹਿੰਦਾ ਹੈ। ਭੈਣ ਆਪਣੇ ਭਰਾ ਨੂੰ ਚੰਦ ਵੀਰਾ ਆਖਦੀ ਹੈ। ਇਹ ਪਿਆਰ ਅਦੁਤੀ ਹੁੰਦਾ ਹੈ। ਸਾਰੀ ਸਾਰੀ ਉਮਰ ਭੈਣਾ ਭਰਾਵਾ ਦਾ ਪਿਆਰ ਕਦੇ ਘਟਦਾ ਨਹੀਂ। ਪਰ ਭਰਾਵਾ ਭਰਾਵਾ ਦਾ ਆਪਸੀ ਪਿਆਰ ਅਜਿਹਾ ਨਹੀਂ ਹੁੰਦਾ। ਉਨ੍ਹਾ ਵਿਚ ਇਕ ਦੂਸਰੇ ਨਾਲ ਹਸਦ ਅਤੇ ਈਰਖਾ ਬਣਦੀ ਹੈ। ਮਾਪੇ ਇਸ ਸਿਲਸਿਲੇ ਬਹੁਤੇ ਜਾਗਰੂਕ ਨਹੀਂ ਹੁੰਦੇ। ਉਹ ਕਿਸੇ ਪੁਤ ਨੂੰ ਜਿ਼ਆਦਾ ਅਤੇ ਕਿਸੇ ਨੂੰ ਘਟ ਪਿਆਰ ਦੇਂਦੇ ਹਨ। ਬਹੁਤੇ ਮਾਪਿਆ ਨੂੰ ਪੁਤਰਾਂ ਲਈ ਜਜ਼ਬਾਤੀ ਬਰਾਬਰਤਾ ਰੱਖਣ ਦੀ ਨਾ ਸੋਝੀ ਹੁੰਦੀ ਹੈ ਅਤੇ ਨਾ ਉਹ ਇਸ ਪ੍ਰਤੀ ਧਿਆਨ ਦੇਂਦੇ ਹਨ। ਫਲਸਰੂਪ ਭਰਾਵਾ ਵਿਚ ਅਕਸਰ ਮਤਭੇਦ ਬਣਦੇ ਹਨ। ਜਦ ਜਾਇਦਾਦ ਵੰਡਣ ਦਾ ਮੌਕਾ ਆਉਂਦਾ ਹੈ ਤਾਂ ਇਹ ਮਸਲੇ ਹੋਰ ਪੇਚੀਦਾ ਹੋ ਜਾਂਦੇ ਹਨ। ਭਰਾ ਇਕ ਦੂਸਰੇ ਦੇ ਸ਼ਰੀਕ ਬਣ ਜਾਂਦੇ ਹਨ। ਜੇਕਰ ਧੀਆ ਵੀ ਇਸ ਸਿਲਸਿਲੇ ਪੂਤਰਾਂ ਦੀ ਤਰ੍ਹਾ ਸੋਚਣ ਲਗ ਜਾਣ ਤਾਂ ਸਮਝੋ ਭੈਣ ਭਰਾਵਾ ਵਾਲਾ ਅਦੁਤੀ ਪਿਆਰ ਖਤਮ। ਫਿਰ ਉਹ ਵੀ ਭਰਾਵਾ ਦੀਆ ਸ਼ਰੀਕ ਬਣ ਜਾਣਗੀਆ। ਸਮਾਜ ਵਿਗਿਆਨੀਆ ਨੇ ਧੀਆ ਨੂੰ ਇਸ ਝਗੜੇ ਬਾਜੀ ਤੋਂ ਬਾਹਰ ਰਖਣ ਲਈ ‘ਨਾ ਬਰਾਬਰਤਾ’ ਵਾਲਾ ਵਿਕਲਪ ਬਣਾਇਆ ਸੀ ਜੋ ਹਜਾਰਾ ਸਾਲਾ ਤੋਂ ਬਹੁਤ ਕਾਮਯਾਬੀ ਨਾਲ ਚਲ ਰਿਹਾ ਹੈ। ਧੀਆ, ਮਾਵਾ ਅਤੇ ਭੈਣਾ ਸਭ ਇਸ ਪ੍ਰੰਪਰਾ ਦੀਆ ਸਹਿਯੋਗੀ ਹਨ। ਪ੍ਰੀਵਾਰਕ ਸਾਝਾਂ ਪਿਛੇ ਜਾ ਪੂਰਬ ਦੇ ਲੋਕਾਂ ਵਿਚ ਇਕ ਦੂਸਰੇ ਨਾਲ ਜੁੜੇ ਰਹਿਣ ਮਗਰ ਕੇਵਲ ਇਕੋ ਇਕ ਕਾਰਣ ਹੈ, ਉਹ ਹੈ ਧੀਆ ਜਾਂ ਭੈਣਾ। ਇਨ੍ਹਾ ਦੇ ਅਦੁਤੀ ਪਿਆਰ ਨੇ ਸੰਸਾਰ ਨੂੰ ਰਹਿਣ ਯੋਗ ਬਣਾਈ ਰਖਿਆ ਹੈ। ਧੀਆ ਕਦੇ ਮਾਪਿਆ ਨੂੰ ਨਹੀਂ ਭੁਲ ਸਕਦੀਆ ਅਤੇ ਮਾਪੇ ਕਦੇ ਧੀਆ ਦਾ ਸਾਥ ਨਹੀ ਛਡਦੇ। ਭੈਣਾ ਆਪਣੇ ਭਰਾਂਵਾ ਦੀਆ ਹਮੇਸ਼ਾ ਹਮਦਰਦ ਬਣੀਆ ਰਹਿੰਦੀਆ ਹਨ। ਭਰਾ, ‘ਭੈਣ ਪਿਆਰ’ ਨੂੰ ਕਦੇ ਨਹੀਂ ਵਿਸਾਰ ਸਕਦੇ। ਕਦੇ ਗਹੁ ਨਾਲ ਵੇਖੀਏ ਤਾਂ ਪਤਾ ਚਲਦਾ ਹੈ ਕਿ ਕਨੇਡਾ ਵਿਚ ਫੈਮਲੀ-ਯੂਨੀਅਨ ਦੀਆ ਬਿਨੇਕਾਰ ਅਮੂਮਨ ਧੀਆ ਜਾਂ ਭੈਣਾ ਹੀ ਹੁੰਦੀਆ ਹਨ। ਧੀ ਆਪਣੇ ਮਾਤਾ ਪਿਤਾ ਨੂੰ ਸਦਦੀ ਹੈ ਜਾਂ ਇਕ ਭੈਣ ਆਪਣੇ ਭਰਾ ਨੂੰ ਸਪਾਂਸਰ ਕਰਦੀ ਹੈ। ਇਸ ਸੱਚ ਮਗਰ ਜੋ ਕਾਰਣ ਹੈ ਉਹ ਹੈ ਅਨੋਖਾ ਅਤੇ ਅਦੁਤੀ ਪਿਆਰ ਜੋ ਪ੍ਰੰਪਰਾਵਾ
ਅਤੇ ਸੰਸਕਾਰਾ ਨਾਲ ਵਿਗਸਦਾ ਹੈ।
ਦੂਸਰਾ ਵਡਾ ਕਾਰਣ ਜਿਸ ਸਦਕੇ ਬਰਾਬਰੀ-ਹਕ ਲਈ ਲੋਕ ਤਿਆਰ ਨਹੀਂ ਹਨ, ਉਹ ਹੈ ਵੰਡ ਵੇਲੇ ਹੋਣ ਵਾਲੀ ਦਿਕਤ। ਮੰਨ ਲਵੋ ਇਕ ਪ੍ਰੀਵਾਰ ਵਿਚ ਇਕ ਧੀ ਅਤੇ ਇਕ ਪੁਤਰ ਹੈ। ਪੁਤਰ ਆਪਣੇ ਪ੍ਰੀਵਾਰ ਵਿਚ ਮਾਪਿਆ ਨਾਲ ਇਕ ਪਿੰਡ ਵਿਚ ਰਹਿੰਦਾ ਹੈ। ਜ਼ਮੀਨ ਇਕ ਪ੍ਰੀਵਾਰ ਦੇ ਨਿਰਬਾਹ ਵਾਸਤੇ ਮਸਾ ਕਾਫੀ ਹੈ। ਧੀ ਵਿਆਹ ਤੋਂ ਬਾਅਦ ਦੂਸਰੇ ਪਿੰਡ ਚਲੇ ਜਾਂਦੀ ਹੈ। ਜ਼ਮੀਨ ਵੰਡੀ ਗਈ। ਸਵਾਲ ਖੜ੍ਹਦਾ ਹੈ ਕਿ ਧੀ ਆਪਣੇ ਹਿਸੇ ਦੀ ਜ਼ਮੀਨ ਨੂੰ ਕਿਵੇਂ ਆਪਣੇ ਸਹੁਰੇ ਪਿੰਡ ਸਿ਼ਫਟ ਕਰੇਗੀ। ਜੇਕਰ ਵੇਚਦੀ ਹੈ ਤਾਂ ਭਰਾ ਦਾ ਗੁਜ਼ਾਰਾ ਚਲਣਾ ਔਖਾ ਹੋ ਜਾਵੇਗਾ। ਜੇਕਰ ਭਰਾ ਤੋਂ ਇਵਜਾਨਾ ਮੰਗਦੀ ਹੈ ਤਾਂ ਵੀ ਭਰਾ ਦੇ ਪ੍ਰੀਵਾਰ ਲਈ ਮੁਛਕਿਲ ਬਣਦੀ ਹੈ। ਇਸੇ ਤਰ੍ਹਾ ਜ਼ਮੀਨ ਦੀ ਬਜਾਏ ਜੇਕਰ ਕੋਈ ਦੁਕਾਨ ਦਾਰੀ ਜਾਂ ਵਿਓਪਾਰਕ ਅਦਾਰੇ ਦਾ ਕੇਸ ਹੈ ਤਾ ਵੀ ਉਹੀ ਦਿਕਤ ਬਣੇਗੀ। ਕਿਸੇ ਵੀ ਵਿਓਪਾਰ ਵਿਚ ਜੋ ਕੁਝ ਚਲ ਰਿਹਾ ਹੈ ਹੁੰਦਾ ਹੈ, ਉਸ ਵਿਚੋਂ ਕੁਝ ਵੀ ਮਨਫੀ ਕਰੋ ਤਾਂ ਸਭ ਕੁਝ ਡਾਵਾਡੋਲ ਹੋ ਜਾਂਦਾ ਹੈ। ਕੌਣ ਭੈਣ ਆਪਣੇ ਭਰਾ ਨਾਲ ਇਹ ਸਲੂਕ ਕਰਨਾ ਚਾਹੇਗੀ। ਕੌਣ ਆਪਣੇ ਭਰਾ ਦੀ ਸਰੀਕ ਬਣਨਾ ਚਹੇਗੀ ਜਾਂ ਕੌਣ ਭੈਣ ਆਪਣੇ ਭਰਾ ਦੀ ਬੇੜੀ ਵਿਚ ਮੋਰੀ ਕਰੇਗੀ। ਸਮਾਜ ਦੇ ਬਜ਼ੁਰਗਾ ਨੇ ਕੁੜੀਆ ਨੂੰ ਇਸ ਝੰਜਟ ਤੋਂ ਬਾਹਰ ਰਖਕੇ ਜਨਸਧਾਰਣ ਲਈ ਬੜੀ ਅਰਾਮਦੇਹੀ ਪੈਦਾ ਕੀਤੀ ਸੀ ਜਿਸ ਸਦਕਾ ਅਜ ਤਕ ਸਮਾਜ ਕੁਸ਼ਲਤਾ ਪੂਰਵਕ ਚਲ ਰਿਹਾ ਹੈ ਅਤੇ ਆਪਸੀ ਪ੍ਰੇਮ ਪਿਆਰ ਦਾ ਮੁਜਸਮਾ ਹੈ। ਜਦ ਇਕ ਲੜਕਾ ਵਿਆਹਿਆ ਜਾਂਦਾ ਹੈ ਤਾਂ ਇਕ ਨਵੇਂ ਪ੍ਰੀਵਾਰ ਦਾ ਮੁਢ ਬਝਦਾ ਹੈ। ਬਚੇ ਪੈਦਾ ਹੁੰਦੇ ਹਨ। ਬਚਿਆ ਦੀ ਪ੍ਰਵਰਿਸ਼ ਦੀ ਜੁਮੇਦਾਰੀ ਮਾਤਾ ਪਿਤਾ ਦੀ ਰਹਿੰਦੀ ਹੈ। ਬਚਿਆ ਨੂੰ ਚੰਗੇ ਸੰਸਕਾਰ ਦੇਣੇ, ਉਚ ਸਿਖਸ਼ਾ ਦੇਕੇ ਬਰਸਰੇ ਰੁਜ਼ਗਾਰ ਬਣਾਉਣਾ ਅਤੇ ਉਨ੍ਹਾ ਦੀ ਕਾਮਯਾਬੀ ਦੀ ਕਾਮਨਾ ਹਿਤ ਪ੍ਰਮਾਤਮਾ ਅਗੇ ਅਰਦਾਸ ਕਰਨਾ ਇਹ ਸਭ ਕੁਝ ਮਾਪੇ ਆਪਣੇ ਬਚਿਆ ਲਈ ਅਕਸਰ ਕਰਦੇ ਹਨ। ਜਿਥੇ ਇਹ ਸਭ ਕੁਝ ਕੁਦਰਤ ਦੇ ਵਿਧਾਨ ਅਨੁਸਾਰ ਹੁੰਦਾ ਹੈ, ਉਥੇ ਇਹ ਵੀ ਕੁਦਰਤੀ ਹੈ ਕਿ ਮਾਪੇ ਆਪਣੇ ਉਸ ਸਮੇ ਦਾ ਬੰਦੋਬਸਤ ਵੀ ਕਰਨ ਜਦ ਉਨ੍ਹਾ ਨੇ ਬੁਡਾਪੇ
ਨਾਲ ਨਿਭਣਾ ਹੈ। ਉਸ ਨਾਜ਼ੁਕ ਸਮੇ ਲਈ ਘਟੋ ਘਟ ਇਕ ਬਚੇ ਨੂੰ ਆਪਣੇ ਨਾਲ ਜੋੜੀ ਰਖਣਾ ਜਰੂਰੀ ਬਣ ਜਾਂਦਾ ਹੈ। ਉਹ ਬਚਾ ਬੁਡਾਪੇ ਦੀ ਡੰਗੋਰੀ ਬਣੇਗਾ। ਇਸ ਮਕਸਦ ਲਈ ਆਪਣਾ ਬਣਿਆ ਹੋਇਆ ਆਲ੍ਹਣਾ ਕਾਇਮ ਰਖਣਾ ਵੀ ਬੜਾ ਜਰੂਰੀ ਹੈ ਜਿਥੇ ਅਰਾਮ ਨਾਲ ਸਰੀਰ ਤਿਆਗਿਆ ਜਾ ਸਕੇੇ। ਸਮੇ ਨੇ ਬੜਾ ਕੁਝ ਉਲਟ ਪੁਲਟ ਕਰ ਦਿਤਾ ਹੈ। ਸਾਰੀ ਸਾਰੀ ਉਮਰ ਜਿਥੇ ਬਜ਼ੁਰਗ ਰਹੇ ਹੋਣ, ਉਸ ਜਗਾਹ ਨਾਲ ਇਕ ਅਟੁਟ ਰਿਸ਼ਤਾ ਬਣ ਜਾਦਾ ਹੈ। ਸਮੇ ਦੇ ਫੇਰ ਕਾਰਣ ਜਦ ਅਜਿਹੇ ਬਜ਼ੇੁਰਗਾਂ ਨੂੰ ਵਿਦੇਸ਼ਾ ਵਿਚ ਜਾ ਦੂਰ ਦੁਰਾਡੇ ਰਹਿੰਦੇ ਕਿਸੇ ਬਚੇ ਕੋਲ ਜਾਕੇ ਰਹਿਣਾ ਪੈ ਜਾਵੇ ਤਾਂ ਮਾਨਸਿਕ ਤੌਰ ਉਪਰ ਜੋ ਬੀਤਦਾ ਹੈ, ਉਹ ਸਿਰਫ ਉਹੀ ਜਾਣਦਾ ਹੈ। ਬਜ਼ੁਰਗ ਅਕਸਰ ਉਦਾਸੇ ਜਾਂਦੇ ਹਨ ਅਤੇ ਅਗੇਤੇ ਹੀ ਦੁਨੀਆ ਤੋਂ ਰੁਖਸਤ ਹੋ ਜਾਂਦੇ ਹਨ। ਇਸ ਕਾਰਣ ਹਰ ਬਜ਼ੁਰਗ ਚਹੁੰਦਾ ਹੈ ਕਿ ਆਖਰੀ ਉਮਰ ਵਿਚ ਆਪਣੇ ਜਦੀ ਘਰ ਵਿਚ ਹੀ ਰਿਹਾ ਜਾਵੇ। ਐਸਾ ਬੰਦੋਬਸਤ ਕੇਵਲ ਪੂਰਵੀ ਸੰਸਕਾਰਾ ਵਿਚ ਹੀ ਸੰਭਵ ਹੈ, ਜਿਥੇ ਬਚਿਆ ਦੇ ਅਗਲੇ ਜੀਵਨ ਦੀ ਰੂਪਰੇਖਾ ਵਾਸਤੇ ਮਾਪਿਆ ਕੋਲ ਕੋਈ ਅਧਿਕਾਰ ਹਨ। ਉਹ ਅਧਿਕਾਰ ਵਸੀਹਤ ਹੈ ਜਿਸਦਾ ਹਰ ਮੁਲਕ ਵਿਚ ਸਤਿਕਾਰ ਕੀਤਾ ਜਾਂਦਾ ਹੈ ਅਤੇ ਹਰ ਮੁਲਕ ਦਾ ਕਨੂੰਨ ਇਸ ਅਗੇ ਝੁਕਦਾ ਹੈ। ਕਨੂੰਨ ਲੋਕਾਂ ਦੀਆ ਦਿਕਤਾਂ ਨੂੰ ਸੌਖਾ ਕਰਨ ਲਈ ਬਣਦੇ ਹਨ। ਯਾਦ ਰਹੇ ਕਿ ਕਨੂੰਨ ਜੀਵਨ ਦੇ ਹਰ ਪਹਿਲੂ ਉਪਰ ਬਣੇ ਹੁੰਦੇ ਹਨ। ਜੇਕਰ ਇਨ੍ਹਾ ਦੀ ਅੰਨੇਵਾਹ ਵਰਤੋਂ ਕੀਤੀ ਜਾਵੇ ਤਾਂ ਜੀਵਨ ਦਾ ਚਲਣਾ ਔਖਾ ਹੋ ਜਾਵੇ।
ਮਿਸਾਲ ਵਜੋਂ: ਫੈਕਟਰੀਆ ਵਿਚ ਜਦ ਹੜਤਾਲ ਕਰਨ ਦੀ ਨੌਬਤ ਬਣਦੀ ਹੈ ਤਾਂ ਉਸਤੋਂ ਪਹਿਲਾਂ ਯੂਨੀਅਨ, ‘ਵਰਕ ਟੂ ਰੂਲ ਪਾਲਿਸੀ’ ਅਪਨਾਉਂਦੀ ਹੈ। ਇਸਦਾ ਮਤਲਬ ਹੁੰਦਾ ਹੈ ਕਿ ਜੋ ਕਨੂੰਨ ਬਣੇ ਹੁੰਦੇ ਹਨ, ਉਨ੍ਹਾਂ ਮੁਤਾਬਿਕ ਕੰਮ ਕਰੋ। ਇਸ ਪਰਕ੍ਰਿਆ ਨਾਲ ਕੰਮ ਤਕਰੀਬਨ ਬੰਦ ਹੋਣ ਵਰਗਾ ਮਹੌਲ ਬਣ ਜਾਂਦਾ ਹੈ। ਕਹਿਣ ਤੋਂ ਭਾਵ ਕਿ ਕਨੂੰਨਾ ਨੂੰ ਅੰਨੇਵਾਹ ਨਹੀਂ ਵਰਤਿਆ ਜਾਂਦਾ। ਜਦ ਕਿਸੇ ਦੀ ਧੀ ਕਿਸੇ, ਧੋਖੇਬਾਜ ਪਤੀ ਨਾਲ ਵਿਆਹੀ ਜਾਂਦੀ ਹੈ ਤਾਂ ਉਸ ਬਚੀ ਲਈ ਬਿਪਤਾ ਬਣਦੀ ਹੈ। ਪਤੀ ਘਰੋਂ ਕਢ ਦੇਂਦਾ ਹੈ। ਧੀ ਦੇ ਮਾਂ ਬਾਪ ਮਰ ਚੁਕੇ ਹੁੰਦੇ ਹਨ। ਉਸ ਕੇਸ ਵਿਚ ਧੀ ਧਿਆਣੀ ਕੀ ਕਰੇ। ਸਹੁਰੇ ਘਰ ਰਹਿ ਨਹੀ ਸਕਦੀ ਕਿਓ ਕਿ ਪਤੀ ਰਖਣਾ ਨਹੀਂ ਚਹੁੰਦਾ।
ਕਨੂੰਨ ਦਾ ਸਹਾਰਾ ਨਹੀਂ ਲੈ ਸਕਦੀ ਕਿਓ ਕਿ ਪੈਸਾ ਕੋਲ ਨਹੀਂ ਅਤੇ ਪੈਰਵਹੀ ਕਰਨ ਵਾਲਾ ਕੋਈ ਹੈ ਨਹੀਂ। ਪੇਕੇ ਘਰ ਵਿਚ ਥਾ ਨਹੀਂ ਮਿਲਦੀ ਕਿਓ ਕਿ ਭਰਜਾਈਆਂ ਰੱਖਣਾ ਨਹੀਂ ਚਹੁੰਦੀਆ। ਭਰਾਵਾ ਦੀ ਪੇਸ਼ ਨਹੀਂ ਜਾਦੀ। ਅਜਿਹੇ ਹਾਲਾਤਾ ਵਿਚ ਵਿਚਾਰੀ ਧੀ ਕੀ ਕਰੇ। ਅਜਿਹੇ ਮੁਆਮਲਿਆ ਦੇ ਮੱਦੇਨਜ਼ਰ ਕਨੂੰਨ ਬਣੇ ਸਨ ਕਿ ਧੀ ਦਾ ਵੀ ਪਿਤਾਪੁਰਖੀ ਜਾਇਦਾਦ ਵਿਚ ਹਿਸਾ ਹੋਵੇ। ਅਜਿਹੇ ਹਾਲਾਤਾ ਵਿਚ ਧੀ ਆਪਣੇ ਭਰਾਵਾ ਤੋਂ ਹਿਸਾ ਲੈ ਸਕਦੀ ਹੈ। ਯਾਦ ਰਹੇ ਕਿ ਅਜਿਹੇ ਕੇਸ ਸਮਾਜ ਵਿਚ ਬਹੁਤੇ ਨਹੀ ਹੁੰਦੇ। ਉਨ੍ਹਾ ਪ੍ਰੀਵਾਰਾ ਨਾਲ ਹੀ ਵਾਪਰਦੇ ਹਨ ਜਿਥੇ ਚੰਗੇ ਸੰਸਕਾਰ ਬਚਿਆ ਨੂੰ ਨਹੀ ਮਿਲੇ ਹੁੰਦੇ ਵਰਨਾ ਧੀਆ ਨੂੰ ਉਨ੍ਹਾ ਦੇ ਪ੍ਰੀਵਾਰ ਕਦੇ ਨਹੀਂ ਦੁਰਕਾਰਦੇ। ਹਰ ਪਿੰਡ ਵਿਚ ਇਕ ਦੋ ਕੇਸ ਐਸੇ ਹੁੰਦੇ ਹਨ ਜਿਥੇ ਛੁਟੜ ਧੀਆ ਭੈਣਾ ਆਪਣੇ ਸੰਯੁਕਤ ਪ੍ਰੀਵਾਰ ਵਿਚ ਕੁਸ਼ਲਤਾ ਪੂਰਵਿਕ ਰਹਿ ਰਹੀਆਂ ਹੁੰਦੀਆ ਹਨ ਅਤੇ ਸਾਰੇ ਪਿੰਡ ਦੇ ਬਚੇ ਉਨਾ ਨੁੰ ਭੂਆ ਜੀ ਕਹਿੰਦੇ ਹਨ। ਪ੍ਰੀਵਾਰ ਵਿਚ ਉਨ੍ਹਾ ਦੀ ਪੁਛ ਪ੍ਰਤੀਤ ਹੁੰਦੀ ਹੈ। ਕਈ ਪ੍ਰੀਵਾਰਾ ਵਿਚ ਇਕ ਜਾਂ ਦੋ ਛੜੇ ਬੰਦੇ ਵੀ ਹੁੰਦੇ ਹਨ। ਆਪਣੀ ਮਰਜੀ ਨਾਲ ਜਾਂ ਪ੍ਰੀਵਾਰ ਦੀ ਸਲਾਹ ਨਾਲ, ਵਿਆਹ ਨਹੀਂ ਕਰਵਾਉਂਦੇ ਤਾਂ ਜੋ ਜਾਇਦਾਦ ਦੀ ਇਕ ਢੇਰੀ ਬਣੀ ਰਹੇ। ਮਜ਼ੇ ਦੀ ਗਲ ਇਹ ਕਿ ਅਜਿਹੇ ਵਿਅਕਤੀ ਪ੍ਰੀਵਾਰਾ ਵਿਚ ਕਦੇ ਦੁਰਕਾਰੇ ਨਹੀਂ ਜਾਂਦੇ ਸਗੋਂ ਉਹ ਵਿਆਹੇ ਬੰਦੇ ਨਾਲੋਂ ਜਿ਼ਆਦਾ ਇਜ਼ਤ ਰਖਵਾਉਂਦੇ ਹਨ। ਬਚਿਆ ਦਾ ਛੜਾ ਤਾਇਆ ਜਾਂ ਚਾਚਾ ਨਰਾਜ਼ ਹੋ ਗਿਆ ਤਾਂ ਆਪਣਾ ਹਿਸਾ ਮੰਗ ਲਵੇਗਾ ਅਤੇ ਪ੍ਰੀਵਾਰ ਲਈ ਮੁਛਕਿਲ ਬਣ ਜਾਵੇਗੀ। ਘਰ ਵਿਚ ਮਿਲਦੀ ਪੂਰੀ ਇਜ਼ਤ ਕਾਰਣ ਛੜੇ ਵਿਅਕਤੀ ਕਦੇ ਓਦਰਦੇ ਨਹੀਂ। ਪਿਆਰ ਬਣਿਆ ਰਹਿੰਦਾ ਹੈ। ਇਹ ਸਭ ਕੁਝ ਕਿਸੇ ਕਨੂੰਨ ਦੇ ਡਰ ਕਾਰਣ ਨਹੀਂ ਹੁੰਦਾ ਸਗੋਂ ਆਪਣੇ ਆਪ ਪਨਪੇ ਸੰਸਕਾਰਾ ਕਾਰਣ ਵਾਪਰਦਾ ਹੈ ਜੋ ਸਮਾਜਕ ਵਿਗਿਆਨੀਆ ਨੇ ਪ੍ਰਵਾਰਾ ਨੂੰ ਸੰਯੁਕਤ ਰਖਣ ਲਈ ਪੈਦਾ ਕੀਤੇ ਸਨ।
ਸਮਾ ਬਦਲਿਆ ਹੈ। ਲੋਕ ਦੂਰ ਦੁਰਾਡੇ ਦੇਸ਼ਾ ਵਿਚ ਪਹੁੰਚੇ ਚੁਕੇ ਹਨ, ਜਿਥੇ ਕਨੂੰਨਾ ਦਾ ਰਾਜ ਹੈ। ਪਰ ਸਊਥ ਏਸ਼ੀਅਨ ਭਾਈਚਾਰਾ ਆਪਣੀਆ ਸਮਾਜਕ ਪ੍ਰੰਪਰਾਵਾ ਦਾ ਧਾਰਨੀ ਹੈ। ਕੁੜੀਆ ਨੂੰ ਭਰਾਵਾ ਦੇ ਬਰਾਬਰ ਹਿਸੇ ਨਹੀਂ ਮਿਲਦੇ। ਨਾ ਭੈਣਾ ਕੋਈ ਚਾਰਾ ਜੋਈ ਕਰਦੀਆ ਹਨ। ਚੁਪ ਚੁਪਾਤੇ ਸਭ ਕੂਝ ਚਲੀ ਜਾ ਰਿਹਾ ਹੈ। ਬਾਹਰ ਵੀ ਮਸਲੇ ਉਹੀ ਹਨ। ਵਿਦੇਸ਼ਾ ਵਿਚ ਪੁਰਖਿਆ ਦੀਆ ਜਾਇਦਾਦਾ ਦਾ ਮਸਲਾ ਬਹੁਤਾ ਨਹੀਂ ਕਿਓ ਕਿ ਬਾਹਰਲੇ ਮੁਲਕਾਂ ਵਿਚ ਆਇਆਂ ਬਹੁਤੀ ਦੇਰ ਨਹੀਂ ਹੋਈ। ਅਮੂਮਨ ਮਾਪਿਆ ਦੀ ਜਾਇਦਾਦ ਦਾ ਹੀ ਮਸਲਾ ਹੈ। ਮਾਪੇ, ਆਪਣੀ ਧੀ ਕੋਲ ਰਹਿੰਦੇ ਹਨ ਜਾਂ ਪੁਤਰ ਕੋਲ। ਜਿਸ ਘਰ ਵਿਚ ਰਹਿੰਦੇ ਹਨ ਉਸ ਵਿਚ ਧੀ ਜਾ ਪੁਤਰ ਦਾ ਨਾਮ ਵੀ ਹੈ। ਜਦ ਮਾਪੇ ਦੁਨੀਆ ਤੋਂ ਚਲੇ ਜਾਂਦੇ ਹਨ ਤਾਂ ਉਹ ਘਰ ਅਸਾਨੀ ਨਾਲ ਉਸ ਧੀ ਜਾਂ ਪੁਤਰ ਦੇ ਨਾਮ ਹੋ ਸਕਦਾ ਹੈ ਜਿਸਦਾ ਨਾਮ ਮਾਲਕੀ ਵਿਚ ਸੀ। ਦੂਸਰੀ ਉਲਾਦ ਪੁਤਰ ਜਾਂ ਧੀ ਵਖ ਰਹਿੰਦੇ ਹਨ। ਉਨ੍ਹਾ ਕੋਲ ਵੀ ਆਪਣੇ ਘਰ ਹਨ। ਮਾਤਾ ਪਿਤਾ ਉਨ੍ਹਾ ਦੀ ਜਥਾ ਸ਼ਕਤ ਮਾਇਕ ਸਹਾਇਤਾ ਕਰਦੇ ਰਹਿੰਦੇ ਹਨ। ਘਰ ਖਰੀਦਣ ਸਮੇ ਉਨ੍ਹਾ ਨੂੰ ਸਹਾਇਤਾ ਦੇਂਦੇ ਹਨ। ਹੋਰ ਦਿਨਬਾਰ ਉਪਰ ਵੀ ਮਦਤ ਕਰਦੇ ਹਨ। ਮਾਪਿਆ ਦੇ ਗੁਜ਼ਰ ਜਾਣ ਬਾਅਦ ਜੇਕਰ ਬਾਕੀ ਭੈਣ ਭਾਈ ਉਸ ਧਿਰ ਕੋਲੋ ਹਿਸਾ ਮੰਗਣ ਜਿਸ ਨਾਲ ਮਾਪੇ ਰਹਿੰਦੇ ਸਨ ਤਾਂ ਉਸ ਉਲਾਦ ਨਾਲ ਕਿਨੀ ਬੇਇਨਸਾਫੀ ਹੋਵੇਗੀ। ਬੈਠੇ ਬਠਾਇਆ ਉਸ ਬੰਦੇ ਲਈ ਬਿਪਤਾ ਬਣ ਜਾਵੇਗੀ। ਉਸ ਮਕਾਨ ਦਾ ਕਿਵੇਂ ਬਟਵਾਰਾ ਕੀਤਾ ਜਾ ਸਕਦਾ ਹੈ। ਜੇ ਉਹ ਵਿਕਦਾ ਹੈ ਤਾਂ ਉਸ ਵਿਚਾਰੇ ਕੋਲ ਤਾਂ ਰਹਿਣ ਲਈ ਛਤ ਵੀ ਨਹੀਂ ਬਚੇਗੀ ਜਦ ਕਿ ਬਾਕੀ ਭੈਣ ਭਾਈ ਆਪਣੇ ਘਰੀਂ ਅਰਾਮ ਨਾਲ ਰਹਿ ਰਹੇ ਹਨ। ਇਹ ਤਾਂ ਫਿਰ ਉਸ ਬਚੇ ਨੂੰ ਮਾਪਿਆ ਦੇ ਨਾਲ ਰਹਿਣ ਦਾ ਜੁਰਮਾਨਾ ਭਰਨ ਬਰਾਬਰ ਹੋ ਗਿਆ। ਇਕ ਹੋਰ ਮੁਛਕਿਲ ਖੜ੍ਹਦੀ ਹੈ। ਜਦ ਮਕਾਨ ਖਰੀਦਿਆ ਸੀ ਤਾਂ ਕੀਮਤ ਹੋਰ ਸੀ ਜਦ 20-25 ਸਾਲਾਂ ਬਾਅਦ ਵਿਕਦਾ ਹੈ ਤਾਂ ਕੀਮਤ ਚੌਗਣੀ ਹੋ ਚੁਕੀ ਹੁੰਦੀ ਹੈ। ਇਸ ਤਰ੍ਹਾ ਮਾਰਕਿਟ ਰੇਟ ਨਾਲ ਹਿਸੇ ਵੰਡਣੇ ਹੋਰ ਵੀ ਔਖੇ ਹੋ ਜਾਂਦੇ ਹਨ। ਵੈਸੇ ਇਸ ਤਰ੍ਹਾ ਹੁੰਦਾ ਬੜਾ ਘਟ ਹੈ ਪਰ ਕਨੂੰਨ ਇਸ ਤਰ੍ਹਾ ਕਰਨ ਦੀ ਇਜਾਜਤ ਦੇਂਦਾ ਹੈ। ਇਸੇ ਕਾਰਣ ਕਨੂੰਨ ਅਤੇ ਪ੍ਰੰਪਰਾਵਾ ਦਾ ਹਮੇਸ਼ਾ ਟਕਰਾ ਬਣਿਆ ਰਹਿੰਦਾ ਹੈ। ਵਸੀਅਤ ਦੀ ਸਹੂਲਤ ਹਰ ਜਗਾਹ ਹੈ। ਇਸ ਲਈ ਹਰ ਮਾ ਬਾਪ ਨੂੰ ਵਸੀਅਤ ਕਰਨਾ ਜਰੂਰੀ ਹੈ। ਜਿਥੇ ਵਸੀਅਤ ਨਹੀਂ ਹੈ ਉਥੇ ਬੜੇ ਪੇਚੀਦਾ ਮਸਲੇ ਬਣ ਜਾਂਦੇ ਹਨ। ਸਰਕਾਰ ਦੀ ਦਖਲ ਅੰਦਾਜ਼ੀ ਆ ਖੜਦੀ ਹੈ ਜੋ ਕਨੂੰਨ ਮੁਤਾਬਿਕ ਸਭ ਕੁਝ ਕਰਨ ਦਾ ਹੱਕ ਰਖਦੀ ਹੈ। ਪ੍ਰਮਾਤਮਾ ਕਰੇ ਜਿਨ੍ਹਾ ਪ੍ਰੰਪਰਾਵਾਂ ਸਦਕਾ ਪੂਰਬੀ ਲੋਕਾਂ ਵਿਚ ਆਪਸੀ ਮੰਮਤਾ ਕਾਇਮ ਹੈ, ਉਨ੍ਹਾ ਲਈ ਪਛਮੀ ਮੁਲਕਾ ਵਿਚ ਦੁਸ਼ਵਾਰੀਆ ਪੈਦਾ ਨਾ ਹੋਣ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ ਪੇਂਡੂ ਵੋਟਰੋ ਲੋਕ ਸੇਵਾ ਵਾਲੇ ਪੜ੍ਹੇ ਲਿਖੇ ਸਰਪੰਚ/ਪੰਚ ਚੁਣੋ! ਪ੍ਰੋ. ਕੁਲਬੀਰ ਸਿੰਘ ਦੇ ਟੋਰਾਂਟੋ ਆਉਣ `ਤੇ -- ਮੀਡੀਆ ਅਤੇ ਖੇਡਾਂ ਤੇ ਖਿਡਾਰੀ: ਪ੍ਰੋ. ਕੁਲਬੀਰ ਸਿੰਘ ਉਂਜ ਰਾਜ ਤਾਂ ਭਾਰਤ ਵਿੱਚ ਕਾਨੂੰਨ ਦਾ ਹੀ ਕਿਹਾ ਜਾਂਦੈ... ਇੱਕੋ ਭਾਰਤ ਅੰਦਰ ਵੱਸਦੇ ਕਈ ਭਾਰਤਾਂ ਵਿੱਚ ਇਹ ਕੁਝ ਵੀ ਹੁੰਦੈ ਮੁੱਦੇ ਪਿੱਛੇ ਮੁੱਦਿਆਂ ਦੀ ਦੌੜ ਰਾਸ ਆ ਸਕਦੀ ਹੈ ਕੇਂਦਰ ਅਤੇ ਰਾਜਾਂ ਦੇ ਹਾਕਮਾਂ ਨੂੰ ਕੈਨੇਡਾ ਵਿਚ ਪੰਜਾਬੀਆਂ ਤੇ ਪੰਜਾਬੀ ਭਾਸ਼ਾ ਦਾ ਮੁੱਢਲਾ ਦੌਰ: ਇਤਿਹਾਸਕ ਪਰਿਪੇਖ ‘ਚ ਭਾਜਪਾ ਚੱਲਦੀ ਸੋਚ ਦੀ ਸੇਧ ਵਿੱਚ, ਲਾਗੜ-ਭੂਗੜ ਸੱਤਾ ਤੱਕ ਸੀਮਤ ਸੁਖਬੀਰ ਬਾਦਲ ਵਾਲੇ ਸੰਕਟ ਵਿੱਚੋਂ ਉੱਠ ਰਹੇ ਕਈ ਤਰ੍ਹਾਂ ਦੇ ਸਵਾਲ